ਮਹੇ ਪਰਿਵਾਰ ਵਲੋਂ ਪਿੰਡ ਕਿਸ਼ਨਗਡ਼੍ਹ ਵਿਖੇ ਸਖੀ ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾਂ ਵਾਲੇ ਪੀਰਾਂ ਦੀ ਮਹਿਫਲ ਆਯੋਜਿਤ ਕੀਤੀ

ਨਾਮਵਰ ਕੱਵਾਲਾਂ ਵੱਲੋਂ ਕੱਵਾਲੀਆਂ ਦੁਆਰਾ ਸੰਗਤਾਂ ਨੂੰ ਕੀਤਾ ਨਿਹਾਲ :—

ਕਿਸ਼ਨਗਡ਼੍ਹ (ਸੁਰਜੀਤ ਪਾਲ): ਪਿੰਡ ਕਿਸ਼ਨਗਡ਼੍ਹ ਵਿਖੇ ਮਹੇ ਪਰਿਵਾਰ ਵੱਲੋਂ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਮਹਿਫਲ ਆਯੋਜਿਤ ਕੀਤੀ ਗਈ ਜਿਸ ਵਿਚ ਨਾਮਵਾਰ ਕੱਵਾਲ ਲਿਆਕਤ ਅਲੀ ਅਤੇ ਸੰਨੀ ਐਂਡ ਪਾਰਟੀ ਵੱਲੋਂ ਪੀਰ ਲੱਖ ਦਾਤਾ ਲਾਲਾਂ ਵਾਲੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਕੱਵਾਲੀਆਂ ਸੁਣਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ।
