Doaba Times

ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਅੱਡਾ ਕਿਸ਼ਨਗੜ੍ਹ ਵਿਖੇ ਕਿਸ਼ਨਗੜ੍ਹ ਯੂਥ ਸਪੋਰਟਸ ਕਲੱਬ ਦਾ ਗਠਨ


ਪੰਜਾਬ/ਕਿਸ਼ਨਗੜ (ਸੁਰਜੀਤ ਪਾਲ)ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਮੁੱਖ ਦਫ਼ਤਰ ਚ’ ਇੰਦਰਜੀਤ ਸਿੰਘ ਬਿੱਲੂ ਲੰਬੜਦਾਰ ਸੰਘਵਾਲ ਦੀ ਅਗਵਾਈ ਹੇਠ ਕਿਸ਼ਨਗੜ੍ਹ ਯੂਥ ਸਪੋਰਟਸ ਕਲੱਬ ਦੇ ਚੁਣੇ ਹੋਏ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਦੀਪਕ ਕੁਮਾਰ ਕਾਲੂ ਨੂੰ ਪ੍ਰਧਾਨ , ਰਾਘਵ ਨੂੰ ਵਾਈਸ ਪ੍ਰਧਾਨ, ਬਲਵਿੰਦਰ ਵਿੱਕੀ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ, ਇਸ ਦੌਰਾਨ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਨੂੰ ਸਿਰੋਪੇ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ । ਇਸ ਦੌਰਾਨ ਇੰਦਰਜੀਤ ਸਿੰਘ ਬਿੱਲੂ ਲੰਬੜਦਾਰ ਸੰਘਵਾਲ ਵੱਲੋਂ ਮੌਕੇ ਤੇ ਮੌਜੂਦ ਨੌਜਵਾਨਾਂ ਦੇ ਭਾਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿਹਤ ਲਈ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਨਸ਼ੇ ਤੋਂ ਦੂਰ ਰਹਿ ਕੇ ਚੰਗੀ ਜ਼ਿੰਦਗੀ ਜੀਉਣੀ ਚਾਹੀਦੀ ਹੈ।
ਇਸ ਦੌਰਾਨ ਨੌਜਵਾਨਾਂ ਦੇ ਭਾਰੀ ਇਕੱਠ ਵੱਲੋਂ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਤੇ ਬਬਲੂ ਕਿਸ਼ਨਗੜ, ਜਸਵਿੰਦਰ ਸਿੰਘ ਬਿੰਦਾ ਦੁੱਗਰੀ, ਰਾਜਨ ਸ਼ਰਮਾ, ਸਾਈ ਸਵੀਟਸ, ਰਾਘਵ,ਕਿੰਦੀ ਕਿਸ਼ਨਗੜ,ਗੁਰਲੀਨ ਗਿੰਨੀ,ਜੱਸਾ, ਗੋਪੀ, ਸੈੰਡੀ, ਹੈਰੀ, ਵਾਸੂਦੇਵ, ਗਗਨ ਹਾਡਾਂ ਕਿਸ਼ਨਗੜ, ਜਗਦੀਸ਼ ਸ਼ਰਮਾ, ਨਵੀਨ, ਜੇਈ, ਪ੍ਰੇਮਦੀਪ, ਹਨੀ ਲੜੋਈ ਅਤੇ ਭਾਰੀ ਸੰਖਿਆ ਚ ਯੂਥ ਮੌਜੂਦ ਸੀ ।

दोआबा किसान संघर्ष कमेटी के मुख्य दफ्तर किशनगढ़ अड्डे में किशनगढ़ यूथ स्पोर्ट्स क्लब का गठन किया

पंजाब/किशनगढ़(गुरप्रीत बल्ल) दोआबा किसान संघर्ष कमेटी के मुख्य दफ्तर किशनगढ़ अड्डे में इंद्रजीत सिंह बिल्लू लंबड़दार संघवाल की तरफ से किशनगढ़ यूथ स्पोर्ट्स क्लब का गठन किया गया जिसमें दीपक कुमार कालू को प्रधान, राघव को वाइस प्रधान, बलविंदर विक्की को सेक्रेटरी नियुक्त किया गया। इस दौरान इंद्रजीत सिंह बिल्लू लंबड़दार संघवाल की तरफ से नियुक्त किये गये ओहदेदारों को सीरोपे देकर सम्मानित किया गया और नौजवानों को अच्छी सेहत के लिए खेल कूद में भाग लेने और नशों से दूर रहकर अच्छी ज़िंदगी के लिए प्रेरित किया।

इस दौरान भारी इकट्ठ में यूथ की तरफ से केन्द्र सरकार के विरुद्ध जमकर नारेबाजी की गई । इस मौके पर बबलू किशनगढ़, जसविंदर सिंह बिंदा दुगरी, राजन शर्मा, राघव, और भारी संख्या में यूथ का इकट्ठ मौजूद थे।

Leave a comment