Doaba Times

ਭਾਰਤ ਬੰਦ ਦੇ ਸੱਦੇ ਤੇ ਜਲੰਧਰ- ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਕਿਸ਼ਨਗਡ਼੍ਹ ਵਿਖੇ ਕਿਸਾਨ ਜੱਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਬੰਦ

https://youtu.be/uDUuN0HFRxg

👆👆👆👆👆👆👆👆👆👆👆👆👆👆👆

Watch Full Video Click this

ਕਿਸ਼ਨਗੜ (ਹਰਪ੍ਰੀਤ ਸਿੰਘ) 27ਅਕਤੂਬਰ ਦਿਨ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੇ ਤਿੰਨ ਖੇਤੀ ਦੇ ਕਾਲੇ ਕਾਨੂੰਨ ਰੱਦ ਨਾ ਹੋਣ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ.

ਗੁਰਦੁਆਰਾ ਸ਼ਹੀਦ ਬਾਬਾ ਭਾਨਾ ਜੀ ਵੱਲੋਂ ਧਰਨੇ ਵਿੱਚ ਆਈ ਹੋਈ ਸੰਗਤ ਲਈ ਲੰਗਰ ਦੀ ਸੇਵਾ ਨਿਭਾਈ ਗਈ .ਇਹ ਸੇਵਾ ਬਿਆਸ ਪਿੰਡ ਦੇ ਨੌਜਵਾਨਾਂ ਵੱਲੋਂ ਕਿਸ਼ਨਗੜ੍ਹ ਅੱਡੇ ਵਿਚ ਦੋਆਬਾ ਕਿਸਾਨ ਵੈੱਲਫੇਅਰ ਸੁਸਾਇਟੀ ਰਜਿ:(ਪੰਜਾਬ) ਧਰਨੇ ਵਿਚ ਆਈ ਹੋਈ ਸੰਗਤਾਂ ਨੂੰ ਨਿਭਾਈ ਗਈ.ਇਹ ਲੰਗਰ ਦੀ ਸੇਵਾ ਸਵੇਰ ਤੋਂ ਸ਼ੁਰੂ ਹੋ ਕੇ ਲੰਗਰ ਧਰਨੇ ਦੀ ਸਮਾਪਤੀ ਸ਼ਾਮ ਦੇ 4 ਵਜੇ ਤਕ ਨਿਭਾਈ ਗਈ।

ਇੰਟਰਨੈਸ਼ਨਲ ਪਲੇਅਰ ਸਰਦਾਰ ਫੌਜਾ ਸਿੰਘ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ.ਉਨ੍ਹਾਂ ਨੇ ਸਟੇਜ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੈਂਟਰ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਕਰਨ ਦੀ ਬਜਾਏ ਉਲਟਾ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੈਂਟਰ ਸਰਕਾਰ ਕਦੇ ਕਿਸਾਨਾਂ ਨੂੰ ਅਤਿਵਾਦੀ ਦੱਸਦੀ ਹੈ ਤੇ ਕਦੀ ਅੰਦੋਲਨ ਵਿੱਚ ਹੋ ਰਹੇ ਖਰਚੇ ਦੇ ਪੈਸਿਆਂ ਦੇ ਉੱਪਰ ਵੀ ਦੋ ਨੰਬਰ ਦਾ ਪੈਸਾ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ।

ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਵੱਲੋਂ ਧਰਨੇ ਲਗਾਉਣ ਦਾ ਮੁੱਖ ਕਾਰਨ ਤਿੰਨ ਕਾਲੇ ਕਾਨੂੰਨ ਨੂੰ ਰੱਦ ਕਰਵਾਉਣਾ ਹੈ.ਇਸ ਸ਼ਾਂਤੀਪੂਰਵਕ ਅੰਦੋਲਨ ਦੇ ਚੱਲਦਿਆਂ ਪੂਰੇ ਵਿਸ਼ਵ ਨੂੰ ਇਹ ਪਤਾ ਚੱਲ ਗਿਆ ਹੈ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ.ਉਹ ਨਾ ਕਿ ਅੱਤਵਾਦੀ ਹੈ ਬਲਕਿ ਉਸਦੇ ਉਲਟ ਜਦੋਂ ਵੀ ਪੂਰੇ ਦੇਸ਼ ਦੇ ਵਿੱਚ ਕਿਤੇ ਕੋਈ ਆਫਤ ਆ ਜਾਂਦੀ ਹੈ ਉਸ ਟਾਇਮ ਇੱਕ ਸਿੱਖ ਹੀ ਹੈ ਜੋ ਉਸ ਔਖੇ ਵੇਲੇ ਨਾਲ ਖੜ੍ਹਦਾ ਹੈ.ਤੇ ਲੋੜਵੰਦਾਂ ਦੀ ਮਦਦ ਕਰਦਾ ਹੈ ਪੂਰੇ ਵਿਸ਼ਵ ਵਿੱਚ ਜਿੱਥੇ ਵੀ ਗੁਰਸਿੱਖ ਹੋਵੇਗਾ ਉਹ ਇਮਾਨਦਾਰ ਹੋਵੇਗਾ ਤੇ ਦੂਜਿਆਂ ਦੀ ਸਹਾਇਤਾ ਕਰਨ ਨੂੰ ਹਮੇਸ਼ਾ ਅੱਗੇ ਆਵੇਗਾ.ਇਕ ਸੱਚਾ ਸਿੱਖ ਕਦੇ ਵੀ ਕਿਸੇ ਨਾਲ ਧੋਖਾਧੜੀ ਨਹੀਂ ਕਰਦਾ ਅੱਗੋਂ ਜੇਕਰ ਕੋਈ ਕਰਦਾ ਹੈ ਤਾਂ ਉਹ ਸਿੱਖ ਨਹੀਂ ਹੋ ਸਕਦਾ.ਇਸ ਮੌਕੇ ਤੇ ਮੌਜੂਦ.ਸਰਪੰਚ ਸੰਜੀਵ ਮਡਾਰ ਰੋਕੀ.ਪੰਚ ਹਰਵਿੰਦਰ ਸਿੰਘ.ਜਸਵਿੰਦਰ ਰਾਜਾ.ਗਿਆਨੀ ਹਰਵਿੰਦਰ ਸਿੰਘ.ਮਨਜੀਤ ਸਿੰਘ.ਦਵਿੰਦਰ ਸਿੰਘ ਕਾਲਾ.ਜਸਬੀਰ ਸਿੰਘ.ਜੱਸਾ.ਪ੍ਰਿੰਸ ਜਸਪ੍ਰੀਤ ਜੱਸੀ.ਆਦਿ ਮੌਜੂਦ ਸਨ।

Leave a comment