ਪ੍ਰਾਈਵੇਟ ਸਕੂਲਾਂ ਦੀ ਲੁੱਟ ਤੋਂ ਬਚਣ ਲਈ ਸਰਕਾਰੀ ਸਕੂਲਾਂ ਚ ਪਡ਼੍ਹਨ ਲਈ ਦਿੱਤਾ ਘਰ ਘਰ ਜਾ ਕੇ ਸੁਨੇਹਾ

*ਬਿਆਸ ਪਿੰਡ ਵਿਖੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਡ਼੍ਹਨ ਲਈ ਸਮੂਹ ਸਟਾਫ ਵੱਲੋਂ ਘਰ ਘਰ ਜਾ ਕੇ ਕੀਤਾ ਜਾਗਰੂਕ
ਜਲੰਧਰ 19ਅਪ੍ਰੈਲ (ਹਰਪ੍ਰੀਤ ਸਿੰਘ ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਪੈਂਦੇ ਸਥਿਤ ਬਿਆਸ ਪਿੰਡ ਵਿਖੇ ਸਰਕਾਰੀ ਸੀਨੀਅਰ ਐਲੀਮੈਂਟਰੀ ਸਮਾਰਟ ਸਕੂਲ ਬਿਆਸ ਪਿੰਡ ਵਿਖੇ ਘਰ ਘਰ ਜਾ ਕੇ ਸਮੂਹ ਸਟਾਫ ਵੱਲੋਂ ਅਤੇ ਡਾ.ਬੀ.ਆਰ ਅੰਬੇਦਕਰ ਸਪੋਰਟਸ ਸੈੱਲ ਵੈੱਲਫੇਅਰ ਕਲੱਬ ਵੱਲੋਂ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਪ੍ਰੇਰਿਤ ਕੀਤਾ ਗਿਆ.
ਪੂਰੇ ਵਿਸ਼ਵ ਵਿੱਚ ਲਾਕਡਾਊਨ ਦੌਰਾਨ ਕੋਰੋਨਾ ਮਾਹਾਵਾਰੀ ਦੇ ਚਲਦਿਆਂ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਜਿੱਥੇ ਸਾਰੇ ਕਾਰੋਬਾਰ ਠੱਪ ਹੋ ਗਏ ਹਨ.ਉੱਥੇ ਨਾਲ ਹੀ ਘਰਾਂ ਦੇ ਖ਼ਰਚੇ ਵਧ ਗਏ ਹਨ ਤੇ ਕਾਰੋਬਾਰ ਘਟ ਗਏ ਹਨ.ਜਿਸ ਨਾਲ ਹਰੇਕ ਘਰ ਦਾ ਗੁਜ਼ਾਰਾ ਕਰਨਾ ਬੜਾ ਹੀ ਮੁਸ਼ਕਲ ਹੋ ਗਿਆ ਹੈ.ਇਸ ਮੁਸ਼ਕਲ ਦੇ ਦੌਰ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਦੀ ਹੈ.ਬੱਚਿਆਂ ਦੀਆਂ ਫੀਸਾਂ ਵਰਦੀਆਂ.ਕਾਪੀਆਂ.ਕਿਤਾਬਾਂ ਅਤੇ ਟਰਾਂਸਪੋਰਟ ਖਰਚਾ ਬੱਚਿਆਂ ਦੇ ਮਾਤਾ ਪਿਤਾ ਵਾਸਤੇ ਕੰਮ ਘਟ ਜਾਣ ਕਾਰਨ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ.ਉੱਥੇ ਨਾਲ ਹੀ ਬਿਆਸ ਪਿੰਡ ਵਿਖੇ ਸਰਕਾਰੀ ਸਮੂਹ ਸਟਾਫ ਵੱਲੋਂ ਅਤੇ ਡਾ ਬੀ ਆਰ ਅੰਬੇਦਕਰ ਸਪੋਰਟਸ ਸੈੱਲ ਵੈੱਲਫੇਅਰ ਕਲੱਬ ਵੱਲੋਂ ਪੂਰੇ ਬਿਆਸ ਪਿੰਡ ਨਗਰ ਵਿੱਚ ਘਰ ਘਰ ਜਾ ਕੇ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿਚ ਦਾਖ਼ਲ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ.ਇਸ ਮੌਕੇ ਤੇ ਮੌਜੂਦ ਜਸਵਿੰਦਰ ਸਿੰਘ ਅਮਨਦੀਪ ਆਹੀਰ ਉਮਰ ਵੇਦ.ਜੈ ਪ੍ਰਕਾਸ਼ ਨਰਾਇਣ.ਆਸ਼ਾ ਰਾਣੀ.ਹਰਮੇਸ਼ ਲਾਲ ਮਦਨ ਲਾਲ ਵਿਨੋਦ ਕੁਮਾਰ ਨਛੱਤਰ ਲਾਲ.ਗੋਵਿੰਦਾ ਸੋਂਹਦੀ.ਸ੍ਰੀ ਮਨਦੀਪ ਕੁਮਾਰ ਡਾ.ਬੀ.ਆਰ.ਅੰਬੇਦਕਰ ਸਪੋਰਟਸ ਸੈੱਲ ਵੈੱਲਫੇਅਰ ਕਲੱਬ ਸਮੂਹ ਸਟਾਫ ਮੈਂਬਰ ਆਦਿ ਮੌਜੂਦ ਸਨ।
ਐਕਟਿਵਾ ਅਤੇ ਬਲੈਰੋ ਗੱਡੀ ਦੀ ਟੱਕਰ ਐਕਟਿਵਾ ਚਾਲਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ
ਕਿਸ਼ਨਗੜ੍ਹ ,18ਅਪ੍ਰੈਲ (ਹਰਪ੍ਰੀਤ ਸਿੰਘ ਕੈਨੇਡਾ/ਗੁਰਪ੍ਰੀਤ ਸਿੰਘ ਗੋਰਾ)ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਅੱਡਾ ਬਿਆਸ ਪਿੰਡ ਦੇ ਨਜ਼ਦੀਕ ਐਕਟਿਵਾ ਅਤੇ ਬਲੈਰੋ ਗੱਡੀ ਦੀ ਆਪਸ ਵਿੱਚ ਟੱਕਰ ਜਿਸ ਦੌਰਾਨ ਐਕਟਿਵਾ ਚਾਲਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।ਲਵਪ੍ਰੀਤ ਸੋਂਧੀੰ ਪੁੱਤਰ ਵਿਜੇ ਕੁਮਾਰ ਵਾਸੀ ਸੱਤੋਵਾਲੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਪਿਤਾ ਵਿਜੇ ਕੁਮਾਰ ਪੁੱਤਰ ਅਰਜਨ ਦਾਸ ਵਾਸੀ ਸੱਤੋਵਾਲੀ ਜੋ ਕਿ ਹਾਕਰ ਦਾ ਕੰਮ ਕਰਦੇ ਨੇ ਅਤੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਬਿਆਸ ਪਿੰਡ ਦੇ ਨਜ਼ਦੀਕੀ ਢਾਬੇ ਤੋਂ ਅਖ਼ਬਾਰਾਂ ਚੁੱਕ ਗੋਪਾਲਪੁਰ ਵੱਲ ਨੂੰ ਆ ਰਹੇ ਸਨ ਅਤੇ ਅਚਾਨਕ ਬਲੈਰੋ ਗੱਡੀ ਨਾਲ ਐਕਟਿਵਾ ਦੀ ਟੱਕਰ ਹੋਈ ਗਈ।ਟੱਕਰ ਦੌਰਾਨ ਐਕਟਿਵਾ ਚਾਲਕ ਵਿਅਕਤੀ ਗੰਭੀਰ ਰੂਪੀ ਜ਼ਖ਼ਮੀ ਹੋ ਗਿਆ।ਐਕਟਿਵਾ ਚਾਲਕ ਜ਼ਖਮੀ ਵਿਅਕਤੀ ਨੂੰ ਬਲੈਰੋ ਗੱਡੀ ਚਾਲਕ ਵਿਅਕਤੀ ਨੇ ਹੀ ਤੁਰੰਤ ਐਂਬੂਲੈਂਸ ਰਾਹੀਂ ਨਜ਼ਦੀਕੀ ਸਿਵਲ ਹਸਪਤਾਲ(ਕਾਲਾ ਬੱਕਰਾ)ਵਿਖੇ ਮੁੱਢਲੀ ਸਹਾਇਤਾ ਲਈ ਲਿਜਾਂਦਾ ਗਿਆ।ਪਰ ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ ਦੇਖਦੇ ਹੋਇਆਂ ਉਸ ਨੂੰ ਜਲੰਧਰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।ਮੌਕੇ ਉੱਤੇ ਪਹੁੰਚ ਅਲਾਵਲਪੁਰ ਪੁਲਸ ਪਾਰਟੀ ਵੱਲੋਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਾਂਹ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਿਲੇ ਦੀ ਇਕਲੌਤੀ ਬਟਾਲਾ ਨਗਰ ਨਿਗਮ ਦਾ ਮੇਅਰ ਬਣਾਇਆ ਗਿਆ,,,,, ,ਹਾਊਸ ਦੀ ਕਵਰੇਜ ਤੋਂ ਰੋਕਣ ਨੂੰ ਲੈਕੇ ਮੇਅਰ ਬਣਨ ਤੋਂ ਤੁਰੰਤ ਬਾਦ ਝੱਲਣਾ ਪਿਆ ਮੀਡੀਆ ਦਾ ਵਿਰੋਧ
Reporter:– Harpal Singh Gurdaspur
ਅੱਜ ਬਟਾਲਾ ਦੇ ਵਿੱਚ ਨਗਰ ਨਿਗਮ ਬਣਨ ਤੋਂ ਬਾਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਜਲੰਧਰ ਰੇਂਜ ਦੀ ਕਮਿਸ਼ਨਰ ias ਗੁਰਪ੍ਰੀਤ ਕੌਰ ਨੇ ਚੋਣ ਕਰਵਾਕੇ ਸਰਵਸੰਮਤੀ ਨਾਲ ਬਟਾਲਾ ਦੇ ਨਵਨਿਯੁਕਤ ਐਮ ਸੀ ਸੁਖਦੀਪ ਸਿੰਘ ਤੇਜਾ ਨੂੰ ਮੇਅਰ ਬਣਾਇਆ ਗਿਆ, ਇਸ ਮੌਕੇ ਮੀਡੀਆ ਨੂੰ ਕਵਰੇਜ ਤੋਂ ਰੋਕਣ ਨੂੰ ਲੈਕੇ ਨਵਨਿਯੁਕਤ ਮੇਅਰ ਅਤੇ ਸਿਵਿਲ ਪ੍ਰਸ਼ਾਸਨ ਨੂੰ ਮੀਡੀਆ ਦਾ ਵਿਰੋਧ ਵੀ ਝੱਲਣਾ ਪਿਆ, ਕਵਰੇਜ ਕਰਨ ਆਏ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਨੇ ਜਮ ਕੇ ਨਾਰੇਬਾਜੀ ਕੀਤੀ।
..ਨਵੇਂ ਬਣੇ ਮੇਅਰ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਸਬ ਤੋਂ ਪਹਿਲਾ ਮੀਡੀਆ ਕੋਲੋ ਮਾਫ਼ੀ ਮੰਗੀ ਅਤੇ ਨਾਲ ਹੀ ਭਰੋਸਾ ਦਿਵਾਇਆ ਕਿ ਸ਼ਹਿਰ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ, ਅੱਜ ਜੋ ਸਾਰੇ ਐਮ ਸੀ ਅਤੇ ਕਾਂਗਰਸ ਪਾਰਟੀ ਨੇ ਮੇਰੇ ਉਤੇ ਜੋ ਵਿਸ਼ਵਾਸ ਜਤਾਇਆ ਹੈ, ਮੈਂ ਉਸ ਉਤੇ ਖਰਾ ਉਤਰਾਗਾ।
…..ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ, ਕਿ ਮੈਂ ਅੱਜ ਬਟਾਲਾ ਦੇ ਮੇਅਰ ਦੀ ਚੋਣ ਸਮੇਂ ਹਾਜਰ ਹੋਇਆ ਹਾਂ, ਕਾਂਗਰਸ ਪਾਰਟੀ ਕੋਲ ਪੂਰਨਸਮ੍ਰਥਨ ਹੋਣ ਕਰਕੇ ਕਾਂਗਰਸ ਪਾਰਟੀ ਨੇ ਅਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਇਆ ਹੈ, ਬੇਸ਼ਕ ਸਾਡੇ ਐਮ ਸੀ ਘਟ ਨੇ ਪਰ ਫਿਰ ਵੀ ਜੇਕਰ ਕਾਂਗਰਸ ਪਾਰਟੀ ਨੇ ਕਿਸੇ ਤਰ੍ਹਾਂ ਦੀ ਕੋਈ ਹੇਰਾਫੇਰੀ ਕੀਤੀ ਤਾਂ ਅਸੀ ਕਾਂਗਰਸ ਦਾ ਜਮ ਕੇ ਵਿਰੋਧ ਕਰਾਂਗੇ।
..ਇਸ ਮੌਕੇ ਬਟਾਲਾ ਦੀ ਪ੍ਰੈਸ ਯੂਨੀਅਨ ਦੇ ਪ੍ਰਧਾਨ ਯੋਗੇਸ਼ ਬੇਰੀ ਨੇ ਕਿਹਾ, ਕਿ ਸਿਵਿਲ ਪ੍ਰਸ਼ਾਸਨ ਵਲੋਂ ਮੀਡੀਆ ਨੂੰ ਹਾਊਸ ਦੀ ਕਵਰੇਜ ਕਰਨ ਤੋਂ ਰੋਕਿਆ ਗਿਆ, ਜਿਸ ਦੇ ਵਿਰੋਧ ਵਿਚ ਆਣ ਵਾਲੇ ਦਿਨਾਂ ਵਿਚ ਬਟਾਲਾ ਕਾਂਗਰਸ ਦੇ ਖਿਲ਼ਾਫ ਨੋਟਿਸ ਲਿਆ ਜਾਵੇਗਾ।



