Doaba Times

ਬਿਆਸ ਪਿੰਡ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਜਲੰਧਰ) ਵਿਖੇ ਪਜਿਲੇ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 21ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ

ਕਾਲਾ ਬੱਕਰਾ(ਹਰਪ੍ਰੀਤ ਸਿੰਘ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਜਲੰਧਰ) ਵਿਖੇ ਪਹਿਲੇ ,ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 21ਹਜ਼ਾਰ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ

ਸ੍ਰੀ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਐਵਾਰਡ 2020.21ਵੱਲੋਂ 12ਵੀ.ਕਲਾਸ ਵਿੱਚੋਂ ਫਸਟ ਡਿਵੀਜ਼ਨ ਤੇ ਆਉਣ ਵਾਲੇ ਯੁਵਰਾਜ s/o ਸੁਰਜੀਤ ਪਾਲ ਜਿਸ ਨੇ 92% ਨੰਬਰ ਪ੍ਰਾਪਤ ਕੀਤੇ ਤੇ ਦਿਲਜੋਤ ਕੌਰ D/o ਜਗਤਾਰ ਸਿੰਘ ਜਿਸ ਨੇ ਬਾਰ੍ਹਵੀਂ ਕਲਾਸ ਵਿਚੋਂ 90% ਨੰਬਰ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਤੇ ਤਨਵੀਰ ਕੌਰ D/o ਅਸ਼ੋਕ ਕੁਮਾਰ ਨੇ 89% ਲੈ ਕੇ ਤੀਸਰਾ ਸਥਾਨ ਹਾਸਲ ਕੀਤਾ.

ਸ੍ਰੀ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਐਵਾਰਡ.ਐਨ.ਆਰ.ਆਈ. ਸਿਕੰਦਰ ਮਡਾਰ.ਅਤੇ ਸਕੂਲ ਦੇ ਸਟਾਫ ਵੱਲੋਂ ਯੁਵਰਾਜ ਨੂੰ 12 ਹਜ਼ਾਰ ਨਗਦ ਰਾਸ਼ੀ ਦਿਲਜੋਤ ਕੌਰ ਨੂੰ 6 ਹਜਾਰ ਨਗਦ ਰਾਸ਼ੀ ਤੇ ਤਨਵੀਰ ਕੌਰ ਨੂੰ 3 ਹਜ਼ਾਰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ.ਤੇ ਨਾਲ ਇਨ੍ਹਾਂ ਵਿਦਿਆਰਥੀਆਂ ਦੇ ਹੱਕ ਵਿੱਚ ਬੋਲਦਿਆਂ ਸਕੂਲ ਦੇ ਸਟਾਫ ਵੱਲੋਂ ਟੇਕ ਚੰਦ.ਸਰਪੰਚ ਸੰਜੀਵ ਮਡਾਰ ਰੋਕੀ ਵੱਲੋਂ ਵਿਸ਼ੇਸ਼ ਤੌਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਖਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਨਾਮ ਦੇ ਨਾਲ ਨਾਲ ਸਕੂਲ ਦਾ ਨਾਂ ਤੇ ਆਪਣੇ ਮਾਂਤਾ ਪਿਤਾ ਨਾਮ ਹੀ ਨਹੀਂ ਬਲਕਿ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ.ਜਿਨ੍ਹਾਂ ਦੇ ਸਾਨੂੰ ਤੇ ਪੂਰੇ ਏਰੀਏ ਵਿੱਚ ਬਹੁਤ ਮਾਣ ਵਾਲੀ ਗੱਲ ਹੈ.

ਪਿਛਲੇ ਸਾਲ ਖੁਸ਼ੀ ਰਾਮ ਪ੍ਰਦੇਸੀ ਮੈਮੋਰੀਅਲ ਵੱਲੋਂ ਸਕੂਲ ਲਈ 50ਡਿਸਕਾਂ ਦੀ ਸੇਵਾ ਨਿਭਾਈ ਸੀ.ਤੇ ਇਸ ਸਾਲ ਉਨ੍ਹਾਂ ਵੱਲੋਂ 50ਕੁਰਸੀਆਂ ਦੀ ਸੇਵਾ ਨਿਭਾਉਣ ਦਾ ਭਰੋਸਾ ਦਿਵਾਇਆ ਗਿਆ ਤੇ ਨਾਲ ਇਹ ਭਰੋਸਾ ਦਿਵਾਇਆ ਗਿਆ ਕਿ ਅੱਗੇ ਤੋਂ ਜਿੰਨਾ ਹੋ ਸਕੇਗਾ ਸਕੂਲ ਵਾਸਤੇ ਪਿੰਡ ਵਾਸਤੇ ਅਤੇ ਸਕੂਲ ਦੇ ਵਿਦਿਆਰਥੀਆਂ ਵਾਸਤੇ ਵੱਧ ਤੋਂ ਵੱਧ ਸਹਿਯੋਗ ਦਿੰਦੇ ਰਹਿਣਗੇ.

ਬਿਆਸ ਪਿੰਡ ਦੇ ਛੋਟੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਕੂਲ ਜੋ ਕਿ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਹੈ.ਉੱਥੇ ਇੱਕ ਨਵੇਂ ਕਮਰੇ ਦੀ ਉਸਾਰੀ ਵਾਸਤੇ ਵੀ 6 ਲੱਖ ਰੁਪਏ ਦੀ ਸੇਵਾ ਨਿਭਾਈ.ਤੇ ਖੁਸ਼ੀ ਰਾਮ ਪਰਦੇਸੀ ਮੈਮੋਰੀਅਲ ਕਮੇਟੀ ਦਾ ਧੰਨਵਾਦ ਪਿੰਡ ਦੇ ਮੌਜੂਦ ਸਰਪੰਚ ਸੰਜੀਵ ਮਡਾਰ ਰੌਕੀ ਵੱਲੋਂ ਟੇਕ ਚੰਦ ਵੱਲੋਂ ਉੱਥੇ ਸਕੂਲ ਦੇ ਸਟਾਫ਼ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ.ਇਸ ਮੌਕੇ ਤੇ ਮੌਜੂਦ ਪ੍ਰਿੰਸੀਪਲ ਆਸ਼ਾ ਰਾਣੀ.ਹਰਬੰਸ ਲਾਲ ਭੁਪਿੰਦਰ ਸਿੰਘ.ਸਕੂਲ ਦੇ ਸਟਾਫ ਮੈਂਬਰ.ਐਨ ਆਰ ਆਈ ਸਿਕੰਦਰ ਮਡਾਰ.ਸੰਜੀਵ ਮਡਾਰ ਰੋਕੀ ਸਰਪੰਚ.ਸੋਹਣ ਲਾਲ.ਸੁਖਵਿੰਦਰ ਮਡਾਰ.ਸੰਤ ਸਿੰਘ ਮੇਜਰ ਸਿੰਘ.ਆਦਿ ਮੌਕੇ ਤੇ ਮੌਜੂਦ ਸਨ.

Leave a comment