ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿੱਖੇ ਮਨਾਇਆ

ਸ਼ਹੀਦੀ ਦਿਹਾੜੇ ਤੇ ਸ਼ਹੀਦਾ ਦੀ ਯਾਦ ਪ੍ਰਬੰਧਕ ਕਮੇਟੀ ਸਮੂਹ ਸੰਗਤ ਅਤੇ ਬਾਬਾ ਹਰਭਜਨ ਸਿੰਘ ਕਾਹਲੋ ਦੇ ਸਹਿਯੋਗ ਨਾਲ ਮਨਾਇਆਂ।
ਪੰਜਾਬ/ ਮਕਸੂਦਾ 20ਜੂਨ(ਅਵਤਾਰ ਸਿੰੰਘ ਕਾਨੂੰਗੋ) ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਸ਼ਹੀਦਾ ਦੀ ਯਾਦ ਚ’ ਗੁਰਦੁਆਰਾ ਸਾਹਿਬ ਵਿੱਖੇ ਸੁੱਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਤੇ ਕੀਰਤਨੀ ਜਥੇ ਦੁਆਰਾ ਰਸਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ । ਇਸ ਮੌਕੇ ਤੇ ਸੰਗਤਾਂ ਚ’ ਅਟੁੱਟ ਲੰਗਰ ਵਰਤਾਇਆ ਗਿਆਂ।
ਹੈਡ ਗਰੰਥੀ ਭਾਈ ਮੁੱਖਤਿਆਰ ਸਿੰਘ ਤੇ ਗੁਰਮੁੱਖ ਸਿੰਘ ਐਮ ਏ ਜੀ ਨੇ ਕੌਮ ਦੇ ਬਹਾਦਰ ਜਰਨੈਲ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਵਾਰੇ ਦੱਸਿਆ ਕਿ ਕੌਮ ਦੇ ਜਰਨੈਲ ਦਾ ਜਨਮ 16ਅਕਤੂਬਰ1670 ਨੂੰ ਹੋਇਆ ਆਪਣੇ ਜੀਵਨ ਸਮੇ ਜਿਮੀਦਾਰ ਕਿਸਾਨਾਂ ਨੂੰ ਜਮੀਨੀ ਹੱਕ ਉਸ ਕੌਮ ਦੇ ਜਰਨੈਲ ਯੌਧੇ ਬੰਦਾ ਸਿੰਘ ਬਹਾਦਰ ਜੀ ਨੇ ਮਾਲਕੀ ਹੱਕ ਦਵਾਏ ਸਨ।
ਅੱਜ ਮਹਾਨ ਸੂਰਵੀਰ ਯੌਧੇ ਨੂੰ ਯਾਦ ਕਰਦੇ ਹਾਂ ਅਤੇ ਊਹਨਾ ਦੀ ਯਾਦ ਅੰਦਰ ਸ਼ਹੀਦੀ ਦਿਹਾੜਾ ਦੇਸ਼ ਵਿਦੇਸ਼ ਸਮੂਹ ਸੰਗਤਾ ਮਨਾ ਰਹੀਆਂ ਹਨ।
ਅੱਜ ਪ੍ਰੰਬਧਕ ਕਮੇਟੀ ਸਮੂਹ ਸੰਗਤ ਅਤੇ ਹਰਭਜਨ ਸਿੰਘ ਕਾਹਲੋ ਜੀ ਉਸ ਮਹਾਨ ਸੂਰਵੀਰ ਕੌਮ ਦੇ ਬਹਾਦਰ ਜਰਨੈਲ ਦਾ ਸ਼ਹੀਦੀ ਦਿਹਾੜਾ ਮਨਾਇਆ ਮੈ ਸੰਗਤ ਦਾ ਸੇਵਾਦਾਰ ਹੋਣ ਕਰਕੇ ਸਮੂਹ ਸੰਗਤ ਅਤੇ ਹਰਭਜਨ ਸਿੰਘ ਦਾ ਧੰਨਵਾਦ ਕਰਦਾ ਹਾਂ
ਪ੍ਰਧਾਨ ਗੁਰਮੁੱਖ ਸਿੰਘ ਐਮ ਏ ਮੀਤ ਪ੍ਰਧਾਨ ਰਣਜੀਤ ਸਿੰਘ ਗੋਲਡੀ’ ਸੈਕਟਰੀ ਗੁਰਜੀਤ ਸਿੰਘ, ਕੈਸੀਅਰ ਭੁਪਿੰਦਰ ਸਿੰਘ, ਜਾਇੰਟ ਸੈਕਟਰੀ ਕਲਵੰਤ ਸਿੰਘ, ਹਰਜੀਤ ਸਿੰੰਘ, ਜੋਗਿੰਦਰ ਸਿੰਘ ਸੋਢੀ, ਅਵਤਾਰ ਸਿੰੰਘ ਕਾਨੂੰਗੋ ਪਰੈਸ ਸਕੱਤਰ ਅਤੇ ਸਮੂਹ ਸੰਗਤ ਅਮਰੀਕ ਸਿੰਘ ਟਾਹਲੀ, ਜਸਮੀਰ ਸਿੰਘ, ਬਿੱਕਰ ਸਿੰਘ, ਚਰਨ ਸਿੰਘ ਮਲਤਾਨੀ, ਨਿਰਮਲ ਸਿੰਘ, ਕੈਪਟਨ ਸੁੱਖਵਿਂਦਰ ਸਿੰਘ, ਡਾਕਟਰ ਗੁਰਬਚਨ ਸਿੰਘ, ਡਾਕਟਰ ਬਲਵੰਤ ਸਿੰਘ ਹੰਸ, ਡਾਕਟਰ ਸ੍ਰੀ ਮਤੀ ਸੁੱਖਮਨ ਮਾਨ, ਮੇਜਰ ਸਿੰਘ, ਗੁਰਮੀਤ ਸਿੰਘ’ ਸਰਜੀਤ ਸਿੰਘ’ ਜਰਨਲ ਸਕੱਤਰ ਗੁਰਜੀਤ ਸਿੰੰਘ ਜੀ ਨੇ ਆਈਆ ਸੰਗਤਾ ਤੇ ਹਰਭਜਨ ਸਿੰਘ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਜਲਦ ਹੀ ਚੈਰੀਟੇਬਲ ਹਸਪਤਾਲ ਸੰਗਤਾ ਦੇ ਹਵਾਲੇ ਕੀਤਾ ਜਾਵੇਗਾ।