ਅਲਾਵਲਪੁਰ ਵਿਖੇ ਵਿਜੈ ਦਸ਼ਮੀ ਦਾ ਤਿਉਹਾਰ ਰਾਵਣ ਦਾ ਪੁਤਲਾ ਫੂਕ ਮਨਾਇਆ ਗਿਆ


ਕਿਸ਼ਨਗੜ (ਗੁਰਪ੍ਰੀਤ ਬੱਲ)ਦੁਸਹਿਰੇ ਦੇ ਮੌਕੇ ਤੇ ਰਾਵਣ ਦਾ ਪੁਤਲਾ ਫੂਕ ਕੇ ਕਸਬਾ ਅਲਾਵਲਪੁਰ ਵਿਖੇ ਸ੍ਰੀ ਰਾਮ ਨਾਟਕ ਦੁਸਹਿਰਾ ਕਮੇਟੀ ਅਲਾਵਲਪੁਰ ਵੱਲੋਂ ਦੁਸਹਿਰੇ ਦਾ ਤਿਉਹਾਰ ਇਲਾਕੇ ਦੇ ਭਾਰੀ ਇਕੱਠ ਦੀ ਮੌਜੂਦਗੀ ਚ’ ਮਨਾਇਆ ਗਿਆ, ਇਸ ਮੌਕੇ ਤੇ ਪਹਿਲਾਂ ਝਲਕੀਆਂ ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਰਾਵਣ ਤੇ ਰਾਮ, ਲਕਸ਼ਮਣ ਅਤੇ ਹਨੂੰਮਾਨ ਦਾ ਯੁੱਧ ਦੇ ਦ੍ਰਿਸ਼ ਦਿਖਾਏ ਗਏ।
ਅੰਤ ਵਿੱਚ ਰਾਵਣ ਦੇ ਪੁਤਲੇ ਨੂੰ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਅਗਨ ਭੇਟ ਕਰ ਕੇ ਵਿਜੈ ਦਸ਼ਮੀ ਦਾ ਬੁੁਰਾਈ ਉੱਪਰ ਅੱਛਾਈ ਦੀ ਜਿੱਤ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਚ ਭਾਰੀ ਇਕੱਠ ਦੁਸਹਿਰਾ ਗਰਾਊਂਡ ਅਲਾਵਲਪੁਰ ਵਿਖੇ ਮੌਜੂਦ ਸੀ , ਸੁਰੱਖਿਆ ਦੇ ਮੱਦੇਨਜ਼ਰ ਭਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਚੇਅਰਮੈਨ ਦਵਿੰਦਰ ਚੋਢਾ ਜੀ ਨੇ ਦੱਸਿਆ ਕਿ ਚੀਫ ਗੈਸਟ ਵਜੋਂ ਵਜੋਂ ਯੂਐਸਏ ਤੋਂ ਵਿਪਨ ਚੋਪਡ਼ਾ ਜੀ ਆ ਰਹੇ ਸਨ ਪਰੰਤੂ ਕਿਸੇ ਕਾਰਨ ਕਾਰਨ ਉਹ ਮੌਕੇ ਤੇ ਪਹੁੰਚ ਨਹੀਂ ਸਕੇ ਅਤੇ ਬਿਆਸ ਪਿੰਡ ਤੋਂ 108 ਸਾਲ ਦੇ ਇੰਟਰਨੈਸ਼ਨਲ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਜੀ ਵਿਸ਼ੇਸ਼ ਮੌਕੇ ਤੇ ਪਹੁੰਚੇ। ਚੀਫ਼ ਪੈਟਰਨ ਗੋਪਾਲ ਸ਼ਰਨ ਭੱਲਾ ਆਪਣੇ ਸਮੂਹ ਸਾਥੀਆਂ ਸਮੇਤ ਪਹੁੰਚੇ।
ਇਸ ਮੌਕੇ ਤੇ ਚੇਅਰਮੈਨ ਦਵਿੰਦਰ ਚੋਢਾ, ਪ੍ਰਧਾਨ ਰਵੀ ਭੰਡਾਰੀ, ਕੈਸ਼ੀਅਰ ਹੇਮੰਤ ਹੇਮੰਤ ਚੋਢਾ, ਵਾਈਸ ਪ੍ਰਧਾਨ ਰਾਜੇਸ਼ ਚੋਢਾ, ਦੀਪਿਕਾ ਮਹੰਤ ਅਲਾਵਲਪੁਰ, ਜਨਰਲ ਸਕੱਤਰ ਜਗਦੀਸ਼ ਭੰਡਾਰੀ, ਮੈਨੇਜਰ ਰਾਜੇਸ਼ ਸ਼ਰਮਾ, ਉਪਿੰਦਰ ਸ਼ਰਮਾ, ਸੁਭਾਸ਼ ਭਨੋਟ, ਚੇਤਨ ਚੋਢਾ,ਪ੍ਰਿੰਸ ਚੋਢਾ, ਮਦਨ ਲਾਲ ਮੱਦੀ, ਦੀਪਕ ਗੁਪਤਾ, ਸਵਤੰਤਰ ਜੁਲਕਾ, ਵਿਸ਼ਾਲ ਸਨਨ, ਸ਼ਿਵਮ ਸਨਨ, ਜਗਪ੍ਰੀਤ ਵਰਮਾ,ਲੰਬੜਦਾਰ ਇੰਦਰਜੀਤ ਸਿੰਘ ਬਿੱਲੂ ਅਤੇ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਦਾ ਭਾਰੀ ਇਕੱਠ ਮੌਜੂਦ ਸੀ।