ਮਹੇ ਪਰਿਵਾਰ ਕਿਸ਼ਨਗੜ੍ਹ ਵੱਲੋਂ ਪਿੰਡ ਪੰਡੋਰੀ ਰਾਜਪੂਤਾਂ (ਸ਼ਾਮ ਚੁਰਾਸੀ) ਵਿਖੇ ਪੀਰ ਬਾਬਾ ਸਖੀ ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ

ਕਿਸ਼ਨਗੜ੍ਹ:-(ਸੁਰਜੀਤ ਪਾਲ)
ਪਿੰਡ ਪੰਡੋਰੀ ਰਾਜਪੂਤਾਂ (ਸ਼ਾਮ ਚੁਰਾਸੀ) ਵਿਖੇ ਸਮੂਹ ਮਹੇ ਪਰਿਵਾਰ ਵੱਲੋਂ ਸਖੀ ਸਰਵਰ ਸਖੀ ਸੁਲਤਾਨ ਲੱਖ ਦਾਤਾ ਲਾਲਾਂ ਵਾਲੀ ਸਰਕਾਰ ਦਾ ਤਿੰਨ ਸਾਲਾ ਮੇਲਾ ਸ਼ਰਧਾ ਅਤੇ ਸਤਿਕਾਰ ਯੋਗ ਭਾਵਨਾ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਪੀਰਾਂ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਦੁਆ ਕੀਤੀ ਗਈ। ਇਸ ਉਪਰੰਤ ਝੰਡੇ ਅਤੇ ਚਾਦਰ ਦੀ ਰਸਮ ਸਮੂਹ ਮਹੇ ਪਰਿਵਾਰ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਅਤੇ ਇਸ ਉਪਰੰਤ ਚਾਹ ਪਕੌੜੇ ਅਤੇ ਮਠਿਆਈ ਦਾ ਲੰਗਰ ਵੀ ਆਈਆਂ ਹੋਈਆਂ ਸੰਗਤਾਂ ਨੂੰ ਛਕਾਇਆ ਗਿਆ। ਇਸ ਦੌਰਾਨ ਕੱਵਾਲ ਮਾਸਟਰ ਅਨੂਪ ਐਂਡ ਪਾਰਟੀ ਵੱਲੋਂ ਸੂਫੀਆਨਾ ਕਲਾਮਾਂ ਰਾਹੀਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

ਇਸ ਦੌਰਾਨ ਬਾਅਦ ਦੁਪਹਿਰ ਪੀਰ ਬਾਬਾ ਲੱਖ ਦਾਤਾ ਜੀ ਦੇ ਨਾਂ ਤੇ ਛਿੰਜ (ਕੁਸ਼ਤੀਆਂ) ਵੀ ਕਰਵਾਈਆਂ ਗਈਆਂ। ਜਿਸ ਵਿੱਚ ਕਈ ਪਹਿਲਵਾਨਾਂ ਨੇ ਵਧ ਚਡ਼੍ਹ ਕੇ ਹਿੱਸਾ ਲਿਆ। ਪਟਕੇ ਦੀ ਕੁਸ਼ਤੀ ਦੇ ਵਿੱਚ ਹੁਸ਼ਿਆਰਪੁਰ ਦਾ ਪਹਿਲਵਾਨ ਜੇਤੂ ਰਿਹਾ। ਇਸ ਉਪਰੰਤ ਬਾਅਦ ਦੁਪਹਿਰ ਲੰਗਰ ਦੀ ਅਰਦਾਸ ਤੋਂ ਬਾਅਦ ਆਈਆਂ ਹੋਈਆਂ ਸੰਗਤਾਂ ਨੂੰ ਪੀਰਾਂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਸ਼ੁੱਭ ਮੌਕੇ ਤੇ ਦੇਵ ਰਾਮ, ਸਾਬਕਾ ਪੰਚ ਕੇਵਲ ਕ੍ਰਿਸ਼ਨ, ਹੁਸਨ ਲਾਲ (ਸਾਈਕਲ ਵਰਕਸ) ਬਲਬੀਰ ਬੀਰਾ, ਸਤਿੰਦਰਪਾਲ, ਸਾਬਕਾ ਮੈਂਬਰ ਪੰਚਾਇਤ ਸੁਰਜੀਤ ਪਾਲ, ਕੈਪਟਨ ਗੁਰਦੇਵ ਸਿੰਘ ਸੰਧੂ, ਅਸ਼ਵਨੀ ਮਹੇ, A S I ਬਲਵਿੰਦਰ ਸਿੰਘ (ਬਿੰਦਾ) ਮੱਖਣ ਰਾਮ, ਬਿੰਦਰ ਕੌਰ, ਅਸ਼ੋਕ ਕੁਮਾਰ, ਰਾਜ ਕੁਮਾਰ, ਸੁਰਿੰਦਰ ਮਹੇ, ਰੋਹਿਤ ਮਹੇ, ਬਲਵੀਰ ਕੁਮਾਰ ਗੋਲੂ, ਕੁਲਵਿੰਦਰ ਕੌਰ, ਪਰਮਜੀਤ ਲਾਲ, ਵਿਜੇ ਕੁਮਾਰ, ਬਿੰਦਰ, ਜੀਤਰਾਮ, ਮਲਕੀਤ ਰਾਮ (ਮੀਤਾ), ਜਸਪਾਲ ਪਾਲਾ, ਨਿਰਮਲ ਕੁਮਾਰ (ਲਾਡੀ), ਧਰਮਪ੍ਰੀਤ ਧਾਮੀ, ਹਰਪ੍ਰੀਤ ਮਹੇ, ਚਰਨਜੀਤ ਲਾਲ, ਬਖਸ਼ੋ, ਜਸਵੀਰ ਕੁਮਾਰ, ਜੋਗਿੰਦਰ ਪਾਲ, ਗੂਗਲ ਮਹੇ, ਬਾਰੂ ਰਾਮ, ਰਮਨ ਕੁਮਾਰ, ਚਮਨ ਲਾਲ, ਗੁਰਸ਼ਰਨ ਮਹੇ, ਬੂਟਾ ਰਾਮ, ਜਸਕਰਨ ਮਹੇ, ਮਨਕਰਨ ਮਹੇ, ਹੁਸਨ ਲਾਲ, ਨਰੇਸ਼ ਕੁਮਾਰ, ਸਤਿੰਦਰਪਾਲ, ਅਕਸ਼ੇ ਮਹੇ, ਰਾਜ ਕੁਮਾਰ, ਰਾਜਾ, ਕਮਲ ਮਹੇ, ਘੁੱਲਾ, ਤਾਨਿਸ਼ ਲਾਗੂ, ਤਰਸੇਮ ਲਾਲ, ਸੌਰਭ ਮਹੇ, ਸੱਤਾ ਪਹਿਲਵਾਨ, ਮਨਿੰਦਰ ਕੁਮਾਰ, ਨਰਿੰਦਰ ਕੁਮਾਰ, ਹਰਜਿੰਦਰ ਕੁਮਾਰ ਆਦਿ ਸਮੇਤ ਸਮੂਹ ਨਗਰ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਗਵਾਈ।