ਗਿਆਨੀ ਹਰਨਾਮ ਸਿੰਘ ਖ਼ਾਲਸਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਜੀ ਦੀ ਅਗਵਾਈ ਹੇਠ ਬ੍ਰਾਂਚ ਸਰਮਸਤਪੁਰ ਗੁਰਦੁਆਰਾ ਬਾਬੇ ਸ਼ਹੀਦਾਂ ਵਿਖੇ ਮੁੱਖ ਸੇਵਾਦਾਰ ਗਿਆਨੀ ਜੀਵਾ ਸਿੰਘ ਜੀ ਦੇ ਪ੍ਰਬੰਧ ਹੇਠ ਘਰੇਲੂ ਲੜਾਈ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ

ਜਲੰਧਰ/ਕਿਸ਼ਨਗੜ੍ਹ (ਗੁਰਪ੍ਰੀਤ ਬੱਲ /ਸੁਰਜੀਤ ਪਾਲ) ਗਿਆਨੀ ਹਰਨਾਮ ਸਿੰਘ ਖ਼ਾਲਸਾ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਜੀ ਦੀ ਅਗਵਾਈ ਹੇਠ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਵਿਖੇ ਮੁੱਖ ਸੇਵਾਦਾਰ ਗਿਆਨੀ ਜੀਵਾ ਸਿੰਘ ਜੀ ਦੇ ਪ੍ਰਬੰਧ ਹੇਠ ਕਾਨੂੰਨੀ ਸਲਾਹਕਾਰ ਸ. ਅਵਤਾਰ ਸਿੰਘ ਰਿਟਾ. ਕਾਨੂੰਗੋ ਜੀ ਦੁਆਰਾ ਘਰੇਲੂ ਲੜਾਈ ਝਗੜਿਆਂ ਦੇ ਕੇਸਾ ਦਾ ਨਿਪਟਾਰਾ ਕੀਤਾ ਜਾਂਦਾ ਹੈ, ਜਿਸ ਨਾਲ ਕਿ ਪਰਿਵਾਰਾ ਨੂੰ ਦੁਬਾਰਾ ਇਕੱਠਿਆਂ ਕਰਕੇ ਮੁੜ ਵਸੇਵਾ ਕੀਤਾ ਜਾਂਦਾ ਹੈ।

ਜਿਸ ਕਾਰਨ ਗਰੀਬ ਤੇ ਆਮ ਲੋਕਾਂ ਦਾ ਪ੍ਰਸ਼ਾਸਕੀ ਅਦਾਲਤਾਂ ਦੀ ਖੱਜਲ ਖੁਆਰੀ ਤੋਂ ਬਚਾਇਆ ਜਾਂਦਾ ਹੈ।
ਕਾਨੂੰਨੀ ਸਲਾਹਕਾਰ ਰਿਟਾ. ਕਾਨੂੰਗੋ ਸ੍ਰੀ ਅਵਤਾਰ ਸਿੰਘ ਜੀ ਦੁਆਰਾ ਦੋਆਬਾ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਚੋਂ ਸਾਡੇ ਕੋਲ ਘਰੇਲੂ ਝਗਡ਼ਿਆਂ ਦੇ ਮਸਲਿਆਂ ਸੰਬੰਧੀ ਕੇਸ ਆਉਂਦੇ ਹਨ , ਜਿਨ੍ਹਾਂ ਦਾ ਕਿ ਦੋਵੇਂ ਧਿਰਾਂ ਦਾ ਪੱਖ ਸੁਣ ਕੇ ਮੌਕੇ ਤੇ ਹੀ ਝਗੜਾ ਖ਼ਤਮ ਕੀਤਾ ਜਾਂਦਾ ਹੈ ਦੋਵੇਂ ਧਿਰਾ ਦਾ ਰਾਜੀਨਾਮਾ ਕਰਵਾ ਕੇ ਲੰਮੇ ਅਦਾਲਤੀ ਚੱਕਰਾਂ ਤੋਂ ਛੁਟਕਾਰਾ ਦਿਵਾਇਆ ਜਾਂਦਾ ਹੈ।
ਕਾਨੂੰਨੀ ਸਲਾਹਕਾਰ ਰਿਟਾ. ਕਾਨੂੰਗੋ ਸ੍ਰੀ ਅਵਤਾਰ ਸਿੰਘ ਜੀ ਨੇ ਜਾਣਕਾਰੀ ਦਿੱਤੀ ਕਿ 2019 ਚ’ 14 ਦਰਖਾਸਤਾਂ ਆਈਆਂ ਸਨ,2020 ਚ’ 10 ਤੇ 2021 ਚ’ 18 ਦਰਖਾਸਤਾਂ ਜੁਲਾਈ ਮਹੀਨੇ ਤੱਕ ਆਈਆਂ ਸਨ , ਜਿਨ੍ਹਾਂ ਵਿਚ ਦੋਵੇਂ ਧਿਰਾਂ ਦਾ ਪੱਖ ਸੁਣ ਕੇ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ । ਕਈ ਦਰਖਾਸਤਾਂ ਚ’ ਕੇਸ ਅਦਾਲਤਾਂ ਚ ਵੀ ਚੱਲ ਰਹੇ ਸਨ।
ਇਸ ਮੌਕੇ ਤੇ ਇਕ ਘਰੇਲੂ ਝਗੜੇ ਦੇ ਕੇਸ ਦੇ ਸਬੰਧ ਵਿੱਚ ਗਿਆਨੀ ਸਾਹਿਬ ਸਿੰਘ, ਬਰਿੰਦਰ ਸਿੰਘ, ਮਨਿੰਦਰ ਸਿੰਘ ਮਾਨ, ਗੁਰਦਰਸ਼ਨ ਸਿੰਘ, ਸਤਨਾਮ ਸਿੰਘ, ਦਲੀਪ ਸਿੰਘ, ਪਲਵਿੰਦਰ ਸਿੰਘ ਢਿੱਲੋਂ, ਹੈਪੀ ਸਿੰਘ ਪ੍ਰਧਾਨ ਮੇਜਰ ਸਿੰਘ, ਸ. ਹਰਜੀਤ ਸਿੰਘ, ਸ. ਮਦਨ ਸਿੰਘ, ਸ. ਮੇਜਰ ਸਿੰਘ, ਹਰਦੀਪ ਸਿੰਘ, ਕਮਲਜੀਤ ਸਿੰਘ, ਇਕਬਾਲਜੀਤ ਸਿੰਘ, ਚਰਨ ਸਿੰਘ, ਕੁਲਦੀਪ ਕੁਮਾਰ, ਮਲਕੀਤ ਕੌਰ, ਸੇਵਾਦਾਰ ਆਤਮਾ ਸਿੰਘ ਤੇ ਮੋਹਤਬਰ ਮੌਜੂਦ ਸਨ ।