ਕੀ ਤੁਸੀਂ ਸਾਡਾ ਇਹ ਸੰਦੇਸ਼ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਘਰ-ਘਰ ਪਹੁੰਚਾ ਸਕਦੇ ਹੋ? ਜੇਕਰ ਹੋ ਸਕੇ ਤਾਂ ਸਾਰੇ ਲੀਡਰਾਂ ਤੱਕ ਵੀ ਜ਼ਰੂਰ ਪਹੁੰਚਾ ਦਵੋ। ਧੰਨਵਾਦ।
ਪੰਜਾਬ ਦੀ Higher education ਦਾ ਹਾਲ
ਪੰਜਾਬ
ਕੁਲ ਆਬਾਦੀ – 2.80 ਕਰੋੜ
ਸਰਕਾਰੀ ਕਾਲਜ – 47
ਹਰਿਆਣਾ
ਕੁਲ ਆਬਾਦੀ – 2.50 ਕਰੋੜ
ਸਰਕਾਰੀ ਕਾਲਜ – 170
ਹਿਮਾਚਲ
ਕੁਲ ਆਬਾਦੀ – ਇਕ ਕਰੋੜ ਤੋਂ ਘੱਟ
ਸਰਕਾਰੀ ਕਾਲਜ – 94
ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 1990 ਵਿੱਚ ਪੱਕੇ ਤੌਰ ‘ਤੇ ਕੰਮ ਕਰਦੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 1873,
ਹੁਣ ਕੰਮ ਕਰ ਰਹੇ ਸਰਕਾਰੀ ਲੈਕਚਰਾਰਾਂ ਦੀ ਗਿਣਤੀ 347 ਤੇ ਉਨ੍ਹਾਂ ਵਿੱਚੋਂ ਵੀ 39 ਚੰਡੀਗੜ੍ਹ ਡਿਪੂਟੇਸ਼ਨ ‘ਤੇ ਹਨ। ਬਾਕੀ ਦੇ ਲੈਕਚਰਾਰਾਂ ਵਿੱਚੋਂ
9 ਵੱਡੇ ਕਾਲਜਾਂ ਵਿੱਚ – 170
ਤੇ 38 ਕਾਲਜਾਂ ਵਿੱਚ – 138
ਹੋਰ ਸੁਣੋ ਪੰਜਾਬੀ ਦਾ ਬੜਾ ਰੌਲਾ ਪਾਉਂਦੇ ਹਾਂ ਅਸੀਂ,
47 ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ 18 ਪੱਕੇ ਲੈਕਚਰਾਰ ਹਨ। ਗਿਆਰਾਂ ਕਾਲਜ ਜਿਹੇ ਨੇ ਜਿਨ੍ਹਾਂ ਵਿੱਚ ਇਕ ਵੀ ਪੱਕਾ ਲੈਕਚਰਾਰ ਨਹੀਂ ਹੈ।
ਪਿਛਲੇ 25 ਸਾਲਾਂ ਤੋਂ ਕੋਈ ਨਵਾਂ ਲੈਕਚਰਾਰ ਭਰਤੀ ਨਹੀਂ ਕੀਤਾ ਗਿਆ। 2025 ਤੱਕ ਇਨ੍ਹਾਂ ਲੈਕਚਰਾਰਾਂ ਵਿੱਚੋਂ ਵੀ 200 ਰਿਟਾਇਰ ਹੋ ਜਾਣਗੇ।
ਪਰ ਕੋਈ ਮੁੱਦਾ ਨਹੀਂ, ਕਿਸੇ political ਧਿਰ ਦੇ ਏਜੰਡੇ ‘ਤੇ ਨਹੀਂ, ਨਾ ਹੀ ਮੀਡੀਆ/ਸੋਸ਼ਲ ਮੀਡੀਆ ਕੁਝ ਬੋਲ ਰਿਹਾ ਹੈ।