ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਪਿੰਡ ਬੱਲਾ ਨੇੜੇ ਅਣਪਛਾਤੇ ਵਾਹਨ ਨੇ ਅਵਾਰਾ ਗਾਂ ਨੂੰ ਟੱਕਰ ਮਾਰ ਕੀਤਾ ਗੰਭੀਰ ਜਖ਼ਮੀ

ਕਿਸ਼ਨਗੜ /ਜਲੰਧਰ (ਸੁਰਜੀਤ ਪਾਲ/ਗੁਰਪ੍ਰੀਤ ਬੱਲ) ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਪਿੰਡ ਬੱਲਾ ਨੇੜੇ ਇਕ ਅਵਾਰਾ ਗਾਂ ਨੂੰ ਬੁਰੀ ਤਰ੍ਹਾਂ ਨਾਲ ਅਣਪਛਾਤੇ ਵਾਹਨ ਦੁਆਰਾ ਟੱਕਰ ਮਾਰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ , ਜਿਸ ਦੌਰਾਨ ਰਾਹਗੀਰਾਂ ਨੇ ਜਖ਼ਮੀ ਗਾਂ ਨੂੰ ਪੱਟੀਆਂ ਕਰ ਕੇ ਮੁਧਲੀ ਸਹਾਇਤਾ ਕੀਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗਾਂ ਦੇ ਸਿੰਗ ਵੀ ਉਖੜ ਗਏ, ਕੰਨ ਵੀ ਨਾਲੋਂ ਅਲੱਗ ਹੋ ਗਏ।
ਇੱਕ ਪਾਸੇ, ਲੱਖਾਂ ,ਕਰੋੜਾਂ ਰੁਪਏ ਦਾ ਗਉ ਟੈਕਸ ਲਗਾ ਕੇ, ਸਰਕਾਰ ਭੋਲੇ ਭਾਲੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੀ ਹੈ, ਜਦੋਂ ਵੀ ਉਹ ਕਿਸੇ ਸ਼ੋਅਰੂਮ ਤੋਂ ਮੋਟਰਸਾਈਕਲ ਜਾਂ ਐਕਟਿਵਾ ਖਰੀਦਦੇ ਹਨ, ਤਾਂ 1000 ਜਾਂ ਦੋ ਹਜ਼ਾਰ ਰੁਪਏ ਦੀ ਸਲਿੱਪ ਦਿੱਤੀ ਜਾਂਦੀ ਹੈ, ਅਤੇ ਇਕ ਕਾਰ ਖਰੀਦਣ ਵੇਲੇ, 3500 ਦੀ ਪਰਚੀ ਕੱਟ ਗਉ ਟੈਕਸ ਵਸੂਲਿਆ ਜਾਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਇਹ ਪੈਸਾ ਕਿੱਥੇ ਜਾਂਦਾ ਹੈ. ਕੀ ਇਸ ਨੂੰ ਸਰਕਾਰ ਦੇ ਨਾਂ ਤੇ ਠੱਗਿਆ ਜਾ ਰਿਹਾ ਹੈ, ਜਾ ਫਿਰ ਇਸਦੇ ਪਿੱਛੇ ਬਹੁਤ ਵੱਡਾ ਮਾਫੀਆ ਹੈ । ਸਰਕਾਰ ਕਦੋਂ ਗਹਰੀ ਨੀਂਦ ਤੋਂ ਜਾਗੇਗੀ ਅਤੇ ਇਸ ਵੱਲ ਧਿਆਨ ਦੇਵੇਗੀ, ਅਵਾਰਾ ਪਸ਼ੂਆਂ ਕਾਰਨ ਦਿਨੋ ਦਿਨ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ, ਕੀ ਸਰਕਾਰ ਜਾਂ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇਗਾ?