Jalandhar

Featured

ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਜਲੰਧਰ (15 ਨਵੰਬਰ) ਸੁਰਜੀਤ ਪਾਲ
ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ‘ਚੋਂ ਮਿਲੀ ਨੌਜਵਾਨ ਦੀ ਲਾਸ਼। ਪੁਲੀਸ ਸੂਤਰਾਂ ਅਨੁਸਾਰ ਸੂਟਕੇਸ ਰਾਤ ਤੋਂ ਹੀ ਸਟੇਸ਼ਨ ਦੇ ਬਾਹਰ ਪਿਆ ਸੀ। ਮ੍ਰਿਤਕ ਨੌਜਵਾਨ ਦੀ ਉਮਰ 30 ਤੋਂ 32 ਸਾਲ ਦੱਸੀ ਜਾ ਰਹੀ ਹੈ। ਅੱਜ ਸਵੇਰੇ ਕਰੀਬ 6 ਵਜੇ ਕਿਸੇ ਰਾਹਗੀਰ ਨੇ ਸੂਟਕੇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ। ਫੋਰੈਂਸਿਕ ਜਾਂਚ ਟੀਮ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਸੂਟਕੇਸ ‘ਚੋਂ ਬਾਹਰ ਕੱਢਿਆ। ਉਂਗਲੀ ‘ਤੇ ਲੱਗੀ ਮੁੰਦਰੀ ਤੋਂ ਮ੍ਰਿਤਕ ਨੌਜਵਾਨ ਦਾ ਨਾਂ ਸਮੀਮ ਦੱਸਿਆ ਗਿਆ ਹੈ।

Next

ਅੱਜ ਡੀ ਸੀ ਦਫ਼ਤਰ ਦੇ ਮੁਲਾਜ਼ਮ ਹੜਤਾਲ ’ਤੇ ਰਹਿਣਗੇ

ਜਲੰਧਰ (ਸੌਰਬ ਗੁਪਤਾ)ਜੇਕਰ ਤੁਸੀਂ ਕਿਸੇ ਕੰਮ ਲਈ ਡੀਸੀ ਦਫ਼ਤਰ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਦਰਅਸਲ ਡੀਸੀ ਦਫ਼ਤਰ ਵਿੱਚ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਪਵਨ ਵਰਮਾ ਖ਼ਿਲਾਫ਼ ਪੁਲਸ ਵੱਲੋਂ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਡੀਸੀ ਦਫ਼ਤਰ ਦੇ ਮੁਲਾਜ਼ਮ ਹੜਤਾਲ ’ਤੇ ਰਹਿਣਗੇ।ਇਸ ਦੌਰਾਨ ਹਰ ਤਰ੍ਹਾਂ ਦਾ ਸਰਕਾਰੀ ਕੰਮਕਾਜ ਬੰਦ ਰਹੇਗਾ। ਜਿਸ ਵਿੱਚ ਪ੍ਰਾਪਰਟੀ ਰਜਿਸਟਰੀ, ਆਰ.ਟੀ.ਏ., ਡੀ.ਟੀ.ਓ., ਅਸਲਾ ਵਿਭਾਗ ਅਤੇ ਤਹਿਸੀਲਦਾਰ ਦਫਤਰ ਨਾਲ ਸਬੰਧਤ ਕੰਮ ਨਹੀਂ ਹੋਵੇਗਾ। ਹਾਲਾਂਕਿ ਪ੍ਰਾਈਵੇਟ ਮੁਲਾਜ਼ਮਾਂ ਵੱਲੋਂ ਚਲਾਏ ਜਾ ਰਹੇ ਸੁਵਿਧਾ ਕੇਂਦਰ ਖੁੱਲ੍ਹੇ ਰਹਿਣਗੇ, ਜਿੱਥੇ ਆਮ ਦਿਨਾਂ ਵਾਂਗ ਕਈ ਤਰ੍ਹਾਂ ਦੇ ਕੰਮ ਕਰਵਾਉਣ ਲਈ ਲੋਕਾਂ ਤੋਂ ਅਰਜ਼ੀਆਂ ਲਈਆਂ ਜਾਣਗੀਆਂ।ਯੂਨੀਅਨ ਦੇ ਪ੍ਰਧਾਨ ਪਵਨ ਵਰਮਾ ਦਾ ਡੀਸੀ ਦਫਤਰ ਵਿਚ ਤਾਇਨਾਤ ਇਕ ਮਹਿਲਾ ਮੁਲਾਜ਼ਮ ਮਨਮੀਤ ਗੁਪਤਾ ਨਾਲ ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।ਸੋਮਵਾਰ ਨੂੰ ਡੀਸੀ ਦਫਤਰ ਵਿਚ ਦਿਨ ਭਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਬਾਅਦ ਦੁਪਹਿਰ ਦਿ ਪੰਜਾਬ ਸਟੇਟ ਡਿਸਟਿ੍ਰਕਟ ਡੀਸੀ ਆਫਿਸ ਇੰਪਲਾਈਜ਼ ਐਸੋਸੀਏਸ਼ਨ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਵਾਰ ਦੀ ਹੜਤਾਲ ਮੁਲਾਜ਼ਮਾਂ ਵੱਲੋਂ ਸਰਕਾਰ ਤੋਂ ਕਿਸੇ ਮੰਗ ਨੂੰ ਲੈ ਕੇ ਨਹੀਂ ਹੈ ਸਗੋਂ ਯੂਨੀਅਨ ਦੇ ਪ੍ਰਧਾਨ ਅਤੇ ਇਕ ਮਹਿਲਾ ਮੁਲਾਜ਼ਮ ਦੀ ਆਪਸੀ ਲੜਾਈ ਨੂੰ ਲੈ ਕੇ ਹੈ।

FOLLOW US
ADVERTISEMENTS

JALANDHAR NEWSNATIONALPUNJAB

Khabar Apne Dum Par

Proudly powered by WordPress | Theme: Newsup by Themeansar.

Doaba Times

Featured

ਐਮ.ਐਲ.ਏ ਸ. ਬਲਕਾਰ ਸਿੰਘ ਜੀ ਨੇ ਪਰਾਲੀ ਨੂੰ ਲੱਗੀ ਅੱਗ ਬੁਝਾਈ

ਜਲੰਧਰ (ਮੁਕੇਸ਼ ਕੁਮਾਰ /ਸੌਰਬ ਗੁਪਤਾ) ਵਾਤਾਵਰਨ ਪ੍ਰੇਮੀ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਵੱਲੋਂ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਬਲਕਾਰ ਸਿੰਘ ਵੱਲੋਂ ਦੱਸਿਆ ਗਿਆ ਕਿ ਕਈ ਵਾਰੀ ਫ਼ਸਲ ਦੀ ਬਚੀ ਨਾੜ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਕਈ ਵਾਰ ਕੁਝ ਕਿਸਾਨਾਂ ਵੱਲੋਂ ਫਸਲ ਦੀ ਜਲਦੀ ਬਿਜਾਈ ਦੇ ਚੱਕਰ ਵਿੱਚ ਪਰਾਲੀ ਦੀ ਉਚਿਤ ਸਾਂਭ ਸੰਭਾਲ ਨਾ ਹੋਣ ਕਾਰਨ ਇਸ ਦਾ ਨਿਪਟਾਰਾ ਕਰਨ ਲਈ ਅੱਗ ਲਾ ਕੇ ਫ਼ਸਲ ਦੀ ਨਾੜ ਨੂੰ ਸਾੜਿਆ ਜਾਂਦਾ ਜਿਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਸਾਹ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਐਮ.ਐਲ.ਏ ਸ ਬਲਕਾਰ ਸਿੰਘ ਜੀ ਦਾ ਕਾਫ਼ਲਾ ਪਿੰਡ ਘੋੜਾਵਾਹੀ ਦੇ ਕੋਲੋਂ ਲੰਘ ਰਿਹਾ ਸੀ ਅਚਾਨਕ ਪਰਾਲੀ ਨੂੰ ਅੱਗ ਲੱਗੀ ਦੇਖ ਕੇ ਐਮ.ਐਲ.ਏ ਸਾਬ ਨੇ ਆਪਣਾ ਕਾਫ਼ਲਾ ਰੋਕ ਕੇ ਖੁਦ ਖੇਤ ਵਿੱਚ ਅੱਗ ਬੁਝਾਈ। ਜਿਸ ਤੋਂ ਕਿ ਵਾਤਾਵਰਨ ਸਬੰਧੀ ਪ੍ਰੇਮ ਦੀ ਵੱਡੀ ਮਿਸਾਲ ਦੇਖਣ ਨੂੰ ਮਿਲਦੀ ਹੈ।

NEXT

ਸੀ ਐਚ ਸੀ ਕਾਲਾ ਬੱਕਰਾ ਵਿਖੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਦੀ ਪਛਾਣ ਅਤੇ ਜਾਗਰੁਕਤਾ ਸੰਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ


ਕਿਸ਼ਨਗੜ(ਗੁਰਪ੍ਰੀਤ ਬੱਲ) ਡਾ. ਰਮਨ ਸ਼ਰਮਾ ਸਿਵਲ ਸਰਜਨ ਜਲੰਧਰ ਦੇ ਹੁਕਮਾਂ,ਡਾ ਰਿਚਰਡ ਓਹਰੀ ਦੀ ਅਗਵਾਈ ਵਿੱਚ ਡਾ ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਚੱਲ ਰਹੇ ਮੌਸਮ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਦੀ ਪਛਾਣ ਅਤੇ ਜਾਗਰੁਕ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ।ਡਾ ਕੁਲਦੀਪ ਸਿੰਘ ਹੋਰਾਂ ਨੇ ਬੋਲਦਿਆਂ ਦੱਸਿਆ ਕਿ ਡੇਂਗੂ ਦੇ ਮੱਛਰ ਬਦਲਦੇ ਮੌਸਮ ਵਿੱਚ ਖਾਸ ਕਰਕੇ ਜਦੋਂ ਨਾ ਬਹੁਤੀ ਗਰਮੀ ਹੋਵੇ ਤੇ ਜ਼ਿਆਦਾ ਠੰਡ ਹੋਵੇ ਵਿੱਚ ਜ਼ਿਆਦਾ ਪੈਦਾ ਹੁੰਦੇ ਹਨ ਜਿਸ ਤੋਂ ਬਚਾਓ ਲਈ ਜਿਥੇ ਸਾਫ ਸਫਾਈ ਸਭ ਤੋਂ ਜਿਆਦਾ ਜ਼ਰੂਰੀ ਹੈ ਓਥੇ ਡੇਂਗੂ ਦੀ ਪੁਸ਼ਟੀ ਲਈ ਐਨ ਐਸ ਵਨ ਐਨਟੀਜਨ,ਮੈਕ ਅਲਾਈਜ਼ਾ ਟੈਸਟ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਕੀਤੇ ਜਾਂਦੇ ਹਨ ਜਿਥੇ ਡੇਂਗੂ ਪੋਜ਼ਟਿਵ ਆਉਣ ਤੇ ਮੁਫਤ ਇਲਾਜ ਵੀ ਕੀਤਾ ਜਾਂਦਾ ਹੈ।
ਨੀਤੀਰਾਜ ਬੀ ਸਿੰਘ ਬੀਈਈ ਨੇ ਬੋਲਦਿਆਂ ਦੱਸਿਆ ਕਿ ਘਰਾਂ ਦੇ ਨਾਲ ਹੀ ਕੰਮ ਕਾਜੀ ਸਥਾਨਾਂ ਉਪਰ ਵੀ ਆਲੇ ਦੁਆਲੇ ਦੀ ਸਫਾਈ ਰੱਖਣ ਦੇ ਨਾਲ ਨਾਲ ਸਰੀਰ ਨੂੰ ਵੀ ਢੱਕ ਕੇ ਰੱਖਣਾਂ ਚਾਹੀਦਾ ਹੈ।ਬੁਖਾਰ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਸਿਹਤ ਕੇਂਦਰ ਵਿੱਚ ਨਰੀਖਣ ਕਰਵਾ ਕੇ ਹੀ ਦਵਾਈ ਦਾ ਸੇਵਨ ਕਰੋ।
ਅਜੀਤ ਸਿੰਘ ਮਪਹਸ ਨੇ ਟ੍ਰੇਨਿੰਗ ਦਿੰਦਿਆਂ ਮਪਹਵ ਨੂੰ ਡੇਂਗੂ ਮਰੀਜ਼ ਦੇ ਇਲਾਕੇ ਚ ਸਰਵੇ ਕਰਨ ਅਤੇ ਪਿੰਡਾਂ ਵਿੱਚ ਅਨਾਂਊਸਮੈਂਟ ਕਰਵਾਉਣ ਲਈ ਸਖਤ ਹਦਾਇਤਾਂ ਦਿੱਤੀਆਂ।ਇਸ ਸਮੇ ਰਣਜੀਤ ਸਿੰਘ ਐਸ ਐਮ ਐਲ ਟੀ ਤੋੰ ਇਲਾਵਾ ਬਹੁਮੰਤਵੀ ਸਿਹਤ ਕਰਮੀ ਹਾਜ਼ਿਰ ਸਨ।

Adampur

ਲੁਧਿਆਣਾ ਦੀ ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਟੀਮ ਵੱਲੋਂ ਰਾਸ਼ਟਰੀ ਪ੍ਰਧਾਨ ਵਿਨੇ ਰਤਨ ਸਿੰਘ ਨਾਲ ਮੁਲਾਕਾਤ

ਆਦਮਪੁਰ( ਲੱਕੀ ਬੈਸ) ਪੰਜਾਬ ਵਿੱਚ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ(ਕਾਂਸ਼ੀ ਰਾਮ) ਵੱਲੋਂ ਆਪਣੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਇੱਕ ਮੀਟਿੰਗ ਦਾ ਆਯੋਜਨ ਜਲੰਧਰ ਦੇ ਅਲਾਵਲਪੁਰ ਵਿੱਚ ਰੱਖਿਆ ਗਿਆ, ਜਿਸ ਵਿੱਚ ਭੀਮ ਆਰਮੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਵਿਨੇ ਰਤਨ ਸਿੰਘ ਜੀ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਇਸ ਮੌਕੇ ਜਿਲ੍ਹਾ ਲੁਧਿਆਣਾ ਤੋਂ ਵੱਖ ਵੱਖ ਅਹੁਦੇਦਾਰਾਂ ਦਾ ਇੱਕ ਜੱਥਾ ਜਿਲ੍ਹਾ ਲੁਧਿਆਣਾ ਦੇ ਇੰਚਾਰਜ ਅੰਮ੍ਰਿਤ ਸਿੰਘ ਭਾਰਤੀ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ।

            ਇਸ ਮੌਕੇ ਰਾਸ਼ਟਰੀ ਪ੍ਰਧਾਨ ਸ਼੍ਰੀ ਵਿਨੇ ਰਤਨ ਸਿੰਘ ਨੇ ਭਰੋਸਾ ਦਿੱਤਾ ਕਿ ਜਲਦ ਹੀ ਆਜ਼ਾਦ ਸਮਾਜ ਪਾਰਟੀ(ਕਾਂਸ਼ੀ ਰਾਮ) ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ ਚੰਦਰਸ਼ੇਖਰ ਆਜ਼ਾਦ ਜੀ ਤੇ ਉਹ ਖੁਦ ਲੁਧਿਆਣੇ ਵਿਖੇ ਵੱਡਾ ਪ੍ਰੋਗਰਾਮ ਉਲੀਕਣਗੇ।

              ਇਸ ਮੌਕੇ ਸ਼੍ਰੀ ਵਿਨੇ ਰਤਨ ਸਿੰਘ ਜੀ ਦੇ ਨਾਲ ਪੰਜਾਬ ਬਾਡੀ ਦੇ ਇੰਚਾਰਜ ਆਜ਼ਾਦ ਸਮਾਜ ਪਾਰਟੀ ਸ਼੍ਰੀ ਐਮ. ਐਲ. ਤੋਮਰ ਜੀ,ਭੀਮ ਆਰਮੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਅਜਾਦ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਹਤੇਸ਼ ਮਾਹੀ ਜੀ,ਆਜ਼ਾਦ ਸਮਾਜ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਨਰੇਸ਼ ਜੱਸਲ ਜੀ, ਭੀਮ ਆਰਮੀ ਪੰਜਾਬ ਦੇ ਪ੍ਰਧਾਨ ਸ੍ਰੀ ਸਨੀ ਜੱਸਲ ਜੀ ਤੇ ਹੋਰ ਦਰਜਾ ਪਰ ਦਰਜਾ ਲੀਡਰਸ਼ਿਪ ਮੌਜੂਦ ਸੀ।                        ਜਿਲ੍ਹਾ ਲੁਧਿਆਣਾ ਤੋਂ ਸ਼ਾਮਿਲ ਹੋਣ ਵਾਲਿਆਂ ਵਿੱਚ ਮੁੱਖ ਸਲਾਹਕਾਰ ਬਲਵੀਰ ਸਿੰਘ ਪੋਹੀੜ, ਸੂਬਾ ਕਮੇਟੀ ਇੰਚਾਰਜ ਗੋਗੀ ਪ੍ਰਧਾਨ ਦੋਰਾਹਾ, ਰਾਮ ਸਿੰਘ ਜੀ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ, ਲੁਧਿਆਣਾ ਸ਼ਹਿਰੀ ਦੇ ਇੰਚਾਰਜ ਸ੍ਰੀ ਵਿਵੇਕ ਕੁਮਾਰ ਪਾਸਵਾਨ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਅੰਗਦ ਕੁਮਾਰ, ਅਸ਼ੋਕ ਕੁਮਾਰ,ਸੋਮਨਾਥ ਮਾਂਗਟ, ਰਜਿੰਦਰ, ਇੰਦਰਜੀਤ ਸਿੰਘ ਖਾਲਸਾ, ਰਾਜੂ ਗੌਤਮ,ਹੀਰਾ ਗੌਤਮ, ਸਿਧਾਰਥ ਗੌਤਮ,ਪ੍ਰਵੇਸ਼ ਪਾਸਵਾਨ, ਤਾਂ ਜਸਬੀ ਸਰਫਰਾਸ਼ ਆਲਮ ਧਰਿੰਦਰਾ, ਸ਼ਾਹਨਵਾਜ, ਬਾਬੂ ਰਾਓ ਅੰਬੇਡਕਰ ਸ਼ਿਵ ਕੁਮਾਰ ਸਰਵਣ ਕੁਮਾਰ ਗੌਤਮ, ਸੰਤੋਸ਼, ਸ਼ਿਵ ਕੁਮਾਰ, ਅੰਕੁਸ਼ ਆਦੀ ਸ਼ਾਮਿਲ ਸਨ।

Jalandhar

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਮੀਡੀਆ ਟੂਰ ਦੇ ਤਹਿਤ ਮਿਜ਼ੋਰਮ ਪਹੁੰਚੇ

ਜਲੰਧਰ 22 ਮਾਰਚ (ਸੰਜੀਵ ਕੁਮਾਰ)

ਸੂਚਨਾ ਦਫ਼ਤਰ , ਜਲੰਧਰ ਵੱਲੋਂ 22 ਤੋਂ 28 ਮਾਰਚ, 2026 ਤੱਕ ਪੀ.ਆਈ.ਬੀ. ਆਈਜ਼ੌਲ ਦੇ ਸਹਿਯੋਗ ਨਾਲ ਆਯੋਜਿਤ ਮੀਡੀਆ ਟੂਰ ਦੇ ਤਹਿਤ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰਾਂ ਦਾ ਵਫ਼ਦ ਅੱਜ ਆਈਜ਼ੌਲ, ਮਿਜ਼ੋਰਮ ਪਹੁੰਚਿਆ। ਪੱਤਰਕਾਰਾਂ ਦੇ ਇਸ ਵਫ਼ਦ ਦੀ ਅਗਵਾਈ ਪੀ.ਆਈ.ਬੀ., ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਕਰ ਰਹੇ ਹਨ।

ਆਈਜ਼ੌਲ ਪਹੁੰਚਣ ‘ਤੇ ਪੀ.ਆਈ.ਬੀ. ਆਈਜ਼ੌਲ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਰਾਜੀਵ ਲੌਰੇਮਬਮ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਪੱਤਰਕਾਰਾਂ ਦਾ ਸਵਾਗਤ ਕਰਦੇ ਹੋਏ ਡਾ. ਲੌਰੇਮਬਮ ਨੇ ਵੱਖ-ਵੱਖ ਖੇਤਰਾਂ ਦੇ ਪੱਤਰਕਾਰਾਂ ਵਿਚਕਾਰ ਪੇਸ਼ਾਵਰ ਸੰਵਾਦ ਅਤੇ ਗਿਆਨ ਸਾਂਝਾ ਕਰਨ ਨੂੰ ਮਜ਼ਬੂਤ ਕਰਨ ਵਿੱਚ ਅਜਿਹੇ ਮੀਡੀਆ ਦੌਰਿਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ।

ਉਨ੍ਹਾਂ ਦੱਸਿਆ ਕਿ ਇਸ ਮੀਡੀਆ ਟੂਰ ਦੌਰਾਨ ਪੱਤਰਕਾਰਾਂ ਦਾ ਵਫ਼ਦ ਸਾਈਰੰਗ ਰੇਲਵੇ ਸਟੇਸ਼ਨ ਅਤੇ ਥੇਨਜ਼ੌਲ ਸੋਲਰ ਪਾਵਰ ਪਲਾਂਟ ਸਮੇਤ ਵੱਖ-ਵੱਖ ਵਿਕਾਸ ਪ੍ਰੋਜੈਕਟ ਸਥਾਨਾਂ ਦਾ ਦੌਰਾ ਕਰੇਗਾ। ਪੱਤਰਕਾਰਾਂ ਵੱਲੋਂ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤਾਂ ਜੋ ਰਾਜ ਵਿੱਚ ਕੀਤੀਆਂ ਜਾ ਰਹੀਆਂ ਵੱਖ-ਵੱਖ ਵਿਕਾਸ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

ਇਸ ਮੌਕੇ ਡਾ. ਵਿਕਰਮ ਸਿੰਘ ਨੇ ਕਿਹਾ ਕਿ ਪੀ.ਆਈ.ਬੀ. ਵੱਲੋਂ ਆਯੋਜਿਤ ਮੀਡੀਆ ਟੂਰ ਪੱਤਰਕਾਰਾਂ ਨੂੰ ਦੂਜੇ ਰਾਜਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਸਮਝਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੀਆਂ ਪਹਿਲਕਦਮੀਆਂ ਦੇ ਸੰਪਰਕ ਵਿੱਚ ਆਉਣ ਨਾਲ ਪੱਤਰਕਾਰਾਂ ਨੂੰ ਨਵੇਕਲੇ ਤਰੀਕਿਆਂ ਅਤੇ ਵਿਕਾਸ ਮਾਡਲਾਂ ਬਾਰੇ ਸਮਝ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕਦੀ ਹੈ, ਜੋ ਉਨ੍ਹਾਂ ਦੇ ਆਪਣੇ ਖੇਤਰਾਂ ਲਈ ਪ੍ਰੇਰਨਾ ਦਾ ਕੰਮ ਵੀ ਕਰ ਸਕਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੀਡੀਆ ਟੂਰ ਦਾ ਮੁੱਖ ਉਦੇਸ਼ ਪੱਤਰਕਾਰਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀਆਂ ਜਾ ਰਹੀਆਂ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਤੱਖ ਅਨੁਭਵ ਪ੍ਰਦਾਨ ਕਰਵਾਉਣਾ ਹੈ। ਇਸ ਟੂਰ ਦਾ ਉਦੇਸ਼ ਵੱਖ-ਵੱਖ ਰਾਜਾਂ ਦੇ ਪੱਤਰਕਾਰਾਂ ਵਿਚਕਾਰ ਗੱਲਬਾਤ ਨੂੰ ਸੁਖਾਲਾ ਬਣਾਉਣਾ ਵੀ ਹੈ, ਜਿਸ ਨਾਲ ਵਿਚਾਰਾਂ ਅਤੇ ਤਜਰਬਿਆਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਇਸ ਪ੍ਰੋਗਰਾਮ ਨੂੰ ਪੱਤਰਕਾਰਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਸਮਾਜਿਕ-ਆਰਥਿਕ ਅਤੇ ਸਭਿਆਚਾਰਕ ਪਹਿਲੂਆਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਪਹਿਲਕਦਮੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਦੇ ਮੁੱਦਿਆਂ ‘ਤੇ ਜਾਣਕਾਰੀ ਭਰਪੂਰ ਅਤੇ ਸੰਤੁਲਿਤ ਰਿਪੋਰਟਿੰਗ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਂਦੀ ਹੈ।

Phagwara

ਡਾ. ਅੰਬੇਡਕਰ ਜੀ ਅਤੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਟੈਚੂ ਤੇ ਹਾਰ ਪਾਏ ਗਏ

ਫਗਵਾੜਾ ( ਸੰਜੀਵ ਕੁਮਾਰ) ਅੱਜ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਤੇ ਜੈ ਭੀਮ ਯੂਨਾਈਟਡ ਵੋਆਇਸ ਆਫ ਪੰਜਾਬ ਵੱਲੋਂ ਫਾਉਂਡਰ ਪ੍ਰੈਜੀਡੈਂਟ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਪਾਰਕ ਹਦੀਆਬਾਦ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸਟੈਚੂ ਤੇ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ ਜਿਸ ਮੌਕੇ ਤੇ ਸਟੇਟ ਕੋ ਆਰਡੀਨੇਟਰ ਇੰਜ ਹੈਪੀ ਕੌਲ, ਕਸ਼ਮੀਰੀ ਲਾਲ ਨਾਣੀ ਜੀ , ਕਸ਼ਮੀਰ ਮਹਿਮੀ ਜੀ,ਹਰਬਲਾਸ ਕੌਲ, ਬਾਵਾ ਕੌਲ, ਮੰਗਾ ਟਾਇਰ ਵਾਲੇ, ਸਤਪਾਲ ਪਾਲੀ, ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।ਸਮੁੱਚੇ ਵਿਸ਼ਵ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਨ ਮੌਕੇ ਲੱਖ ਲੱਖ ਵਧਾਈਆਂ।

Phillour

बसपा नेता से दिहाड़ी मांगने पर मजदूर को मिली दिहाड़ी के बदले मौत,,,

मात्र 600 रुपए दिहाड़ी देने की बजाए बसपा नेता ने मजदूर को मौत देना समझा उचित

फिल्लौर (संदीप कुमार) घटना आज शाम लगभग 5:30 बजे की है बसपा नेता बताए जा रहे गांव घुड़का तहसील फिलौर के रहने वाले जसप्रीत सिंह जस्सा ने मनोज नाम के प्रवासी मजदूर जो कि बिहार का रहने वाला था सिर्फ इस लिए गोलियां मारकर उसकी निर्मम हत्या कर दी कि उसने बसपा नेता लंबड़दार जसप्रीत सिंह जस्सा से अपनी दिहाड़ी के 600 रुपए मांगे तो दिहाड़ी को लेकर जरा सी बहस हुई और बसपा नेता ने दिहाड़ी मजदूर को गोलियां मारकर उसकी हत्या कर दी।
एक तरफ बहुजन समाज पार्टी के नेता दबे कुचले मजदूरी करने वाले समाज को साशक बनाने की बात करते हैं और दूसरी ओर उन्ही के नेता मजदूर को मेहनत मांगने पर गोलियों से मौत बांट रहे हैं आखिर कब तक कमजोर को दबाया जाएगा।
डी.एस.पी. फिलौर भरत मसीह जी से बात की गई तो उन्होंने घटना की जानकारी देते हुए उन्होंने कहा कि हमारी जांच जारी है और हत्यारे को पकड़ने के लिए छापेमारी भी जारी है।
जब इस संबंधी बसपा पंजाब प्रधान सरदार करीमपुरी से बात की जानकारी मांगी तो उन्होंने कहा कि इसके बारे में पता करके बताया जाएगा मगर सोचने वाली बात है कि छे घंटे हो गए इस घटना को हुए और पंजाब प्रधान को इसके बारे में पूरी जानकारी ना होना भी चिंता का विषय बना हुआ है।

Doaba Times

ਜੈ ਭੀਮ ਟੀਮ ਪੰਜਾਬ ਵਲੋਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਐਲਾਨ -ਡਾ. ਜੱਖੂ

ਜਲੰਧਰ (ਸੰਜੀਵ ਕੁਮਾਰ) ਜੈ ਭੀਮ ਟੀਮ ਪੰਜਾਬ ਵਲੋਂ ਅਮਿਤ ਸ਼ਾਹ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਐਲਾਨ ਕੀਤਾ, ਬੀ ਜੇ ਪੀ ਵਾਲੇ ਸੂਬਿਆਂ ਚ ਸਰਕਾਰਾਂ ਦੀ ਸ਼ਹਿ ‘ਤੇ ਦਲਿਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਤੇ ਜ਼ੁਲਮ ਨੂੰ ਬਣਾਇਆ ਮੁੱਦਾ। ਦਲਿਤਾਂ ਦੇ ਧਾਰਮਿਕ ਡੇਰਿਆਂ ਦੇ ਸੰਤਾਂ ਨੂੰ ਬੀ ਜੇ ਪੀ ਦੀਆਂ ਚਾਲਾਂ ਨੂੰ ਸਮਝਣ ਦੀ ਅਪੀਲ ਕੀਤੀ, ਜੱਥੇਬੰਦੀ ਦੇ ਵਰਕਰ ਆਪੋ ਆਪਣੇ ਘਰਾਂ ਤੇ 14 ਮਾਰਚ ਨੂੰ ਲਾਉਣਗੇ ਕਾਲੇ ਝੰਡੇ ।          ਪੰਜਾਬ ਵਿੱਚ ਵੱਸਦੇ ਅੰਬੇਡਕਰੀ ਸਮਾਜ [ਅਨੁਸੂਚਿਤ ਅਤੇ ਪਿਛੜੀਆਂ ਸ਼੍ਰੇਣੀਆਂ ਅਤੇ ਧਾਰਮਿਕ ਘੱਟ ਗਿਣਤੀਆਂ) ਮੁੱਖੀ ਡਾ ਹਰਜਿੰਦਰ ਸਿੰਘ ਜੱਖੂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਤੇ 14 ਮਾਰਚ ਨੂੰ ਵਿਰੋਧ ਵਜੋਂ ਆਪੋ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਹੈ। ਜੈ ਭੀਮ ਟੀਮ ਪੰਜਾਬ ਦੇ ਸਮਾਜਿਕ ਵਿੰਗ ਜੈ ਭੀਮ ਯੂਨਾਈਟਡ ਵੋਇਸ ਆਫ ਪੰਜਾਬ ਅਤੇ ਜੈ ਭੀਮ ਯੂਨਾਈਟਡ ਵੂਮ ਇਨ ਫੈਡਰੇਸ਼ਨ ਦੀਆਂ ਆਗੂਆਂ ਦੀ ਕੌਰ ਕਮੇਟੀ ਦੀ ਮੀਟਿੰਗ ਚ ਉਪਰੋਕਤ ਅਹਿਮ ਫੈਸਲਾ ਕੀਤਾ ਗਿਆ ਹੈ ਡਾ ਹਰਜਿੰਦਰ ਸਿੰਘ ਜੱਖੂ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਬੀਜੇਪੀ ਦੇ ਰਾਜ ਵਾਲੇ ਸੂਬਿਆਂ ਚ ਦਲਿਤ ਸਮਾਜ ਦਾ ਹਰ ਪਲ ਦਹਿਸ਼ਤ ਵਿੱਚ ਬੀਤ ਰਿਹਾ ਹੈ । ਆਰ ਐੱਸ ਐੱਸ ਬੀ ਜੇ ਪੀ,ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹੋਰ ਗਰਮ ਖਿਆਲੀ ਹਿੰਦੂ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਬਿਨਾ ਕਿਸੇ ਡਰ ਤੇ ਸਰਕਾਰੀ ਸ਼ਹਿ ਤੇ ਜ਼ੁਲਮ ਕਰ ਰਹੇ ਹਨ। ਸੂਬਿਆਂ ਵਿੱਚ ਦਲਿਤ ਲਾੜੇ ਘੋੜੀ ਤੇ ਚੜਨ ਤੋਂ ਰੋਕੇ, ਅਤੇ ਕੁੱਟੇ ਮਾਰੇ ਜਾਂਦੇ ਹਨ। ਜੇਕਰ ਕੋਈ ਦਲਿਤ ਨੌਜਵਾਨ ਬੁਲੇਟ ਮੋਟਰਸਾਈਕਲ ਖਰੀਦਦਾ ਹੈ ਤਾਂ ਉਸਦੇ ਗੁੱਟ ਵੱਡ ਦਿੱਤੇ ਜਾਂਦੇ ਹਨ. ਦਲਿਤਾਂ ਦੀਆਂ ਨੂੰਹਾਂ ਅਤੇ ਧੀਆਂ ਨੂੰ ਦਿਨ ਦਿਹਾੜੇ ਚੁੱਕ ਕੇ ਬਲਾਤਕਾਰ ਕੀਤੇ ਜਾ ਰਹੇ ਹਨ। ਸਕੂਲਾਂ ਸਮੇਤ ਸਕੂਲਾਂ ਸਮੇਤ ਸਰਕਾਰੀ ਅਦਾਰਿਆਂ ਵਿੱਚ ਦਲਿਤ ਕਰਮਚਾਰੀਆਂ ਨੂੰ ਜਲੀਲ ਕਰਨ ਲਈ ਦਰਵਾਜੇ ਤੇ ਦੋ – ਦੋ ਘੰਟੇ ਖੜੇ ਰਹਿਣ ਦੀ ਸਜ਼ਾ ਦਿੱਤੀ ਜਾਦੀ ਹੈ | ਦਲਿਤ ਬੱਚਿਆਂ ਨੂੰ ਸਕੂਲਾਂ ਕਾਲਜਾ ਅਤੇ ਯੂਨੀਵਰਸਿਟੀਆਂ ਦੇ ਜਾਤ ਦੇ ਨਾਮ ਤੇ ਪੀੜਤ ਕੀਤਾ ਜਾਦਾ ਹੈ।

ਭਾਰਤੀ ਸੰਵਿਧਾਨ ਦੇ ਨਿਰਮਾਤਾ, ਦੁਨੀਆ ਭਰ ਦੇ ਬੇਤਾਜ ਵਿਦਵਾਨ ਮਨੁੱਖੀ ਅਧਿਕਾਰਾਂ ਦੇ ਸਿਰਮੌਰ ਆਗੂ, ਸਾਰੇ ਧਰਮਾ ਅਤੇ ਵਰਗਾ ਦੀਆ ਔਰਤਾ ਅਤੇ ਦਲਿਤਾਂ ਨੂੰ ਇੱਜਤ ਦੀ ਜਿੰਦਗੀ ਦੇ ਰਾਹੇ ਤੋਰਨ ਵਾਲੇ ਬਾਬਾ ਸਾਹਿਬ ਡਾਕਟਰ ਅੰਬੇਡਦਰ ਜੀ ਦੇ ਬੁੱਤਾ ਨੂੰ ਤੋੜਿਆ ਜਾ ਰਿਹਾ ਹੈ । ਉਨਾ ਜੁਲਮਾਂ ਦੇ ਖਿਲਾਫ ਬੋਲਣ ਵਾਇਆ ਨੂੰ ਡਰਾਇਆ, ਧਮਕਾਇਆ ਅਤੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ । ਕਿਧਰੇ ਵੀ ਕੋਈ ਸੁਣਵਾਈ ਨਹੀਂ ਹੁੰਦੀ । ਇਹੋ ਜਿਹਾ ਰਾਜ ਬੀ ਜੇ ਪੀ ਵਾਲੇ ਪੰਜਾਬ ਵਿੱਚ ਵੀ ਲੈ ਕੇ ਆਉਣ ਦਾ ਏਜੰਡਾ ਲਈ ਫਿਰਦੇ ਹਨ | ਇਹ ਸਾਡਾ ਪੰਜਾਬੀਆ ਦਾ ਦੁਖ਼ਾਤ ਹੈ ਕਿ ਨਿੱਜੀ ਲਾਲਚਾ ਹਿੱਤ ਸਿੱਖਾ ਦੇ ਰਵਾਇਤੀ ਆਗੂ ਅਤੇ ਦਲਿਤਾ ਦੇ ਕੁੱਝ ਡੇਰੇਦਾਰ ਬੀ ਜੇ ਪੀ ਨਾਲ ਹੱਥ ਸਿਲਾਈ ਬੈਠੇ ਹਨ ਸਾਡੀ ਉਨਾ ਨੂੰ ਵੀ ਅਪੀਲ ਹੈ ਕਿ ਉਹ ਪੰਜਾਬ ਬੀ ਜੇ ਪੀ (ਮਨੂੰ ਦੇ ਵਿਧਾਨ) ਦੇ ਹਵਾਲੇ ਕਰਨ ਵਾਲੇ ਸਿਆਸੀ ਟਕੂਏ ਦੇ ਦਸਤੇ ਨਾਂ ਬਣਨ ।

             ਡਾ ਜੱਖੂ ਨੇ ਦਲਿਤ ਅਤੇ ਸਿੱਖ ਸਮਾਜ ਨੂੰ ਅਪੀਲ ਕੀਤੀ ਕਿ ਜੇਕਰ ਅਣਖ ਰੱਖਦੇ ਹੋ।ਆਪਆਉਣ ਵਾਲਿਆ ਪੀੜ੍ਹੀਆ ਨੂੰ ਬਚਾਉਣਾ ਚਾਹੁੰਦੇ ਹੋ ਤਾ 14 ਮਾਰਚ ਦੇ ਇਕੱਠ ਤੇ ਦੂਰੀ ਬਣਾ ਕੇ ਰੱਖੋਂ ਡਾ ਜੱਖੂ ਨੇ ਪੰਜਾਬ ਹਿਤੈਸ਼ੀ ਬੁੱਧੀ ਜੀਵੀ ਵਰਗ ਨੂੰ ਅਪੀਲ ਕੀਤੀ ਹੈ ਕੀ ਉਹ ਵੀ ਇਸ ਤੇ ਸੋਚ ਵਿਚਾਰ ਕਰਨ ।
       ਇਸ ਮੌਕੇ ’ਤੇ ਜੈ ਭੀਮ ਟੀਮ ਪੰਜਾਬ ਦੀ ਸਮੁੱਚੀ ਸੀਨਿਆਰ ਲੀਡਰ ਲੀਡਰਸ਼ੀਪ ਪ੍ਰਿਸੀਪਲ ਕੇਵਲ ਸਿੰਘ, ਸ ਗੁਰਚਰਨ ਸਿੰਘ ਉੱਪਲ, ਹੈਪੀ ਕੌਲ, ਜਗਬੀਰ ਸਿੰਘ ਸਹੂੰਗੜਾ, ਮਾਸਟਰ ਕੁਲਦੀਪ ਸਿੰਘ ਮਸੀਤੀ, ਜਸਵੰਤ ਸਿੰਘ ਫੌਜੀ, ਬੀਬੀ ਕੁਲਵਿੰਦਰ ਕੌਰ ਕਪੂਰਥਲਾ ਸੰਦੀਪ ਮੂਲਨਿਵਾਸੀ ,ਸੰਜੀਵ ਮੂਲਨਿਵਾਸੀ ,ਲੱਕੀ ਬੈਂਸ,ਸਰਬਜੀਤ ਸਿੰਘ ,ਸੁਨੀਲ ਕੁਮਾਰ ਮੌਜੂਦ ਸਨ।

Kishangarh

ਸ਼ੇਰ ਏ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੀ ਜਥੇਬੰਦਕ ਸੰਮੇਲਨ ਸਫਲਤਾ ਪੂਰਵਕ ਸੰਪੰਨ

ਕਿਸ਼ਨਗੜ੍ਹ :- ਸੰਜੀਵ ਕੁਮਾਰ

ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੀ ਜਥੇਬੰਦਕ ਸੰਮੇਲਨ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਜਥੇਬੰਦੀ ਵੱਲੋਂ ਪੁਰਾਣੀ ਚੁਣੀ ਹੋਈ ਕਮੇਟੀ ਨੂੰ ਭੰਗ ਕਰਕੇ ਨਵੇਂ ਜਥੇਬੰਦਕ ਢਾਂਚੇ ਦਾ ਗਠਨ ਕੀਤਾ । ਚੇਅਰਮੈਨ ਹਰਜੀਤ ਸਿੰਘ ਪੱਡਾ ਵੱਲੋਂ ਸਟੇਜ ਸੰਚਾਲਨ ਕੀਤਾ ਗਿਆ। ਸੰਮੇਲਨ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਅਤੇ ਚੇਅਰਮੈਨ ਹਰਜੀਤ ਸਿੰਘ ਪੱਡਾ ਵੱਲੋਂ ਕੀਤੀ ਗਈ। ਜਥੇਬੰਦਕ ਮਤਾ ਚੇਅਰਮੈਨ ਹਰਜੀਤ ਸਿੰਘ ਪੱਡਾ ਵੱਲੋਂ ਪੜਿਆ ਗਿਆ ਅਤੇ ਇਸ ਨੂੰ ਇਕੱਠ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਵੱਲੋਂ ਜਥੇਬੰਦੀ ਦੀ ਪਲੇਠੀ ਮੈਗਜ਼ੀਨ ਜ਼ਾਰੀ ਕੀਤੀ ਗਈ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਜਥੇਬੰਦੀ ਪ੍ਰਤੀ ਵਫਾਦਾਰ ਰਹਿੰਦਿਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨਗੇ।

        ਇਸ ਮੌਕੇ ਸਟੇਜ ਤੋਂ ਬੋਲਦੇ ਹੋਏ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਸਮੂਹ ਮੈਂਬਰਾਂ ਨੂੰ ਮੈਂਬਰ ਬਣਨ ਦੀਆਂ ਸ਼ਰਤਾਂ, ਮੈਂਬਰਾਂ ਦੇ ਅਧਿਕਾਰ, ਮੈਂਬਰਾਂ ਦੀਆਂ ਜਿੰਮੇਵਾਰੀਆਂ ਅਤੇ ਮੈਂਬਰਸ਼ਿਪ ਦੇ ਨਿਯਮਾਂ ਬਾਰੇ ਜਾਣੂ ਕਰਵਾਇਆ। ਅਤੇ ਉਹਨਾਂ ਨੇ ਕਿਹਾ ਕਿ ਜਥੇਬੰਦੀ ਹਰ ਵਰਗ ਦੇ ਲੋਕਾਂ ਬਿਨਾਂ ਭੇਦ ਭਾਵ ਦੇ ਮੰਗਾਂ ਲਈ ਯਤਨਸ਼ੀਲ ਰਹੇਗੀ।

           ਇਸ ਮੌਕੇ ਸੂਬਾ ਟੀਮ ਵਿੱਚ ਚੇਅਰਮੈਨ ਹਰਜੀਤ ਸਿੰਘ ਪੱਡਾ, ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ, ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ, ਸੂਬਾ ਖਜਾਨਚੀ ਬਲਵਿੰਦਰ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਵਿੰਦਰਪਾਲ ਸਿੰਘ, ਸੂਬਾ ਮੁੱਖ ਪ੍ਰਚਾਰਕ ਬਾਬਾ ਜੱਸਾ ਸਿੰਘ ਜੋਹਰੀ, ਸੂਬਾ ਪ੍ਰੈਸ ਸਕੱਤਰ ਸੰਦੀਪ ਵਿਰਦੀ ਜਿਲਾ ਕਪੂਰਥਲਾ ਵਿੱਚ ਜਿਲਾ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ, ਮੀਤ ਪ੍ਰਧਾਨ ਪਰਮਜੀਤ ਸਿੰਘ ਪੰਮਾ ਭੁੱਲਰ, ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ, ਜਨਰਲ ਸਕੱਤਰ ਮਲਕੀਤ ਸਿੰਘ, ਖਜਾਨਚੀ ਲਵਪ੍ਰੀਤ ਸਿੰਘ, ਮੁੱਖ ਪ੍ਰਚਾਰਕ ਬਾਬਾ ਬੂਟਾ ਸਿੰਘ, ਮੁੱਖ ਪ੍ਰਚਾਰਕ ਬਾਬਾ ਹਰਪਿੰਦਰ ਸਿੰਘ ਢਿੱਲੋ ਜਿਲਾ ਜਲੰਧਰ ਵਿੱਚ ਗੁਰਬਹਾਰ ਸਿੰਘ ਜਿਲਾ ਪ੍ਰਧਾਨ ਜਲੰਧਰ ਦਿਹਾਤੀ, ਹਰਿੰਦਰਜੀਤ ਸਿੰਘ ਪ੍ਰਧਾਨ ਜਲੰਧਰ ਸ਼ਹਿਰੀ, ਜਸਵਿੰਦਰ ਸਿੰਘ ਮੀਤ ਪ੍ਰਧਾਨ ਜਲੰਧਰ ਸ਼ਹਿਰੀ, ਸੁਰਜੀਤ ਪਾਲ ਪ੍ਰੈਸ ਸਕੱਤਰ, ਜਸਪ੍ਰੀਤ ਸਿੰਘ ਮਾਹਲਾ ਮੀਤ ਪ੍ਰਧਾਨ ਜਲੰਧਰ ਦਿਹਾਤੀ, ਰਾਜਨ ਪੰਡਿਤ ਸੀਨੀਅਰ ਮੀਤ ਪ੍ਰਧਾਨ ਜਲੰਧਰ ਦਿਹਾਤੀ ਜਿਲਾ ਹੁਸ਼ਿਆਰਪੁਰ ਵਿੱਚ ਸਤਨਾਮ ਸਿੰਘ ਐਮੀ ਜਿਲ੍ਹਾ ਪ੍ਰਧਾਨ, ਪਰਮਜੀਤ ਸਿੰਘ ਅਭੀ ਮੀਤ ਪ੍ਰਧਾਨ, ਸਾਹਿਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਜਿਲਾ ਅੰਮ੍ਰਿਤਸਰ ਵਿੱਚ ਜਿਲਾ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ, ਮੀਤ ਪ੍ਰਧਾਨ ਗੁਰਵੇਲ ਸਿੰਘ ਜਿਲਾ ਤਰਨ ਤਾਰਨ ਵਿੱਚ ਜਿਲਾ ਪ੍ਰਧਾਨ ਗੁਰਬੀਰ ਸਿੰਘ, ਮੀਤ ਪ੍ਰਧਾਨ ਪ੍ਰਭਜੀਤ ਸਿੰਘ, ਜਨਰਲ ਸਕੱਤਰ ਸੁਖਵਿੰਦਰ ਸਿੰਘ ਜਿਲਾ ਰੂਪਨਗਰ ਵਿੱਚ ਜਿਲਾ ਪ੍ਰਧਾਨ ਰਾਹੁਲ ਖੁੱਲਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਵਿਕੀ ਢਿੱਲੋ ਨੂੰ ਜਿਲਾ ਪ੍ਰਧਾਨ ਅਤੇ ਜਿਲਾ ਲੁਧਿਆਣਾ ਵਿੱਚ ਰਾਜਵਿੰਦਰ ਸਿੰਘ ਰਾਜੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਗੀਰ ਸਿੰਘ ਲੰਬੜਦਾਰ ਮਿਆਣੀ ਬਾਕਰਪੁਰ, ਮਹਿੰਦਰ ਸਿੰਘ ਚਾਹਲ, ਅੱਛਰ ਸਿੰਘ ਗੁਡਾਣਾ, ਫਤਿਹ ਸਿੰਘ ਗੁਰਦਾਸਪੁਰ, ਜਸਵਿੰਦਰ ਸਿੰਘ ਗੋਲਡੀ, ਜੱਸਾ ਸਿੰਘ ਝੱਲ ਠੀਕਰੀਵਾਲ, ਲੱਛਮਣ ਸਿੰਘ ਸਰਪੰਚ ਝੱਲ ਠੀਕਰੀਵਾਲ, ਜਸਵਿੰਦਰ ਸਿੰਘ ਸਰਪੰਚ ਨੂਰਪੁਰ ਜੱਟਾ, ਭੁਪਿੰਦਰ ਸਿੰਘ ਟੋਡਰਵਾਲ ਪ੍ਰਧਾਨ ਦੁਧਾਰੂ ਪਸ਼ੂ ਯੂਨੀਅਨ, ਬਾਬਾ ਵਰਿੰਦਰ ਸਿੰਘ ਮਿਆਣੀ ਬਾਕਰਪੁਰ, ਸਿਮਰਤ ਸਿੰਘ ਅੰਮ੍ਰਿਤ ਮੋਟਰ ਰਈਆ, ਸੁਰਿੰਦਰ ਸਿੰਘ ਸਾਬਕਾ ਸਰਪੰਚ ਨਿਜਾਮਪੁਰ, ਦਲਬੀਰ ਸਿੰਘ ਸਰਪੰਚ ਨੂਰਪੁਰ ਲੁਬਾਣਾ, ਬਿੱਲਾ ਛਾਪਿਆਂਵਾਲੀ ਕੁਲਦੀਪ ਸਿੰਘ ਬਲਾਕ ਢਿੱਲਵਾ, ਲਵਪ੍ਰੀਤ ਸਿੰਘ ਮਿਆਣੀ, ਸਿਮਰਜੀਤ ਸਿੰਘ ਸ਼ੇਰੂ ਪ੍ਰਧਾਨ ਢਿੱਲਵਾ ਟੋਲ, ਕਮਲਜੀਤ ਸਿੰਘ ਪ੍ਰਧਾਨ ਬਹਿਰਾਮ ਟੋਲ, ਬਲਵਿੰਦਰ ਸਿੰਘ ਫੌਜੀ ਨਿਜਰਪੁਰਾ ਟੋਲ ਅਤੇ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਬੀਬੀਆਂ ਦਾ ਜੱਥਾ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਬੀਬੀਆਂ ਦਾ ਜੱਥੇ ਵਿੱਚ ਸਰਪੰਚ ਬਿਜਲੀ ਨੰਗਲ ਬੀਬੀ ਹਰਜਿੰਦਰ ਕੌਰ, ਪਰਮਜੀਤ ਕੌਰ, ਪਲਵਿੰਦਰ ਕੌਰ, ਮਨਜੀਤ ਕੌਰ, ਸੰਦੀਪ ਕੌਰ, ਅਮਨਦੀਪ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਹਾਜ਼ਰ ਸਨ।

BiasPind

ਬਿਆਸ ਪਿੰਡ ਫਿਰਨੀ ਵਾਲੀ ਖਸਤਾਹਾਲਤ ਸੜਕ ਦੀ ਉਸਾਰੀ ਸ਼ੁਰੂ


ਬਿਆਸਪਿੰਡ (ਹਰਪ੍ਰੀਤ ਸਿੰਘ ਹੈਪੀ)ਜਲੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਪੈਂਦੇ ਬਿਆਸ ਪਿੰਡ ਫਿਰਨੀ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ। ਪਿਛਲੇ ਕਈ ਸਾਲਾ ਤੋ ਸੜਕ ਨਾ ਬਣਨ ਕਰਕੇ ਰਾਹਗੀਰਾ ਨੂੰ ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਟਨਾ ਪੈਂਦਾ ਸੀ ਤੇ ਬਰਸਾਤ ਦੇ ਦਿਨਾ ਵਿੱਚ ਸੜਕ ਵਿੱਚ ਟੋਏ ਪੈਣ ਕਾਰਨ ਸਕੂਲ ਬੱਸਾ ਕਿਸਾਨਾ ਦੇ ਟਰੈਂਕਟਰ ਟਰਾਲੀਆ ਤੇ ਪਰਾਈਵੇਟ ਗੱਡੀਆ ਦੇ ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਆਉਦੀ ਸੀ , ਦੋ ਬਈ ਚਲ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਸਨ । ਪਿੰਡ ਵਾਸਿਆ ਵਲੋਂ ਕਈ ਵਾਰ ਨਵੀ ਸੜਕ ਬਣਾਉਣ ਦੀ ਮੰਗ ਰੱਖੀ।

      ਆਖਿਰ ਹਲਕਾ ਇੰਚਾਰਜ ਪਵਨ ਕੁਮਾਰ ਟਿਨੂੰ ਆਦਮਪੁਰ ਵਲੋਂ ਪਿੰਡ ਵਾਸਿਆ ਦੀ ਮੰਗ ਨੂੰ ਪਹਿਲ ਦੇ ਆਧਾਰ ਤੇ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ.ਜਿਸ ਨਾਲ ਪਿੰਡ ਵਾਸਿਆ ਵਿੱਚ ਖੁਸ਼ੀ ਦੀ ਲਹਿਰ ਹੈਂ.ਤੇ ਨਾਲ ਇਹ ਭਰੋਸਾ ਦਵਾਇਆ ਕਿ ਜਲਦ ਤੋ ਜਲਦ ਇਹ ਸੜਕ ਦਾ ਕੰਮ ਪੂਰਾ ਕਿੱਤਾ ਜਾਵੇਗਾ.
ਇਸ ਮੋਕੇ ਤੇ ਮੋਂਜੂਦ ਸਰਪੰਚ ਉਸ਼ਾ ਰਾਣੀ ਜੂਥ ਪ੍ਧਾਨ ਜੋਰਾ ਸਿੰਘ ਕੋਰਡੀਨੇਟਰ (ਪੰਚ) ਬਲਾਕ ਪ੍ਧਾਨ ਅਮਰੀਕ ਲਾਲ.ਬਲਰਾਜ ਮਡਾਰ ਮੋਜੂਦਾ (ਪੰਚ), ਸਿਖਿਆ ਸ਼ਾਸ਼ਤਰੀ ਗੁਰਪੀ੍ਤ ਸਿੰਘ, ਪਲਵਿੰਦਰ ਸਿੰਘ (ਲਾਲਾ) ਆਦਿ ਮੋਜੂਦ ਸਨ।

BiasPind

ਬਿਆਸ ਪਿੰਡ ਦੀ ਫਿਰਨੀ ਦਾ ਨਿਰਮਾਣ ਸ਼ੁਰੂ – ਵਿਕਾਸ ਦੀ ਨਵੀਂ ਲਕੀਰ ਖਿੱਚੀ ਗਈ

ਫੋਟੋ ਕੈਪਸ਼ਨ-ਬਿਆਸ ਪਿੰਡ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲੇ ਸਰਾਹਣਯੋਗ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਕਾਰਜਾਂ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਬਿਆਸ ਪਿੰਡ (ਹਰਪ੍ਰੀਤ ਸਿੰਘ ਹੈਪੀ) 23 ਫਰਵਰੀ: ਬਿਆਸ ਪਿੰਡ ਦੀ ਫਿਰਨੀ ਵਾਲੀ ਸੜਕ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਖਸਤਾਹਾਲ ਅਤੇ ਜਰਜਰ ਹਾਲਤ ਵਿੱਚ ਸੀ। ਜਿਸ ਕਾਰਨ ਪਿੰਡ ਵਾਸੀਆਂ ਨੂੰ ਰੋਜ਼ਾਨਾ ਆਵਾਜਾਈ ਦੌਰਾਨ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਬਰਸਾਤ ਦੇ ਮੌਸਮ ਵਿੱਚ ਹਾਲਾਤ ਬੇਹੱਦ ਨਾਜ਼ੁਕ ਹੋ ਜਾਂਦੇ ਸਨ ਅਤੇ ਦੋਪਹੀਆ ਚਾਲਕ ਸਲਿਪ ਹੋ ਕੇ ਡਿਗਦੇ ਸਨ ਤੇ ਜਖਮੀ ਹੋ ਹਾਦੇ ਸਨ ਤੇ ਆਵਾਜਾਈ ਲਗਭਗ ਠੱਪ ਹੋ ਜਾਂਦੀ ਸੀ।
ਹੁਣ ਭਗਵੰਤ ਮਾਨ ਮੁੱਖ ਮੰਤਰੀ (ਪੰਜਾਬ) ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਆਸ ਪਿੰਡ ਦੀ ਫਿਰਨੀ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ । ਇਹ ਕਦਮ ਪਿੰਡ ਦੇ ਵਿਕਾਸ ਅਤੇ ਤਰੱਕੀ ਵੱਲ ਇਕ ਮਜ਼ਬੂਤ ਪੜਾਅ ਸਾਬਤ ਹੋਵੇਗਾ।
ਨਿਰਮਾਣ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਪਿੰਡ ਵਾਸੀਆਂ ਦੇ ਮਨ ਚ’  ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ । ਪਿੰਡ ਨਿਵਾਸੀਆ ਨੇ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੀ ਇਸ ਸਮੱਸਿਆ ਦਾ ਹੱਲ ਹੋਣ ਨਾਲ ਆਵਾਜਾਈ ਸੁਗਮ ਹੋਵੇਗੀ ਅਤੇ ਪਿੰਡ ਦੀ ਤਸਵੀਰ ਬਦਲੇਗੀ।
                      ਇਸ ਮੌਕੇ ‘ਤੇ ਅਮਰੀਕ ਲਾਲ (ਬਲੋਕ ਪ੍ਰਧਾਨ),
ਸੁਖਬੀਰ ਸਿੰਘ (ਬਲੋਕ ਕੋਆਰਡੀਨੇਟਰ, ਨਸ਼ਾ ਮੁਕਤੀ ਮੋਰਚਾ ਅਤੇ ਸੈਕਟਰੀ, ਬਿਆਸ ਪਿੰਡ), ਚਰਨਜੀਤ ਸਿੰਘ, ਚਰਨਵੀਰ ਸਿੰਘ, ਰਜਿੰਦਰ ਕੁਮਾਰ ਹੈਪੀ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਸਨੀ, ਸੁਨੀਲ ਮਡਾਰ, ਦਲਵਿੰਦਰ ਸਿੰਘ ਮੰਗਾ, ਰਾਕੇਸ਼ ਕੁਮਾਰ, ਸਰਦਾਰਾ ਸਿੰਘ, ਪਰਮਾ ਨੰਦ, ਪਲਵਿੰਦਰ ਸਿੰਘ, ਹਰਮਨ ਸਿੰਘ ਆਦਿ ਮੌਜੂਦ ਸਨ।

Phagwara

ਜੈ ਭੀਮ ਟੀਮ ਪੰਜਾਬ ਵਲੋਂ ਕਰਵਾਇਆ ਗਿਆ ਕੈਡਰ ਕੈਂਪ

ਜਥੇਬੰਦਕ ਢਾਂਚੇ ਦੀ ਮਜ਼ਬੂਤੀ ਦੀ ਅਹਿਮੀਅਤ ਨੂੰ ਸਮਝੋ :- ਡਾ.ਜੱਖੂ

ਫਗਵਾੜਾ( ਸੰਜੀਵ ਕੁਮਾਰ)ਜੈ ਭੀਮ ਟੀਮ ਪੰਜਾਬ ਦੇ ਮੁੱਖੀ ਡਾ. ਹਰਜਿੰਦਰ ਸਿੰਘ ਜੱਖੂ ਵੱਲੋਂ ਅੱਜ ਜਥੇਬੰਦੀ ਦੇ ਮੁੱਖ ਦਫ਼ਤਰ (ਜੱਖੂ ਹਸਪਤਾਲ) ਵਿਖੇ ਚੋਣਵੇਂ ਆਗੂਆਂ ਦਾ 11 ਵਜੇ ਸਵੇਰ ਤੋ 3.30PM ਤੱਕ ਇੱਕ ਜਥੇਬੰਦਕ ਕੈਡਰ ਕੈਂਪ ਲਗਾਇਆ ਗਿਆ ।

      ਇਸ ਮੌਕੇ ਸੀਨੀਅਰ ਸਾਥੀ ਸਰਪੰਚ ਜਸਵਿੰਦਰ ਸਿੰਘ ਤਲਵਨ, ਪ੍ਰਿੰਸੀਪਲ ਕੇਵਲ ਸਿੰਘ, ਡਾ. ਅਵਨੀਤ ਕੌਰ ਜੱਖੂ ਹੈਪੀ ਕੌਲ , ਬੀ.ਕੇ. ਰੱਤੂ, ਸੰਜੀਵ ਮੂਲਨਿਵਾਸੀ, ਜਸਵੰਤ ਸਿੰਘ ਫੌਜੀ, ਮਾਸਟਰ ਕੁਲਦੀਪ ਸਿੰਘ ਟਾਂਡਾ, ਮਹਿੰਦਰ ਸਿੰਘ, ਸ਼ੋਕੀਨ ਕੁਮਾਰ ਮਾਹੀ, ਸੋਨੂੰ ਜੱਖੂ , ਮੈਡਮ ਮਨਜੀਤ, ਸਿਮਰਨਜੀਤ ਕੌਰ, ਹਰਮੀਤ ਕੌਰ, ਹੈਸੀ ਸਿੰਘ, ਨਿਰਮਲ ਸਮਰਾ, ਗੁਰਦੀਪ ਗੁਰਾਇਆ ਅਤੇ ਐਡਵੋਕੇਟ ਸੰਜੀਵ ਭੌਰਾ ਜੀ ਖਾਸ ਤੌਰ ਤੇ ਸ਼ਾਮਿਲ ਹੋਏ ।

       ਅਖੀਰ ‘ਚ 10 ਮਈ 2026 ਨੂੰ ਫਗਵਾੜਾ ਵਿਖੇ ਸ਼੍ਰੋ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੇ ਜਾ ਰਹੇ ਬੇਗਮਪੁਰਾ ਪੰਥਕ ਇੱਕਠ ਦੀ ਕਾਮਯਾਬੀ ਲਈ ਵੀ ਵਰਕਰਾਂ ਤੇ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆ ਗਈਆਂ।

Jalandhar

ਸ਼੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ – ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਕਾਲਰਾ

ਜਲੰਧਰ/ਮਕਸੂਦਾ(ਅਵਤਾਰ ਸਿੰਘ ਮਾਧੋਪੁਰੀ) ਅੱਜ ਰਾਮਦਾਸੀਆਂ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਰਜਿ. ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫਿਰਨੀ ਵਾਲਾ ਜੋਹਲਾਂ ਜਲੰਧਰ ਵਿਖੇ ਹੋਈ। 

            ਮੀਟਿੰਗ ਵਿੱਚ ਪੰਜਾਬ ਕਮੇਟੀ ਦੇ ਮੈਂਬਰ ਸ਼ਾਮਲ ਹੋਏ । ਇਸ ਮੌਕੇ ਜਾਣਕਾਰੀ ਦੇਂਦੇ ਪ੍ਰਧਾਨ ਪੰਜਾਬ ਜਸਵਿੰਦਰ ਸਿੰਘ ਕਾਲਰਾ ਜੀ ਇੱਕ ਜੁੱਟ ਹੋਣ ਲਈ ਸਮੂਹ ਕਮੇਟੀ ਨੂੰ ਬੇਨਤੀ ਕੀਤੀ ਗਈ ਮਹਾਂ ਤਪੱਸਵੀ ਸੰਤ ਹਰਕਿਸ਼ਨ ਸਿੰਘ ਸੋਢੀ ਜੀ ਨੇ ਉਨ੍ਹਾਂ ਦੇ ਸੰਸਾਰਕ ਯਾਤਰਾ ਪੂਰੀ ਕਰਕੇ ਜਾਣ ਤੇ ਜਿੱਥੇ ਪਰਵਾਰ ਨੂੰ ਘਾਟਾ ਪਿਆ ਹੈ ਉਥੇ ਕੌਮ ਰਾਮਦਾਸੀਆਂ ਨੂੰ ਘਾਟਾ ਪਿਆ ਹੈ।

             ਮੀਟਿੰਗ ਦੌਰਾਨ ਸ਼ਰਧਾਂਜਲੀ ਦਿੱਤੀ ਗਈ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟੀਆ ਜੋਹਲਾਂ ਵਾਲਿਆਂ ਦਾ ਧੰਨਵਾਦ ਕੀਤਾ ਗਿਆ।  ਪੰਜਾਬ ਕਮੇਟੀ ਵੱਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ ਤੇ ਕਮੇਟੀ ਮੈਬਰਾ ਦਾ ਧੰਨਵਾਦ ਪੰਜਾਬ ਮੈਂਬਰ ਦਿਆਲ ਸਿੰਘ ਜੌਹਲ ਨੇ ਕੀਤਾ। 

         ਇਸ ਮੌਕੇ ਅੰਮ੍ਰਿਤ ਪਾਲ ਸਿੰਘ, ਅਵਤਾਰ ਸਿੰਘ ਜਨਰਲ ਸਕੱਤਰ(ਪੰਜਾਬ) , ਗੁਰਦੀਪ ਸਿੰਘ ਜੋਹਲ,ਜਿਲਾ ਜਲੰਧਰ ਜਰਨਲ ਸਕੱਤਰ ਜਸਵਿੰਦਰ ਸਿੰਘ, ਕੁਲਦੀਪ ਸਿੰਘ ਜਲੋਟਾ, ਸੁਰਿੰਦਰ ਪਾਲ ਸਿੰਘ, ਜਸਵਿੰਦਰ ਸਿੰਘ ਥੇਦਾ, ਦਲਜੀਤ ਸਿੰਘ ਕਲਸੀ, ਬੀਬੀ ਗੁਰਮੀਤ ਕੌਰ, ਬੀਬੀ ਸਤਵਿੰਦਰ ਕੌਰ ਮੈਂਬਰਾਂ ਨੇ ਸ਼ਮੂਲੀਅਤ ਕੀਤੀ।