Doaba Times

ਹੈਲਥ ਐਂਡ ਐਜੂਕੇਸ਼ਨ ਚੈਰਿਟੀ ਸੰਸਥਾ( ਯੂਕੇ )ਸਾਊਥਾਲ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ


ਕਿਸ਼ਨਗੜ੍ਹ 22 ਮਈ (ਗੁਰਪ੍ਰੀਤ ਬੱਲ ) ਹੈਲਥ ਐਂਡ ਐਜੂਕੇਸ਼ਨ ਚੈਰਟੀ ਸੰਸਥਾ( ਯੂਕੇ )ਸਾਊਥਾਲ ਵੱਲੋਂ ਇੱਕ ਪਹਿਲ ਕਦਮੀ ਕਰਦੇ ਹੋਏ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਮਿਡਲ ਸਕੂਲਾਂ ਚੋਂ ਅੱਠਵੀਂ,ਸੱਤਵੀਂ ਅਤੇ ਛੇਵੀਂ ਜਮਾਤਾਂ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ। ਯੂਕੇ ਸੰਸਥਾ ਦੇ ਮੈਂਬਰ ਗਿਆਨ ਸਿੰਘ ਢਿੱਲੋਂ ਕਿਸ਼ਨਗੜ੍ਹ ਵੱਲੋਂ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ, ਸ਼ਹੀਦ ਬੰਤਾ ਸਿੰਘ ਮਿਡਲ ਸਕੂਲ ਸੰਘਵਾਲ ਅਤੇ ਸ. ਕਸ਼ਮੀਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਦੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਅੱਵਲ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ।

            ਇਸੇ ਤਰ੍ਹਾਂ ਪਿੰਡ ਕਰਾੜੀ ਵਿਖੇ ਲੜਕੀ ਅੰਸ਼ਿਕਾ (10+2ਵੀ ਕਲਾਸ), ਨਵਜੀਤ ਕੌਰ(8ਵੀ ਕਲਾਸ), ਸਮਨਪ੍ਰੀਤ ਕੌਰ(10ਵੀ ਕਲਾਸ) 5100 , 3100 ਅਤੇ 2100 ਰੁਪਏ ਦੇ ਕੇ ਸਨਮਾਨ ਕੀਤਾ। ਇਸ ਤਰਾਂ ਹੀ ਕਿਸ਼ਨਗੜ੍ਹ ਅਤੇ ਸੰਘਵਾਲ ਵਿਖੇ ਬੱਚਿਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
           ਇਸ ਮੌਕੇ ਪ੍ਰਿੰਸੀਪਲ ਮੈਡਮ ਸੁਮਨ ਸ਼ਰਮਾ,ਲੈਕਚਰਾਰ ਸੁਰਜੀਤ ਸਿੰਘ ਜੱਸਲ, ਮਾ. ਜਸਵਿੰਦਰ ਕੁਮਾਰ ਵਿਰਦੀ ਤੇ ਸਮੂਹ ਸਟਾਫ ਸਮੇਤ ਪੰਚ ਅਮਨਦੀਪ ਹਨੀ, ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ, ਰਣਜੀਤ ਰਾਏ,ਪੰਚ ਮਲਕੀਤ ਚੰਦ,ਪੰਚ ਨਰਿੰਦਰ ਸਿੰਘ, ਪਰਮਜੀਤ ਸਿੰਘ ਕੰਬੋਜ, ਸਾਬਕਾ ਸਰਪੰਚ ਭਾਗ ਰਾਮ, ਜਸਪ੍ਰੀਤ ਸਿੰਘ ਚਾਹਲ, ਪੰਚ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਲੱਕੀ, ਅਮਨ ਕੁਮਾਰ ਚੌਹਾਨ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਇਸ ਮੌਕੇ ਅਮਨਦੀਪ ਹਨੀ ਅਤੇ ਸਾਥੀਆਂ ਨੇ ਆਖਿਆ ਕਿ ਆਉਣ ਵਾਲੇ ਸਾਲ ਵਿੱਚ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਹੋਰ ਵੀ ਵੱਧ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ।

Hoshiarpur

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਯੂਨਿਟ ਦੀ ਹੋਈ ਮੀਟਿੰਗ

ਨਿਰਪੱਖ ਅਤੇ ਉਸਾਰੂ ਪੱਤਰਕਾਰੀ ਕਰਨ ਅਤੇ ਪੱਤਰਕਾਰਾਂ ਦੀ ਏਕਤਾ ਨੂੰ ਮਜਬੂਤ ਕਰਨ ‘ਤੇ ਦਿੱਤਾ ਜ਼ੋਰ

ਹੁਸ਼ਿਆਰਪੁਰ, 14 ਮਈ (ਸੰਜੀਵ ਕੁਮਾਰ ) – ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਇੰਡੀਆ ਦੇ ਜ਼ਿਲ੍ਹਾ ਹੁਸ਼ਿਆਰਪੁਰ ਯੂਨਿਟ ਦੀ ਮੀਟਿੰਗ ਜਗਤਾਰ ਸਿੰਘ ਭੁੰਗਰਨੀ ਦੀ ਪ੍ਰਧਾਨਗੀ ਹੇਠ ਸੀਪੀਆਈ ਦਫਤਰ ਹੀਰਾ ਕਲੋਨੀ ਹੁਸ਼ਿਆਰਪੁਰ ਵਿਖੇ ਸੰਪੰਨ ਹੋਈ, ਜਿਸ ਵਿੱਚ ਵੱਖ-ਵੱਖ ਯੂਨਿਟਾਂ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨਾਂ ਨੇ ਹਿੱਸਾ ਲਿਆ। ਮੀਟਿੰਗ ਦਾ ਏਜੰਡਾ ਸਲੇਰਨ ਡੈਮ ਵਿਖੇ ਹੋਈ ਮੀਟਿੰਗ ਦਾ ਰਿਵਿਊ, ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਐਸੋਸੀਏਸ਼ਨ ਦੇ ਨਵੇਂ ਆਈ ਕਾਰਡ ਦੇਣਾ ਸੀ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸਰਦਾਰ ਬਲਵੀਰ ਸਿੰਘ ਸੈਣੀ ਨੇ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ। ਉਨ੍ਹਾਂ ਨਿਰਪੱਖ ਅਤੇ ਉਸਾਰੂ ਪੱਤਰਕਾਰੀ ਕਰਨ ਅਤੇ ਪੱਤਰਕਾਰਾਂ ਦੀ ਏਕਤਾ ਨੂੰ ਮਜਬੂਤ ਕਰਨ ‘ਤੇ ਜ਼ੋਰ ਦਿੱਤਾ।

ਇਸ ਮੌਕੇ ਸਾਰੇ ਬੁਲਾਰਿਆਂ ਨੇ 2 ਮਈ ਨੂੰ ਕਰਵਾਏ ਵਿਸ਼ੇਸ਼ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਇਸ ਨੂੰ ਜਥੇਬੰਦੀ ਦਾ ਉਸਾਰੂ ਕਦਮ ਦੱਸਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਹੀਰਾ ਕਲੋਨੀ ਸਥਿਤ ਸੀਪੀਆਈ ਦੇ ਦਫਤਰ ਵਿਖੇ ਹਰ ਮਹੀਨੇ ਦੀ 13 ਤਰੀਕ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਜ਼ਿਲ੍ਹਾ ਪੱਧਰੀ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਪੱਤਰਕਾਰ ਸ਼ਾਮਿਲ ਹੋਣਾ ਯਕੀਨੀ ਬਣਾਉਣਗੇ। ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਮੂੰਹ ਪੱਤਰਕਾਰਾਂ ਨੂੰ ਨਵੇਂ ਕਾਰਡ ਸਾਲ 2026-27 ਲਈ ਵੀ ਜਾਰੀ ਕੀਤੇ ਗਏ। ਮੀਟਿੰਗ ਦੇ ਅੰਤ ਵਿੱਚ ਜਗਤਾਰ ਸਿੰਘ ਭੁੰਗਰਨੀ ਨੇ ਆਏ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਪੱਤਰਕਾਰਾਂ ਨੂੰ ਜਥੇਬੰਦੀ ਵੱਲੋਂ ਸਾਰੀਆਂ ਮੀਟਿੰਗਾਂ ਵਿੱਚ ਲਾਜ਼ਮੀ ਸ਼ਾਮਿਲ ਹੋਣ ਦੀ ਅਪੀਲ ਕੀਤੀ।

ਇਸ ਮੌਂਕੇ ਬਲਵੀਰ ਸਿੰਘ ਸੈਣੀ, ਤਰਸੇਮ ਦੀਵਾਨਾ, ਅਸ਼ਵਨੀ ਸ਼ਰਮਾ, ਗੁਰਬਿੰਦਰ ਸਿੰਘ ਪਲਾਹਾ, ਸ਼੍ਰੀਮਤੀ ਨੀਤੂ ਸ਼ਰਮਾ, ਸ਼੍ਰੀਮਤੀ ਜਯੋਤਸਨਾ ਵਿੱਜ, ਜਗਤਾਰ ਸਿੰਘ ਭੂੰਗਰਨੀ, ਸੰਜੀਵ ਦਾਦੂਵਾਲ, ਪੰਕਜ ਕੁਮਾਰ, ਵਿਵੇਕ ਅਗਨੀਹੋਤਰੀ, ਮਾਸਟਰ ਮੋਹਨ ਸਿੰਘ ਡਾਂਡੀਆਂ, ਸੰਜੀਵ ਬੇਦੀ, ਚੰਦਰਪਾਲ ਸਾਂਈ, ਸ਼ਰਨਜੀਤ ਸਿੰਘ ਪਿੱਪਲਾਂਵਾਲਾ, ਅਤੇ ਜਸਵੀਰ ਸਿੰਘ ਪ੍ਰਧਾਨ ਮੇਹਟਿਆਣਾ ਯੂਨਿਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ।

The Working Reporters

ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਦੀ ਮੀਟਿੰਗ ਜਲੰਧਰ ਵਿਖੇ ਹੋਈ

ਜਲੰਧਰ(ਸੰਜੀਵ ਕੁਮਾਰ) ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਇੰਡੀਆ ਵਲੋਂ ਅੱਜ ਇਕ ਅਹਿਮ ਮੀਟਿੰਗ ਜਲੰਧਰ ਦੇ ਬੀਐਮਸੀ ਚੌਂਕ ਨੇੜੇ ਰੱਖੀ ਗਈ ਜਿਸ ਵਿੱਚ ਜਿਲ੍ਹਾ ਜਲੰਧਰ ਬਾਡੀ ਦੀ ਨਵੀਂ ਚੋਣ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਅਜ਼ਾਦ ਤੇ ਜਰਨਲ ਸੱਕਤਰ ਅਮਰਜੀਤ ਸਿੰਘ ਜੰਡੂ ਸਿੰਘਾ ਵਿਸ਼ੇਸ਼ ਤੋਂਰ ਤੇ ਪਹੁੰਚੇ ਜਿਹਨਾ ਵੱਲੋ ਜਿਲ੍ਹਾ ਜਲੰਧਰ ਦੀ ਨਵੀਂ ਬਾਡੀ ਦਾ ਐਲਾਨ ਕੀਤਾ ਜਿਸ ਵਿਚ ਸਰਪ੍ਰਸਤ ਕਰਮਵੀਰ ਸਿੰਘ, ਚੇਅਰਮੈਨ ਜਸਵੀਰ ਸਿੰਘ ਸੋਢੀ ਉਪ ਚੇਅਰਮੈਨ ਦਲਜੀਤ ਸਿੰਘ ਕਲਸੀ,ਪ੍ਰਧਾਨ ਦਲਬੀਰ ਸਿੰਘ ਕਲੋਈਆ,ਉਪ ਪ੍ਰਧਾਨ ਰਣਜੀਤ ਸਿੰਘ ਬੈਂਸ, ਜਰਨਲ ਸਕੱਤਰ ਸੰਜੀਵ ਕੁਮਾਰ, ਕੈਸ਼ੀਅਰ ਬਲਬੀਰ ਸਿੰਘ ਕਰਮ,ਜਲਪ੍ਰੀਤ ਸਿੰਘ ਸਹਾਇਕ ਕੈਸ਼ੀਅਰ, ਸਰਬਜੀਤ ਸਿੰਘ ਨੂੰ ਪੀਆਰਓ ਅਤੇ ਪਰਵੀਨ ਨਈਅਰ ਜੀ ਨੂੰ ਕ਼ਾਨੂਨੀ ਸਲਾਹਕਾਰ ਦੇ ਅਹੁਦੇ ਦੀ ਜਿੰਮੇਵਾਰੀ ਦਿੱਤੀ । ਇਸ ਮੌਕੇ ਤੇ ਜਸਵਿੰਦਰ ਸਿੰਘ ਆਜ਼ਾਦ ਅਤੇ ਜੇ ਐੱਸ ਸੋਢੀ ਵਲੋ ਆਏ ਹੋਏ ਸਾਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਿਛਲੇ ਸਾਲ ਵਿਚ ਜੌ ਵੀ ਕਮੀਆਂ ਰਹੀਆਂ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ ਤੇ ਆਏ ਹੋਏ ਸਾਰੇ ਸਾਥੀਆਂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਕੇ ਇਮਾਨਦਾਰੀ ਨਾਲ ਕੰਮ ਕਰਕੇ ਟੀਮ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਇਸ ਮੀਟਿੰਗ ਵਿੱਚ ਮਾਸਟਰ ਮਹਿੰਦਰ ਰਾਮ ਫੁਗਲਾਣਾ,ਅਮਰਜੀਤ ਸਿੰਘ,ਅਸ਼ੋਕ ਭਗਤ,ਬਲਬੀਰ ਸਿੰਘ,ਸੁਰਜੀਤ ਪਾਲ ,ਸੰਦੀਪ ਕੁਮਾਰ,ਸੁਰਜੀਤ ਪਾਲ ,ਤਰੁਣਜੀਤ ਸਿੰਘ ਲੱਕੀ, ਵਿਨੋਦ ਕੁਮਾਰ, ਸਤਪਾਲ ਸ਼ਰਮਾ ਮਨਪ੍ਰੀਤ ਸਿੰਘ,ਪਰਮਜੀਤ ਸਿੰਘ, ਦਵਿੰਦਰ ਕੁਮਾਰ,ਸਦਾਨੰਦ ਸਾਬੀ,ਸੰਦੀਪ ਕੁਮਾਰ ਸਰੋਆ,ਹਰਜਿੰਦਰ ਸਿੰਘ ਧੋਗੜੀ ਤੇ ਹੋਰ ਵੀ ਕਈ ਸਖ਼ਸ਼ੀਅਤਾਂ ਅਤੇ ਪੱਤਰਕਾਰ ਮੌਜੂਦ ਸਨ।

Protest

ਬਿਜਲੀ ਸਪਲਾਈ ਪੂਰੀ ਹੋਣ ਕਰਕੇ ਆਜ਼ਾਦ ਕਿਸਾਨ ਮੋਰਚੇ ਵੱਲੋਂ ਪੰਜਾਬ ਭਰ ਵਿੱਚ ਹੋਣ ਵਾਲੇ ਐਕਸੀਅਨ ਦਫਤਰਾਂ ਦੇ ਘਰਾਓ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ — ਬਾਈ ਨਛੱਤਰ ਸਿੰਘ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਜੋ ਕਾਲ 10 ਮਈ ਨੂੰ ਪੰਜਾਬ ਭਰ ਦੇ ਐਕਸੀਅਨ ਦਫਤਰਾਂ ਦੇ ਘਿਰਾਓ ਦੀ ਦਿੱਤੀ ਗਈ ਸੀ, ਉਸ ਨੂੰ ਮੋਰਚੇ ਵੱਲੋਂ ਮੁਲਤਵੀ ਕੀਤਾ ਗਿਆ ਹੈ। ਕਿਉਂਕਿ ਸਰਕਾਰ ਵੱਲੋਂ ਬਿਜਲੀ ਦੀ ਸਪਲਾਈ ਪੂਰੀ ਨਿਰੰਤਰ ਅਤੇ ਨਿਰਵਿਘਨ ਕਰ ਦਿੱਤੀ ਗਈ ਹੈ। ਇਸ ਕਰਕੇ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ । ਪੰਜਾਬ ਭਰ ਵਿੱਚ 10 ਮਈ ਨੂੰ ਐਲਾਨ ਕੀਤੇ ਗਏ ਪ੍ਰੋਗਰਾਮ ਜਿਸ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਪੰਜਾਬ ਭਰ ਦੇ ਐਕਸੀਅਨ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਬਿਜਲੀ ਸਪਲਾਈ ਨਿਰੰਤਰ ਮਿਲਣ ਤੋਂ ਬਾਅਦ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਇਹ ਘਿਰਾਓ ਮੁਲਤਵੀ ਕਰ ਦਿੱਤਾ ਗਿਆ ਹੈ।

ਫੋਟੋ ਕੈਪਸ਼ਨ :- ਜਾਣਕਾਰੀ ਦਿੰਦੇ ਹੋਏ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ

Crime

ਬਿਆਸ ਪਿੰਡ ਨਹਿਰ ਤੇ ਵਿਅਕਤੀ ਨਾਲ ਤੇਜਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ- ਬੇਖੌਫ ਲੁਟੇਰੇ ਸੀ ਸੀ ਟੀ ਵੀ ਕੈਮਰਿਆ ਵਿੱਚ ਕੈਦ

ਫੋਟੋ ਕੈਪਸ਼ਨ : ਲੁੱਟ ਖੋਹ ਦਾ ਸ਼ਿਕਾਰ ਪੀੜਤ ਜਾਣਕਾਰੀ ਦਿੰਦਾ ਹੋਇਆ।
ਫੋਟੋ ਕੈਪਸ਼ਨ : ਭਰੋਸੇਯੋਗ ਸੂਤਰ ਵਲੋ ਸੀ ਸੀ ਟੀ ਵੀ ਫੁਟੇਜ ਚ ਮੋਟਰਸਾਇਕਲ ਸਵਾਰਾ ਦੀ ਫੋਟੋ ਗਲਤੀ ਨਾਲ ਭੇਜੀ ਗਈ ।

ਬਿਆਸ ਪਿੰਡ (ਹਰਪ੍ਰੀਤ ਸਿੰਘ ਹੈਪੀ) ਦਿਨ ਦਿਹਾੜੇ ਤੇਜ ਧਾਰ ਹਥਿਆਰਾਂ ਦੀ ਨੋਕ ਤੇ ਬਿਆਸ ਪਿੰਡ ਨਹਿਰ ਤੇ ਸੈਨ ਸ਼ੇਖ ਨਾਮਕ ਵਿਅਕਤੀ ਨਾਲ ਲੁੱਟ ਖੋਹ ਦੀ ਵਾਰਦਾਤ ਦੀ ਜਾਣਕਾਰੀ ਮਿਲੀ। ਜਿਸ ਦੌਰਾਨ ਲੁੱਟ ਖੋਹ ਦੇ ਸ਼ਿਕਾਰ ਪੀੜਤ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪਹਿਲਾਂ ਆਦਮਪੁਰ ਤੋਂ ਅਲਾਵਲਪੁਰ ਗਿਆ ਤੇ ਫਿਰ ਬਿਆਸਪਿੰਡ ਜਾ ਰਿਹਾ ਸੀ ਤਾਂ ਦੁਪਹਿਰ ਦੇ 1 ਵਜੇ ਦੇ ਕਰੀਬ ਬਿਸਤ-ਦੁਆਬ ਨਹਿਰ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ 18000 ਰੁ: ਦੇ ਕਰੀਬ ਨਗਦੀ ਲੁੱਟ ਕੇ ਫਰਾਰ ਹੋ ਗਏ।
ਇਸ ਉਪਰੰਤ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਲੁਟੇਰੇ ਸੀਸੀਟੀਵੀ ਕੈਮਰੇਆਂ ਵਿੱਚ ਕੈਦ ਹੋ ਗਏ ਅਤੇ ਇਸ ਲੁੱਟ ਸਬੰਧੀ ਮਾਦਾਤ ਦੀ ਜਾਣਕਾਰੀ ਸਬੰਧਤ ਪੁਲਿਸ ਚੌਂਕੀ ਲਾਲਪੁਰ ਵਿਖੇ ਦਿੱਤੀ ਗਈ ਅਤੇ ਪੁਲਿਸ ਦੀ ਅਗਲੇਰੀ ਕਾਰਵਾਈ ਜਾਰੀ ਹੈ।
ਦਿਨੋ ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾ ਕਾਰਨ ਇਲਾਕੇ ਦੇ ਲੋਕਾਂ ਦੇ ਮਨਾ ਚ ਦਹਿਸ਼ਤ ਦਾ ਮਾਹੌਲ ਹੈ।

Kapurthala

ਡਾ. ਭੀਮ ਰਾਓ ਅੰਬੇਡਕਰ ਜੀ ਜਨਮ ਜਯੰਤੀ ਸੰਬੰਧੀ ਪ੍ਰੋਗਰਾਮ ਕਰਵਾਇਆ

ਕਪੂਰਥਲਾ(ਸੰਜੀਵ ਕੁਮਾਰ) ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ, ਭਾਰਤੀ ਸਮਾਜ ਨਿਰਮਾਣ ਸੰਘ, ਟੀਮ ਵਿਜ਼ਨ ਪੰਜਾਬ ਅਤੇ ਫੂਲੇ ਅੰਬੇਡਕਰ ਕਲਚਰਲ ਐਂਡ ਲਿਟਰੇਰੀ ਸੋਸਾਇਟੀ ਵੱਲੋਂ ਸਾਂਝੇ ਤੌਰ ਤੇ ਜ਼ਿਲਾ ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਵਿੱਚ ਭਾਰਤ ਰਤਨ, ਆਧੁਨਿਕ ਭਾਰਤ ਦੇ ਸ਼ਿਲਪਕਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਜਨਮ ਜਯੰਤੀ ਬਾਬਤ ਪ੍ਰੋਗਰਾਮ ਕਰਵਾਇਆ। ਜਿਸ ਵਿੱਚ ਵੱਖ- ਵੱਖ ਸਕੂਲਾਂ ਦੇ ਛੇਵੀਂ ਜਮਾਤ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੀ ਲਿਖਤ ਪ੍ਰਤੀਯੋਗਿਤਾ “ਗਿਆਨ ਦੇ ਪ੍ਰਤੀਕ ਡਾਕਟਰ ਅੰਬੇਡਕਰ” ਕਿਤਾਬ ਉੱਤੇ ਹੋਈ। ਇਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਨਕਦੀ ਇਨਾਮ, ਸਰਟੀਫਿਕੇਟ, ਅਤੇ ਸਨਮਾਨਿਤ ਚਿੰਨ ਦੇ ਕੇ ਨਿਵਾਜਿਆ ਗਿਆ।

              ਇਸ ਉਪਰੰਤ ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ ਤੇ ਕਮਿਊਨਿਟੀ ਹਾਲ ਵਿੱਚ ਪਰਬੋਧਨ ਦਾ ਕਾਰਜਕ੍ਰਮ ਚੱਲਿਆ। ਜਿਸ ਵਿੱਚ ਪ੍ਰੋਗਰਾਮ ਦੇ ਉਦਘਾਟਕ ਵਜੋਂ ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ ਉਦਘਾਟਨੀ ਭਾਸ਼ਣ ਦਿੱਤਾ ਗਿਆ। ਇਸ ਉਪਰੰਤ ਇੰਜੀਨੀਅਰ ਦਰਸ਼ਨ ਸਿੰਘ ਵੱਲੋਂ ਪ੍ਰੋਗਰਾਮ ਦੀ ਪ੍ਰਸਤਾਵਨਾ ਪੜੀ ਗਈ। ਉਸ ਉਪਰੰਤ ਇੰਜੀਨੀਅਰ ਜੀਤ ਸਿੰਘ ਵਲੋਂ ਮੁੱਖ ਬੁਲਾਰੇ ਦੇ ਤੌਰ ਤੇ ਬੋਲਦਿਆਂ ਕਿਹਾ ਕਿ ਭਾਰਤ ਦਾ ਸੰਵਿਧਾਨ ਭਾਰਤ ਦੀਆਂ ਮਹਿਲਾਵਾਂ ਨੂੰ ਸਸ਼ਕਤ ਕਰਦਾ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਹਿੰਦੂ ਕੋਡ ਬਿੱਲ ਵਿੱਚ ਮਹਿਲਾਵਾਂ ਨੂੰ ਤਾਕਤਵਰ ਬਣਾਉਣ ਵਿੱਚ ਵੱਧ ਭੂਮਿਕਾ ਨਿਭਾਈ।

       ਇਸ ਉਪਰੰਤ ਮੁੱਖ ਮਹਿਮਾਨ ਪ੍ਰਿੰਸੀਪਲ ਡਾਕਟਰ ਗੁਰਮੀਤ ਸਿੰਘ ਕਲਰਮਾਜਰੀ ਉਚੇਚੇ ਤੌਰ ਤੇ ਪਟਿਆਲੇ ਤੋਂ ਪਹੁੰਚੇ। ਉਹਨਾਂ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਵਿਚਾਰਾਂ ਦੇ ਭਾਰਤ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਪੰਜਾਬ ਫੇਰੀਆਂ ਦੌਰਾਨ ਕਿਸ ਕਿਸ ਸਮੁਦਾਏ ਵੱਲੋਂ ਉਹਨਾਂ ਦਾ ਸਾਥ ਸਹਿਯੋਗ ਦਿੱਤਾ ਗਿਆ ਅਤੇ ਉਸ ਵੇਲੇ ਸ਼ਡਿਊਲਡ ਕਾਸਟ ਫੈਡਰੇਸ਼ਨ ਨੂੰ ਪੰਜਾਬ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਦੇਸ਼ ਦੇ ਅੰਦਰ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਦੀਆਂ ਦਰਪੇਸ਼ ਮੁਸ਼ਕਲਾਂ ਅਤੇ ਉਨਾਂ ਦੇ ਹੱਲ ਬਾਰੇ ਵੀ ਗੱਲ ਸਾਂਝੀ ਕੀਤੀ ਗਈ ।

         ਪ੍ਰਧਾਨਗੀ ਭਾਸ਼ਣ ਵਿੱਚ ਮਾਸਟਰ ਕੁਸ਼ਲ ਕੁਮਾਰ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਅਧੂਰੇ ਸਪਨਿਆਂ ਦੇ ਦਸਤਾਵੇਜਾਂ ਨੂੰ ਸਮਾਜ ਅੱਗੇ ਰੱਖਿਆ। ਡਾਕਟਰ ਅੰਬੇਡਕਰ ਦੀ ਸਮਾਨਤਾ,ਸੁਤੰਤਰਤਾ, ਭਾਈਚਾਰਾ ਅਤੇ ਸਮਾਜਿਕ ਨਿਆ ਦੀ ਵਿਚਾਰਧਾਰਾ ਵਾਲੀ ਵਿਵਸਥਾ ਨਿਰਮਾਣ ਕਰਨ ਲਈ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਨੂੰ ਵਿਸਥਾਰ ਨਾਲ ਸਾਂਝਾ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਪੜ੍ਹੇ ਲਿਖੇ ਸਮਾਜ ਤੋਂ ਡਾਕਟਰ ਅੰਬੇਡਕਰ ਦੀ ਜੋ ਆਸ ਸੀ ਉਹ ਉਹਨਾਂ ਤੇ ਖਰੇ ਨਹੀਂ ਉਤਰੇ ਤੇ ਅੱਜ ਵੀ ਇਸੇ ਤਰ੍ਹਾਂ ਸੁਵਿਧਾ ਭੋਗੀ ਜੀਵਨ ਬਤੀਤ ਕਰ ਰਹੇ ਹਨ ਅਤੇ ਬਾਕੀ ਪਿੱਛੇ ਸਮਾਜ ਵੱਲ ਝਾਤ ਨਹੀਂ ਮਾਰ ਰਹੇ। ਜਿਸ ਨਾਲ ਸਮਾਜ ਵਿੱਚ ਉਹਨਾਂ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ।

          ਮਾਸਟਰ ਸਿਧਾਰਥ ਅਤੇ ਜਸਪਾਲ ਸਿੰਘ ਚੌਹਾਨ ਵੱਲੋਂ ਮਿਸ਼ਨਰੀ ਕਵਿਤਾਵਾਂ ਬੋਲੀਆਂ ਗਈਆਂ। ਸਵਾਮੀ ਰਾਜਪਾਲ ਵੱਲੋਂ ਬੋਲਦਿਆ ਕਿਹਾ ਗਿਆ ਕਿ ਸਮਾਜ ਅੰਦਰ ਨੈਤਿਕ ਕਦਰਾਂ ਕੀਮਤਾਂ, ਅਤੇ ਚਰਿੱਤਰ ਨਿਰਮਾਨ ਵਿੱਚ ਜੋ ਕਮੀ ਨਜ਼ਰ ਆ ਰਹੀ ਹੈ ਉਸ ਨਾਲ ਸਮਾਜ ਵਿੱਚ ਨਸ਼ਾਖੋਰੀ,ਭਰਿਸ਼ਟਾਚਾਰ ਅਤੇ ਸਮਾਜਿਕ ਤਾਨਾ ਬਾਣਾ ਉਲਝਿਆ ਹੋਇਆ ਹੈ। ਇਸ ਤੋਂ ਇਲਾਵਾ ਐਡਵੋਕੇਟ ਦਲਜੀਤ ਸਿੰਘ ਵੱਲੋਂ ਆਏ ਹੋਏ ਸਾਰੇ ਹੀ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਮੈਡਮ ਅਨੀਤਾ ਕੁਮਾਰੀ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ।

               ਇਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵੱਲੋਂ ਵੱਧ ਚੜ ਕੇ ਸ਼ਮੂਲੀਅਤ ਕੀਤੀ ਗਈ।ਜਿਸ ਵਿੱਚ ਨੌਜਵਾਨ ਬਜ਼ੁਰਗ ਮਹਿਲਾਵਾਂ ਬੱਚੇ ਸ਼ਾਮਿਲ ਸਨ। ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ, ਹਰਿੰਦਰ ਕੁਮਾਰ ਸੀਤਲ, ਇੰਜੀਨੀਅਰ ਮਨਜੀਤ ਸਿੰਘ, ਸੰਧੂਰਾ ਸਿੰਘ, ਤਰਸੇਮ ਸਿੰਘ ਥਾਪਰ, ਸੁਖਵਿੰਦਰ ਸਿੰਘ, ਲੈਕਚਰਾਰ ਮਨੋਜ ਕੁਮਾਰ, ਮਾਸਟਰ ਜਸਵੀਰ ਚੰਦ, ਰਾਮ ਸਿੰਘ, ਹਰਜਿੰਦਰ ਹੈਰੀ, ਕਮਲਜੀਤ ਸਿੰਘ, ਨਿਰਮਲ ਸਿੰਘ ਗਿੱਲ,ਡਾਕਟਰ ਰਕੇਸ਼ ਕੁਮਾਰ, ਜੋਗਿੰਦਰ ਸਿੰਘ ਮਾਧੋ, ਜਸਵਿੰਦਰ ਸਿੰਘ ਸੁੰਦਰ ਨਗਰ, ਜਸਮਿੰਦਰ ਪਾਲ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ ਖੇਮਕਰਨੀ, ਸ਼ਾਮ ਸੁੰਦਰ ਭੱਟੀ, ਪ੍ਰਵੀਨ ਨਾਹਰ, ਰਕੇਸ਼ ਸਭਰਵਾਲ, ਸਰਬਜੀਤ ਸਿੰਘ ਭਟੂਰਾ ਆਦਿ ਸ਼ਾਮਿਲ ਸਨ।

Phagwara

ਅੰਬੇਡਕਰਵਾਦੀ ਆਗੂ ਜਸਵਿੰਦਰ ਪਾਲ ਤਲਵਣ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਵਿੱਚ ਹੋਏ ਸ਼ਾਮਲ

ਫਾਊਂਡਰ ਪ੍ਰਧਾਨ ਡਾ.ਜੱਖੂ ਨੇ ਜਸਵਿੰਦਰ ਤਲਵਣ ਨੂੰ ਜਥੇਬੰਦੀ ਦਾ ਸੂਬਾ ਉੱਪ ਪ੍ਰਧਾਨ ਐਲਾਨਿਆ

ਜੋ ਜਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਮੈਂ ਉਸ ਨੂੰ ਤਨਦੇਹੀ ਅਤੇ ਲਗਨ ਨਾਲ ਨਿਭਾਵਾਂਗਾ – ਤਲਵਣ

ਫਗਵਾੜਾ 13 ਅਪ੍ਰੈਲ ( ਸੰਜੀਵ ਕੁਮਾਰ/ਗੁਰਪ੍ਰੀਤ ਬੱਲ ) ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋਂ ਬਸਪਾ ਦੇ ਮੁੱਢਲੇ ਦੌਰ ਦੇ ਸੂਬਾ ਪੱਧਰੀ ਸਰਗਰਮ ਵਿਦਿਆਰਥੀ ਆਗੂ ਤੇ ਪਿੰਡ ਤਲਵਣ ਦੇ ਸਾਬਕਾ ਸਰਪੰਚ, ਅੰਬੇਡਕਰੀ ਮਿਸ਼ਨ ਦੇ ਸੀਨੀਅਰ ਆਗੂ ਜਸਵਿੰਦਰ ਪਾਲ ਤਲਵਣ ਨੇ ਜਥੇਬੰਦੀ ਦੇ ਮੁੱਖ ਦਫ਼ਤਰ ਚਾਹਲ ਨਗਰ ਵਿਖੇ ਸਾਦੇ ਤੇ ਪ੍ਰਭਾਵਸਾਲੀ ਸਮਾਗਮ ਦੌਰਾਨ ਫਾਊਂਡਰ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਵਿੱਚ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।

           ਸਮਾਜਿਕ ਜਥੇਬੰਦੀ ਦੇ ਫਾਊਂਡਰ ਪ੍ਰਧਾਨ ਡਾ.ਹਰਜਿੰਦਰ ਸਿੰਘ ਜੱਖੂ ਨੇ ਮਿਸ਼ਨਰੀ ਆਗੂ ਜਸਵਿੰਦਰ ਪਾਲ ਤਲਵਣ ਦਾ ਸਿਰਪਾਓ ਪਾ ਕੇ ਉਨ੍ਹਾ ਦਾ ਜਥੇਬੰਦੀ ‘ਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕਰਦਿਆ ਜਸਵਿੰਦਰ ਪਾਲ ਤਲਵਣ ਨੂੰ ਸਰਬਸੰਮਤੀ ਨਾਲ ਜਥੇਬੰਦੀ ਦਾ ਸੂਬਾ ਉੱਪ ਪ੍ਰਧਾਨ ਅਤੇ ਜੈ ਭੀਮ ਵਲਰਡ ਵਾਈਡ ਦਾ ਕੋਆਰਡੀਨੇਟਰ ਨਿਯੁਕਤ ਕੀਤਾ। ਡਾ.ਜੱਖੂ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਪੁਰਾਣੇ ਮਿਸ਼ਨਰੀ ਸਾਥੀ ਜਸਵਿੰਦਰ ਤਲਵਣ ਨੇ ਜੈ ਭੀਮ ਟੀਮ ਪੰਜਾਬ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਜਿਸ ਨਾਲ ਜਿੱਥੇ ਸਮਾਜਿਕ ਜਥੇਬੰਦੀ ਨੂੰ ਮਜ਼ਬੂਤੀ ਮਿਲੇਗੀ, ਉੱਥੇ ਹੀ ਮਿਸ਼ਨ ਦੇ ਕੰਮ ਵਿੱਚ ਤੇਜੀ ਆਵੇਗੀ।

                 ਡਾ.ਜੱਖੂ ਨੇ ਦੇਸ਼ ਵਿਦੇਸ਼ ਦੀਆ ਸੰਗਤਾਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੁੱਚੀ ਮਾਨਵਤਾ ਦੇ ਮਸੀਹਾ, ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲਦਿਆ ਬਾਬਾ ਸਾਹਿਬ ਜੀ ਮਿਸ਼ਨ ਅਤੇ ਅੰਦੋਲਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਸਾਨੂੰ ਸਾਰਿਆ ਨੂੰ ਦਿਨ ਰਾਤ ਕੰਮ ਕਰਨਾ ਚਾਹੀਦਾ ਹੈ।

            ਇਸ ਮੌਕੇ ਜਸਵਿੰਦਰ ਪਾਲ ਤਲਵਣ ਨੇ ਕਿਹਾ ਕਿ ਜੈ ਭੀਮ ਟੀਮ ਪੰਜਾਬ ਵਲੋਂ ਜੋ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਵਾਂਗਾ। ਤਲਵਣ ਨੇ ਜੈ ਭੀਮ ਟੀਮ ਪੰਜਾਬ ਦੀ ਸਮੁੱਚੀ ਟੀਮ ਦਾ ਦਿੱਤੀ ਜਿੰਮੇਵਾਰੀ ਲਈ ਧੰਨਵਾਦ ਕਰਦਿਆ ਵਿਸ਼ਵਾਸ ਦਿਵਾਇਆ ਕਿ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ ਅਤੇ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਹਮੇਸ਼ਾ ਹੀ ਤੱਤਪਰ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਮੇਰਾ ਡਾ.ਜੱਖੂ ਜੀ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਲੰਬਾ ਹੈ। ਅਸੀ ਪੁਰਾਣੇ ਸਾਥੀ ਦੁਬਾਰਾ ਇੱਕਠੇ ਹੋ ਕੇ ਦਲਿਤ ਸਿਆਸਤ ਪੁਰਾਣੇ ਅੰਬੇਡਕਰਵਾਦੀ ਮਿਸ਼ਨਰੀ ਸਾਥੀਆਂ ਨੂੰ ਮੁੜ ਇੱਕਠੇ ਕਰਨ ਦਾ ਯਤਨ ਕਰਾਂਗੇ। ਜਸਵਿੰਦਰ ਪਾਲ ਤਲਵਣ ਨੇ ਕਿਹਾ ਕਿ ਡਾ. ਜੱਖੂ ਵਲੋਂ ਸਮਾਜ ਦੀਆ ਗੈਰ ਰਾਜਨੀਤਿਕ ਜੜ੍ਹਾ ਤਕੜੀਆਂ ਕਰਨ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
                ਇਸ ਮੌਕੇ ਪ੍ਰਿੰਸੀਪਲ ਕੇਵਲ ਸਿੰਘ ਸਰਪ੍ਰਸਤ, ਹੈਪੀ ਕੌਲ ਸਟੇਟ ਕੋਆਰਡੀਨੇਟਰ, ਜੈ ਭੀਮ ਵੂਮੈਨ ਫੈਡਰੇਸ਼ਨ ਦੀ ਆਗੂ ਡਾ.ਅਵਨੀਤ ਕੌਰ ਜੱਖੂ, ਮੈਡਮ ਮਨਜੀਤ ਕੌਰ, ਹਰਮੀਤ ਕੌਰ, ਸੰਜੀਵ ਮੂਲਨਿਵਾਸੀ ਪ੍ਰਧਾਨ ਜ਼ਿਲ੍ਹਾ ਜਲੰਧਰ, ਜੱਸੀ ਕੋਟਰਾਣੀ, ਗੁਰਦੀਪ ਗੁਰਾਇਆ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ, ਅਮਜਦ ਬੇਗ, ਬੀਬੀ ਬਲਵੀਰ ਕੌਰ ਪਠਲਾਵਾ, ਬਲਜੀਤ ਕੌਰ ਦੋਵੇਂ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ।
ਤਸਵੀਰ ਸਮੇਤ

Blackmail

ਪੱਤਰਕਾਰੀ ਦੀ ਆੜ ਹੇਠ ਹਫਤਾ ਵਸੂਲੀ ਕਰਦਿਆਂ ਪੱਤਰਕਾਰ ਤੇ ਗੈਰ-ਜ਼ਮਾਨਤੀ ਧਾਰਾਵਾਂ ਹੇਠ ਪਰਚਾ ਦਰਜ

ਜਲੰਧਰ (ਸੰਜੀਵ ਕੁਮਾਰ/ਗੁਰਪ੍ਰੀਤ ਬੱਲ) ਜਲੰਧਰ ਦੇ ਮਸ਼ਹੂਰ ਪੱਤਰਕਾਰ ਨੇ ਲਗਾਇਆ ਪੱਤਰਕਾਰੀ ਤੇ ਦਾਗ ਜਾਣਕਾਰੀ ਅਨੁਸਾਰ ਪੱਤਰਕਾਰਤਾ ਦੀ ਆੜ ਵਿੱਚ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਬਲੈਕਮੇਲਰ ਪੱਤਰਕਾਰ ਗੁਰਦੀਪ ਮੁਨਾ ਖ਼ਿਲਾਫ਼ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਉਸਦੇ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਹੇਠ ਪਰਚਾ ਦਰਜ ਕੀਤਾ।  ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।

     ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਗੁਰਦੀਪ ਮੁਨਾ ਸੰਤੋਖਪੁਰਾ ਸਥਿਤ ਦੋਆਬਾ ਗੈਸ ਏਜੰਸੀ ‘ਚ ਗਿਆ ਅਤੇ ਉੱਥੇ ਇੱਕ ਵੀਡੀਓ ਬਣਾਕੇ ਏਜੰਸੀ ਮਾਲਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਦੋਸ਼ੀ ਨੇ ਮਾਲਕਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾਲ ਹੀ ਹਰ ਮਹੀਨੇ ਰਕਮ ਦੇਣ ਲਈ ਦਬਾਅ ਬਣਾਇਆ। ਇਸ ਤੋਂ ਇਲਾਵਾ, ਉਸਨੇ ਗੈਸ ਏਜੰਸੀ ਦੇ ਮਹਿਲਾ ਸਟਾਫ਼ ਨਾਲ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਅਪਮਾਨਿਤ ਵੀ ਕੀਤਾ।ਇਸ ਮਾਮਲੇ ਵਿੱਚ ਥਾਣਾ ਨੰਬਰ 8 ਦੀ ਪੁਲਿਸ ਨੇ ਗੁਰਦੀਪ ਮੁਨਾ ਸਮੇਤ ਉਸਦੇ ਪੰਜ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਤੱਤਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

       ਇਸ ਤੋਂ ਪਹਿਲਾਂ ਵੀ ਫਗਵਾੜਾ ਵਿੱਚ ਵੀ ਜਨਤਕ ਤੌਰ ਤੇ ਪੈਸੇ ਮੰਗਣ ਤੇ ਇਸ ਦੀ ਕੁੱਟਮਾਰ ਹੋਈ ਸੀ। ਜਲੰਧਰ ਬੱਸ ਅੱਡੇ ਤੇ ਵੀ ਖੁਸਰਿਆਂ ਨੇ ਵੀ ਗੁਰਦੀਪ ਤੇ ਪੈਸੇ ਮੰਗਣ ਦਾ ਆਰੋਪ ਲਗਾਇਆ ਸੀ।

Adampur

ਲੁਧਿਆਣਾ ਦੀ ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਟੀਮ ਵੱਲੋਂ ਰਾਸ਼ਟਰੀ ਪ੍ਰਧਾਨ ਵਿਨੇ ਰਤਨ ਸਿੰਘ ਨਾਲ ਮੁਲਾਕਾਤ

ਆਦਮਪੁਰ( ਲੱਕੀ ਬੈਸ) ਪੰਜਾਬ ਵਿੱਚ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ(ਕਾਂਸ਼ੀ ਰਾਮ) ਵੱਲੋਂ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਜਲੰਧਰ ਦੇ ਅਲਾਵਲਪੁਰ ਵਿੱਚ ਰੱਖਿਆ ਗਿਆ, ਜਿਸ ਵਿੱਚ ਭੀਮ ਆਰਮੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਵਿਨੇ ਰਤਨ ਸਿੰਘ ਜੀ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਇਸ ਮੌਕੇ ਜਿਲ੍ਹਾ ਲੁਧਿਆਣਾ ਤੋਂ ਵੱਖ ਵੱਖ ਅਹੁਦੇਦਾਰਾਂ ਦਾ ਇੱਕ ਜੱਥਾ ਜਿਲ੍ਹਾ ਲੁਧਿਆਣਾ ਦੇ ਇੰਚਾਰਜ ਅੰਮ੍ਰਿਤ ਸਿੰਘ ਭਾਰਤੀ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ।

            ਇਸ ਮੌਕੇ ਰਾਸ਼ਟਰੀ ਪ੍ਰਧਾਨ ਸ਼੍ਰੀ ਵਿਨੇ ਰਤਨ ਸਿੰਘ ਨੇ ਭਰੋਸਾ ਦਿੱਤਾ ਕਿ ਜਲਦ ਹੀ ਆਜ਼ਾਦ ਸਮਾਜ ਪਾਰਟੀ(ਕਾਂਸ਼ੀ ਰਾਮ) ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ ਚੰਦਰਸ਼ੇਖਰ ਆਜ਼ਾਦ ਜੀ ਤੇ ਉਹ ਖੁਦ ਲੁਧਿਆਣੇ ਵਿਖੇ ਵੱਡਾ ਪ੍ਰੋਗਰਾਮ ਉਲੀਕਣਗੇ।

              ਇਸ ਮੌਕੇ ਸ਼੍ਰੀ ਵਿਨੇ ਰਤਨ ਸਿੰਘ ਜੀ ਦੇ ਨਾਲ ਪੰਜਾਬ ਬਾਡੀ ਦੇ ਇੰਚਾਰਜ ਆਜ਼ਾਦ ਸਮਾਜ ਪਾਰਟੀ ਸ਼੍ਰੀ ਐਮ. ਐਲ. ਤੋਮਰ ਜੀ,ਭੀਮ ਆਰਮੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਅਜਾਦ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਹਤੇਸ਼ ਮਾਹੀ ਜੀ,ਆਜ਼ਾਦ ਸਮਾਜ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਨਰੇਸ਼ ਜੱਸਲ ਜੀ, ਭੀਮ ਆਰਮੀ ਪੰਜਾਬ ਦੇ ਪ੍ਰਧਾਨ ਸ੍ਰੀ ਸਨੀ ਜੱਸਲ ਜੀ ਤੇ ਹੋਰ ਦਰਜਾ ਪਰ ਦਰਜਾ ਲੀਡਰਸ਼ਿਪ ਮੌਜੂਦ ਸੀ।                        ਜਿਲ੍ਹਾ ਲੁਧਿਆਣਾ ਤੋਂ ਸ਼ਾਮਿਲ ਹੋਣ ਵਾਲਿਆਂ ਵਿੱਚ ਮੁੱਖ ਸਲਾਹਕਾਰ ਬਲਵੀਰ ਸਿੰਘ ਪੋਹੀੜ, ਸੂਬਾ ਕਮੇਟੀ ਇੰਚਾਰਜ ਗੋਗੀ ਪ੍ਰਧਾਨ ਦੋਰਾਹਾ, ਰਾਮ ਸਿੰਘ ਜੀ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ, ਲੁਧਿਆਣਾ ਸ਼ਹਿਰੀ ਦੇ ਇੰਚਾਰਜ ਸ੍ਰੀ ਵਿਵੇਕ ਕੁਮਾਰ ਪਾਸਵਾਨ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਅੰਗਦ ਕੁਮਾਰ, ਅਸ਼ੋਕ ਕੁਮਾਰ,ਸੋਮਨਾਥ ਮਾਂਗਟ, ਰਜਿੰਦਰ, ਇੰਦਰਜੀਤ ਸਿੰਘ ਖਾਲਸਾ, ਰਾਜੂ ਗੌਤਮ,ਹੀਰਾ ਗੌਤਮ, ਸਿਧਾਰਥ ਗੌਤਮ,ਪ੍ਰਵੇਸ਼ ਪਾਸਵਾਨ, ਤਾਂ ਜਸਬੀ ਸਰਫਰਾਸ਼ ਆਲਮ ਧਰਿੰਦਰਾ, ਸ਼ਾਹਨਵਾਜ, ਬਾਬੂ ਰਾਓ ਅੰਬੇਡਕਰ ਸ਼ਿਵ ਕੁਮਾਰ ਸਰਵਣ ਕੁਮਾਰ ਗੌਤਮ, ਸੰਤੋਸ਼, ਸ਼ਿਵ ਕੁਮਾਰ, ਅੰਕੁਸ਼ ਆਦੀ ਸ਼ਾਮਿਲ ਸਨ।

Jalandhar

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਮੀਡੀਆ ਟੂਰ ਦੇ ਤਹਿਤ ਮਿਜ਼ੋਰਮ ਪਹੁੰਚੇ

ਜਲੰਧਰ 22 ਮਾਰਚ (ਸੰਜੀਵ ਕੁਮਾਰ)

ਸੂਚਨਾ ਦਫ਼ਤਰ , ਜਲੰਧਰ ਵੱਲੋਂ 22 ਤੋਂ 28 ਮਾਰਚ, 2026 ਤੱਕ ਪੀ.ਆਈ.ਬੀ. ਆਈਜ਼ੌਲ ਦੇ ਸਹਿਯੋਗ ਨਾਲ ਆਯੋਜਿਤ ਮੀਡੀਆ ਟੂਰ ਦੇ ਤਹਿਤ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰਾਂ ਦਾ ਵਫ਼ਦ ਅੱਜ ਆਈਜ਼ੌਲ, ਮਿਜ਼ੋਰਮ ਪਹੁੰਚਿਆ। ਪੱਤਰਕਾਰਾਂ ਦੇ ਇਸ ਵਫ਼ਦ ਦੀ ਅਗਵਾਈ ਪੀ.ਆਈ.ਬੀ., ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਕਰ ਰਹੇ ਹਨ।

ਆਈਜ਼ੌਲ ਪਹੁੰਚਣ ‘ਤੇ ਪੀ.ਆਈ.ਬੀ. ਆਈਜ਼ੌਲ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਰਾਜੀਵ ਲੌਰੇਮਬਮ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਪੱਤਰਕਾਰਾਂ ਦਾ ਸਵਾਗਤ ਕਰਦੇ ਹੋਏ ਡਾ. ਲੌਰੇਮਬਮ ਨੇ ਵੱਖ-ਵੱਖ ਖੇਤਰਾਂ ਦੇ ਪੱਤਰਕਾਰਾਂ ਵਿਚਕਾਰ ਪੇਸ਼ਾਵਰ ਸੰਵਾਦ ਅਤੇ ਗਿਆਨ ਸਾਂਝਾ ਕਰਨ ਨੂੰ ਮਜ਼ਬੂਤ ਕਰਨ ਵਿੱਚ ਅਜਿਹੇ ਮੀਡੀਆ ਦੌਰਿਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ।

ਉਨ੍ਹਾਂ ਦੱਸਿਆ ਕਿ ਇਸ ਮੀਡੀਆ ਟੂਰ ਦੌਰਾਨ ਪੱਤਰਕਾਰਾਂ ਦਾ ਵਫ਼ਦ ਸਾਈਰੰਗ ਰੇਲਵੇ ਸਟੇਸ਼ਨ ਅਤੇ ਥੇਨਜ਼ੌਲ ਸੋਲਰ ਪਾਵਰ ਪਲਾਂਟ ਸਮੇਤ ਵੱਖ-ਵੱਖ ਵਿਕਾਸ ਪ੍ਰੋਜੈਕਟ ਸਥਾਨਾਂ ਦਾ ਦੌਰਾ ਕਰੇਗਾ। ਪੱਤਰਕਾਰਾਂ ਵੱਲੋਂ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤਾਂ ਜੋ ਰਾਜ ਵਿੱਚ ਕੀਤੀਆਂ ਜਾ ਰਹੀਆਂ ਵੱਖ-ਵੱਖ ਵਿਕਾਸ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

ਇਸ ਮੌਕੇ ਡਾ. ਵਿਕਰਮ ਸਿੰਘ ਨੇ ਕਿਹਾ ਕਿ ਪੀ.ਆਈ.ਬੀ. ਵੱਲੋਂ ਆਯੋਜਿਤ ਮੀਡੀਆ ਟੂਰ ਪੱਤਰਕਾਰਾਂ ਨੂੰ ਦੂਜੇ ਰਾਜਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਸਮਝਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੀਆਂ ਪਹਿਲਕਦਮੀਆਂ ਦੇ ਸੰਪਰਕ ਵਿੱਚ ਆਉਣ ਨਾਲ ਪੱਤਰਕਾਰਾਂ ਨੂੰ ਨਵੇਕਲੇ ਤਰੀਕਿਆਂ ਅਤੇ ਵਿਕਾਸ ਮਾਡਲਾਂ ਬਾਰੇ ਸਮਝ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕਦੀ ਹੈ, ਜੋ ਉਨ੍ਹਾਂ ਦੇ ਆਪਣੇ ਖੇਤਰਾਂ ਲਈ ਪ੍ਰੇਰਨਾ ਦਾ ਕੰਮ ਵੀ ਕਰ ਸਕਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੀਡੀਆ ਟੂਰ ਦਾ ਮੁੱਖ ਉਦੇਸ਼ ਪੱਤਰਕਾਰਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀਆਂ ਜਾ ਰਹੀਆਂ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਤੱਖ ਅਨੁਭਵ ਪ੍ਰਦਾਨ ਕਰਵਾਉਣਾ ਹੈ। ਇਸ ਟੂਰ ਦਾ ਉਦੇਸ਼ ਵੱਖ-ਵੱਖ ਰਾਜਾਂ ਦੇ ਪੱਤਰਕਾਰਾਂ ਵਿਚਕਾਰ ਗੱਲਬਾਤ ਨੂੰ ਸੁਖਾਲਾ ਬਣਾਉਣਾ ਵੀ ਹੈ, ਜਿਸ ਨਾਲ ਵਿਚਾਰਾਂ ਅਤੇ ਤਜਰਬਿਆਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਇਸ ਪ੍ਰੋਗਰਾਮ ਨੂੰ ਪੱਤਰਕਾਰਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਸਮਾਜਿਕ-ਆਰਥਿਕ ਅਤੇ ਸਭਿਆਚਾਰਕ ਪਹਿਲੂਆਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਪਹਿਲਕਦਮੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਦੇ ਮੁੱਦਿਆਂ ‘ਤੇ ਜਾਣਕਾਰੀ ਭਰਪੂਰ ਅਤੇ ਸੰਤੁਲਿਤ ਰਿਪੋਰਟਿੰਗ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਂਦੀ ਹੈ।

Phagwara

ਡਾ. ਅੰਬੇਡਕਰ ਜੀ ਅਤੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਟੈਚੂ ਤੇ ਹਾਰ ਪਾਏ ਗਏ

ਫਗਵਾੜਾ ( ਸੰਜੀਵ ਕੁਮਾਰ) ਅੱਜ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਤੇ ਜੈ ਭੀਮ ਯੂਨਾਈਟਡ ਵੋਆਇਸ ਆਫ ਪੰਜਾਬ ਵੱਲੋਂ ਫਾਉਂਡਰ ਪ੍ਰੈਜੀਡੈਂਟ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪਾਰਕ ਹਦੀਆਬਾਦ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਟੈਚੂ ਤੇ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ ਜਿਸ ਮੌਕੇ ਤੇ ਸਟੇਟ ਕੋ ਆਰਡੀਨੇਟਰ ਇੰਜ ਹੈਪੀ ਕੌਲ, ਕਸ਼ਮੀਰੀ ਲਾਲ ਨਾਣੀ ਜੀ , ਕਸ਼ਮੀਰ ਮਹਿਮੀ ਜੀ,ਹਰਬਲਾਸ ਕੌਲ, ਬਾਵਾ ਕੌਲ, ਮੰਗਾ ਟਾਇਰ ਵਾਲੇ, ਸਤਪਾਲ ਪਾਲੀ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।ਸਮੁੱਚੇ ਵਿਸ਼ਵ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਲੱਖ ਲੱਖ ਵਧਾਈਆਂ।