Jalandhar

ਕੁੱਟਮਾਰ ਦੇ ਮਾਮਲੇ ’ਚ ਪੁਲਿਸ ’ਤੇ ਪੱਖਪਾਤ ਦੇ ਦੋਸ਼, ਸ਼ਿਕਾਇਤਕਰਤਾ CP ਜਲੰਧਰ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਲਈ ਵਾਰ ਵਾਰ ਲਗਾ ਰਿਹਾ ਦਫ਼ਤਰਾਂ ਦੇ ਚੱਕਰ

ਦੋਸ਼ੀਆਂ ਵਲੋ ਆਪਣੇ ਆਪ ਨੂੰ ਸੱਟਾਂ ਮਾਰ ਕੇ ਕਰਾਸ ਕੇਸ ਦਰਜ ਕਰਵਾਉਣ ਦਾ ਲਗਾਇਆ ਦੋਸ਼, ਟੁੱਟੀ ਉਂਗਲ ਦੀ ਮੈਡੀਕਲ ਰਿਪੋਰਟ ਦੇ ਬਾਵਜੂਦ ਧਾਰਾਵਾਂ ਨਾ ਵਧਾਉਣ ’ਤੇ ਵੀ ਉਠਾਏ ਸਵਾਲ,

ਡਾਕਟਰ ਛੁੱਟੀ ਤੇ ਹੋਣ ਦਾ ਬਹਾਨਾ ਬਣਾ ਕੇ ਪੁਲਸ ਸ਼ਿਕਾਇਤਕਰਤਾ ਨੂੰ ਬਣਾ ਰਹੀ ਬੇਵਕੂਫ਼!

ਜਲੰਧਰ(ਸੰਜੀਵ ਕੁਮਾਰ) ਥਾਣਾ ਡਿਵੀਜ਼ਨ ਨੰਬਰ 8 ਨਾਲ ਸਬੰਧਤ ਇੱਕ ਕੁੱਟਮਾਰ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਹਰਭਜਨ ਸਿੰਘ ਵੱਲੋਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦੇਣ ਲਈ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਲਈ ਪੁਲਸ ਕਮਿਸ਼ਨਰ ਜਲੰਧਰ ਦੇ ਦਫਤਰ ਦੇ ਵਾਰ ਵਾਰ ਚੱਕਰ ਲਗਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਸੁਣਵਾਈ ਨਾ ਹੋਣ ਕਰਕੇ ਪੁਲਿਸ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਉਸ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਖੁਦ ਨੂੰ ਸੱਟਾਂ ਮਾਰ ਕੇ ਉਸਦੇ ਖ਼ਿਲਾਫ਼ ਝੂਠਾ ਕਰਾਸ ਕੇਸ ਦਰਜ ਕਰਵਾਇਆ ਗਿਆ ਹੈ।
ਸ਼ਿਕਾਇਤਕਰਤਾ ਵਲੋ ਦਿੱਤੀ ਜਾਣਕਾਰੀ ਅਨੁਸਾਰ ਮਿਤੀ 22 ਸਤੰਬਰ 2026 ਨੂੰ ਸ਼ਾਮ ਕਰੀਬ 5:45 ਵਜੇ ਗਲੀ ਵਿੱਚ ਖੜ੍ਹੇ ਪਾਣੀ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਕਈ ਵਿਅਕਤੀਆਂ ਵੱਲੋਂ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਸੀ। ਹਰਭਜਨ ਸਿੰਘ ਦਾ ਕਹਿਣਾ ਹੈ ਕਿ ਉਸਨੇ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਕੀਤੀ ਅਤੇ ਸਬੂਤ ਵਜੋਂ ਵੀਡੀਓ ਵੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਦੇ ਹੁਕਮਾਂ ’ਤੇ ਦੋਸ਼ੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਤੋਂ ਕੁਝ ਦਿਨ ਬਾਅਦ ਉਸਦੇ ਖ਼ਿਲਾਫ਼ ਵੀ ਇਕ ਝੂਠਾ ਪਰਚਾ ਧਾਰਾ 323 ਅਤੇ 324 ਤਹਿਤ ਕਰਾਸ ਕੇਸ ਦਰਜ ਕਰ ਦਿੱਤਾ ਗਿਆ।   ਹਰਭਜਨ ਸਿੰਘ ਨੇ ਦੱਸਿਆ ਕਿ ਉਸਨੂੰ ਡਿਵੀਜ਼ਨ ਨੰਬਰ 8 ਦੇ ਇੱਕ ਏਐੱਸਆਈ ਰਾਕੇਸ਼ ਬੈਂਸ ਵੱਲੋਂ ਇਸ ਕਰਾਸ ਕੇਸ ਬਾਰੇ ਜਾਣਕਾਰੀ ਦਿੱਤੀ।

         ਹਰਭਜਨ ਸਿੰਘ ਨੇ ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਇਹ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਉਸਦੇ ਖ਼ਿਲਾਫ਼ ਲਗਾਏ ਦੋਸ਼ ਸਹੀ ਹਨ ਤਾਂ ਕਥਿਤ ਘਟਨਾ ਦੀ ਤਾਰੀਖ, ਸਮਾਂ, ਸਥਾਨ, ਮੌਜੂਦ ਗਵਾਹਾਂ ਅਤੇ ਵੀਡੀਓ ਸਬੂਤਾਂ ਦੀ ਜਾਂਚ ਕੀਤੀ ਜਾਵੇ। ਉਸਨੇ ਇਹ ਵੀ ਸਵਾਲ ਉਠਾਇਆ ਕਿ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਪਹਿਲਾਂ ਪੁਲਿਸ ਵੱਲੋਂ ਦੂਜੀ ਧਿਰ ਦੇ ਸਬੂਤਾਂ ਦੀ ਕਿੰਨੀ ਜਾਂਚ ਕੀਤੀ ਗਈ। ਸ਼ਿਕਾਇਤਕਰਤਾ ਦੀ ਜੇਕਰ ਗੱਲ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਹਰਭਜਨ ਸਿੰਘ ਦੀ ਲੜਾਈ ਚ ਉਂਗਲ ਵੀ ਟੁੱਟ ਗਈ ਸੀ ਇਸਦੇ ਬਾਵਜੂਦ ਧਾਰਾਵਾਂ ’ਤੇ ਸਵਾਲ ਚੁੱਕੇ ਗਏ ਕਿਉਕਿ ਪਰਚੇ ਵਿਚ ਲੋੜੀਂਦੀ ਧਾਰਾਂ ਨਾ ਲਗਾਉਣਾ ਪੁਲਸ ਤੇ ਸਵਾਲ ਖੜਾ ਕਰਦੀ ਹੈ
ਸ਼ਿਕਾਇਤਕਰਤਾ ਅਨੁਸਾਰ ਕੁੱਟਮਾਰ ਦੌਰਾਨ ਉਸਦੀ ਇੱਕ ਉਂਗਲ ਦੀ ਹੱਡੀ ਟੁੱਟੀ ਹੈ। ਉਸਨੇ ਦਾਅਵਾ ਕੀਤਾ ਕਿ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਮਾਮਲੇ ਵਿੱਚ ਬਣਦੀਆਂ ਧਾਰਾਵਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਸੀ, ਪਰ ਉਸਦੇ ਅਨੁਸਾਰ ਅਜੇ ਤੱਕ ਇਸ ਸਬੰਧੀ ਲੋੜੀਂਦੀ ਕਾਰਵਾਈ ਨਹੀਂ ਹੋਈ।
ਉਸਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਡਾਕਟਰੀ ਰਿਪੋਰਟ ਦਾ ਹਵਾਲਾ ਦੇ ਕੇ ਕਾਰਵਾਈ ਵਿੱਚ ਦੇਰੀ ਕੀਤੀ ਜਾ ਰਹੀ ਹੈ ਅਤੇ ਦੂਜੀ ਧਿਰ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਮਿਲ ਰਹੀ ਹੈ। ਹਾਲਾਂਕਿ ਇਨ੍ਹਾਂ ਦੋਸ਼ਾਂ ਬਾਰੇ ਪੁਲਿਸ ਦਾ ਪੱਖ ਵੀ ਸਾਹਮਣੇ ਆਉਣਾ ਬਾਕੀ ਹੈ।
ਹਰਭਜਨ ਸਿੰਘ ਨੇ ਪੁਲਿਸ ਕਮਿਸ਼ਨਰ ਜਲੰਧਰ ਤੋਂ ਮੰਗ ਕੀਤੀ ਹੈ ਕਿ ਉਸਦੇ ਖ਼ਿਲਾਫ਼ ਦਰਜ ਕਰਾਸ ਕੇਸ ਦੀ ਕਿਸੇ ਉੱਚ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਉਸਨੇ ਆਪਣੇ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ, ਆਪਣੇ ਮਾਮਲੇ ਵਿੱਚ ਮੈਡੀਕਲ ਰਿਪੋਰਟ ਅਨੁਸਾਰ ਬਣਦੀਆਂ ਧਾਰਾਵਾਂ ਵਿੱਚ ਵਾਧਾ ਕਰਨ ਅਤੇ ਕਥਿਤ ਤੌਰ ’ਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਆਪਣੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਸਨੂੰ ਕਥਿਤ ਤੌਰ ’ਤੇ ਝੂਠੇ ਕਰਾਸ ਕੇਸ ਦੇ ਦਬਾਅ ਹੇਠ ਸਮਝੌਤਾ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ।

Jalandhar

ਬੰਦ ਦਾ ਰਿਹਾ ਮਿਲਿਆ ਜੁਲਿਆ ਅਸਰ ਸ਼ਰਾਬ ਦੇ ਠੇਕੇ ਖੁੱਲੇ ਰਹੇ

ਕਿਸ਼ਨਗੜ( ਗੁਰਪ੍ਰੀਤ ਬੱਲ) ਪੰਜਾਬ ਬੰਦ ਦਾ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲਿਆ ਜਿਸ ਦੌਰਾਨ ਰਾਸ਼ਟਰੀ ਰਾਜਮਾਰਗਾ ਤੇ ਵਾਹਨਾ ਦੀ ਆਵਾਜਾਈ ਘੱਟ ਰਹੀ ਤੇ ਇੱਕਾ ਦੁੱਕਾ ਵਾਹਨ ਹੀ ਨਜਰ ਆਏ। ਦੋਆਬਾ ਟਾਇਮਜ ਦੀ ਟੀਮ ਵਲੋ ਵੱਖ-ਵੱਖ ਇਲਾਕਿਆ ਦਾ ਦੌਰਾ ਕੀਤਾ ਗਿਆ ।  ਇਸ ਦੌਰਾਨ ਕੁੱਝ ਸ਼ਰਾਬ ਦੇ ਠੇਕੇ ਅਤੇ ਬੀੜੀ ਤੰਬਾਕੂ ਵਾਲੇ ਖੋਖੇ ਖੁੱਲੇ ਨਜਰ ਆਏ।

ਫੋਟੋ ਕੈਪਟਨ: ਬੰਦ ਦੀ ਕਾਲ ਤੇ ਕਿਸ਼ਨਗੜ ਮਾਰਕਿਟ ਦੀਆਂ ਬੰਦ ਦੁਕਾਨਾ
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਪਿਆ ਸੁੰਨਸਾਨ
ਕਿਸ਼ਨਗੜ ਕਰਤਾਰਪੁਰ ਰੋਡ ਤੇ ਵਾਹਨਾ ਦੀਆਂ ਤਸਵੀਰਾਂ
ਅੱਡਾ ਕਿਸ਼ਨਗੜ ਵਿਖੇ ਸਿਗਨਲ ਤੇ ਰੁਕੇ ਵਾਹਨ ।

Jalandhar

ਜਲੰਧਰ – ਨਗਰ ਨਿਗਮ ਕਮਿਸ਼ਨਰ ਦਾ ਤਬਾਦਲਾ

ਜਲੰਧਰ (ਗੁਰਪ੍ਰੀਤ ਬੱਲ) ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲਾ ਹੁਕਮਾਂ ਤਹਿਤ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ (IAS) ਦਾ ਤਬਾਦਲਾ  ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA), ਐੱਸ.ਏ.ਐੱਸ. ਨਗਰ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ, ਜਦਕਿ ਨਿਕਾਸ ਕੁਮਾਰ (IAS) ਨੂੰ ਜਲੰਧਰ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਬਣਾਇਆ ਗਿਆ ਹੈ।

ਨਿਕਾਸ ਕੁਮਾਰ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਤਬਾਦਲਾ ਕੀਤੇ ਗਏ ਅਧਿਕਾਰੀ ਤੁਰੰਤ ਪ੍ਰਭਾਵ ਨਾਲ ਆਪਣੀ ਨਵੀਂ ਤਾਇਨਾਤੀ ’ਤੇ ਜੁਆਇਨ ਕਰਨਗੇ।  

ਜਲੰਧਰ ਵਿੱਚ ਨਵੇਂ ਕਮਿਸ਼ਨਰ ਦੀ ਨਿਯੁਕਤੀ ਨਾਲ ਨਗਰ ਨਿਗਮ ਦੇ ਵਿਕਾਸ ਕਾਰਜਾਂ, ਸਫ਼ਾਈ ਵਿਵਸਥਾ, ਨਿਕਾਸੀ ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਸ਼ਹਿਰੀ ਪ੍ਰੋਜੈਕਟਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Jalandhar

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਵਿਸ਼ੇਸ਼ ਮੀਟਿੰਗ

ਪੱਤਰਕਾਰਾਂ ਦੇ ਹੱਕਾਂ ਅਤੇ ਸੰਗਠਨ ਦੇ ਵਿਸਥਾਰ ‘ਤੇ ਹੋਈ ਵਿਚਾਰ-ਚਰਚਾ

ਜਲੰਧਰ 3 ਜੁਲਾਈ (ਸੰਜੀਵ ਕੁਮਾਰ /ਲੱਕੀ ਬੈਸ)- ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਵੱਲੋਂ ਸਰਕਟ ਹਾਊਸ, ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਹਾਲ ਹੀ ਵਿੱਚ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਹੋਈ ਸ਼ਿਸ਼ਟਾਚਾਰ ਮੁਲਾਕਾਤ ਤੋਂ ਬਾਅਦ ਸਰਕਟ ਹਾਊਸ ਵਿੱਚ ਮੀਟਿੰਗ ਕਰਨ ਦਾ ਮੌਕਾ ਮਿਲਣ ‘ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਖੁਸ਼ੀ ਪ੍ਰਗਟਾਈ।

ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਨੇ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ, ਉਨ੍ਹਾਂ ਦੇ ਹੱਲ ਅਤੇ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੰਗਠਨ ਦਾ ਘੇਰਾ ਵਧਾਉਣ ਲਈ ਇਮਾਨਦਾਰ ਅਤੇ ਸਰਗਰਮ ਪੱਤਰਕਾਰਾਂ ਨੂੰ ਐਸੋਸੀਏਸ਼ਨ ਨਾਲ ਜੋੜਨ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪੱਤਰਕਾਰਾਂ ਦੀ ਭਲਾਈ ਲਈ ਇਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਜਾਵੇਗਾ। ਜਸਵਿੰਦਰ ਸਿੰਘ ਆਜ਼ਾਦ ਜੀ ਨੇ ਅੱਗੇ ਹੋਰ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਪੱਤਰਕਾਰ ਉਨ੍ਹਾਂ ਨਾਲ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਸਕਦਾ ਹੈ। ਹਰ ਪੱਤਰਕਾਰ ਦੀ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਹਰ ਮੈਂਬਰ ਆਪਣੇ ਨਾਲ ਹੋਰ ਵੀ ਮੈਂਬਰ ਜੋੜੇਗਾ ਪਰ ਹਰ ਨਵੇਂ ਜੁੜਨ ਮੈਂਬਰ ਬਾਰੇ ਫੈਸਲਾ ਐਸੋਸੀਏਸ਼ਨ ਦੀ ਸਕਰੀਨਿੰਗ ਕਮੇਟੀ ਕਰੇਗੀ। ਉਸ ਤੋਂ ਬਾਅਦ ਹੀ ਨਵੇਂ ਮੈਂਬਰ ਨੂੰ ਐਸੋਸੀਏਸ਼ਨ ਦੀ ਮੈਂਬਰਸ਼ਿਪ ਮਿਲੇਗੀ। ਇਸ ਮੌਕੇ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦਾ ਨਵਾਂ ਸਟੀਕਰ ਜਾਰੀ ਕੀਤਾ ਗਿਆ, ਜਦਕਿ ਹਾਜ਼ਰ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਪਛਾਣ ਪੱਤਰ (ਆਈਡੀ ਕਾਰਡ) ਵੀ ਵੰਡੇ ਗਏ।

ਮੀਟਿੰਗ ਪੰਜਾਬ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਆਜ਼ਾਦ, ਪੰਜਾਬ ਜਨਰਲ ਸੈਕਟਰੀ ਅਮਰਜੀਤ ਸਿੰਘ ਜੰਡੂ ਸਿੰਘਾ ਅਤੇ ਪ੍ਰਧਾਨ ਸ੍ਰੀ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਮੈਂਬਰਾਂ ਨੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਆਪਣੇ ਸੁਝਾਅ ਦਿੱਤੇ ਅਤੇ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਚਾਰ ਸਾਂਝੇ ਕੀਤੇ।

ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਆਜ਼ਾਦ ਅਤੇ ਪ੍ਰਧਾਨ ਸ੍ਰੀ ਦਲਬੀਰ ਕਨੌਜੀਆ ਨੇ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਪੱਤਰਕਾਰ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਵਚਨਬੱਧ ਰਹੇਗੀ। ਉਨ੍ਹਾਂ ਕਿਹਾ ਕਿ ਸੰਗਠਨ ਦੇ ਸਮੂਹ ਮੈਂਬਰ ਇੱਕਜੁੱਟ ਹੋ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ ਅਤੇ ਹਰ ਮੈਂਬਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਆਉਣ ਵਾਲੇ ਦਿਨਾਂ ਵਿੱਚ ਵੈਬੀਨਾਰ ਵੀ ਕੀਤੇ ਜਾਣਗੇ, ਜਿਸ ਨਾਲ ਪੱਤਰਕਾਰ ਆਪਣੇ ਘਰ ਬੈਠ ਕੇ ਵੀ ਇਸ ਵੈਬੀਨਾਰ ਦਾ ਹਿੱਸਾ ਬਣ ਸਕਦੇ ਹਨ।

ਮੀਟਿੰਗ ਵਿੱਚ ਸਮਾਜ ਸੇਵਕ ਸੁਰਿੰਦਰ ਸਿੰਘ ਕੈਰੋਂ, ਡਾ. ਕੁਲਵੰਤ ਰਾਏ, ਅਨੁਪਮ ਸ਼ਰਮਾ ਅਤੇ ਨੀਰਜ ਕਸ਼ਵ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਮਹੱਤਵਪੂਰਨ ਅੰਗ ਹਨ ਅਤੇ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਲਈ ਉਹ ਹਰ ਸਮੇਂ ਐਸੋਸੀਏਸ਼ਨ ਦੇ ਨਾਲ ਖੜ੍ਹੇ ਰਹਿਣਗੇ।

ਇਸ ਮੌਕੇ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸਟੇਟ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਸਿੰਘਾ, ਦਲਵੀਰ ਸਿੰਘ ਕਲੋਈਆ ਪ੍ਰਧਾਨ ਜਲੰਧਰ, ਕਰਮਵੀਰ ਸਿੰਘ ਸਰਪ੍ਰਸਤ, ਜਸਵੀਰ ਸਿੰਘ ਸੋਢੀ, ਜਨਰਲ ਸਕੱਤਰ ਸੰਜੀਵ ਕੁਮਾਰ, ਪੀ.ਆਰ.ਓ. ਸਰਬਜੀਤ ਸਿੰਘ, ਕੈਸ਼ੀਅਰ ਬਲਵੀਰ ਕਰਮ, ਰਣਜੀਤ ਸਿੰਘ ਬੈਂਸ, ਦਲਜੀਤ ਸਿੰਘ ਕਲਸੀ, ਦਵਿੰਦਰ, ਅਮਨਦੀਪ, ਚੇਤਨ, ਸੁਰਿੰਦਰ ਰਾਵਤ, ਜਤਿੰਦਰ ਰਾਵਤ, ਲੱਕੀ ਬੈਂਸ, ਨਿਰਮਲ ਕੌਲ, ਸੰਦੀਪ ਸਰੋਆ, ਪਰਮਜੀਤ ਸਲਾਲਾ, ਸੁਖਵਿੰਦਰ ਲੱਕੀ, ਕਰਮਜੀਤ ਲੱਕੀ, ਪੂਰਵੀ, ਵਿਜੇ ਰਮਨ, ਲਵਪ੍ਰੀਤ, ਮਨਪ੍ਰੀਤ, ਅਰੁਣ ਚੌਪੜਾ, ਸ਼ੰਮੀ ਸਿੰਘ, ਜਤਿੰਦਰ ਸਿੰਘ, ਪਰਮਜੀਤ ਮੱਲ, ਕੁਲਦੀਪ ਲੇਸੜੀਵਾਲ, ਵਿਨੋਦ ਕੁਮਾਰ, ਰਵੀ ਜੱਸਲ, ਧਰਿਮੰਦਰ, ਚਿਰਾਗ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ।

ਅੰਤ ਵਿੱਚ ਪ੍ਰਧਾਨ ਦਲਵੀਰ ਸਿੰਘ ਕਲੋਈਆ ਨੇ ਆਏ ਹੋਏ ਸਾਰੇ ਹੀ ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਪੱਤਰਕਾਰਾਂ ਵਲੋਂ ਸਹਿਯੋਗ ਮਿਲਦਾ ਰਹੇਗਾ।

Jalandhar

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਜਲੰਧਰ ਦੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦਾ ਬੁੱਕੇ ਦੇ ਕੇ ਨਿੱਘਾ ਸਵਾਗਤ

ਜਲੰਧਰ(ਸੰਜੀਵ ਕੁਮਾਰ/ ਲੱਕੀ ਬੈਸ) ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਦੀ ਜਲੰਧਰ ਇਕਾਈ ਵੱਲੋਂ ਜਲੰਧਰ ਦੇ ਨਵੇਂ ਨਿਯੁਕਤ ਪੁਲਿਸ ਕਮਿਸ਼ਨਰ ਆਈ.ਪੀ.ਐੱਸ. ਸਤਿੰਦਰ ਸਿੰਘ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਵਧਾਈ ਦਿੱਤੀ।

ਇਸ ਮੌਕੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸਰਪ੍ਰਸਤ ਕਰਮਵੀਰ ਸਿੰਘ, ਉਪ ਚੇਅਰਮੈਨ ਦਲਜੀਤ ਸਿੰਘ ਕਲਸੀ, ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਕਲੋਈਆ ਅਤੇ ਜਨਰਲ ਸਕੱਤਰ ਸੰਜੀਵ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਐਸੋਸੀਏਸ਼ਨ ਦੇ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੁਲਿਸ ਅਤੇ ਪੱਤਰਕਾਰ ਭਾਈਚਾਰੇ ਵਿਚਕਾਰ ਆਪਸੀ ਸਹਿਯੋਗ ਅਤੇ ਬਿਹਤਰ ਤਾਲਮੇਲ ਬਹੁਤ ਜ਼ਰੂਰੀ ਹੈ।

ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਨਹਿੱਤ ਅਤੇ ਕਾਨੂੰਨ-ਵਿਵਸਥਾ ਨਾਲ ਜੁੜੇ ਹਰ ਮਾਮਲੇ ਵਿੱਚ ਜਿੱਥੇ ਵੀ ਪੁਲਿਸ ਪ੍ਰਸ਼ਾਸਨ ਨੂੰ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੋਵੇਗੀ, ਉੱਥੇ ਐਸੋਸੀਏਸ਼ਨ ਹਮੇਸ਼ਾ ਪੂਰਾ ਸਹਿਯੋਗ ਦੇਵੇਗੀ।

ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜਲੰਧਰ ਸ਼ਹਿਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਪਹਿਲ ਦੇ ਆਧਾਰ ‘ਤੇ ਹੋਰ ਮਜ਼ਬੂਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪੱਤਰਕਾਰ ਭਾਈਚਾਰੇ ਵਿਚਕਾਰ ਆਪਸੀ ਵਿਸ਼ਵਾਸ ਅਤੇ ਤਾਲਮੇਲ ਨੂੰ ਵੀ ਹਰ ਪੱਧਰ ‘ਤੇ ਕਾਇਮ ਰੱਖਿਆ ਜਾਵੇਗਾ।

ਇਸ ਮੌਕੇ ਪੁਲਿਸ ਕਮਿਸ਼ਨਰ ਦੇ ਸਹਿਯੋਗ ਨਾਲ ਐਸੋਸੀਏਸ਼ਨ ਦੇ ਪੱਤਰਕਾਰ ਸਾਥੀਆਂ ਨੂੰ ਪਹਿਚਾਣ ਪੱਤਰ (ਆਈਡੀ ਕਾਰਡ) ਵੀ ਵੰਡੇ ਗਏ।

ਮੁਲਾਕਾਤ ਦੌਰਾਨ ਅਰੁਣ ਚੋਪੜਾ, ਜੋਗਰਾਜ ਸਿੰਘ ਦਿਓਲ, ਸੰਦੀਪ ਕੁਮਾਰ, ਲੱਕੀ ਬੈਸ, ਰਵੀ ਜੱਸਲ, ਲਵਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਸਾਥੀ ਮੌਜੂਦ ਸਨ।

Blackmail

ਪੱਤਰਕਾਰੀ ਦੀ ਆੜ ਹੇਠ ਹਫਤਾ ਵਸੂਲੀ ਕਰਦਿਆਂ ਪੱਤਰਕਾਰ ਤੇ ਗੈਰ-ਜ਼ਮਾਨਤੀ ਧਾਰਾਵਾਂ ਹੇਠ ਪਰਚਾ ਦਰਜ

ਜਲੰਧਰ (ਸੰਜੀਵ ਕੁਮਾਰ/ਗੁਰਪ੍ਰੀਤ ਬੱਲ) ਜਲੰਧਰ ਦੇ ਮਸ਼ਹੂਰ ਪੱਤਰਕਾਰ ਨੇ ਲਗਾਇਆ ਪੱਤਰਕਾਰੀ ਤੇ ਦਾਗ ਜਾਣਕਾਰੀ ਅਨੁਸਾਰ ਪੱਤਰਕਾਰਤਾ ਦੀ ਆੜ ਵਿੱਚ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਬਲੈਕਮੇਲਰ ਪੱਤਰਕਾਰ ਗੁਰਦੀਪ ਮੁਨਾ ਖ਼ਿਲਾਫ਼ ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਉਸਦੇ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਹੇਠ ਪਰਚਾ ਦਰਜ ਕੀਤਾ।  ਮਾਮਲਾ ਦਰਜ ਹੋਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।

     ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਗੁਰਦੀਪ ਮੁਨਾ ਸੰਤੋਖਪੁਰਾ ਸਥਿਤ ਦੋਆਬਾ ਗੈਸ ਏਜੰਸੀ ‘ਚ ਗਿਆ ਅਤੇ ਉੱਥੇ ਇੱਕ ਵੀਡੀਓ ਬਣਾਕੇ ਏਜੰਸੀ ਮਾਲਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਦੋਸ਼ੀ ਨੇ ਮਾਲਕਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾਲ ਹੀ ਹਰ ਮਹੀਨੇ ਰਕਮ ਦੇਣ ਲਈ ਦਬਾਅ ਬਣਾਇਆ। ਇਸ ਤੋਂ ਇਲਾਵਾ, ਉਸਨੇ ਗੈਸ ਏਜੰਸੀ ਦੇ ਮਹਿਲਾ ਸਟਾਫ਼ ਨਾਲ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਅਪਮਾਨਿਤ ਵੀ ਕੀਤਾ।ਇਸ ਮਾਮਲੇ ਵਿੱਚ ਥਾਣਾ ਨੰਬਰ 8 ਦੀ ਪੁਲਿਸ ਨੇ ਗੁਰਦੀਪ ਮੁਨਾ ਸਮੇਤ ਉਸਦੇ ਪੰਜ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਤੱਤਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।

       ਇਸ ਤੋਂ ਪਹਿਲਾਂ ਵੀ ਫਗਵਾੜਾ ਵਿੱਚ ਵੀ ਜਨਤਕ ਤੌਰ ਤੇ ਪੈਸੇ ਮੰਗਣ ਤੇ ਇਸ ਦੀ ਕੁੱਟਮਾਰ ਹੋਈ ਸੀ। ਜਲੰਧਰ ਬੱਸ ਅੱਡੇ ਤੇ ਵੀ ਖੁਸਰਿਆਂ ਨੇ ਵੀ ਗੁਰਦੀਪ ਤੇ ਪੈਸੇ ਮੰਗਣ ਦਾ ਆਰੋਪ ਲਗਾਇਆ ਸੀ।

Jalandhar

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਮੀਡੀਆ ਟੂਰ ਦੇ ਤਹਿਤ ਮਿਜ਼ੋਰਮ ਪਹੁੰਚੇ

ਜਲੰਧਰ 22 ਮਾਰਚ (ਸੰਜੀਵ ਕੁਮਾਰ)

ਸੂਚਨਾ ਦਫ਼ਤਰ , ਜਲੰਧਰ ਵੱਲੋਂ 22 ਤੋਂ 28 ਮਾਰਚ, 2026 ਤੱਕ ਪੀ.ਆਈ.ਬੀ. ਆਈਜ਼ੌਲ ਦੇ ਸਹਿਯੋਗ ਨਾਲ ਆਯੋਜਿਤ ਮੀਡੀਆ ਟੂਰ ਦੇ ਤਹਿਤ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰਾਂ ਦਾ ਵਫ਼ਦ ਅੱਜ ਆਈਜ਼ੌਲ, ਮਿਜ਼ੋਰਮ ਪਹੁੰਚਿਆ। ਪੱਤਰਕਾਰਾਂ ਦੇ ਇਸ ਵਫ਼ਦ ਦੀ ਅਗਵਾਈ ਪੀ.ਆਈ.ਬੀ., ਜਲੰਧਰ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਵਿਕਰਮ ਸਿੰਘ ਕਰ ਰਹੇ ਹਨ।

ਆਈਜ਼ੌਲ ਪਹੁੰਚਣ ‘ਤੇ ਪੀ.ਆਈ.ਬੀ. ਆਈਜ਼ੌਲ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਡਾ. ਰਾਜੀਵ ਲੌਰੇਮਬਮ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ। ਪੱਤਰਕਾਰਾਂ ਦਾ ਸਵਾਗਤ ਕਰਦੇ ਹੋਏ ਡਾ. ਲੌਰੇਮਬਮ ਨੇ ਵੱਖ-ਵੱਖ ਖੇਤਰਾਂ ਦੇ ਪੱਤਰਕਾਰਾਂ ਵਿਚਕਾਰ ਪੇਸ਼ਾਵਰ ਸੰਵਾਦ ਅਤੇ ਗਿਆਨ ਸਾਂਝਾ ਕਰਨ ਨੂੰ ਮਜ਼ਬੂਤ ਕਰਨ ਵਿੱਚ ਅਜਿਹੇ ਮੀਡੀਆ ਦੌਰਿਆਂ ਦੀ ਮਹੱਤਤਾ ‘ਤੇ ਚਾਨਣਾ ਪਾਇਆ।

ਉਨ੍ਹਾਂ ਦੱਸਿਆ ਕਿ ਇਸ ਮੀਡੀਆ ਟੂਰ ਦੌਰਾਨ ਪੱਤਰਕਾਰਾਂ ਦਾ ਵਫ਼ਦ ਸਾਈਰੰਗ ਰੇਲਵੇ ਸਟੇਸ਼ਨ ਅਤੇ ਥੇਨਜ਼ੌਲ ਸੋਲਰ ਪਾਵਰ ਪਲਾਂਟ ਸਮੇਤ ਵੱਖ-ਵੱਖ ਵਿਕਾਸ ਪ੍ਰੋਜੈਕਟ ਸਥਾਨਾਂ ਦਾ ਦੌਰਾ ਕਰੇਗਾ। ਪੱਤਰਕਾਰਾਂ ਵੱਲੋਂ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤਾਂ ਜੋ ਰਾਜ ਵਿੱਚ ਕੀਤੀਆਂ ਜਾ ਰਹੀਆਂ ਵੱਖ-ਵੱਖ ਵਿਕਾਸ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

ਇਸ ਮੌਕੇ ਡਾ. ਵਿਕਰਮ ਸਿੰਘ ਨੇ ਕਿਹਾ ਕਿ ਪੀ.ਆਈ.ਬੀ. ਵੱਲੋਂ ਆਯੋਜਿਤ ਮੀਡੀਆ ਟੂਰ ਪੱਤਰਕਾਰਾਂ ਨੂੰ ਦੂਜੇ ਰਾਜਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਸਮਝਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੀਆਂ ਪਹਿਲਕਦਮੀਆਂ ਦੇ ਸੰਪਰਕ ਵਿੱਚ ਆਉਣ ਨਾਲ ਪੱਤਰਕਾਰਾਂ ਨੂੰ ਨਵੇਕਲੇ ਤਰੀਕਿਆਂ ਅਤੇ ਵਿਕਾਸ ਮਾਡਲਾਂ ਬਾਰੇ ਸਮਝ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕਦੀ ਹੈ, ਜੋ ਉਨ੍ਹਾਂ ਦੇ ਆਪਣੇ ਖੇਤਰਾਂ ਲਈ ਪ੍ਰੇਰਨਾ ਦਾ ਕੰਮ ਵੀ ਕਰ ਸਕਦੇ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਮੀਡੀਆ ਟੂਰ ਦਾ ਮੁੱਖ ਉਦੇਸ਼ ਪੱਤਰਕਾਰਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀਆਂ ਜਾ ਰਹੀਆਂ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਤੱਖ ਅਨੁਭਵ ਪ੍ਰਦਾਨ ਕਰਵਾਉਣਾ ਹੈ। ਇਸ ਟੂਰ ਦਾ ਉਦੇਸ਼ ਵੱਖ-ਵੱਖ ਰਾਜਾਂ ਦੇ ਪੱਤਰਕਾਰਾਂ ਵਿਚਕਾਰ ਗੱਲਬਾਤ ਨੂੰ ਸੁਖਾਲਾ ਬਣਾਉਣਾ ਵੀ ਹੈ, ਜਿਸ ਨਾਲ ਵਿਚਾਰਾਂ ਅਤੇ ਤਜਰਬਿਆਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਇਸ ਪ੍ਰੋਗਰਾਮ ਨੂੰ ਪੱਤਰਕਾਰਾਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਸਮਾਜਿਕ-ਆਰਥਿਕ ਅਤੇ ਸਭਿਆਚਾਰਕ ਪਹਿਲੂਆਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਪਹਿਲਕਦਮੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਦੇ ਮੁੱਦਿਆਂ ‘ਤੇ ਜਾਣਕਾਰੀ ਭਰਪੂਰ ਅਤੇ ਸੰਤੁਲਿਤ ਰਿਪੋਰਟਿੰਗ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਂਦੀ ਹੈ।

Punjab

सुविधा केंद्र के जैसे खुले जालंधर में लॉटरी के अड्डे, युद्ध नशे विरुद्ध की खुली पोल

चौंकी फोकल प्वाइंट और डिविजन नंबर 8 पुलिस की मिलीभगत से चलते है लॉटरी के नाजायज अड्डे, उच्च अधिकारियों को भी पहुंचता हिस्सा जो सबूत देख कर आंखों पर पट्टी बांध कर अनदेखा करके कर रहे ड्रामा

खबर के असर ने पहले ही खोल दी थी चौंकी फोकल प्वाइंट और डिविजन नंबर 8 पुलिस की पोल

नशेड़ी लोगो को सेंटर भेजने वाली पुलिस के मुलाजिम खुद नशे के है आदि,उनको सेंटर भेजने की बजाए महीना इक्ट्ठा करने की लगाई ड्यूटी

जालंधर (गुरप्रीत बल्ल) जालंधर के फोकल प्वाइंट इलाके में पुलिस डिविजन नंबर 8 और चौंकी फोकल प्वाइंट पुलिस की मिलीभगत से लॉटरी के अड्डे सरेआम चलते दिखाई दे रहे है और इस संबंधी जालंधर की पुलिस कमिश्नर धनप्रीत कौर को काफी वीडियो/फोटो और मैसेज भेज कर कई बार अवगत करवाया मगर डिविजन नंबर 8 और चौंकी फोकल प्वाइंट के भ्रष्ट पुलिस अफसरों के कारण लॉटरी के अड्डे ऐसे खुले है जैसे कोई सुविधा सेंटर खुले हो, जब इस संबंधी उच्च अधिकारी एडीसीपी सिटी 1 आकर्षि जैन को सबूत समेत बताया तो उन्होंने भी कानूनी कारवाई करने का ड्रामा करके एसीपी को फोन करके शिकायतकर्ता से मिलने का बोल दिया मगर कारवाई इसलिए नहीं की क्योंकि लाटरी का अड्डा चलाने वाले करिंदे का नेटवर्क उच्च अधिकारियों से संपर्क है जिसको लेकर कोई भी इनके अड्डे को हाथ लगाने से पहले कई बार सोचता है और जिन लोगों ने इस नाजायज लाटरी का अड्डा खोलने के लिए अपनी दुकाने दी है उनकी भी चौंकी फोकल प्वाइंट और डिविजन नंबर 8 में पूरी पकड़ है जिससे आम लोगों को खुलम खुला लूटने का कारोबार पुलिस के उच्च अधिकारियों के सामने चलता है और पुलिस अपनी जेब गर्म होते देख आंखों पर पट्टी बांध कर अड्डों को अनदेखा करके नाजायज धंधे को बढ़ावा दे रही है, इस संबंधी जालंधर के मोहल्ला सईपुर कलां के संजीव कुमार ने कई बार उच्च अधिकारियों को इसके बारे में बताया मगर हर बार कानूनी कारवाई करने का बहाना लगा कर बात को घुमाया जाता है और अपनी जेब गर्म ज्यादा होती देख दस से ज्यादा दुकानें खुलवा चुके है और पंजाब के डीजीपी बोल रहे है कि जनता पुलिस से सहयोग करे और पुलिस जनता की सेवा में है मगर जालंधर की पुलिस की कारवाई को देख कर तो ऐसा लगता है कि पुलिस नशेबाज,जुएंबाज,नशा तस्करों का सुरक्षा कवच बन कर काम करती हैं और पुलिस नशा तस्करों से मिलकर खुद भी नशा करती है और नशा बेचने वाले को पकड़ने की बजाए महीना लेकर छोड़ देती है ।कुछ महीने पहले दोआबा टाईम्स की खबर ने खुलासा किया था कि एक नशा तस्कर डाक्टर ऋषि सरेआम चौंकी फोकल प्वाइंट से मिलकर नशे का कारोबार करता है और महीना भरता है । जब नशा तस्कर ने एक महीने से पैसा नहीं दिया तो चौंकी फोकल प्वाइंट का बिक्रम सिंह डाक्टर ऋषि की दुकान से नशा बरामद करके चौंकी में दाखिल होता है और नशा तस्कर डाक्टर अपने किसी खास को लेकर चौंकी फोकल प्वाइंट के इंचार्ज अवतार,मुंशी कर्णवीर सिंह,बिक्रम से 50000 में समझौता करता है और 15000 रुपए देकर चला जाता है और यह सभी घटना चौंकी फोकल प्वाइंट में लगे सीसीटीवी कैमरे में कैद हो गई थी और इसके बारे में एडीसीपी सिटी 1 मैडम आकर्षि जैन को बताया मगर आकर्षि जैन ने अपने पुलिस मुलाजिमों को बचाते हुए चौंकी के इंचार्ज अवतार सिंह, मुंशी कर्णवीर सिंह और बिक्रम सिंह को कभी भी नहीं बुलाया और ना ही कोई सीसीटीवी चैक किए और ना ही दोषी पुलिस मुलाजिमों से गहराई से पूछताछ की। खबर को पढ़ने के बाद स्पेशल क्राइम ब्रांच हरकत में आई और डाक्टर ऋषि को ट्रैप लगा कर 1 लाख 85 हजार नशे की गोलियों समेत काबू किया जिनका नेटवर्क गोइंदवाल जेल से जुड़ा था मगर पुलिस के उच्च अधिकारियों ने फिर भी चौंकी फोकल प्वाइंट के भ्रष्ट पुलिस मुलाजिमों पर कारवाई करने की बजाए ड्रामा किया । डिविजन नंबर 8 की पुलिस ने डाक्टर ऋषि और अन्य लोगों पर एफ आई आर काट कर अपने नंबर बना कर खूब सुर्खियां बटोरी और उच्च अधिकारी तमाशा देखते रहे इस संबंधी डीजीपी को सभी अधिकारियों के खिलाफ शिकायत भी दर्ज करवाई मगर अपने पैसा कमाऊ मुलाजिमों पर कारवाई होते देख गलत रिपोर्ट बना कर पेश करते रहे जिससे नशा करने और लूटपाट करने वाले लुटेरे दिन प्रति दिन बढ़ते गए मगर लोगो की सुरक्षा करने वाली पुलिस खुद सवालों के घेरे में घिरती नजर आ रही है इस संबंधी ए सी पी नॉर्थ अशोक मीना जी को भी बताया और एस एच ओ डिविजन नंबर 8 को सभी ठिकाने बताए और एस एच ओ शिकायतकर्ता से ही बहाने से पूछने लगा के कहां कहां लाटरी के अड्डे खुले है जब उनको सभी अड्डे बता दिए तो बार बार फिर पूछने लगा कि कही और भी अड्डे है तो मुझे बताए कि जिनके बारे में शिकायतकर्ता को नहीं पता उनको खुला छोड़ दे मगर एसएचओ भी उच्च अधिकारियों के इशारे पर लाटरी के अड्डे पर जाने से डरता है दूसरा इतनी सर्दी में महीना लेकर जेब गर्म होती देख कर कौन चाहेगा कि अड्डे बंद हो? इस संबंधी संजीव कुमार ने बताया कि पुलिस ने आम लोगों का विश्वास खो दिया है जिनको लेकर कोई भी आम व्यक्ति सहयोग करना तो दूर वो पुलिस से बात करने से भी डरता है क्योंकि जब पुलिस खुद ही आपराधिक लोगो से मिली है और खुद ही नशा बेचने वाले से मिली है तो किसी के शिकायत करनें से कोई भी फायदा नहीं है और चौंकी फोकल के मुलाजिम खुद नशे के आदि है जिनको सभी लोगों के बारे में पता है इस संबंधी संजीव कुमार पर हमला भी हो चुका है और पुलिस अपराधियों को खुद ही बता देती है कि किस व्यक्ति ने नशा तस्कर की शिकायत दर्ज करवाई है।
https://doabatimes.news.blog/2025/07/22/jalandhar-43/

Jalandhar

ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੀਏਪੀ ਚੌਂਕ ਬੰਦ ਦੀ ਕਾਲ ਨੂੰ ਪੁਲਿਸ ਪ੍ਰਸ਼ਾਸਨ ਦੀ ਸਹਿਮਤੀ ਹੋਣ ਤੇ ਕੀਤਾ ਮੁਲਤਵੀ

ਐਸਪੀ ਹੈਡ ਕੁਾਰਟਰ ਜਲੰਧਰ ਮਨਜੀਤ ਕੌਰ ਨੂੰ ਐਸਐਸਪੀ ਜਲੰਧਰ ਦਿਹਾਤੀ ਦੇ ਨਾਮ ਉੱਚ ਪੱਧਰੀ ਜਾਂਚ ਕਰਨ ਲਈ ਮੰਗ ਪੱਤਰ ਦਿੱਤਾ ਗਿਆ।।

ਪੁਲਿਸ ਪ੍ਰਸ਼ਾਸਨ ਵੱਲੋਂ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਤੇ 90 ਦਿਨ ਦੇ ਅੰਦਰ ਅੰਦਰ ਪੜਤਾਲ ਕਰ ਪਰਚਾ ਰੱਦ ਕਰ ਗ੍ਰਿਫਤਾਰੀ ਜਾਂ ਛਾਪੇਮਾਰੀ ਨਾ ਕਰਨ ਦਾ ਭਰੋਸਾ ਦਿੱਤਾ।

ਜਲੰਧਰ (ਸੰਜੀਵ ਕੁਮਾਰ )ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੀਏਪੀ ਚੌਂਕ ਜਲੰਧਰ ਬੰਦ ਕਰਨ ਦੀ ਕਾਲ ਨੂੰ ਜਲੰਧਰ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਮੁਲਤਵੀ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਐਸਪੀ ਹੈਡ ਕੁਆਰਟਰ ਜਲੰਧਰ ਮਨਜੀਤ ਕੌਰ ਨੂੰ ਐਸਐਸਪੀ ਦਿਹਾਤੀ ਜਲੰਧਰ ਦੇ ਨਾਮ ਤੱਥਾਂ ਤੇ ਪੜਤਾਲ ਕਰਨ ਸੰਬੰਧੀ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਤੇ 90 ਦਿਨ ਦੇ ਅੰਦਰ ਅੰਦਰ ਪੜਤਾਲ ਕਰਕੇ ਪਰਚਾ ਰੱਦ ਕਰਨ ਅਤੇ ਛਾਪੇਮਾਰੀ ਨਾ ਮਾਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੋਲਦੇ ਹੋਏ ਆਗੂਆਂ ਨੇ ਕਿਹਾ ਕਿ ਪੜਤਾਲ ਕਰਕੇ ਨੌਜਵਾਨ ਕਿਸਾਨ ਆਗੂ ਉੱਪਰ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਉਹਨਾਂ ਕਿਹਾ ਨਹੀਂ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬੀਕੇਯੂ ਸਿੱਧੂਪੁਰ, ਪੰਜਾਬ ਕਿਸਾਨ ਯੂਨੀਅਨ (ਬਾਗੀ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ), ਪੰਜਾਬ ਸਟੇਟ ਪ੍ਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ (ਰਜਿ) ਅਤੇ ਫੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਮੌਜੂਦ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਕੁਲਵਿੰਦਰ ਸਿੰਘ ਜਿਲਾ ਪ੍ਰਧਾਨ ਜਲੰਧਰ, ਬਲਾਕ ਪ੍ਰਧਾਨ ਗੁਰਿੰਦਰ ਸਿੰਘ, ਰਣਜੀਤ ਸਿੰਘ, ਭਰਪੂਰ ਸਿੰਘ ਥਰੀਕੇ, ਪਰਮਵੀਰ ਸਿੰਘ ਧੂਰਕੋਟ, ਦਵਿੰਦਰ ਸਿੰਘ ਜੁੜ੍ਹਾਹਾ, ਪੰਜਾਬ ਕਿਸਾਨ ਯੂਨੀਅਨ ਬਾਗੀ ਤੋਂ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਜਿਲਾ ਜਲੰਧਰ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਰੇਰੂ, ਬੀਕੇਯੂ ਡਕੌਂਦਾ ਤੋ ਜਿਲਾ ਪ੍ਰਧਾਨ ਕਪੂਰਥਲਾ ਧਰਮਿੰਦਰ ਸਿੰਘ ਖਿਜਰਪੁਰ, ਮੀਤ ਪ੍ਰਧਾਨ ਹਰਨਾਮ ਸਿੰਘ ਬੋਹੜਵਾਲਾ, ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੰਤਪਾਲ ਸਿੰਘ ਕਪੂਰਥਲਾ, ਜਰਨੈਲ ਸਿੰਘ ਜੋਨ ਪ੍ਰਧਾਨ ਸੁਲਤਾਨਪੁਰ ਲੋਧੀ, ਨਛੱਤਰ ਸਿੰਘ ਦੋਦਾ ਵਜ਼ੀਰ, ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੋਂ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ ਮੰਡੇਰ ਬੇਟ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰਪਾਲ ਸਿੰਘ ਸੋਨੂ, ਮਲਕੀਤ ਸਿੰਘ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਹਰਨੇਕ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਹਨੀ, ਕਰਮਜੀਤ ਸਿੰਘ, ਗੁਰਪ੍ਰੀਤ ਗੋਪੀ, ਗੁਰਦੀਪ ਸਿੰਘ, ਸੁਖਚੈਨ ਸਿੰਘ, ਮਨੀ, ਮਲਕੀਤ ਸਿੰਘ, ਹਰਜਿੰਦਰ ਸਿੰਘ, ਮੇਜਰ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ ਇਕਾਈ ਪ੍ਰਧਾਨ ਭੀਲਾ, ਜਿਲਾ ਸਲਾਹਕਾਰ ਪਰਮਜੀਤ ਸਿੰਘ ਭੁੱਲਰ, ਪ੍ਰਚਾਰਕ ਬਾਬਾ ਬੂਟਾ ਸਿੰਘ, ਪ੍ਰਚਾਰਕ ਹਰਪਿੰਦਰ ਸਿੰਘ, ਅੱਛਰ ਸਿੰਘ ਗੁਡਾਣਾ, ਫੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਤੋਂ ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਮਿਆਣੀ, ਫਤਿਹ ਸਿੰਘ ਗੁਰਦਾਸਪੁਰ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।