Doaba Times

ਜਲੰਧਰ ਪਠਾਨਕੋਟ ਰੋਡ ਤੇ ਪਿੰਡ ਰਾਏਪੁਰ ਰਸੂਲਪੁਰ ਨਜਦੀਕ ਇਕ ਗੋਦਾਮ ਨੂੰ ਲੱਗੀ ਭਿਆਨਕ ਅੱਗ :—————–Breaking

ਦੋਆਬਾ ਟਾਈਮਜ਼: (ਸੁਰਜੀਤਪਾਲ) ਕਿਸ਼ਨਗਡ਼੍ਹ:-

ਗੋਦਾਮ ਅੰਦਰ ਪਿਆ ਸਾਰਾ ਸਾਮਾਨ ਸੜ ਗਿਆ :————
ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਦੇ ਉੱਪਰ ਸਥਿਤ ਪਿੰਡ ਰਾਏਪੁਰ ਰਸੂਲਪੁਰ ਦੇ ਨਜ਼ਦੀਕ ਮਿਲੀ ਜਾਣਕਾਰੀ ਦੇ ਮੁਤਾਬਕ ਇਕ ਕਿਸਾਨ ਵੱਲੋਂ ਆਪਣੇ ਖੇਤ ਦੀ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ । ਜੋ ਕਿ ਹਵਾ ਦੇ ਰੁਖ਼ ਕਾਰਨ ਨੇੜੇ ਦੇ ਗੁਦਾਮ ਤੱਕ ਪਹੁੰਚ ਗਈ। ਅਤੇ ਅੱਗ ਨੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਜਿਸ ਕਾਰਨ ਗੁਦਾਮ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ । ਇਸ ਮੌਕੇ ਤੇ ਗੋਦਾਮ ਮਾਲਕ ਵੱਲੋਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੂਚਨਾ ਦਿੱਤੀ ਗਈ। ਗੋਦਾਮ ਨੂੰ ਅੱਗ ਲੱਗਣ ਨਾਲ ਕਿੰਨਾ ਕੁ ਨੁਕਸਾਨ ਹੋਇਆ ਇਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਖਬਰ ਲਿਖਣ ਤੱਕ ਫਾਇਰ ਬ੍ਰਿਗੇਡ ਵਾਲਿਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ।

ਰੋਜ਼ੀ ਰੋਟੀ ਕਮਾਉਣ ਖ਼ਾਤਰ ਪੰਜਾਬ ਤੋਂ ਸਾਊਦੀ ਅਰੇਬੀਆ ਗਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

*ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਸਬੰਧੀ ਸਰਕਾਰਾਂ ਅਤੇ ਸੇਵਾ ਸੁਸਾਇਟੀਆਂ ਨੂੰ ਲਗਾਈ ਮਦਦ ਦੀ ਗੁਹਾਰ

ਮ੍ਰਿਤਕ ਬਲਵਿੰਦਰ ਕੁਮਾਰ ਦੀ ਫ਼ਾਈਲ ਫੋਟੋ
ਪਰਿਵਾਰਕ ਮੈਂਬਰ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਸੰਬੰਧੀ ਸਰਕਾਰ ਅੱਗੇ ਮੰਗ ਰੱਖਦੇ ਹੋਏ

*10 ਦਿਨ ਬੀਤ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੇਹ ਭਾਰਤ ਨਹੀਂ ਪੁੱਜੀ


ਦੋਆਬਾ ਟਾਈਮਜ਼: (ਸੁਰਜੀਤਪਾਲ) ਕਿਸ਼ਨਗਡ਼੍ਹ:-ਰੋਜ਼ੀ ਰੋਟੀ ਕਮਾਉਣ ਖ਼ਾਤਰ ਪੰਜਾਬ ਤੋਂ ਸਾਊਦੀ ਅਰੇਬੀਆ ਦੇ ਰਿਆਦ ਸ਼ਹਿਰ ਵਿੱਚ ਕਿਸ਼ਨਗੜ੍ਹ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੇਹ ਭਾਰਤ ਨਹੀਂ ਪੁੱਜੀ । ਪਰਿਵਾਰ ਦੀ ਸਰਕਾਰਾਂ ਅੱਗੇ ਤੇ ਸੇਵਾ ਸੋਸਾਇਟੀਆਂ ਅੱਗੇ ਕੀਤੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ।

ਕਿਸ਼ਨਗੜ ਨਿਵਾਸੀ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬਲਵਿੰਦਤਰ ਕੁਮਾਰ ਰੋਜ਼ੀ ਰੋਟੀ ਖਾਤਰ 8 ਸਾਲ ਤੋਂ ਸਾਊਦੀ ਅਰੇਬੀਆ ਵਿੱਚ ਕੰਮ ਦੇ ਸਿਲਸਿਲੇ ਲਈ ਰਹਿ ਰਹੇ ਸਨ।

ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾਡ਼ਾ ਮਨਾਇਆ ਗਿਆ

ਜਲੰਧਰ (ਸੁਰਜੀਤ ਪਾਲ )ਡੇਰਾ ਸੱਚਖੰਡ ਬੱਲਾਂ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ।

ਕਰੋਨਾ ਮਹਾਮਾਰੀ ਦੇ ਚੱਲਦਿਆਂ ਕੋਵਿਡ ਹਦਾਇਤਾਂ ਦੀ ਪਾਲਣਾ ਕੀਤੀ ਗਈ ਮਾਸਕ ਸੇਨੇਟਾਈਜ਼ਰ ਤੇ ਸੋਸ਼ਲ ਡਿਸਟੇਂਸੀ ਦਾ ਪੂਰਾ ਧਿਆਨ ਰੱਖਿਆ ਗਿਅਾ

ਕੁਦਰਤੀ ਆਕਸੀਜਨ ਦਾ ਮੁੱਲ ਅਤੇ ਅਹਿਮੀਅਤ :——

Leave a comment