Doaba Times

ਕਿਸ਼ਨਗੜ੍ਹ ਵਿਖੇ ਸੰਤਾਂ ਸ਼ਹੀਦਾਂ ਦੇ ਸਥਾਨ ਤੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ

ਕਿਸ਼ਨਗੜ (ਸੁਰਜੀਤ ਪਾਲ) ਕਿਸ਼ਨਗੜ੍ਹ ਵਿਖੇ ਸੰਤਾਂ ਸ਼ਹੀਦਾਂ ਦੇ ਸਥਾਨ ਤੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾਡ਼ਾ ਸ਼ਰਧਾਪੂਰਵਕ ਮਨਾਇਆ ਗਿਆ।

ਜਿਸ ਦੇ ਸੰਬੰਧ ਚ ਮਿਤੀ 9-6-21 ਤੂੰ ਸਹਿਜ ਪਾਠ ਆਰੰਭ ਕੀਤੇ ਗਏ ਇਸ ਦੌਰਾਨ 14-6-21 ਨੂੰ ਭਾਈ ਚੰਨਣ ਸਿੰਘ ਅਤੇ ਭਾਈ ਦਲਵੀਰ ਸਿੰਘ ਜੀ ਜੋ ਕਿ ਸੰਤਾਂ ਸ਼ਹੀਦਾਂ ਦੇ ਸਥਾਨ ਉੱਪਰ ਪਹਿਲਾਂ ਸੇਵਾਦਾਰ ਰਹਿ ਚੁੱਕੇ ਸਨ ਅਤੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੇਵਾ ਵਿੱਚ ਹੀ ਲਗਾ ਦਿੱਤਾ, ਉਨ੍ਹਾਂ ਦੀ ਬਰਸੀ ਸਬੰਧੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਮਿਤੀ 15 ਨੂੰ ਨਿਸ਼ਾਨ ਸਾਹਿਬ ਸੁੁਸ਼ੋਭਿਤ ਕਰਨ ਉਪਰੰਤ ਅਗਲੇ ਦਿਨ ਮਿਤੀ 16 ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਸਹਿਜ ਪਾਠਾਂ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਰਾਗੀ ਸਿੰਘਾਂ ਵੱਲੋਂ ਰੂਹਾਨੀ ਕੀਰਤਨ ਦਰਬਾਰ ਸਜਾਏ ਗਏ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਸੇਵਾਦਾਰਾਂ ਵੱਲੋਂ ਸਵੇਰ ਤੋਂ ਹੀ ਚਾਹ ਪਕੌੜਿਆਂ ਦੇ ਅਟੁੱਟ ਲੰਗਰ ਵਰਤਾਏ ਗਏ।

ਇਸ ਮੌਕੇ ਡੇਰਾ ਸਰਪ੍ਰਸਤ ਜੋਗਿੰਦਰ ਕੌਰ ਦਿੱਲੀ ਵਾਲੇ, ਹਰਸੁਲਿੰਦਰ ਸਿੰਘ ਢਿੱਲੋਂ, ਪਰਗਟ ਸਿੰਘ, ਜਰਨੈਲ ਕੌਰ ਖਜ਼ਾਨਚੀ, ਕੁਲਵਿੰਦਰ ਕੌਰ, ਸਰਬਜੀਤ ਕੌਰ, ਸੁਰਿੰਦਰ ਕੌਰ ਛਿੰਦੋ, ਸੇਵਾਦਾਰ ਅਮਰਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਬਿੱਲਾ, ਭਾਈ ਮਲਕੀਤ ਸਿੰਘ ਗ੍ਰੰਥੀ, ਸੇਵਾਦਾਰ ਮਦਨ ਸਿੰਘ, ਹੈਰੀ ਬਿਆਸ ਪਿੰਡ, ਸਾਧੂ ਸਿੰਘ ਬਿਆਸ ਪਿੰਡ, ਹਰੀ ਰਾਮ ਬਡਾਲਾ, ਜਸਦੀਪ ਫੁੱਲ, ਸੁਰਿੰਦਰ ਸਿੰਘ, ਹਰਪ੍ਰੀਤ ਕੌਰ, ਰੋਹਿਤ ਕੁਮਾਰ, ਕੁਲਵਿੰਦਰ, ਕੇਵਲ ਕ੍ਰਿਸ਼ਨ, ਹਰਜੋਤ ਮਹੇ ਅਤੇ ਸਮੂਹ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Leave a comment