Doaba Times

ਕਾਰ ਚਾਲਕ ਵੱਲੋਂ ਰਾਂਗ ਸਾਈਡ ਕਾਰ ਲਿਜਾ ਕੇ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ


ਪੰਜਾਬ/ਫਗਵਾੜਾ ( ਗੁਰਪ੍ਰੀਤ ਗੋਰਾ) ਬੀਤੇ ਦਿਨੀਂ ਫਗਵਾੜਾ ਪਲਾਹੀ ਰੋਡ ਤੇ ਇਕ ਤੇਜ਼ ਰਫਤਾਰ ਰੌਂਗ ਸਾਈਡ ਕਾਰ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ ਗਈ, ਮੋਟਰਸਾਈਕਲ ਸਵਾਰ ਦੋ ਵਿਅਕਤੀ ਸਨ, ਜਿਸ ਵਿਚ ਇਕ ਨੌਜਵਾਨ ਨੂੰ ਗੰਭੀਰ ਸੱਟਾਂ ਵੱਜੀਆਂ ,ਜੋ ਕਿ ਪਿੰਡ ਰਾਣੀਪੁਰ ਦਾ ਵਸਨੀਕ ਸੀ। ਇਸ ਉਪਰੰਤ ਐਂਬੂਲੈਂਸ ਚਾਲਕ ਵੱਲੋਂ ਉਸ ਨੂੰ ਹਸਪਤਾਲ ਚ ਜ਼ੇਰੇ ਇਲਾਜ ਲਿਜਾਇਆ ਗਿਆ। ਜਿਸ ਤੋਂ ਬਾਅਦ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਵੱਲੋਂ ਪ੍ਰਾਈਵੇਟ ਹਸਪਤਾਲ ਨੂੰ ਰੈਫਰ ਕੀਤਾ ਗਿਆ ।
ਇਹ ਸਾਰੀ ਘਟਨਾ ਨਜ਼ਦੀਕੀ ਪੈਲੇਸ ਦੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ।
ਪਰਿਵਾਰ ਦੀ ਮੰਗ ਇਹ ਮੰਗ ਹੈ ਕਿ ਪ੍ਰਸ਼ਾਸਨ ਵੱਲੋਂ ਪੂਰਾ ਇਨਸਾਫ ਦਿਵਾਇਆ ਜਾਵੇ ਤੇ ਚਾਲਕ ਤੇ ਬਣਦੀ ਕਾਰਵਾਈ ਕੀਤੀ ਜਾਵੇ, ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਲੀ ਹਾਲਤ ਠੀਕ ਨਹੀਂ ਹੈ ਤੇ ਲੜਕਾ ਦੀ ਉਮਰ 23-24ਸਾਲ ਦੀ ਹੈ। ਜ਼ਖ਼ਮੀ ਦੇ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇ ।

Leave a comment