Doaba Times

ਬਾਯਰ ਕੰਪਨੀ ਵੱਲੋਂ ਕਿਸ਼ਨਗੜ੍ਹ ਚ ਕਿਸਾਨਾਂ ਲਈ ਕੈਂਪ ਲਗਾਇਆ ਗਿਆ

  • ਕੈਂਪ ਦੌਰਾਨ ਬਾਇਰ ਕੰਪਨੀ ਦੇ ਪ੍ਰੋਡਕਟਸ ਫੇਮ, ਨੈਟਿਵੋ, ਰੀਜੈੰਟ, ਅਡਮਾਇਰ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਿਸ ਵਿੱਚ
  • ਕਿਸ਼ਨਗਡ਼੍ਹ ਵਿਖੇ ਖੇਤੀਬਾੜੀ ਮਾਹਿਰ ਲਖਵਿੰਦਰ ਸਿੰਘ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਕੈਂਪ ਲਗਾ ਕੇ ਕਿਸਾਨਾਂ ਨੂੰ ਝੋਨੇ ਦੀਆਂ ਬੀਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।
    ਇਸ ਮੌਕੇ ਤੇ ਪੱਤਾ ਲਪੇਟ ਤੇ ਫਲਾਈਟ ਸ਼ੀਟ ਝੋਨੇ ਦੀਆਂ ਹੋਰ ਬਿਮਾਰੀਆ ਤੋਂ ਬਚਾਅ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ,ਇਸ ਕੈਂਪ ਦੌਰਾਨ ਕਿਸਾਨਾਂ ਨਾਲ ਉਨ੍ਹਾਂ ਦੀਆਂ ਖੇਤੀਬਾਡ਼ੀ ਸਬੰਧੀ ਸਮੱਸਿਆਵਾਂ ਸਬੰਧੀ ਜਾਣਕਾਰੀ ਲੈ ਕੇ ਉਸ ਦੇ ਹੱਲ ਸਬੰਧੀ ਗੱਲਬਾਤ ਕੀਤੀ ਗਈ,ਇਸ ਦੌਰਾਨ ਕਿਸਾਨਾਂ ਦੇ ਪ੍ਰਸ਼ਨਾਂ ਦੇ ਉੱਤਰ ਬਾਇਰ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖੇਤੀਬਾੜੀ ਮਾਹਿਰ ਲਖਵਿੰਦਰ ਸਿੰਘ ਦੁਆਰਾ ਦਿੱਤੇ ਗਏ।
    ਇਸ ਕੈਂਪ ਵਿੱਚ ਇਲਾਕੇ ਦੇ ਕਿਸਾਨ ਪਹੁੰਚੇ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਗੱਲਬਾਤ ਕੀਤੀ ਤੇ ਖੇਤੀ ਮਾਹਿਰਾਂ ਤੋਂ ਸਲਾਹ ਮਸ਼ਵਰਾ ਕੀਤਾ ਗਿਆ ।
    ਇਸ ਮੌਕੇ ਤੇ ਉਦੋਂ ਮੈਂ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਖੇਤੀਬਾਡ਼ੀ ਮਾਹਿਰ ਲਖਵਿੰਦਰ ਸਿੰਘ ਮੌਜੂਦ ਸਨ, ਪ੍ਰੋ.ਸੁਰਿੰਦਰ ਸਿੰਘ ਕਿਸ਼ਨਗਡ਼੍ਹ, ਨਿਖਿਲ, ਜਸਵਿੰਦਰ ਸਿੰਘ ਬਿੰਦਾ ਦੁਗਰੀ ਉੱਘੇ ਕਿਸਾਨ, ਭਾਗ ਚੰਦ ਦੁੱਗਰੀ ,ਲਾਡੀ ਦੁਗਰੀ , ਹਰਬੰਸ ਸਿੰਘ ਰਹੀਮਪੁਰ, ਹਰਜੀਤ ਸਿੰਘ ਦਾਸੂਪੁਰ ਲੰਬੜਦਾਰ , ਪੰਮਾ ਕਿਸ਼ਨਗੜ੍ਹ, ਦਲਜੀਤ ਸੰਘਵਾਲ, ਹਰਦੀਪ ਸਿੰਘ ਇੱਟਾਂਵਧੀ, ਗੁਰਦਿਆਲ ਸਿੰਘ ਮੰਨਣ, ਚਰਨਜੀਤ ਸਿੰਘ , ਸੁਖਵਿੰਦਰ ਸਿੰਘ ਮੌਜੂਦ ਸਨ ।

Leave a comment