Doaba Times

ਪਿੰਡ ਮੰਨਣ ਵਿਖੇ ਜੰਡਾ ਵਾਲੇ ਪੀਰਾ ਦਾ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ

ਜਲੰਧਰ (ਦਿਲਬਾਗ ਸਿੰਘ ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਪਿੰਡ ਬੱਲਾਂ ਤੋਂ ਦੋ ਕਿਲੋਮੀਟਰ ਕਰੀਬ ਪਿੰਡ ਮੰਨਣ ਵਿਖੇ ਜੰਡਾਂ ਵਾਲੇ ਪੀਰਾਂ ਦਾ ਸਲਾਨਾ ਜੋੜ ਮੇਲਾ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਸ਼ਰਧਾਪੂਰਵਕ ਮਨਾਇਆ ਗਿਆ।

ਇਸ ਮੌਕੇ ਦੇ ਝੰਡੇ ਅਤੇ ਚਾਦਰ ਦੀ ਰਸਮ ਨਿਭਾਈ ਗਈ। ਇਸ ਮੌਕੇ ਤੇ ਇਲਾਕੇ ਦੇ ਪ੍ਰਸਿੱਧ ਲੋਕ ਗਾਇਕ ਦਰਬਾਰ ਚ ਹਾਜ਼ਰੀ ਲਗਵਾਉਣ ਪਹੁੰਚੇ ।

ਇਸ ਮੌਕੇ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਦਰਬਾਰ ਤੇ ਹਾਜ਼ਰੀ ਲਗਾਈ ਗਈ।

ਸੰਗਤਾਂ ਵਿਚ ਚਾਹ ਪਕੌੜਿਆਂ ਦੇ ਅਟੁੱਟ ਲੰਗਰ ਵਰਤਾਏ ਗਏ।

Leave a comment