Illegal

ਅੰਬੇਡਕਰ ਪਾਰਕ ਸਾਹਮਣੇ ਰਾਤ ਨੂੰ ‘ਰਸ’ ਦੀ ਆੜ ’ਚ ਸ਼ਰਾਬ ਦਾ ਕਥਿਤ ਅੱਡਾ! ਵਿਰੋਧ ਕਰਨ ਵਾਲੇ ਨੂੰ ਗਾਲਾਂ ਕੱਢਣ ਦੇ ਦੋਸ਼

ਜਲੰਧਰ (ਸੰਜੀਵ ਕੁਮਾਰ) ਮੁਹੱਲਾ ਸਈਪੁਰ ਕਲਾਂ ਦੀ ਅੰਬੇਡਕਰ ਪਾਰਕ ਦੇ ਬਿਲਕੁਲ ਸਾਹਮਣੇ ਰਾਤ ਪੈਂਦੇ ਹੀ ਇੱਕ ਰਸ ਵਾਲੇ ਕੋਲ ਸ਼ਰਾਬੀਆਂ ਦੇ ਇਕੱਠੇ ਹੋਣ ਅਤੇ ਕਥਿਤ ਤੌਰ ’ਤੇ ਸ਼ਰਾਬ ਪਿਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹੱਲਾ ਵਾਸੀਆਂ ਦਾ ਦੋਸ਼ ਹੈ ਕਿ ਇਹ ਸਿਲਸਿਲਾ ਰੋਜ਼ਾਨਾ ਰਾਤ ਸਮੇਂ ਚੱਲ ਰਿਹਾ ਹੈ, ਜਿਸ ਕਾਰਨ ਇਲਾਕੇ ਦਾ ਮਾਹੌਲ ਖ਼ਰਾਬ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।
ਮਾਮਲੇ ਨੂੰ ਲੈ ਕੇ ਮੁਹੱਲਾ ਵਾਸੀ ਰਣਜੀਤ ਕੁਮਾਰ ਨੇ ਮੌਕੇ ’ਤੇ ਰਸ ਵਾਲੇ ਨਾਲ ਸ਼ਰਾਬ ਪਿਲਾਏ ਜਾਣ ਸਬੰਧੀ ਗੱਲਬਾਤ ਕੀਤੀ ਤੇ ਜੋ ਵਿਅਕਤੀ ਨਜਾਇਜ ਸ਼ਰਾਬ ਪੀ ਰਹੇ ਸਨ ਉਨ੍ਹਾਂ ਵਲੋ ਬਿਨਾ ਕਿਸੇ ਕਾਰਨ ਗਾਲ਼ੀ ਗਲੋਚ ਕੀਤੀ ਗਈ।

       ਇਹ ਵਿਅਕਤੀ ਚੀੜੀ ਉਰਫ਼ ਰਾਜਾ ਨਾਮ ਦਾ ਵਿਅਕਤੀ ਹੈ , ਜੋ ਆਪਣੇ ਆਪ ਨੂੰ ‘ਬਾਊ’ ਦੱਸਦਾ ਹੈ, ਵੱਲੋਂ ਰਣਜੀਤ ਕੁਮਾਰ ਨਾਲ ਕਥਿਤ ਤੌਰ ’ਤੇ ਗੰਦੀਆਂ ਗਾਲਾਂ ਕੱਢ ਕੇ ਬਦਸਲੂਕੀ ਕੀਤੀ ਗਈ।

         ਇਸ ਮੌਕੇ ਤੇ ਡਿਵੀਜ਼ਨ ਨੰਬਰ 8 ਅਧੀਨ ਆਉਂਦੀ ਚੌਂਕੀ ਫੋਕਲ ਪੁਆਇੰਟ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਅੱਗੋ ਪੁਲਸ ਨੇ ਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ।ਮੁਹੱਲਾ ਵਾਸੀਆਂ ਦਾ ਸਵਾਲ ਹੈ ਕਿ ਜੇਕਰ ਰਸ ਵੇਚਣ ਵਾਲੀ ਥਾਂ ’ਤੇ ਰਾਤ ਸਮੇਂ ਲੋਕਾਂ ਨੂੰ ਸ਼ਰਾਬ ਪਿਲਾਉਣ ਦੇ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਇਸ ਕਥਿਤ ਸ਼ਰਾਬਖੋਰੀ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਪਾਰਕ ਦੇ ਸਾਹਮਣੇ ਅਜਿਹੀ ਗਤੀਵਿਧੀ ਲੋਕਾਂ ਦੀ ਸੁਰੱਖਿਆ ਅਤੇ ਇਲਾਕੇ ਦੇ ਮਾਹੌਲ ਲਈ ਵੀ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ।
             ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਕੈਮਰੇ ਚੈਕ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਜੇਕਰ ਬਿਨਾਂ ਕਾਨੂੰਨੀ ਮਨਜ਼ੂਰੀ ਸ਼ਰਾਬ ਪਿਲਾਉਣ ਜਾਂ ਹੋਰ ਕੋਈ ਗੈਰਕਾਨੂੰਨੀ ਗਤੀਵਿਧੀ ਸਾਬਤ ਹੁੰਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।