Raipur Rasulpur

ਅੱਡਾ ਰਾਏਪੁਰ ਵਿਖੇ ਬਿਨਾਂ ਇਜਾਜ਼ਤ ਹੋ ਰਿਹਾ ਨਜਜਾਇਜ ਬੋਰ, ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਜਲੰਧਰ(ਸੰਜੀਵ ਕੁਮਾਰ) ਅੱਡਾ ਰਾਏਪੁਰ: ਇਲਾਕੇ ਵਿੱਚ ਬਿਨਾਂ ਇਜਾਜ਼ਤ ਬੋਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੋਰ ਕਰਵਾਉਣ ਵਾਲੇ ਦੱਸੇ ਜਾ ਰਹੇ ਹਰਪ੍ਰੀਤ ਸਿੰਘ ਵੱਲੋਂ ਸਰਪੰਚ ਨਾਲ ਗੱਲਬਾਤ ਕਰਨ ਦਾ ਹਵਾਲਾ ਦਿੱਤਾ ਗਿਆ, ਜਦਕਿ ਸਰਪੰਚ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਸ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਨੂੰ ਇਸ ਬੋਰ ਬਾਰੇ ਕੋਈ ਜਾਣਕਾਰੀ ਹੈ।
        ਇਸ ਮਾਮਲੇ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਿਨਾਂ ਮਨਜ਼ੂਰੀ ਬੋਰ ਕੀਤੇ ਜਾ ਰਹੇ ਹਨ ਤਾਂ ਸਬੰਧਤ ਵਿਭਾਗ ਵੱਲੋਂ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
      ਬੋਰ ਕਰਵਾਉਣ ਵਾਲੇ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੈਂ ਸਰਪੰਚ ਰਾਏਪੁਰ ਨਾਲ ਗੱਲ ਕਰ ਲੈਂਦਾ ਹਾਂ ਜਦ ਰਾਏਪੁਰ ਤੋ ਸਰਪੰਚ ਨਾਲ ਗੱਲ ਕੀਤੀ ਤੇ ਉਨਾਂ ਕਿਹਾ ਕਿ ਇਸ ਬਾਰੇ ਮੇਰੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਤੇ ਕੁਝ ਦਿਨ ਪਹਿਲਾਂ ਬੋਰ ਨੂੰ ਲੈਂ ਕੇ ਪੁਲਸ ਵੀ ਆਈ ਸੀ ਪਰ ਜੌ ਵੀ ਬਿਨਾ ਇਜਾਜ਼ਤ ਹੋ ਰਿਹਾ ਸਭ ਗਲਤ ਹੈ।

Jalandhar

ਜਲੰਧਰ ਟਰਾਂਸਪੋਰਟ ਨਗਰ ਨੇੜੇ NHAI ਦੀ ਸਰਵਿਸ ਲਾਈਨ ਖਸਤਾਹਾਲ, ਰਾਹਗੀਰਾਂ ਦੀ ਜਾਨ ਨਾਲ ਖੇਡਣ ਦਾ ਜ਼ਿੰਮੇਵਾਰ ਕੌਣ?

ਜਲੰਧਰ( ਸਰਬਜੀਤ ਸਿੰਘ) ਟਰਾਂਸਪੋਰਟ ਨਗਰ ਨੇੜੇ ਨੈਸ਼ਨਲ ਹਾਈਵੇ ਅਥਾਰਟੀ (NHAI) ਦੀ ਸਰਵਿਸ ਲਾਈਨ ਦੀ ਮਾੜੀ ਹਾਲਤ ਕਾਰਨ ਆਮ ਲੋਕ ਲੰਮੇ ਸਮੇਂ ਤੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸੜਕ ਦੇ ਦੋਵੇਂ ਪਾਸਿਆਂ ਟੁੱਟੀਆਂ-ਫੁੱਟੀਆਂ ਪਰਤਾਂ, ਡੂੰਘੇ ਖੱਡੇ ਅਤੇ ਘਟੀਆ ਨਿਰਮਾਣ ਕਾਰਨ ਹਰ ਰੋਜ਼ ਦੋਪਹੀਆ, ਕਾਰਾਂ ਅਤੇ ਹੋਰ ਵਾਹਨ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਸੰਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਧਿਆਨ ਦਿਵਾਇਆ ਜਾ ਚੁੱਕਾ ਹੈ, ਪਰ ਸੰਬੰਧਿਤ ਅਧਿਕਾਰੀ ਅਜੇ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਦਿਖਾਈ ਦੇ ਰਹੇ ਹਨ। ਨਤੀਜੇ ਵਜੋਂ ਰਾਹਗੀਰਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਸ ਖਸਤਾਹਾਲ ਸੜਕ ਕਾਰਨ ਕਿਸੇ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ? 

                 ਕੀ NHAI ਅਤੇ ਸੰਬੰਧਿਤ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਸਕਦੇ ਹਨ?
ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਰਵਿਸ ਲਾਈਨ ਦੀ ਤੁਰੰਤ ਉੱਚ ਗੁਣਵੱਤਾ ਨਾਲ ਮੁਰੰਮਤ ਕਰਵਾਈ ਜਾਵੇ, ਘਟੀਆ ਕੰਮ ਦੀ ਜਾਂਚ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਲਾਪਰਵਾਹੀ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ।
ਲੋਕਾਂ ਦਾ ਸਵਾਲ ਸਾਫ਼ ਹੈ: ਟੈਕਸ ਭਰਨ ਵਾਲੇ ਨਾਗਰਿਕਾਂ ਨੂੰ ਸੁਰੱਖਿਅਤ ਸੜਕਾਂ ਕਦੋਂ ਮਿਲਣਗੀਆਂ, ਅਤੇ ਪ੍ਰਸ਼ਾਸਨ ਕੁੰਭਕਰਬੀ ਨੀਂਦ ਤੋਂ ਕਦ ਜਾਗੇਗਾ?

Crime

ਦਾਦਾ ਕਾਲੋਨੀ ‘ਚ ਰਾਤ ਸਮੇਂ ਐਕਟਿਵਾ ਚੋਰੀ, ਪੁਲਿਸ ਗਸ਼ਤ ‘ਤੇ ਉੱਠੇ ਸਵਾਲ

ਜਲੰਧਰ(ਸੰਜੀਵ ਕੁਮਾਰ) ਦਾਦਾ ਕਾਲੋਨੀ ਵਿੱਚ ਬੀਤੀ ਰਾਤ ਇੱਕ ਐਕਟਿਵਾ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਅਰੁਣਾਂ ਵਿਜ ਵਾਸੀ ਦਾਦਾ ਕਾਲੋਨੀ ਵੱਲੋਂ ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਪੀੜਤ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਚੋਰੀ ਹੋਈ ਐਕਟਿਵਾ (PB 08 FK 5915) ਜੇਕਰ ਅੱਜ ਤੋਂ ਬਾਅਦ ਕਿਸੇ ਵੀ ਗੈਰ-ਕਾਨੂੰਨੀ ਕੰਮ ਜਾਂ ਵਾਰਦਾਤ ਵਿੱਚ ਵਰਤੀ ਜਾਂਦੀ ਹੈ ਤਾਂ ਉਸ ਲਈ ਉਸਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ, ਕਿਉਂਕਿ ਵਾਹਨ ਪਹਿਲਾਂ ਹੀ ਚੋਰੀ ਹੋ ਚੁੱਕਾ ਹੈ ਅਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਾਦਾ ਕਾਲੋਨੀ ਵਿੱਚ ਨਸ਼ੇੜੀਆਂ ਦੀ ਆਵਾਜਾਈ ਵੱਧ ਰਹੀ ਹੈ ਅਤੇ ਪੁਲਿਸ ਦੀ ਗਸ਼ਤ ਵੀ ਕਾਫ਼ੀ ਘੱਟ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਰਨ ਚੋਰੀ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਨਿਯਮਿਤ ਗਸ਼ਤ ਵਧਾਈ ਜਾਵੇ ਅਤੇ ਸ਼ੱਕੀ ਵਿਅਕਤੀਆਂ ‘ਤੇ ਨਜ਼ਰ ਰੱਖੀ ਜਾਵੇ, ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ।

Jalandhar

ਜਲੰਧਰ – ਨਗਰ ਨਿਗਮ ਕਮਿਸ਼ਨਰ ਦਾ ਤਬਾਦਲਾ

ਜਲੰਧਰ (ਗੁਰਪ੍ਰੀਤ ਬੱਲ) ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲਾ ਹੁਕਮਾਂ ਤਹਿਤ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ (IAS) ਦਾ ਤਬਾਦਲਾ  ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA), ਐੱਸ.ਏ.ਐੱਸ. ਨਗਰ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ, ਜਦਕਿ ਨਿਕਾਸ ਕੁਮਾਰ (IAS) ਨੂੰ ਜਲੰਧਰ ਨਗਰ ਨਿਗਮ ਦਾ ਨਵਾਂ ਕਮਿਸ਼ਨਰ ਬਣਾਇਆ ਗਿਆ ਹੈ।

ਨਿਕਾਸ ਕੁਮਾਰ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਤਬਾਦਲਾ ਕੀਤੇ ਗਏ ਅਧਿਕਾਰੀ ਤੁਰੰਤ ਪ੍ਰਭਾਵ ਨਾਲ ਆਪਣੀ ਨਵੀਂ ਤਾਇਨਾਤੀ ’ਤੇ ਜੁਆਇਨ ਕਰਨਗੇ।  

ਜਲੰਧਰ ਵਿੱਚ ਨਵੇਂ ਕਮਿਸ਼ਨਰ ਦੀ ਨਿਯੁਕਤੀ ਨਾਲ ਨਗਰ ਨਿਗਮ ਦੇ ਵਿਕਾਸ ਕਾਰਜਾਂ, ਸਫ਼ਾਈ ਵਿਵਸਥਾ, ਨਿਕਾਸੀ ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਸ਼ਹਿਰੀ ਪ੍ਰੋਜੈਕਟਾਂ ਵਿੱਚ ਤੇਜ਼ੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

Jalandhar

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਦੀ ਜਲੰਧਰ ਦੇ ਸਰਕਟ ਹਾਊਸ ਵਿੱਚ ਵਿਸ਼ੇਸ਼ ਮੀਟਿੰਗ

ਪੱਤਰਕਾਰਾਂ ਦੇ ਹੱਕਾਂ ਅਤੇ ਸੰਗਠਨ ਦੇ ਵਿਸਥਾਰ ‘ਤੇ ਹੋਈ ਵਿਚਾਰ-ਚਰਚਾ

ਜਲੰਧਰ 3 ਜੁਲਾਈ (ਸੰਜੀਵ ਕੁਮਾਰ /ਲੱਕੀ ਬੈਸ)- ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਵੱਲੋਂ ਸਰਕਟ ਹਾਊਸ, ਜਲੰਧਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਹਾਲ ਹੀ ਵਿੱਚ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨਾਲ ਹੋਈ ਸ਼ਿਸ਼ਟਾਚਾਰ ਮੁਲਾਕਾਤ ਤੋਂ ਬਾਅਦ ਸਰਕਟ ਹਾਊਸ ਵਿੱਚ ਮੀਟਿੰਗ ਕਰਨ ਦਾ ਮੌਕਾ ਮਿਲਣ ‘ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਖੁਸ਼ੀ ਪ੍ਰਗਟਾਈ।

ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਨੇ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ, ਉਨ੍ਹਾਂ ਦੇ ਹੱਲ ਅਤੇ ਐਸੋਸੀਏਸ਼ਨ ਨੂੰ ਹੋਰ ਮਜ਼ਬੂਤ ਬਣਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਸੰਗਠਨ ਦਾ ਘੇਰਾ ਵਧਾਉਣ ਲਈ ਇਮਾਨਦਾਰ ਅਤੇ ਸਰਗਰਮ ਪੱਤਰਕਾਰਾਂ ਨੂੰ ਐਸੋਸੀਏਸ਼ਨ ਨਾਲ ਜੋੜਨ ‘ਤੇ ਵੀ ਜ਼ੋਰ ਦਿੱਤਾ ਗਿਆ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪੱਤਰਕਾਰਾਂ ਦੀ ਭਲਾਈ ਲਈ ਇਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਜਾਵੇਗਾ। ਜਸਵਿੰਦਰ ਸਿੰਘ ਆਜ਼ਾਦ ਜੀ ਨੇ ਅੱਗੇ ਹੋਰ ਕਿਹਾ ਕਿ ਕਿਸੇ ਵੀ ਪੱਤਰਕਾਰ ਨੂੰ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਪੱਤਰਕਾਰ ਉਨ੍ਹਾਂ ਨਾਲ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਸਕਦਾ ਹੈ। ਹਰ ਪੱਤਰਕਾਰ ਦੀ ਮੁਸ਼ਕਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਮੌਕੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਹਰ ਮੈਂਬਰ ਆਪਣੇ ਨਾਲ ਹੋਰ ਵੀ ਮੈਂਬਰ ਜੋੜੇਗਾ ਪਰ ਹਰ ਨਵੇਂ ਜੁੜਨ ਮੈਂਬਰ ਬਾਰੇ ਫੈਸਲਾ ਐਸੋਸੀਏਸ਼ਨ ਦੀ ਸਕਰੀਨਿੰਗ ਕਮੇਟੀ ਕਰੇਗੀ। ਉਸ ਤੋਂ ਬਾਅਦ ਹੀ ਨਵੇਂ ਮੈਂਬਰ ਨੂੰ ਐਸੋਸੀਏਸ਼ਨ ਦੀ ਮੈਂਬਰਸ਼ਿਪ ਮਿਲੇਗੀ। ਇਸ ਮੌਕੇ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦਾ ਨਵਾਂ ਸਟੀਕਰ ਜਾਰੀ ਕੀਤਾ ਗਿਆ, ਜਦਕਿ ਹਾਜ਼ਰ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਪਛਾਣ ਪੱਤਰ (ਆਈਡੀ ਕਾਰਡ) ਵੀ ਵੰਡੇ ਗਏ।

ਮੀਟਿੰਗ ਪੰਜਾਬ ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਆਜ਼ਾਦ, ਪੰਜਾਬ ਜਨਰਲ ਸੈਕਟਰੀ ਅਮਰਜੀਤ ਸਿੰਘ ਜੰਡੂ ਸਿੰਘਾ ਅਤੇ ਪ੍ਰਧਾਨ ਸ੍ਰੀ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਮੈਂਬਰਾਂ ਨੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਆਪਣੇ ਸੁਝਾਅ ਦਿੱਤੇ ਅਤੇ ਸੰਗਠਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਚਾਰ ਸਾਂਝੇ ਕੀਤੇ।

ਚੇਅਰਮੈਨ ਸਰਦਾਰ ਜਸਵਿੰਦਰ ਸਿੰਘ ਆਜ਼ਾਦ ਅਤੇ ਪ੍ਰਧਾਨ ਸ੍ਰੀ ਦਲਬੀਰ ਕਨੌਜੀਆ ਨੇ ਭਰੋਸਾ ਦਿਵਾਇਆ ਕਿ ਐਸੋਸੀਏਸ਼ਨ ਪੱਤਰਕਾਰ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਵਚਨਬੱਧ ਰਹੇਗੀ। ਉਨ੍ਹਾਂ ਕਿਹਾ ਕਿ ਸੰਗਠਨ ਦੇ ਸਮੂਹ ਮੈਂਬਰ ਇੱਕਜੁੱਟ ਹੋ ਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ ਅਤੇ ਹਰ ਮੈਂਬਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਆਉਣ ਵਾਲੇ ਦਿਨਾਂ ਵਿੱਚ ਵੈਬੀਨਾਰ ਵੀ ਕੀਤੇ ਜਾਣਗੇ, ਜਿਸ ਨਾਲ ਪੱਤਰਕਾਰ ਆਪਣੇ ਘਰ ਬੈਠ ਕੇ ਵੀ ਇਸ ਵੈਬੀਨਾਰ ਦਾ ਹਿੱਸਾ ਬਣ ਸਕਦੇ ਹਨ।

ਮੀਟਿੰਗ ਵਿੱਚ ਸਮਾਜ ਸੇਵਕ ਸੁਰਿੰਦਰ ਸਿੰਘ ਕੈਰੋਂ, ਡਾ. ਕੁਲਵੰਤ ਰਾਏ, ਅਨੁਪਮ ਸ਼ਰਮਾ ਅਤੇ ਨੀਰਜ ਕਸ਼ਵ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੱਤਰਕਾਰ ਸਮਾਜ ਦਾ ਮਹੱਤਵਪੂਰਨ ਅੰਗ ਹਨ ਅਤੇ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਲਈ ਉਹ ਹਰ ਸਮੇਂ ਐਸੋਸੀਏਸ਼ਨ ਦੇ ਨਾਲ ਖੜ੍ਹੇ ਰਹਿਣਗੇ।

ਇਸ ਮੌਕੇ ਪੰਜਾਬ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸਟੇਟ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਸਿੰਘਾ, ਦਲਵੀਰ ਸਿੰਘ ਕਲੋਈਆ ਪ੍ਰਧਾਨ ਜਲੰਧਰ, ਕਰਮਵੀਰ ਸਿੰਘ ਸਰਪ੍ਰਸਤ, ਜਸਵੀਰ ਸਿੰਘ ਸੋਢੀ, ਜਨਰਲ ਸਕੱਤਰ ਸੰਜੀਵ ਕੁਮਾਰ, ਪੀ.ਆਰ.ਓ. ਸਰਬਜੀਤ ਸਿੰਘ, ਕੈਸ਼ੀਅਰ ਬਲਵੀਰ ਕਰਮ, ਰਣਜੀਤ ਸਿੰਘ ਬੈਂਸ, ਦਲਜੀਤ ਸਿੰਘ ਕਲਸੀ, ਦਵਿੰਦਰ, ਅਮਨਦੀਪ, ਚੇਤਨ, ਸੁਰਿੰਦਰ ਰਾਵਤ, ਜਤਿੰਦਰ ਰਾਵਤ, ਲੱਕੀ ਬੈਂਸ, ਨਿਰਮਲ ਕੌਲ, ਸੰਦੀਪ ਸਰੋਆ, ਪਰਮਜੀਤ ਸਲਾਲਾ, ਸੁਖਵਿੰਦਰ ਲੱਕੀ, ਕਰਮਜੀਤ ਲੱਕੀ, ਪੂਰਵੀ, ਵਿਜੇ ਰਮਨ, ਲਵਪ੍ਰੀਤ, ਮਨਪ੍ਰੀਤ, ਅਰੁਣ ਚੌਪੜਾ, ਸ਼ੰਮੀ ਸਿੰਘ, ਜਤਿੰਦਰ ਸਿੰਘ, ਪਰਮਜੀਤ ਮੱਲ, ਕੁਲਦੀਪ ਲੇਸੜੀਵਾਲ, ਵਿਨੋਦ ਕੁਮਾਰ, ਰਵੀ ਜੱਸਲ, ਧਰਿਮੰਦਰ, ਚਿਰਾਗ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ।

ਅੰਤ ਵਿੱਚ ਪ੍ਰਧਾਨ ਦਲਵੀਰ ਸਿੰਘ ਕਲੋਈਆ ਨੇ ਆਏ ਹੋਏ ਸਾਰੇ ਹੀ ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਪੱਤਰਕਾਰਾਂ ਵਲੋਂ ਸਹਿਯੋਗ ਮਿਲਦਾ ਰਹੇਗਾ।

Jalandhar

ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਜਲੰਧਰ ਦੇ ਨਵ ਨਿਯੁਕਤ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦਾ ਬੁੱਕੇ ਦੇ ਕੇ ਨਿੱਘਾ ਸਵਾਗਤ

ਜਲੰਧਰ(ਸੰਜੀਵ ਕੁਮਾਰ/ ਲੱਕੀ ਬੈਸ) ਦੀ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਇੰਡੀਆ ਦੀ ਜਲੰਧਰ ਇਕਾਈ ਵੱਲੋਂ ਜਲੰਧਰ ਦੇ ਨਵੇਂ ਨਿਯੁਕਤ ਪੁਲਿਸ ਕਮਿਸ਼ਨਰ ਆਈ.ਪੀ.ਐੱਸ. ਸਤਿੰਦਰ ਸਿੰਘ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਵਧਾਈ ਦਿੱਤੀ।

ਇਸ ਮੌਕੇ ਪੰਜਾਬ ਦੇ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ, ਸਰਪ੍ਰਸਤ ਕਰਮਵੀਰ ਸਿੰਘ, ਉਪ ਚੇਅਰਮੈਨ ਦਲਜੀਤ ਸਿੰਘ ਕਲਸੀ, ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਕਲੋਈਆ ਅਤੇ ਜਨਰਲ ਸਕੱਤਰ ਸੰਜੀਵ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਐਸੋਸੀਏਸ਼ਨ ਦੇ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੁਲਿਸ ਅਤੇ ਪੱਤਰਕਾਰ ਭਾਈਚਾਰੇ ਵਿਚਕਾਰ ਆਪਸੀ ਸਹਿਯੋਗ ਅਤੇ ਬਿਹਤਰ ਤਾਲਮੇਲ ਬਹੁਤ ਜ਼ਰੂਰੀ ਹੈ।

ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਨਹਿੱਤ ਅਤੇ ਕਾਨੂੰਨ-ਵਿਵਸਥਾ ਨਾਲ ਜੁੜੇ ਹਰ ਮਾਮਲੇ ਵਿੱਚ ਜਿੱਥੇ ਵੀ ਪੁਲਿਸ ਪ੍ਰਸ਼ਾਸਨ ਨੂੰ ਪੱਤਰਕਾਰ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੋਵੇਗੀ, ਉੱਥੇ ਐਸੋਸੀਏਸ਼ਨ ਹਮੇਸ਼ਾ ਪੂਰਾ ਸਹਿਯੋਗ ਦੇਵੇਗੀ।

ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜਲੰਧਰ ਸ਼ਹਿਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਪਹਿਲ ਦੇ ਆਧਾਰ ‘ਤੇ ਹੋਰ ਮਜ਼ਬੂਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪੱਤਰਕਾਰ ਭਾਈਚਾਰੇ ਵਿਚਕਾਰ ਆਪਸੀ ਵਿਸ਼ਵਾਸ ਅਤੇ ਤਾਲਮੇਲ ਨੂੰ ਵੀ ਹਰ ਪੱਧਰ ‘ਤੇ ਕਾਇਮ ਰੱਖਿਆ ਜਾਵੇਗਾ।

ਇਸ ਮੌਕੇ ਪੁਲਿਸ ਕਮਿਸ਼ਨਰ ਦੇ ਸਹਿਯੋਗ ਨਾਲ ਐਸੋਸੀਏਸ਼ਨ ਦੇ ਪੱਤਰਕਾਰ ਸਾਥੀਆਂ ਨੂੰ ਪਹਿਚਾਣ ਪੱਤਰ (ਆਈਡੀ ਕਾਰਡ) ਵੀ ਵੰਡੇ ਗਏ।

ਮੁਲਾਕਾਤ ਦੌਰਾਨ ਅਰੁਣ ਚੋਪੜਾ, ਜੋਗਰਾਜ ਸਿੰਘ ਦਿਓਲ, ਸੰਦੀਪ ਕੁਮਾਰ, ਲੱਕੀ ਬੈਸ, ਰਵੀ ਜੱਸਲ, ਲਵਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਸਾਥੀ ਮੌਜੂਦ ਸਨ।

Phagwara

ਜੈ ਭੀਮ ਟੀਮ ਪੰਜਾਬ ਦੀ ਪਹਿਲੀ ਵਰ੍ਹੇਗੰਢ ਮੌਕੇ ਮੀਟਿੰਗ ਫਗਵਾੜਾ ਵਿਖੇ ਹੋਈ

ਫਗਵਾੜਾ (ਸੰਜੀਵ ਕੁਮਾਰ) ਜੈ ਭੀਮ ਟੀਮ ਪੰਜਾਬ ਦੀ ਪਹਿਲੀ ਵਰ੍ਹੇਗੰਢ ਸੀ ਇਸ ਪਹਿਲੀ ਵਰ੍ਹੇਗੰਢ ਤੇ ਜੈ ਭੀਮ ਯੂਨਾਈਟਡ ਵਾਇਸ ਆਫ਼ ਪੰਜਾਬ ਦੀ ਸਾਰੀ ਲੀਡਰਸ਼ਿਪ ਜੈ ਭੀਮ ਯੂਨਾਈਟਡ ਵੁਮੈਨ ਫੈਡਰੇਸ਼ਨ ਦੀ ਸਾਰੀ ਲੀਡਰਸ਼ਿਪ ਪਹੁੰਚੀ ਹੁਸ਼ਿਆਰਪੁਰ ਰੋਡ ਸਿਟੀ ਹਾਰਟ ਫਗਵਾੜਾ ਵਿਖੇ ਹਾਲ ਦੇ ਵਿੱਚ ਇਕੱਠੇ ਹੋਏ ਇਸ ਮੀਟਿੰਗ ਦੇ ਵਿੱਚ ਇੱਕ ਸਾਲ ਦੀਆਂ ਉਪਲੱਬਧਦੀਆਂ  ਕਮੀਆਂ ਤੇ  ਅੱਗੇ ਵਧਦੇ ਕਦਮਾਂ ਤੇ ਖੂਬ ਚਰਚਾ ਹੋਈ। ਸਾਰੇ ਆਗੂ ਸਾਹਿਬਾਨ ਜਿਹੜੇ ਅਸੀਂ ਦੁਆਬੇ ਦੇ ਵਿੱਚ 35 ਕ ਦੇ ਕਰੀਬ ਹਾਂ ਬਹੁਤ ਖੁਸ਼ ਸਨ ਬੇਗਮਪੁਰਾ ਪੰਥਕ ਇਕੱਠ ਦੀ ਕਾਮਯਾਬੀ ਤੇ ਬੇਗਮਪੁਰਾ ਖਾਲਸਾ ਲਹਿਰ ਦੀ ਸ਼ੁਰੂਆਤ ਨੂੰ ਇਸ ਮੀਟਿੰਗ ਦੇ ਵਿੱਚ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਕਹਿ ਕੇ ਸਲਾਹਿਆ ਗਿਆ ਅਤੇ ਸਾਰੇ ਹੀ ਆਗੂ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ ਤੇ ਖੁਸ਼ੀ ਵਾਲੀ ਗੱਲ ਇਹ ਸੀ ਜੈ ਭੀਮ ਟੀਮ ਪੰਜਾਬ ਦੇ ਵਿੱਚ ਵਾਧਾ ਹੋਇਆ ਅੱਜ ਦੀ ਮੀਟਿੰਗ ਵਿੱਚ ਵੀ ਨਵੇਂ ਸਾਥੀਆਂ ਨੂੰ ਵੱਡੀਆਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਡਾ. ਹਰਜਿੰਦਰ ਸਿੰਘ ਜੱਖੂ ਜੀ ਨੇ ਇਹ ਦੱਸਿਆ ਕਿ ਜਿਹੜੀਆਂ ਅਹੁਦੇਦਾਰੀਆਂ ਇਹ ਇੱਕ ਸੈਸ਼ਨ ਲਈ ਅੱਜ ਜਿਹੜੀ ਅਹੁਦੇਦਾਰ ਅਸੀਂ ਅਨਾਉਂਸ ਕੀਤੀਆਂ ਨੇ ਉਹ 2026 ਤੋਂ 2027 ਤੱਕ ਭਾਵ 21 ਜੂਨ 2027 ਤੱਕ ਦਿੱਤੀਆਂ ਗਈਆਂ ਹਨ। ਜਿਹੜੇ ਸੱਜਣਾਂ ਨੇ ਜਿਹਨਾਂ ਪਿਛਲੇ ਸਾਲ ਜਥੇਬੰਦੀ ਦੇ ਅਹੁਦਿਆਂ ਦਾ ਆਨੰਦ ਤਾਂ ਮਾਣਿਆ ਪਰ ਕੰਮ ਨਹੀਂ ਕੀਤਾ। ਅਸੀਂ ਉਹਨਾਂ ਨੂੰ ਜਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਕੰਮ ਕਰਨ ਵਾਲਿਆਂ ਤੋਂ ਉਮੀਦਾਂ ਦੇ ਨਾਲ ਨਵੇਂ ਅਹਿਦ ਲਏ ਗਏ ਇਸ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੱਟ ਭਾਈਚਾਰੇ ਚੋਂ ਵੀ ਜੈ ਭੀਮ ਟੀਮ ਪੰਜਾਬ ਦੇ ਵਿੱਚ ਅਹੁਦੇਦਾਰ ਲਾਏ ਜਾਣਗੇ ਕਿਉਂਕਿ ਜੱਟ ਭਾਈਚਾਰਾ ਵੀ ਸ਼ੂਦਰ ਭਾਈਚਾਰਾ ।

      ਮੁੱਕ ਦੀ ਗੱਲ ਦਲਿਤ ਸਮਾਜ ਇਕੱਲਿਆਂ ਚੋਂ ਹੀ ਅਹੁਦੇਦਾਰ ਨਹੀਂ ਲਏ ਜਾਣਗੇ ਸਿੱਖ ਸਮਾਜ ਚੋਂ ਵੀ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਇਹ ਸਾਡਾ ਬੜਾ ਸਿਧਾਂਤਕ ਪੈਂਤਰਾ। ਜਿਵੇਂ ਬੇਗਮਪੁਰਾ ਖਾਲਸਾ ਲਹਿਰ ਸਿੱਖ ਸਮਾਜ ਅਤੇ ਦਲਿਤ ਸਮਾਜ ਨੂੰ ਇਕੱਠਾ ਕਰਨ ਲਈ ਤੁਰੀ ਹ ਇਸੀ ਤਰਾਂ ਅਸੀਂ ਅੱਜ ਜਥੇਬੰਦੀ ਦੇ ਵਿੱਚ ਸਿੱਖ ਸਮਾਜ ਦੇ ਵਿੱਚੋਂ ਬੀਬੀ ਸੁਖਜੀਤ ਕੌਰ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੀਏਸੀ ਦੇ ਮੈਂਬਰ ਨੇ ਉਹਨਾਂ ਨੂੰ ਸਟੇਟ ਕੁਆਡੀਨੇਟਰ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ ਮਾਸਟਰ ਕੁਲਦੀਪ ਸਿੰਘ ਮਸੀਤੀ ਗੁਰਸਿੱਖ ਹਨ ਸਿੱਖ ਸਮਾਜ ਦੇ ਵੱਡੇ ਆਗੂ ਹਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਜਿਲਾ ਹੁਸ਼ਿਆਰਪੁਰ ਦੇ ਐਕਟਿੰਗ ਪ੍ਰਧਾਨ ਹਨ ਉਹਨਾਂ ਨੂੰ ਵੀ ਦੁਆਬਾ ਜੋਨ ਦਾ ਕੁਆਡੀਨੇਟਰ ਨਿਯੁਕਤ ਕੀਤਾ ਗਿਆ। ਨਿਯੁਕਤੀਆਂ ਦੇ ਵਿੱਚ ਸਰਪ੍ਰਸਤ ਨਿਯੁਕਤ ਕੀਤੇ ਗਏ ਨੇ ਫਿਰ ਦੁਬਾਰਾ ਸਰਦਾਰ ਗੁਰਦੀਪ ਸਿੰਘ ਢੁਡੀ ਰੰਗਰੇਟਾ ਜੀ ਸਰਪਰਤ ਨਿਯੁਕਤ ਕੀਤੇ ਗਏ ਨੇ ਪ੍ਰਿੰਸੀਪਲ ਕੇਵਲ ਸਿੰਘ ਜੀ ਜੈ ਭੀਮ ਯੂਨਾਈਟਡ ਵਾਈਸ ਆਫ਼ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਹਨ ਤਲਵਨ ਪਿੰਡ ਦੇ ਸਾਬਕਾ ਸਰਪੰਚ ਅੰਬੇਡਕਰਵਾਦੀ ਬੋਧੀ ਪ੍ਰਚਾਰਕ ਇੰਗਲੈਂਡ ਵਿੱਚ ਵੱਸਦੇ ਹੋਏ ਜਸਵਿੰਦਰ ਤਲਵਨ ਜੀ । ਮੁੱਖ ਜਥੇਬੰਧਕ ਸਕੱਤਰ ਲਗਾਏ ਗਏ ਹਨ। ਜਿਲਾ ਲੁਧਿਆਣਾ ਤੋਂ ਬਹੁਤ ਪੁਰਾਣੇ ਅੰਬੇਡਕਰਵਾਦੀ ਸਾਬਕਾ ਸਰਪੰਚ ਸਾਬਕਾ ਬਲਾਕ ਸੰਮਤੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਮੈਂਬਰ ਸਰਪੰਚ ਗੁਰਚਰਨ ਸਿੰਘ ਉਪਲ ਜੀ। ਸਟੇਟ ਕੁਆਡੀਨੇਟਰ ਲਗਾਏ ਗਏ ਹਨ। ਹੈਪੀ ਕੌਲ ਮਹਿੰਦਰ ਮਾਨਸਾ ਬੀਬੀ ਸੁਖਜੀਤ ਕੌਰ ਅਤੇ ਹਰਵਿੰਦਰ ਹੀਰਾ ਜੀ ਤੇ ਦੁਬਾਰਾ ਫਿਰ ਮੌਕਾ ਦਿੱਤਾ ਗਿਆ ਹੈ ਜਿਲਾ ਪ੍ਰਧਾਨਗੀ ਜਸਵੰਤ ਸਿੰਘ ਫੌਜੀ ਜੀ, ਰਜੇਸ਼ ਕੁਮਾਰ ਲਵੀ ਪੰਚ , ਸੰਜੀਵ ਮੂਲ ਨਿਵਾਸੀ ਅਤੇ ਬਲਵੀਰ ਬਸਰਾ ਜੀ ਨੂੰ ਨਿਯੁਕਤ ਕੀਤਾ।  ਜੈ ਭੀਮ ਯੂਨਾਈਟਡ ਵੋਮੈਨ ਫੈਡਰੇਸ਼ਨ ਦੀਆਂ ਨਿਯੁਕਤੀਆਂ ਵਿੱਚ ਜਿਲਾ ਕਪੂਰਥਲਾ ਦੇ ਪ੍ਰਧਾਨ ਬੀਬੀ ਬਲਜੀਤ ਕੌਰ ਜੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਪ੍ਰਧਾਨ ਬੀਬੀ ਰਾਣੀ ਕੌਰ ਜੀ ਜਿਲਾ ਨਵਾਂ ਸ਼ਹਿਰ ਦੇ ਪ੍ਰਧਾਨ ਬੀਬੀ ਬਲਵੀਰ ਕੌਰ ਪਠਲਾਵਾ ਜੀ ਜਿਲਾ ਜਲੰਧਰ ਦੇ ਪ੍ਰਧਾਨ ਬੀਬਾ ਸਤਵਿੰਦਰ ਕੌਰ ਸੋਨੂ ਜੀ ਜਿਲਾ ਕਪੂਰਥਲਾ ਦੇ ਮੀਤ ਪ੍ਰਧਾਨ ਪ੍ਰਤਾਪ ਕੌਰ ਜ਼ਿਲ੍ਹਾ ਜਲੰਧਰ ਦਿਹਾਤੀ ਜੈ ਭੀਮ ਯੂਨਾਈਟਡ ਵੋਇਸ ਆਫ਼ ਦੇ ਪ੍ਰਧਾਨ ਦਵਿੰਦਰ ਸਿੰਘ ਜਮਸ਼ੇਰ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਨੇ ਦੱਸਿਆ ਕਿ ਬਹੁਤ ਜਲਦੀ ਬਾਕੀ ਨਿਯੁਕਤੀਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।

Hoshiarpur

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਦਾ ਕੀਤਾ ਵਿਸ਼ੇਸ਼ ਸਨਮਾਨ

  • ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਰੱਕੀ ਲਈ ਮੀਡੀਆ ਦੇ ਸਹਿਯੋਗ ਨੂੰ ਬੇਹੱਦ ਅਹਿਮ ਦੱਸਿਆ
  • ਐਸੋਸੀਏਸ਼ਨ ਨੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੁੱਝ ਮੁੱਦਿਆਂ ਉੱਪਰ ਸਹਿਯੋਗ ਦੀ ਅਪੀਲ ਕੀਤੀ
    ਹੁਸ਼ਿਆਰਪੁਰ,25 ਮਈ( ਸੰਜੀਵ ਕੁਮਾਰ/ਗੁਰਪ੍ਰੀਤ ਬੱਲ)
    ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ, ਇੰਡੀਆ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੁਸ਼ਿਆਰਪੁਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ, ਜੁਆਇੰਟ ਸਕੱਤਰ (ਇੰਡੀਆ) ਤਰਸੇਮ ਦੀਵਾਨਾ ਅਤੇ ਵਾਈਸ ਚੇਅਰਮੈਨ ਪੰਜਾਬ ਗੁਰਬਿੰਦਰ ਸਿੰਘ ਪਲਾਹਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ, ਇੰਡੀਆ ਦੇ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ, ਇੰਡੀਆ ਦੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਆਈਏਐੱਸ ਨਾਲ ਮੁਲਾਕਾਤ ਦੌਰਾਨ ਮੀਡੀਆ ਕਰਮੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਬਣਾਉਣ ਲਈ ਐਸੋਸੀਏਸ਼ਨ ਵੱਲੋਂ ਕਰਵਾਏ ਸੈਮੀਨਾਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਇਸ ਸੈਮੀਨਾਰ ਵਿੱਚੋਂ ਨਿਕਲ ਕੇ ਸਾਹਮਣੇ ਆਏ ਨੁਕਤਿਆਂ ‘ਤੇ ਭਰਪੂਰ ਚਰਚਾ ਕੀਤੀ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੁੱਝ ਮੁੱਦਿਆਂ ਉੱਪਰ ਸਹਿਯੋਗ ਦੀ ਅਪੀਲ ਕੀਤੀ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵਿਕਾਸ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਸਾਰਥਕ ਯਤਨਾਂ ਅਤੇ ਮੀਡੀਆ ਜਗਤ ਨਾਲ ਬਿਹਤਰ ਤਾਲਮੇਲ ਰੱਖਣ ਲਈ ਮਾਣਯੋਗ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਆਈਏਐੱਸ ਦਾ ਸਨਮਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਇਸ ਸਨਮਾਨ ਲਈ ਪੂਰੀ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਵੱਲੋਂ ਕਰਵਾਏ ਸੈਮੀਨਾਰ ਨੂੰ ਇੱਕ ਉਸਾਰੂ ਕਦਮ ਦੱਸਦਿਆਂ ਇਸ ਦੌਰਾਨ ਉਠਾਏ ਗਏ ਨੁਕਤਿਆਂ ਤੇ ਮੁੱਦਿਆਂ ਉੱਪਰ ਆਪਣੀ ਸਹਿਮਤੀ ਜਤਾਉਂਦਿਆਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਰੱਕੀ ਲਈ ਮੀਡੀਆ ਦੇ ਸਹਿਯੋਗ ਨੂੰ ਬੇਹੱਦ ਅਹਿਮ ਦੱਸਿਆ।

Doaba Times

ਹੈਲਥ ਐਂਡ ਐਜੂਕੇਸ਼ਨ ਚੈਰਿਟੀ ਸੰਸਥਾ( ਯੂਕੇ )ਸਾਊਥਾਲ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ


ਕਿਸ਼ਨਗੜ੍ਹ 22 ਮਈ (ਗੁਰਪ੍ਰੀਤ ਬੱਲ ) ਹੈਲਥ ਐਂਡ ਐਜੂਕੇਸ਼ਨ ਚੈਰਟੀ ਸੰਸਥਾ( ਯੂਕੇ )ਸਾਊਥਾਲ ਵੱਲੋਂ ਇੱਕ ਪਹਿਲ ਕਦਮੀ ਕਰਦੇ ਹੋਏ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਮਿਡਲ ਸਕੂਲਾਂ ਚੋਂ ਅੱਠਵੀਂ,ਸੱਤਵੀਂ ਅਤੇ ਛੇਵੀਂ ਜਮਾਤਾਂ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ। ਯੂਕੇ ਸੰਸਥਾ ਦੇ ਮੈਂਬਰ ਗਿਆਨ ਸਿੰਘ ਢਿੱਲੋਂ ਕਿਸ਼ਨਗੜ੍ਹ ਵੱਲੋਂ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ, ਸ਼ਹੀਦ ਬੰਤਾ ਸਿੰਘ ਮਿਡਲ ਸਕੂਲ ਸੰਘਵਾਲ ਅਤੇ ਸ. ਕਸ਼ਮੀਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਦੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਅੱਵਲ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ।

            ਇਸੇ ਤਰ੍ਹਾਂ ਪਿੰਡ ਕਰਾੜੀ ਵਿਖੇ ਲੜਕੀ ਅੰਸ਼ਿਕਾ (10+2ਵੀ ਕਲਾਸ), ਨਵਜੀਤ ਕੌਰ(8ਵੀ ਕਲਾਸ), ਸਮਨਪ੍ਰੀਤ ਕੌਰ(10ਵੀ ਕਲਾਸ) 5100 , 3100 ਅਤੇ 2100 ਰੁਪਏ ਦੇ ਕੇ ਸਨਮਾਨ ਕੀਤਾ। ਇਸ ਤਰਾਂ ਹੀ ਕਿਸ਼ਨਗੜ੍ਹ ਅਤੇ ਸੰਘਵਾਲ ਵਿਖੇ ਬੱਚਿਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
           ਇਸ ਮੌਕੇ ਪ੍ਰਿੰਸੀਪਲ ਮੈਡਮ ਸੁਮਨ ਸ਼ਰਮਾ,ਲੈਕਚਰਾਰ ਸੁਰਜੀਤ ਸਿੰਘ ਜੱਸਲ, ਮਾ. ਜਸਵਿੰਦਰ ਕੁਮਾਰ ਵਿਰਦੀ ਤੇ ਸਮੂਹ ਸਟਾਫ ਸਮੇਤ ਪੰਚ ਅਮਨਦੀਪ ਹਨੀ, ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ, ਰਣਜੀਤ ਰਾਏ,ਪੰਚ ਮਲਕੀਤ ਚੰਦ,ਪੰਚ ਨਰਿੰਦਰ ਸਿੰਘ, ਪਰਮਜੀਤ ਸਿੰਘ ਕੰਬੋਜ, ਸਾਬਕਾ ਸਰਪੰਚ ਭਾਗ ਰਾਮ, ਜਸਪ੍ਰੀਤ ਸਿੰਘ ਚਾਹਲ, ਪੰਚ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਲੱਕੀ, ਅਮਨ ਕੁਮਾਰ ਚੌਹਾਨ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਇਸ ਮੌਕੇ ਅਮਨਦੀਪ ਹਨੀ ਅਤੇ ਸਾਥੀਆਂ ਨੇ ਆਖਿਆ ਕਿ ਆਉਣ ਵਾਲੇ ਸਾਲ ਵਿੱਚ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਹੋਰ ਵੀ ਵੱਧ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ।

Hoshiarpur

ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਯੂਨਿਟ ਦੀ ਹੋਈ ਮੀਟਿੰਗ

ਨਿਰਪੱਖ ਅਤੇ ਉਸਾਰੂ ਪੱਤਰਕਾਰੀ ਕਰਨ ਅਤੇ ਪੱਤਰਕਾਰਾਂ ਦੀ ਏਕਤਾ ਨੂੰ ਮਜਬੂਤ ਕਰਨ ‘ਤੇ ਦਿੱਤਾ ਜ਼ੋਰ

ਹੁਸ਼ਿਆਰਪੁਰ, 14 ਮਈ (ਸੰਜੀਵ ਕੁਮਾਰ ) – ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਇੰਡੀਆ ਦੇ ਜ਼ਿਲ੍ਹਾ ਹੁਸ਼ਿਆਰਪੁਰ ਯੂਨਿਟ ਦੀ ਮੀਟਿੰਗ ਜਗਤਾਰ ਸਿੰਘ ਭੁੰਗਰਨੀ ਦੀ ਪ੍ਰਧਾਨਗੀ ਹੇਠ ਸੀਪੀਆਈ ਦਫਤਰ ਹੀਰਾ ਕਲੋਨੀ ਹੁਸ਼ਿਆਰਪੁਰ ਵਿਖੇ ਸੰਪੰਨ ਹੋਈ, ਜਿਸ ਵਿੱਚ ਵੱਖ-ਵੱਖ ਯੂਨਿਟਾਂ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨਾਂ ਨੇ ਹਿੱਸਾ ਲਿਆ। ਮੀਟਿੰਗ ਦਾ ਏਜੰਡਾ ਸਲੇਰਨ ਡੈਮ ਵਿਖੇ ਹੋਈ ਮੀਟਿੰਗ ਦਾ ਰਿਵਿਊ, ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਐਸੋਸੀਏਸ਼ਨ ਦੇ ਨਵੇਂ ਆਈ ਕਾਰਡ ਦੇਣਾ ਸੀ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸਰਦਾਰ ਬਲਵੀਰ ਸਿੰਘ ਸੈਣੀ ਨੇ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ। ਉਨ੍ਹਾਂ ਨਿਰਪੱਖ ਅਤੇ ਉਸਾਰੂ ਪੱਤਰਕਾਰੀ ਕਰਨ ਅਤੇ ਪੱਤਰਕਾਰਾਂ ਦੀ ਏਕਤਾ ਨੂੰ ਮਜਬੂਤ ਕਰਨ ‘ਤੇ ਜ਼ੋਰ ਦਿੱਤਾ।

ਇਸ ਮੌਕੇ ਸਾਰੇ ਬੁਲਾਰਿਆਂ ਨੇ 2 ਮਈ ਨੂੰ ਕਰਵਾਏ ਵਿਸ਼ੇਸ਼ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਇਸ ਨੂੰ ਜਥੇਬੰਦੀ ਦਾ ਉਸਾਰੂ ਕਦਮ ਦੱਸਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਹੀਰਾ ਕਲੋਨੀ ਸਥਿਤ ਸੀਪੀਆਈ ਦੇ ਦਫਤਰ ਵਿਖੇ ਹਰ ਮਹੀਨੇ ਦੀ 13 ਤਰੀਕ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਜ਼ਿਲ੍ਹਾ ਪੱਧਰੀ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਪੱਤਰਕਾਰ ਸ਼ਾਮਿਲ ਹੋਣਾ ਯਕੀਨੀ ਬਣਾਉਣਗੇ। ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਮੂੰਹ ਪੱਤਰਕਾਰਾਂ ਨੂੰ ਨਵੇਂ ਕਾਰਡ ਸਾਲ 2026-27 ਲਈ ਵੀ ਜਾਰੀ ਕੀਤੇ ਗਏ। ਮੀਟਿੰਗ ਦੇ ਅੰਤ ਵਿੱਚ ਜਗਤਾਰ ਸਿੰਘ ਭੁੰਗਰਨੀ ਨੇ ਆਏ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਪੱਤਰਕਾਰਾਂ ਨੂੰ ਜਥੇਬੰਦੀ ਵੱਲੋਂ ਸਾਰੀਆਂ ਮੀਟਿੰਗਾਂ ਵਿੱਚ ਲਾਜ਼ਮੀ ਸ਼ਾਮਿਲ ਹੋਣ ਦੀ ਅਪੀਲ ਕੀਤੀ।

ਇਸ ਮੌਂਕੇ ਬਲਵੀਰ ਸਿੰਘ ਸੈਣੀ, ਤਰਸੇਮ ਦੀਵਾਨਾ, ਅਸ਼ਵਨੀ ਸ਼ਰਮਾ, ਗੁਰਬਿੰਦਰ ਸਿੰਘ ਪਲਾਹਾ, ਸ਼੍ਰੀਮਤੀ ਨੀਤੂ ਸ਼ਰਮਾ, ਸ਼੍ਰੀਮਤੀ ਜਯੋਤਸਨਾ ਵਿੱਜ, ਜਗਤਾਰ ਸਿੰਘ ਭੂੰਗਰਨੀ, ਸੰਜੀਵ ਦਾਦੂਵਾਲ, ਪੰਕਜ ਕੁਮਾਰ, ਵਿਵੇਕ ਅਗਨੀਹੋਤਰੀ, ਮਾਸਟਰ ਮੋਹਨ ਸਿੰਘ ਡਾਂਡੀਆਂ, ਸੰਜੀਵ ਬੇਦੀ, ਚੰਦਰਪਾਲ ਸਾਂਈ, ਸ਼ਰਨਜੀਤ ਸਿੰਘ ਪਿੱਪਲਾਂਵਾਲਾ, ਅਤੇ ਜਸਵੀਰ ਸਿੰਘ ਪ੍ਰਧਾਨ ਮੇਹਟਿਆਣਾ ਯੂਨਿਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰ ਮੌਜੂਦ ਸਨ।