Doaba Times

ਦਰਬਾਰ ਬਾਬਾ ਫੀਨੇ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਅਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ


ਜਲੰਧਰ/ਕਿਸ਼ਨਗਡ਼੍ਹ17,ਜੁਲਾਈ(ਸੁਰਜੀਤ ਪਾਲ)
ਪਿੰਡ ਦੌਲਤਪੁਰ ਅੱਡਾ ਕਿਸ਼ਨਗੜ੍ਹ ਜੀ.ਟੀ.ਰੋਡ ਜਲੰਧਰ ਵਿਖੇ ਪੀਰ ਬਾਬਾ ਫੀਨੇ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਮੌਜੂਦਾ ਗੱਦੀ ਨਸ਼ੀਨ ਬਾਬਾ ਬੋਹੜ ਸ਼ਾਹ ਜੀ ਦੀ ਰਹਿਨੁਮਾਈ ਹੇਠ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਸ਼ਰਧਾ ਪੂਰਵਕ ਅਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਦੁਆ ਕਰਨ ਤੋਂ ਬਾਅਦ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਉਪਰੰਤ ਆਈਆਂ ਹੋਈਆਂ ਸੰਗਤਾਂ ਨੂੰ ਚਾਹ ਪਕੌਡ਼ਿਆਂ ਦਾ ਲੰਗਰ ਛਕਾਇਆ ਗਿਆ। ਇਸ ਉਪਰੰਤ ਕੱਵਾਲ ਮਾਸਟਰ ਅਨੂਪ ਐਂਡ ਪਾਰਟੀ ਅਤੇ ਕੱਵਾਲ ਰਹਿਮਤ ਬੈਂਚਾਂ ਟਾਂਡੇ ਵਾਲਿਆਂ ਵੱਲੋਂ ਸੂਫੀਆਨਾ ਕਲਾਮਾਂ ਰਾਹੀਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

ਇਸ ਮੌਕੇ ਪੰਮੀ ਐਂਡ ਪਾਰਟੀ ਦੇ ਕਲਾਕਾਰਾਂ ਵੱਲੋਂ ਨਕਲਾਂ ਅਤੇ ਡਾਂਸ ਦੀਆਂ ਪੇਸ਼ਕਾਰੀਆਂ ਨਾਲ ਸੰਗਤਾਂ ਦਾ ਮਨੋਰੰਜਨ ਕੀਤਾ ਗਿਆ ਇਸ ਉਪਰੰਤ ਪੀਰਾਂ ਦੇ ਅਟੁੱਟ ਲੰਗਰ ਵਰਤਾਏ ਗਏ। ਇਸ ਸ਼ੁੱਭ ਮੌਕੇ ਤੇ ਪ੍ਰਧਾਨ ਜੋਗਿੰਦਰ ਪਾਲ,(ਖਜ਼ਾਨਚੀ), ਪ੍ਰਧਾਨ ਵਿਜੇ ਕੁਮਾਰ, ਪ੍ਰਧਾਨ/ ਸੈਕਟਰੀ ਬਹਾਦਰ ਚੰਦ, ਪ੍ਰਧਾਨ ਗੋਲੀ ਰਾਮ, ਪ੍ਰਧਾਨ ਰਾਹੁਲ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਸਮੂਹ ਸਾਧ ਸੰਗਤ ਅਤੇ ਨਗਰ ਨਿਵਾਸੀ ਹਾਜ਼ਰ ਸਨ।

Leave a comment