ਵਿਕਾਸ ਦੇ ਨਾਮ ਤੇ ਵਿਕਾਸ ਹੀ ਗਾਏਬ ਵਿਕਾਸ ਦਾ ਨਾਹਰਾ ਲਗਾਉਣ ਵਾਲੇ ਦਸਣੱ ਕਿਥੇ , ਕਿੱਥੇ ਹੋਇਆ ਵਿਕਾਸ : ਬਿੰਦੀਆ
ਲੋਕਾਂ ਦੁਆਰਾ ਚੁਣੇ ਗਏ ਲੋਕ ਨੁਮਾਇੰਦੇ ਆਪਣੇ ਪਿੰਡ, ਵਾਰਡ ਅਤੇ ਖੇਤਰ ਦੇ ਲੋੜਵੰਦ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਦੀ ਕੋਸ਼ਿਸ਼ ਕਰਣ ਤਾਂ ਜੋ ਇਹ ਜਰੂਰਤਮੰਦ ਲੋਕ ਆਪਣੀ ਜ਼ਿੰਦਗੀ ਵੀ ਚੰਗੀ ਤਰ੍ਹਾਂ ਜੀ ਸਕਣ। ਸਮਾਜ ਸੇਵਿਕਾ ਅਤੇ ਸੀਨੀਅਰ ਭਾਜਪਾ ਆਗੂ ਬਿੰਦੀਆ ਨੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਬਿੰਦੀਆ ਨੇ ਕਿਹਾ ਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਮਿਲੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਸਨੇ ਦੱਸਿਆ ਕਿ ਲੋਕ ਬਹੁਤ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਸਕਿਆ, ਨਾ ਹੀ ਲੋਕਾਂ ਨੂੰ ਕੱਚੇ ਘਰ ਬਣਾਉਣ ਲਈ ਗ੍ਰਾਂਟਾਂ ਮਿਲੀਆਂ ਅਤੇ ਨਾ ਹੀ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਭਲਾਈ ਸਕੀਮਾਂ ਦਾ ਲਾਭ ਮਿਲਿਆ। ਉਨ੍ਹਾਂ ਕਿਹਾ ਕਿ ਜੇ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਚਾਹੁਣ ਤਾਂ ਉਹ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮੁਹੱਈਆ ਕਰਵਾ ਸਕਦੇ ਹਨ, ਪਰ ਕੁਝ ਚੁਣੇ ਹੋਏ ਨੁਮਾਇੰਦੇ ਲੋੜਵੰਦ ਲੋਕਾਂ ਦਾ ਪੱਖ ਨਹੀਂ ਲੈਂਦੇ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਨਹੀਂ ਦਿੰਦੇ, ਅਜਿਹੇ ਨੁਮਾਈ ਲੋਕਾਂ ਨੂੰ ਨਹੀਂ ਬਣਾਉਣੇ ਚਾਹੀਦੇ। ਉਹਨਾਂ ਕਿਹਾ ਕਿ ਉਹ ਜਰੂਰਤਮੰਦ ਲੋਕਾਂ ਦੀ ਆਵਾਜ਼ ਬਣਕੇ ਉਹਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਲਾਉਣ ਲਈ ਹਰ ਕੋਸ਼ਿਸ਼ ਕਰੇਗੀ, ਭਾਵੇਂ ਉਸਨੂੰ ਇਸ ਲਈ ਡੀ ਸੀ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੀ ਕਿਓਂ ਨਾ ਕਰਨਾ ਪਵੇ । ਉਹ ਨਿਸ਼ਚਤ ਰੂਪ ਵਿੱਚ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਵਾ ਕੇ ਰਹੇਗੀ ।