ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਸਥਿਤ ਰਾਏਪੁਰ ਰਸੂਲਪੁਰ ਦੇ ਨਜ਼ਦੀਕ ਨਹਿਰ ਦੇ ਸੂਏ ਵਿਚੋਂ ਔਰਤ ਦੀ ਅਣਪਛਾਤੀ ਲਾਸ਼ ਬਰਾਮਦ


ਕਿਸ਼ਨਗੜ(ਸੁਰਜੀਤ ਪਾਲ) ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਦੇ ਨਜ਼ਦੀਕ ਨਹਿਰ ਦੇ ਸੂਏ ਵਿਚੋਂ ਔਰਤ ਦੀ ਅਣਪਛਾਤੀ ਲਾਸ਼ ਮਿਲੀ, ਜਿਸ ਨੂੰ ਦੇਖਣ ਤੇ ਲੱਗਦਾ ਹੈ ਕਿ ਚਾਰ-ਪੰਜ ਦਿਨ ਤੋਂ ਪੁਰਾਣੀ ਹੈ। ਲਾਸ਼ ਦੇ ਹੱਥਾਂ ਚ’ ਬ੍ਰੈਸਲੇਟ ਅਤੇ ਕੰਨਾ ਚ ਵਾਲੀਆਂ ਪਹਿਨੀਆਂ ਸਨ। ਮੌਕੇ ਤੇ ਇਕੱਤਰ ਲੋਕਾਂ ਨੇ ਜਦੋਂ ਨਹਿਰ ਦੇ ਸੂਏ ਵਿਚ ਪਈ ਲਾਸ਼ ਨੂੰ ਦੇਖਿਆ ਤਾਂ ਉਨ੍ਹਾਂ ਸਥਾਨਕ ਮਕਸੂਦਾਂ ਪੁਲਸ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਐੱਸ ਐੱਚ ਓ ਮਕਸੂਦਾਂ ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ।
ਇਸ ਮੌਕੇ ਤੇ ਐੱਸਪੀ ਡੀ ਰਣਜੀਤ ਸਿੰਘ ਬਦੇਸ਼ਾ ,ਐੱਸ ਪੀ ਹੈੱਡਕੁਆਰਟਰ ਮਨਪ੍ਰੀਤ ਸਿੰਘ ਢਿੱਲੋਂ, ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਕਰਤਾਰਪੁਰ,ਐਸਐਚਓ ਜਰਨੈਲ ਸਿੰਘ ਸੀਆਈਏ ਸਟਾਫ ਜਲੰਧਰ ਦਿਹਾਤੀ ਵੀ ਮੌਕੇ ਤੇ ਪਹੁੰਚ ਗਏ।
ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਉਮਰ ਕਰੀਬ 35 ਤੋਂ 40 ਸਾਲ ਲੱਗਦੀ ਹੈ ।
ਪੁਲੀਸ ਵੱਲੋਂ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਜਲੰਧਰ ਦੇ ਮੁਰਦਾਘਰ ਵਿਖੇ ਰੱਖਿਆ ਗਿਆ । ਪੁਲੀਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।