ਬ੍ਰਹਮਲੀਨ ਸੰਤ ਗਰੀਬ ਦਾਸ ਮਹਾਰਾਜ ਜੀ ਦਾ 27 ਵਾਂ ਬਰਸੀ ਸਮਾਗਮ ਸ਼ਰਧਾਪੂਰਵਕ ਮਨਾਇਆ ਗਿਆ
ਵੀਡੀਓ ਨੂੰ ਪੂਰਾ ਦੇਖਣ ਲਈ ਲਿੰਕ ਤੇ ਕਲਿੱਕ ਕਰੋ

ਕਿਸ਼ਨਗੜ੍ਹ (ਸੁਰਜੀਤ ਪਾਲ) ਡੇਰਾ ਸੱਚਖੰਡ ਬੱਲਾਂ ਵਿਖੇ ਬ੍ਰਹਮਲੀਨ ਸ਼੍ਰੀ 108 ਸੰਤ ਗਰੀਬ ਦਾਸ ਮਹਾਰਾਜ ਜੀ ਦਾ 27ਵਾਂ ਬਰਸੀ ਸਮਾਗਮ ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਅਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਨਸੀ ਯੂ ਪੀ ਜੀ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਮਨਾਇਆ ਗਿਆ।
ਇਸ ਮੌਕੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਜਾਪ ਕਰਵਾਏ ਗਏ ਅਤੇ ਕੀਰਤਨ ਦੀਵਾਨ ਸਜਾਏ ਗਏ ।
ਇਸ ਮੌਕੇ ਤੇ ਸੰਤ ਗਰੀਬ ਦਾਸ ਮਹਾਰਾਜ ਜੀ ਵੱਲੋਂ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਵਾਰਾਣਸੀ ਦੀ ਉਸਾਰੀ ਵਿੱਚ ਨਿਭਾਈਆਂ ਸੇਵਾਵਾਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਤੇ ਸਮਾਜ ਪ੍ਰਤੀ ਨਿਭਾਈਆਂ ਅਦੁੱਤੀਆਂ ਸੇਵਾ ਸੇਵਾਵਾਂ ਨੂੰ ਯਾਦ ਕੀਤਾ ਗਿਆ ।
ਇਸ ਮੌਕੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਸੰਤ ਗਰੀਬ ਦਾਸ ਮਹਾਰਾਜ ਜੀ ਦੁਆਰਾ ਦਿੱਤੇ ਉਪਦੇਸ਼ ਪ੍ਰਭੂ ਭਗਤੀ, ਮਾਨਵ ਏਕਤਾ, ਸਮਾਨਤਾ, ਵਿਸ਼ਵ ਭਾਈਚਾਰਾ, ਸੰਤਾਂ ਦੀ ਸੰਗਤ, ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣਾ ਅਤੇ ਹਰ ਕਿਸਮ ਦੇ ਨਸ਼ੇ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਗਿਆ। ਇਸ ਮੌਕੇ ਸੰਤਾਂ ਮਹਾਪੁਰਸ਼ਾਂ ਕੀਰਤਨੀ ਜਥਿਆਂ ਵੱਲੋਂ ਅੰਮ੍ਰਿਤਮਈ ਪ੍ਰਵਚਨਾਂ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਜੀਵਨ ਤੇ ਚਾਨਣਾ ਪਾਇਆ ਗਿਆ ।
ਇਸ ਮੌਕੇ ਤੇ ਰਾਜਨੀਤਕ ਸ਼ਖ਼ਸੀਅਤਾਂ ਤੋਂ ਇਲਾਵਾ ਸੰਤ ਮਹਾਂਪੁਰਸ਼ ਪਹੁੰਚੇ, ਸੰਤ ਪ੍ਰੀਤਮ ਦਾਸ ਜੀ ਸੰਗਤਪੁਰ, ਸੰਤ ਸੁਖਵਿੰਦਰ ਦਾਸ ਜੀ ਢੱਡੇ, ਸੰਤ ਅਚਾਰੀਆ ਗੰਧਾਰੀ ਜੀ ਮੁਜ਼ੱਫਰਪੁਰ (ਯੂ.ਪੀ.), ਸੰਤ ਹਰਚਰਨ ਦਾਸ ਜੀ ਸ਼ਾਮਚੁਰਾਸੀ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਸਤਪਾਲ ਜੀ ਚਾਹੜ ਵਾਲਾ ਹਰਿਆਣਾ, ਸੰਤ ਰਾਜਾ ਰਾਮ ਜੀ ਬਠਿੰਡਾ, ਸੰਤ ਮਿਲਖਾ ਸਿੰਘ ਲੁਧਿਆਣਾ, ਸੰਤ ਭਗਤ ਰਾਮ ਜੀ, ਸੰਤ ਹਰਵਿੰਦਰ ਦਾਸ ਜੀ, ਸੰਤ ਮੁਕੇਸ਼ ਦਾਸ ਜੀ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਸੰਤਗੜ੍ਹ ਦਿੱਲੀ ਸਮੂਹ ਸਾਧ ਸੰਗਤ ਸਵਾਮੀ ਚਰਨ ਜੀ, ਪਰਵੇਸ਼ ਜੀ ਦੁਆਰਾ ਬ੍ਰਹਮਲੀਨ ਸੰਤ ਗਰੀਬ ਦਾਸ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ।
ਰਾਜਨੀਤਕ ਸ਼ਖ਼ਸੀਅਤਾਂ ਪਵਨ ਕੁਮਾਰ ਟੀਨੂੰ, ਸਾਬਕਾ ਸਰਪੰਚ ਸੁਖਦੇਵ ਸੁੱਖੀ, ਬਲਵਿੰਦਰ ਕੁਮਾਰ ਬਸਪਾ, ਬਸਪਾ ਪ੍ਰਧਾਨ ਸ਼ਾਦੀ ਲਾਲ ਬੱਲਾਂ, ਚੰਦਨ ਗਰੇਵਾਲ, ਸੁਭਾਸ਼ ਸੋਢੀ, ਸੇਠ ਸੱਤਪਾਲ ਮੱਲ ਆਦਿ ਪਹੁੰਚੇ। ਸੇਵਾਦਾਰ ਹਰਦੇਵ ਦਾਸ ਵਰਿੰਦਰ ਦਾਸ ਬੱਬੂ ਮਨਦੀਪ ਦਾਸ ਮੌਜੂਦ ਸਨ।
ਇਸ ਮੌਕੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਬੇਗਮਪੁਰਾ ਸ਼ਹਿਰ ਸਪਤਾਹਿਕ ਪੱਤ੍ਰਿਕਾ ਦਾ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਅਤੇ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਕਠਾਰ ਦੇ ਟਰੱਸਟ ਮੈਂਬਰਾਂ ਅਤੇ ਸੇਵਾਦਾਰਾਂ ਨੇ ਵਡਮੁੱਲੀਆਂ ਸੇਵਾਵਾਂ ਨਿਭਾਈਆਂ। ਸੰਗਤਾਂ ਵਿਚ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।