Doaba Times

ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਰਾਏਪੁਰ ਰਸੂਲਪੁਰ ਨਜ਼ਦੀਕ ਏ ਸੀ ਸੀ ਡੰਪ ਸੜਕ ਕਿਨਾਰੇ ਨੌਜਵਾਨ ਦੀ ਬੁਰੀ ਤਰ੍ਹਾਂ ਸਿਰ ਕੁਚਲੀ ਲਾਸ਼ ਬਰਾਮਦ

ਮ੍ਰਿਤਕ ਨੌਜਵਾਨ ਦੀ ਫਾੲੀਲ ਫੋਟੋ
ਮੌਕੇ ਤੇ ਪੁਲਸ ਦੇ ਉੱਚ ਅਧਿਕਾਰੀ ਜਾਂਚ ਕਰਦੇ ਹੋਏ


ਕਿਸ਼ਨਗੜ(ਸੁਰਜੀਤ ਪਾਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਰਾਏਪੁਰ ਨਜ਼ਦੀਕ ਏ ਸੀ ਸੀ ਡੰਪ ਨਜ਼ਦੀਕ ਬੁਰੀ ਤਰ੍ਹਾਂ ਸਿਰ ਕੁਚਲੀ ਹੋਈ ਲਾਸ਼ ਬਰਾਮਦ ਹੋਈ, ਜਿਸ ਨੂੰ ਦੇਖਣ ਤੇ ਲੱਗਦਾ ਹੈ ਕਿ ਦੇਰ ਰਾਤ ਅਣਪਛਾਤੇ ਵਾਹਨ ਵੱਲੋਂ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ। ਜਿਸ ਕਾਰਨ ਰਾਤ ਵੇਲੇ ਸਮੇਂ ਇਸ ਦਾ ਪਤਾ ਨਹੀਂ ਚੱਲਿਆ । ਸਵੇਰ ਦੇ ਸਮੇਂ ਰਾਹਗੀਰਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ।
ਮੌਕੇ ਤੇ ਪਹੁੰਚੀ ਕਿਸ਼ਨਗੜ੍ਹ ਦੀ ਸਥਾਨਕ ਪੁਲਿਸ ਪਾਰਟੀ ਵਲੋਂ ਇਲਾਕਾ ਨਾ ਹੋਣ ਤੇ ਮਕਸੂਦਾਂ ਪੁਲਿਸ ਚੌਕੀ ਨੂੰ ਇਤਲਾਹ ਦਿੱਤੀ ਗਈ ।
ਇਸ ਮੌਕੇ ਤੇ ਡੀ ਐੱਸ ਪੀ ਸੁਖਪਾਲ ਸਿੰਘ ਰੰਧਾਵਾ ਪੁਲੀਸ ਪਾਰਟੀ ਸਮੇਤ ਪਹੁੰਚੇ ਤੇ ਮੌਕੇ ਤੇ ਜਾਂਚ ਪੜਤਾਲ ਕੀਤੀ , ਮ੍ਰਿਤਕ ਦੀ ਲਾਸ਼ ਤੇ ਟਾਇਰ ਦੇ ਨਿਸ਼ਾਨ ਪਾਏ ਗਏ । ਤਲਾਸ਼ੀ ਲੈਣ ਤੇ ਮ੍ਰਿਤਕ ਦੀ ਜੇਬ ਵਿੱਚੋਂ ਉਸ ਦਾ ਆਧਾਰ ਕਾਰਡ ਨਿਕਲਿਆ ਜਿਸ ਤੇ ਖਿਲਾਲ ਅਹਿਮਦ ਪੁੱਤਰ ਫਾਕਰ ਦਿਨ ਉਮਰ 29ਸਾਲ ਦੇ ਕਰੀਬ, ਅਡਰੈੱਸ ਸ਼ਰੂਰ ਕਾਂਗਾ ਡਿਸਟ੍ਰਿਕ ਰਾਮਬਾਣ ਕਾਂਗਾ, ਡੋਡਾ, ਜੰਮੂ ਐਂਡ ਕਸ਼ਮੀਰ ਪਿੰਨ 182144 ਲਿਖਿਆ ਪਾਇਆ ਗਿਆ । ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ । ਪੁਲੀਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਪੁਲੀਸ ਵੱਲੋਂ ਘਟਨਾ ਸਥਲ ਦੇ ਨੇੜੇ ਤੇੜੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਅਣਪਛਾਤੇ ਵਾਹਨ ਦੀ ਸ਼ਨਾਖਤ ਹੋ ਸਕੇ ਜਿਸ ਨਾਲ ਹਾਦਸਾ ਵਾਪਰਿਆ।

ਜੇਕਰ ਕੋਈ ਵੀ ਖ਼ਬਰ ਦੀ ਕਾਪੀ ਕਰੇਗਾ ਅਤੇ ਉਸਦੇ ਵਿਰੁੱਧ ਕਾਪੀ ਰਾਈਟ ਐਕਟ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ । ਵੱਲੋਂ ਮੁੱਖ ਸੰਪਾਦਕ ਗੁਰਪ੍ਰੀਤ ਬੱਲ

Leave a comment