ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਸੇਹਰਾ ਪੈਲੇਸ ਚ’ ਕੀਤੀ ਗਈ ਮੀਟਿੰਗ

ਕਿਸ਼ਨਗੜ੍ਹ( ਸੁਰਜੀਤ ਪਾਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਸੇਹਰਾ ਪੈਲੇਸ ਨਜ਼ਦੀਕ ਕਿਸ਼ਨਗਡ਼੍ਹ ਵਿਖੇ ਇਕ ਮੀਟਿੰਗ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਸਮੂਹ ਕਿਸਾਨ ਭਾਰੀ ਗਿਣਤੀ ਵਿਚ ਇਕੱਠੇ ਹੋਏ ਤੇ ਮੀਟਿੰਗ ਵਿੱਚ ਕਿਸਾਨਾਂ ਨੇ ਗੰਨੇ ਦਾ ਪਿਛਲਾ ਬਕਾਇਆ ਨਾ ਮਿਲਣ ਅਤੇ ਖੇਤੀਬਾੜੀ ਸਬੰਧੀ ਹੋਰ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ । ਇਸ ਉਪਰੰਤ ਡੀ ਸੀ ਦਫ਼ਤਰ ਜਲੰਧਰ ਵਿਖੇ ਗੰਨੇ ਦੀ ਬਕਾਇਆ ਰਾਸ਼ੀ ਅਤੇ ਗੰਨੇ ਦੇ ਰੇਟ ਨੂੰ ਵਧਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ।
ਇਸ ਮੌਕੇ ਸਟੇਜ ਤੇ ਗੱਲਬਾਤ ਕਰਦਿਆਂ ਹਰਿੰਦਰ ਸਿੰਘ ਢੀਂਡਸਾ ਦੁਆਰਾ ਦੱਸਿਆ ਗਿਆ ਕਿ ਗੰਨੇ ਗੰਨੇ ਦਾ ਰੇਟ ਸਰਕਾਰ ਵੱਲੋਂ ਨਹੀਂ ਵਧਾਇਆ ਗਿਆ, ਉਲਟਾ ਮਜ਼ਦੂਰਾਂ ਦੀ ਲੇਬਰ ਨੂੰ ਵਧਾ ਦਿੱਤਾ ਗਿਆ ਹੈ । ਜਿਸ ਦਾ ਭਾਰੀ ਬੋਝ ਕਿਸਾਨਾਂ ਦੇ ਉੱਪਰ ਪੈ ਰਿਹਾ ਹੈ ਜਿਸ ਨਾਲ ਕਿਸਾਨੀ ਦਾ ਪੱਧਰ ਦਿਨੋਂ ਦਿਨ ਹੇਠਾਂ ਡਿੱਗ ਰਿਹਾ ਹੈ। ਖੇਤੀ ਦੇ ਖਰਚੇ ਦਿਨੋ ਦਿਨ ਵਧ ਰਹੇ ਹਨ ਅਤੇ ਖੇਤੀ ਚੋਂ ਮੁਨਾਫ਼ਾ ਘਟ ਰਿਹਾ ਹੈ, ਡੀਜ਼ਲ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ ਜਿਸ ਦਾ ਸਿੱਧਾ ਅਸਰ ਕਿਸਾਨੀ ਉੱਪਰ ਪੈ ਰਿਹਾ ਹੈ, ਤਿੰਨ ਕਾਲੇ ਕਾਨੂੰਨ ਦਾ ਅਸਰ ਸਿਰਫ਼ ਕਿਸਾਨੀ ਉੱਪਰ ਹੀ ਨਹੀ ਸਗੋਂ ਸਾਰੇ ਮਜ਼ਦੂਰ ਵਰਗਾਂ ਤੇ ਸਾਰੇ ਹੀ ਵਰਗਾਂ ਤੇ ਪੈ ਰਿਹਾ ਹੈ। ਤੁਸੀਂ ਇਸ ਦੀ ਉਦਾਹਰਣ ਸਰ੍ਹੋਂ ਦੇ ਤੇਲ ਤੋਂ ਹੀ ਦੇਖ ਸਕਦੇ ਹੋ। ਇਸ ਮੌਕੇ ਤੇ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਲੇ ਤਿੰਨ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ।
ਇਸ ਮੌਕੇ ਤੇ ਪਿੰਡ ਸੰਘਵਾਲ ਦੇ ਦੋ ਛੋਟੇ ਬੱਚਿਆਂ ਵੱਲੋਂ ਵੀ ਸਟੇਜ ਨੂੰ ਸੰਬੋਧਨ ਕੀਤਾ ਗਿਆ, ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ,
ਇਸ ਵਿਸ਼ਾਲ ਇਕੱਠ ਦੇ ਮੌਕੇ ਤੇ ਮੁਕੇਸ਼ ਚੰਦਰ ਰਾਣੀ ਭੱਟੀ ਪ੍ਰਧਾਨ, ਸੈਕਟਰੀ ਦਵਿੰਦਰ ਸਿੰਘ ਮਿੰਟਾਂ, ਜਨਰਲ ਸਕੱਤਰ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਹਰਿੰਦਰ ਸਿੰਘ ਢੀਂਡਸਾ, ਬਿੱਲੂ ਲੰਬੜਦਾਰ ਸੰਘਵਾਲ, ਉਕਾਰ ਸਿੰਘ ਦੌਲਤਪੁਰ, ਜਥੇਦਾਰ ਮਲਕੀਤ ਸਿੰਘ ਦੌਲਤਪੁਰ, ਰਾਜਵਿੰਦਰ ਸਿੰਘ ਧਾਲੀਵਾਲ ਸਰਪੰਚ ਈਸਪੁਰ, ਚਰਨਜੀਤ ਸਿੰਘ ਫ਼ਰੀਦਪੁਰ, ਰਾਜਿੰਦਰ ਸਿੰਘ ਦੂਹੜਾ, ਗੁਰਪ੍ਰੀਤਪਾਲ ਸਿੰਘ ਡੀਗਰੀਆਂ, ਰਜਿੰਦਰ ਸਿੰਘ ਗੁੱਲੂ ਕਿਸ਼ਨਗੜ੍ਹ, ਗੁਰਮੇਲ ਸਿੰਘ ਨੌਗੱਜਾ, ਜਸਵੀਰ ਸਿੰਘ ਦੁੱਗਰੀ, ਜਸਵਿੰਦਰ ਸਿੰਘ ਬਿੰਦਾ ਦੁੱਗਰੀ, ਬਬਲੂ ਕਿਸ਼ਨਗੜ੍ਹ, ਸੁਖਜਿੰਦਰ ਸਿੰਘ ਮੰਡ , ਦਲਜੀਤ ਸਿੰਘ ਮੁਸਤਫਾਪੁਰ, ਜੀਤਾ ਹਰੀਪੁਰ,ਹਰਮਨ ਫਤਿਹਪੁਰ , ਬਲਵਿੰਦਰ ਸਿੰਘ ਸ਼ੀਤਲਪੁਰ ਸਰਪੰਚ, ਜਸਵੰਤ ਸਿੰਘ ਰੋਜੜੀ ਸਰਪੰਚ, ਪ੍ਰਭ,ਕਰਨਵੀਰ ਸਿੰਘ ,ਕਮਲਜੀਤ ਅਵਤਾਰ ਸਿੰਘ ਆਦਿ ਤੇ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਦੇ ਸਮੂਹ ਕਿਸਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।