ਕਿਸ਼ਨਗੜ੍ਹ ‘ਚ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਚ’ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਬੰਦ
https://youtu.be/uDUuN0HFRxg 👆👆👆👆👆👆👆👆👆👆👆👆 Watch On Youtube Full Video Click this Link
*ਫੌਜਾਂ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ



ਕਿਸ਼ਨਗੜ 27 ਸਤੰਬਰ (ਹਰਪ੍ਰੀਤ ਹੈਪੀ)
ਭਾਰਤ ਬੰਦ ਦੀ ਕਾਲ ਤੇ ਅੱਜ ਸਵੇਰੇ 6 ਵਜੇ ਤੋਂ ਹੀ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਕਿਸ਼ਨਗੜ੍ਹ ‘ਚ ਦੋਆਬਾ ਕਿਸਾਨ ਵੈਲਫੇਅਰ ਕਮੇਟੀ ਰਜਿ. (ਜਲੰਧਰ) ਵੱਲੋਂ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਦੀ ਸਾਂਝੀ ਅਗਵਾਈ ‘ਚ ਇਲਾਕੇ ਦੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨਾਲ ਮਿਲਕੇ ਭਾਰਤ ਬੰਦ ਦੇ ਸੱਦੇ ਤੇ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਕੀਤਾ ਗਿਆ। ਸਟੇਜ ਤੋਂ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਖੇਤੀਬਾੜੀ ਮਾਰੂ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ । ਐਬੂਲੈੱਸ ਐਮਰਜੈਂਸੀ ਸੇਵਾਵਾਂ ਨੂੰ ਬਹਾਲ ਰੱਖਿਆ । ਇਸ ਮੌਕੇ ਤੇ ਫੌਜਾ ਸਿੰਘ ਤੇ ਜਥੇਦਾਰ ਤਰਲੋਚਨ ਸਿੰਘ ਦੋਲੀਕੇ ਇੰਟਰਨੈਸ਼ਨਲ ਕਵਿਸ਼ਰੀ ਜਥਾ ਗੋਲਡ ਮੈਡਲਿਸਟ ਵਲੋਂ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ । ਇਸ ਮੌਕੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਸਰਕਾਰ ਹੈ ਤੇ ਹਰ ਵਰਗ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਿ ਅੱਜ ਅਸੀਂ ਸਾਰੇ ਵਰਗਾਂ ਨਾਲ ਮਿਲ-ਜੁਲ ਕੇ ਮੋਦੀ ਸਰਕਾਰ ਵਿਰੁੱਧ ਆਵਾਜ਼ ਬੁਲੰਦ ਨਾ ਕੀਤੀ ਤਾਂ ਛੋਟੇ ਵਪਾਰੀ, ਕਿਸਾਨ, ਮਜ਼ਦੂਰ ਤੇ ਦੇਸ਼ ਦੇ ਹੋਰ ਕਿਰਤੀ ਲੋਕ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਕੇ ਰਹਿ ਜਾਣਗੇ। ਉਹਨਾਂ ਕਿਹਾ ਕਿ ਇਸ ਲੜਾਈ ਨੂੰ ਤਦ ਤਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਸੰਬੰਧੀ ਬਣਾਏ ਕਾਲੇ ਕਨੂੰਨ ਰੱਦ ਨਹੀਂ ਕਰਦੀ, ਕਿਉਕਿ ਕੇਂਦਰ ਵੱਲੋਂ ਖੇਤੀ ਸੰਬਧੀ ਧੱਕੇ ਨਾਲ ਥੋਪੇ ਜਾਣ ਵਾਲੇ ਖੇਤੀ ਕਨੂੰਨ ਹਰ ਵਰਗ ਨੂੰ ਪ੍ਰਭਾਵਿਤ ਕਰਨਗੇ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋ,ਕੇਵਲ ਸਿੰਘ, ਬਲਵੰਤ ਸਿੰਘ ਰੰਧਾਵਾ, ਮੱਖਣ ਸਿੰਘ ਰਹੀਮਪੁਰ, ਬਲਜਿੰਦਰ ਜੀਤ ਸਿੰਘ ਭਤੀਜਾ, ਹਰਜਿੰਦਰ ਸਿੰਘ, ਦਿਲਬਾਗ ਸਿੰਘ, ਗੁਰਬਖਸ਼ ਸਿੰਘ,ਹਰਦਿਆਲ ਸਿੰਘ, ਉਕਾਰ ਸਿੰਘ, ਹਰਵਿੰਦਰ ਸਿੰਘ,ਜਸਕਰਨ ਸਿੰਘ,ਹਰਜੀਤ ਸਿੰਘ, ਗੁਰਬਖਸ਼ ਸਿੰਘ ਨੌਗੱਜਾ, ਬਲਵੀਰ ਸਿੰਘ ਭਤੀਜਾ, ਰਣਜੀਤ ਸਿੰਘ, ਪਰਮਜੀਤ ਸਿੰਘ, ਅਮ੍ਰਿਤਪਾਲ ਸਿੰਘ, ਤਲਵਿੰਦਰ ਸਿੰਘ, ਦਲਵੀਰ ਸਿੰਘ, ਹਰਜਿੰਦਰ ਸਿੰਘ ਤੇ ਹੋਰ ਇਲਾਕੇ ਦੇ ਸਮੂਹ ਕਿਸਾਨ ਤੇ ਜਥੇਬੰਦੀਆਂ ਮੌਜੂਦ ਸਨ। ਇਸ ਮੌਕੇ ਚ ਪੁੱਜੇ ਕਿਸਾਨਾਂ ਲਈ ਚਾਹ ਪਕੌੜੇ ਅਤੇ ਅਤੁੱਟ ਲੰਗਰ ਵਰਤਾਏ ਗਏ।