Doaba Times

ਪਿੰਡ ਕਿਸ਼ਨਗਡ਼੍ਹ ਵਿਖੇ ਕ੍ਰਿਕਟ ਕਲੱਬ ਦੇ ਖਿਡਾਰੀਆਂ ਵੱਲੋਂ ਕੜਾਹ ਛੋਲੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਕਿਸ਼ਨਗਡ਼੍ਹ (ਸੁਰਜੀਤਪਾਲ):—-
ਸ੍ਰੀ ਗੁਰੂ ਰਵਿਦਾਸ ਭਵਨ ਕਿਸ਼ਨਗਡ਼੍ਹ ਵਿਖੇ ਕ੍ਰਿਕਟ ਕਲੱਬ ਦੇ ਖਿਡਾਰੀ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਕੜਾਹ ਛੋਲੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਸ ਮੌਕੇ ਸਭ ਤੋਂ ਪਹਿਲਾਂ ਗੁਰਦੁਆਰਾ ਰਵਿਦਾਸ ਭਵਨ ਕਿਸ਼ਨਗੜ੍ਹ ਦੇ ਸਰਪ੍ਰਸਤ ਪ੍ਰਿੰਸੀਪਲ ਧਰਮਪਾਲ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਲੈਣ ਤੋਂ ਬਾਅਦ ਛਬੀਲ ਆਰੰਭ ਕੀਤੀ ਗਈ ਜਿਸ ਦੌਰਾਨ ਸੇਵਾਦਾਰਾਂ ਵੱਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕੜਾਹ ਛੋਲੇ ਅਤੇ ਠੰਢਾ ਮਿੱਠਾ ਜਲ ਛਕਾਇਆ ਗਿਆ ਇਸ ਉਪਰੰਤ ਜਲ ਜੀਰਾ ਵੀ ਵਰਤਾਇਆ ਗਿਆ ਇਸ ਮੌਕੇ ਪ੍ਰਿੰਸੀਪਲ ਧਰਮਪਾਲ ਸਾਬਕਾ ਸਰਪੰਚ ਪਰਮਜੀਤ ਕੁਮਾਰ, ਗੂਗਲ ਮਹੇ, ਨਿਤਿਨ ਸ਼ਰਮਾ, ਓਂਕਾਰ ਢਿੱਲੋ, ਹੈਪੀ ਢਿੱਲੋਂ, ਚਿਰੰਜੀਵ ਸੋਂਧੀ, ਚੰਦਨ ਸ਼ਰਮਾ, ਦਿਲਰਾਜ ਸੋਂਧੀ, ਰਵਿੰਦਰ ਫੁੱਲ, ਹਰਮੀਤ, ਰੋਹਿਤ ਮਹੇ, ਅਕਸ਼ੇ ਮਹੇ, ਧਰਮਪ੍ਰੀਤ ਧਾਮੀ, ਵਿੱਕੀ, ਨਰਿੰਦਰ ਨਿੱਕਾ, ਅੰਕਿਤ, ਅਮਰੀਕ ਸਿੰਘ, ਅਮਨਦੀਪ ਸੌਂਧੀ, ਮਨਿੰਦਰ ਕੁਮਾਰ, ਸਮੀਰ ਸਾਹਿਲ ਬਿਰਲਾ, ਅਮਨ ਬੰਗਾ, ਸਮੀਰ ਗਾਂਧੀ ,ਨਵਦੀਪ, ਅਮਰੀਕ ਸਿੰਘ ਆਦਿ ਸੇਵਾਦਾਰਾਂ ਨੇ ਸੇਵਾ ਨਿਭਾਈ।

Leave a comment