Doaba Times

ਮੁਲਾਜ਼ਮਾਂ ਵੱਲੋਂ ਵਿਧਾਇਕ ਬੇਰੀ ਦੇ ਘਰ ਤੱਕ ਕੀਤਾ ਗਿਆ ਰੋਸ਼ ਮਾਰਚ- ਸੌਂਪਿਆ ਚਿਤਾਵਨੀ ਪੱਤਰ


ਜਲੰਧਰ (ਗੁਰਪ੍ਰੀਤ ਸਿੰਘ ਬੱਲ) ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਅੱਜ ਸਹਿਕਾਰਤਾ ਭਵਨ ਜਲੰਧਰ ਵਿਖੇ ਸਦਾ ਸੁਖਜੀਤ ਸਿੰਘ ਸੂਬਾ ਕਨਵੀਨਰ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਟਾਲ ਮਟੋਲ ਕਰ ਰਹੀ ਹੈ। ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨੇ ਪ੍ਰਣ ਕੀਤਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ ਸਕੀਮ ਪੇਸ਼ ਮਿਸ਼ਨ ਅਤੇ ਕੱਚੇ ਮੁਲਾਜ਼ਮ ਪੱਕੇ ਨਹੀਂ ਹੁੰਦੇ ਉਦੋਂ ਤੱਕ ਸਮੂਹ ਮੁਲਾਜ਼ਮ ਸੰਘਰਸ਼ ਕਰਦੇ ਰਹਿਣਗੇ ਤੇ ਧਰਨੇ ਲੱਗਦੇ ਰਹਿਣਗੇ ।
ਇਸ ਮੌਕੇ ਤੇ ਰਿਟਾ. ਕਾਨੂਗੋ ਅਵਤਾਰ ਰਿਟਾਇਰਡ ਕਾਨੂੰਨਗੋ ਅਵਤਾਰ ਸਿੰਘ ਸਿੰਘ ,ਵੇਦ ਪ੍ਰਕਾਸ਼, ਤਜਿੰਦਰ ਸਿੰਘ, ਤੀਰਥ ਸਿੰਘ ਬਾਸੀ, ਪਿਆਰਾ ਸਿੰਘ ,ਸੁਭਾਸ਼ ਮੱਟੂ, ਨਰੇਸ਼ ਕੁਮਾਰ, ਪਵਨ ਕੁਮਾਰ ,ਹਰਿੰਦਰ ਦੁਸਾਂਝ, ਪੁਸ਼ਪਿੰਦਰ ਕੁਮਾਰ ਵਿਰਦੀ, ਕੁਲਦੀਪ ਸਿੰਘ ਕੌੜਾ, ਮਿਨਾਕਸ਼ੀ ਧੀਰ, ਅੰਮ੍ਰਿਤਪਾਲ ਕੌਰ, ਗੁਰਜੀਤ ਕੌਰ ਸ਼ਾਹਕੋਟ ਨੇ ਸਾਂਝੇ ਤੌਰ ਤੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਮੁਲਾਜ਼ਮਾਂ ਵਿੱਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਸਰਕਾਰ ਨੂੰ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਚ ਕੈਬਨਿਟ ਮੰਤਰੀਆਂ ਦੇ ਅੜੀਅਲ ਵਿਵਹਾਰ ਕਾਰਨ ਸਮੁੱਚੇ ਮੁਲਾਜ਼ਮ ਵਰਗ ਵਿੱਚ ਸਰਕਾਰ ਪ੍ਰਤੀ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ।ਆਗੂਆਂ ਨੇ ਕਿਹਾ ਕਿ ਜੇਕਰ ਪੇ ਕਮਿਸ਼ਨ ਪੁਰਾਣੀ ਪੈਨਸ਼ਨ ਸਕੀਮ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਫੈਸਲਾ ਮੁਲਾਜ਼ਮਾਂ ਦੇ ਹੱਕ ਚ ਸਰਕਾਰ ਵੱਲੋਂ ਨਾ ਕੀਤਾ ਤਾਂ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ।
ਮੁਲਾਜ਼ਮਾਂ ਵੱਲੋਂ ਵਿਧਾਇਕ ਰਾਜਿੰਦਰ ਬੇਰੀ ਦੇ ਘਰ ਦਾ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਰਿਟਾ.ਕਾਨੂਗੋ ਅਵਤਾਰ ਸਿੰਘ ਜੀ ਕਾਨੂੰਨੀ ਸਲਾਹਕਾਰ, ਕਿਰਪਾਲ ਸਿੰਘ, ਹਰਭਜਨ ਸਿੰਘ, ਜ਼ੋਰਾਵਰ ਸਿੰਘ, ਇੰਦਰਜੀਤ ਸਿੰਘ ਕੋਹਲੀ, ਸੰਜੀਵ ਸਿੰਘ ਖ਼ਾਲਸਾ, ਬਲਮੀਤ ਸਿੰਘ, ਮਨੋਹਰ ਲਾਲ, ਬਖਸ਼ੀਸ਼ ਸਿੰਘ, ਸੰਜੀਵ ਜੱਸਲ ,ਅਮਨਦੀਪ ਸਿੰਘ, ਹਰਭਜਨ ਸਿੰਘ, ਸੰਜੀਵ ਸਿੰਘ ਖ਼ਾਲਸਾ, ਗਣੇਸ਼ ਭਗਤ, ਅੰਮ੍ਰਿਤਪਾਲ ਕੌਰ, ਆਸ਼ਾ ਗੁਪਤਾ, ਸਰਬਜੀਤ ਕੌਰ, ਹਰਜਿੰਦਰ ਸਿੰਘ ਸ਼ਰਮਾ, ਨਿਰਮੋਲਕ ਸਿੰਘ ਹੀਰਾ, ਸ਼ਿਵ ਕੁਮਾਰ ਤਿਵਾੜੀ, ਗੁਰਕਮਲ ਸਿੰਘ, ਸੰਜੀਵ ਕੁਮਾਰ, ਅਮਰੀਕ ਸਿੰਘ ਗਿੱਲ, ਨੀਲਮ, ਕੁਲਵਿੰਦਰ ਕੌਰ ,ਜਸਵਿੰਦਰ ਕੌਰ, ਪ੍ਰੇਮ ਮਹਿਤਾ, ਬਲਜੀਤ ਕੁਮਾਰ, ਸੁਰਿੰਦਰ ਰਿੰਕੂ, ਵਿਕਾਸ ਵਰਮਾ, ਵਿਕਰਮਜੀਤ ਸਿੰਘ, ਰਵੀ ਕੁਮਾਰ ਤਿਵਾੜੀ, ਗੁਰਬਚਨ ਸਿੰਘ, ਦਵਿੰਦਰ ਕੁਮਾਰ ਸਮੇਤ ਮੁਲਾਜ਼ਮ ਮੌਜੂਦ ਸਨ।

Leave a comment