Doaba Times

ਹੈਲਥ ਐਂਡ ਐਜੂਕੇਸ਼ਨ ਚੈਰਿਟੀ ਸੰਸਥਾ( ਯੂਕੇ )ਸਾਊਥਾਲ ਵੱਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ


ਕਿਸ਼ਨਗੜ੍ਹ 22 ਮਈ (ਗੁਰਪ੍ਰੀਤ ਬੱਲ ) ਹੈਲਥ ਐਂਡ ਐਜੂਕੇਸ਼ਨ ਚੈਰਟੀ ਸੰਸਥਾ( ਯੂਕੇ )ਸਾਊਥਾਲ ਵੱਲੋਂ ਇੱਕ ਪਹਿਲ ਕਦਮੀ ਕਰਦੇ ਹੋਏ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਮਿਡਲ ਸਕੂਲਾਂ ਚੋਂ ਅੱਠਵੀਂ,ਸੱਤਵੀਂ ਅਤੇ ਛੇਵੀਂ ਜਮਾਤਾਂ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਅਤੇ ਵਿਦਿਆਰਥਣਾ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ। ਯੂਕੇ ਸੰਸਥਾ ਦੇ ਮੈਂਬਰ ਗਿਆਨ ਸਿੰਘ ਢਿੱਲੋਂ ਕਿਸ਼ਨਗੜ੍ਹ ਵੱਲੋਂ ਆਪਣੇ ਸਹਿਯੋਗੀਆਂ ਦੀ ਸਹਾਇਤਾ ਨਾਲ ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ, ਸ਼ਹੀਦ ਬੰਤਾ ਸਿੰਘ ਮਿਡਲ ਸਕੂਲ ਸੰਘਵਾਲ ਅਤੇ ਸ. ਕਸ਼ਮੀਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਦੇ ਅੱਠਵੀਂ ਤੋਂ ਬਾਰਵੀਂ ਜਮਾਤ ਦੇ ਅੱਵਲ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ।

            ਇਸੇ ਤਰ੍ਹਾਂ ਪਿੰਡ ਕਰਾੜੀ ਵਿਖੇ ਲੜਕੀ ਅੰਸ਼ਿਕਾ (10+2ਵੀ ਕਲਾਸ), ਨਵਜੀਤ ਕੌਰ(8ਵੀ ਕਲਾਸ), ਸਮਨਪ੍ਰੀਤ ਕੌਰ(10ਵੀ ਕਲਾਸ) 5100 , 3100 ਅਤੇ 2100 ਰੁਪਏ ਦੇ ਕੇ ਸਨਮਾਨ ਕੀਤਾ। ਇਸ ਤਰਾਂ ਹੀ ਕਿਸ਼ਨਗੜ੍ਹ ਅਤੇ ਸੰਘਵਾਲ ਵਿਖੇ ਬੱਚਿਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
           ਇਸ ਮੌਕੇ ਪ੍ਰਿੰਸੀਪਲ ਮੈਡਮ ਸੁਮਨ ਸ਼ਰਮਾ,ਲੈਕਚਰਾਰ ਸੁਰਜੀਤ ਸਿੰਘ ਜੱਸਲ, ਮਾ. ਜਸਵਿੰਦਰ ਕੁਮਾਰ ਵਿਰਦੀ ਤੇ ਸਮੂਹ ਸਟਾਫ ਸਮੇਤ ਪੰਚ ਅਮਨਦੀਪ ਹਨੀ, ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ, ਰਣਜੀਤ ਰਾਏ,ਪੰਚ ਮਲਕੀਤ ਚੰਦ,ਪੰਚ ਨਰਿੰਦਰ ਸਿੰਘ, ਪਰਮਜੀਤ ਸਿੰਘ ਕੰਬੋਜ, ਸਾਬਕਾ ਸਰਪੰਚ ਭਾਗ ਰਾਮ, ਜਸਪ੍ਰੀਤ ਸਿੰਘ ਚਾਹਲ, ਪੰਚ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਲੱਕੀ, ਅਮਨ ਕੁਮਾਰ ਚੌਹਾਨ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। ਇਸ ਮੌਕੇ ਅਮਨਦੀਪ ਹਨੀ ਅਤੇ ਸਾਥੀਆਂ ਨੇ ਆਖਿਆ ਕਿ ਆਉਣ ਵਾਲੇ ਸਾਲ ਵਿੱਚ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਹੋਰ ਵੀ ਵੱਧ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ।

Leave a comment