Doaba Times

ਐਨ ਆਰ ਆਈ ਦੇ ਮਾਮਲੇ ਸਬੰਧੀ ਮਹਿਲਾ ਸੈੱਲ ਪੰਜਾਬ ਦੀ ਇੰਚਾਰਜ ਵਿਪੂ ਪ੍ਰਿਆ ਸਿੰਘ ਪਹੁੰਚੀ ਜਲੰਧਰ

ਕਿਸ਼ਨਗੜ (ਸੁਰਜੀਤ ਪਾਲ) ਐਨ.ਆਰ.ਆਈ.ਦੇ ਕੇਸ ਸੰਬੰਧੀ ਵੂਮੈਨ ਸੈੱਲ ਪੰਜਾਬ ਇੰਚਾਰਜ ਵਿਪੂ ਪ੍ਰਿਆ ਸਿੰਘ ਜਲੰਧਰ ਦੇ ਅਵਤਾਰ ਰੀਜੈਂਸੀ ਪਹੁੰਚੀ, ਜਿੱਥੇ ਕਿ ਐਨ.ਆਰ.ਆਈ ਲੜਕੇ ਦੀ ਮਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।

ਪੂਰਾ ਮਾਮਲਾ ਗੜ੍ਹਦੀਵਾਲਾ ਦੇ ਬਾਹਲਾ ਪਿੰਡ ਦੀ ਪਰਮਜੀਤ ਸਿੰਘ ਪੁੱਤਰ ਬਲਜੀਤ ਕੌਰ ਦਾ ਹੈ ਜੋ ਕਿ ਇਟਲੀ ਵਿਚ ਰਹਿੰਦਾ ਹੈ , ਜਿਸ ਦਾ ਜਨਵਰੀ ਮਹੀਨੇ ਵਿੱਚ ਵਿਆਹ ਹੋਇਆ ਸੀ ਅਤੇ ਮਾਰਚ ਮਹੀਨੇ ਵਿਦੇਸ਼ ਚਲਾ ਗਿਆ ਸੀ, ਉਸ ਤੋਂ ਬਾਅਦ ਉਸਨੇ ਲੜਕੀ ਦੇ ਭਰਾ ਨੂੰ ਵਿਦੇਸ਼ ਸੱਦਣ ਲਈ ਉਸ ਦੇ ਕਾਗਜ਼ ਵੀ ਭਰੇ ਸਨ ।

ਉਦੋਂ ਤੱਕ ਸਭ ਕੁਝ ਠੀਕ ਰਿਹਾ, ਪਰ ਲੜਕੀ ਨੇ ਆਪਣੇ ਪੇਕੇ ਘਰ ਜਾਣ ਦੀ ਜ਼ਿੱਦ ਕੀਤੀ, ਜਿਸ ਤੋਂ ਬਾਅਦ ਉਸਦੀ ਸੱਸ ਉਸਨੂੰ ਪੇਕੇ ਘਰ ਲੈ ਗਈ, ਜਿਸ ਤੋਂ ਬਾਅਦ ਲੜਕੀ ਨੇ ਲੜਕੇ ਦੇ ਪਰਿਵਾਰ ‘ਤੇ ਝੂਠਾ ਇਲਜ਼ਾਮ ਲਗਾਇਆ, ਤੇ ਪਿੰਡ ਦੀ ਪੰਚਾਇਤ ਨੂੰ ਦੱਸੇ ਬਿਨਾਂ ਸਿੱਧਾ ਹੀ S.S.P. ਦਫ਼ਤਰ ਪੇਸ਼ ਹੋ ਕੇ ਵੂਮਨ ਸੈੱਲ ਪੁਲਿਸ ਕੋਲ ਪਰਚਾ ਦਰਜ ਕਰਵਾ ਦਿੱਤਾ। ਜਿਸਦੀ ਪੜਤਾਲ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਕੀਤੀ ਸੀ ਅਤੇ ਐਂਟੀ ਕਰਾਈਮ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ ਵੱਲੋਂ ਵੀ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਸੀ ਅਤੇ ਸਾਰਾ ਮਾਮਲਾ ਝੂਠਾ ਪਾਇਆ ਗਿਆ ਸੀ। ਲੜਕੇ ਪੰਚਾਇਤ ਵਿਚ ਲੜਕੀ ਦੇ ਪਰਿਵਾਰ ਦੀਆਂ ਸਾਰੀਆਂ ਸ਼ਰਤਾਂ ਮੰਨ ਰਹੇ ਸਨ, ਲੜਕੀ ਪਹਿਲਾਂ ਪੰਚਾਇਤ ਵਿਚ ਸਹਿਮਤ ਹੋ ਗਈ ਅਤੇ ਬਾਅਦ ਵਿਚ ਥਾਣੇ ਜਾ ਕੇ ਮੁੱਕਰ ਗਈ। ਇਸ ਸਬੰਧ ਵਿੱਚ ਮਹਿਲਾ ਸੈੱਲ ਪੰਜਾਬ ਦੀ ਇੰਚਾਰਜ ਵਿਪੂ ਪ੍ਰਿਆ ਸਿੰਘ ਨੂੰ ਦੋਵਾਂ ਧਿਰਾਂ ਨੂੰ ਸਮਾਂ ਦੇ ਕੇ ਬੁਲਾਇਆ ਗਿਆ, ਜਦੋਂ ਕਿ ਲੜਕੇ ਦੀ ਤਰਫੋਂ ਉਸ ਦੀ ਮਾਂ ਬਲਜੀਤ ਕੌਰ ਅਤੇ ਸਮੁੱਚੀ ਪੰਚਾਇਤ ਮੌਕੇ ਤੇ ਪਹੁੰਚੀ, ਸਮੇਤ ਪਿੰਡ ਬਹਿਲਾ ਸਰਪੰਚ ਮਨਜਿੰਦਰ ਕੌਰ, ਰਾਜਨ ਸਰਪੰਚ ਪਤੀ, ਮੈਂਬਰ ਪੰਚਾਇਤ ਕਰਮਜੀਤ, ਹਾਜ਼ਰ ਸਨ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ 2 ਘੰਟੇ ਇੰਤਜ਼ਾਰ ਕੀਤਾ ਗਿਆ, ਬਾਅਦ ਵਿਚ ਜਦੋਂ ਉਨ੍ਹਾਂ ਨੂੰ ਫੋਨ ਕਰਕੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਦਿੱਲੀ ਜਾ ਰਿਹਾ ਹੈ। ਐਂਟੀ ਕ੍ਰਾਈਮ ਇੰਟੈਲੀਜੈਂਸੀ ਸੰਗਠਨ ਵੱਲੋਂ ਇਸ ਮਾਮਲੇ ਦੀ ਸਾਰੀ ਰਿਪੋਰਟ ਵੂਮੈਨ ਸੈੱਲ ਪੰਜਾਬ ਇੰਚਾਰਜ ਵਿਪੂ ਪ੍ਰਿਆ ਸਿੰਘ ਅੱਗੇ ਪੇਸ਼ ਕੀਤੀ।

ਇਸ ਦੌਰਾਨ ਲੜਕੇ ਦੀ ਮਾਂ ਬਲਜੀਤ ਕੌਰ ਨੇ ਮਹਿਲਾ ਕਮਿਸ਼ਨ ਦੇ ਸਾਹਮਣੇ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ ਅਤੇ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨਾ ਕੀਤਾ ਜਾਵੇ।

ਅਗਲੀ ਖਬਰ

ਕਿਸ਼ਨਗੜ3ਜੁਲਾਈ(ਸੁਰਜੀਤਪਾਲ) ਕਿਸ਼ਨਗੜ੍ਹ ਪਿੰਡ ਨਜ਼ਦੀਕ ਨਹਿਰ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।

Leave a comment