ਦੋਆਬਾ ਕਿਸਾਨ ਵੈਲਫੇਅਰ ਕਮੇਟੀ ਵੱਲੋਂ ਕਿਸ਼ਨਗੜ੍ਹ ਵਿਖੇ ਮੋਦੀ ਦਾ ਪੁਤਲਾ ਫੂਕਿਆ ਗਿਆ

ਕਿਸ਼ਨਗੜ੍ਹ(ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵਲੋਂ ਕਿਸ਼ਨਗਡ਼੍ਹ ਵਿਖੇ ਤਿੱਨ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਚ’ ਵਾਪਰੇ ਹਾਦਸੇ ਦੇ ਵਿਰੋਧ ਵਿੱਚ ਪ੍ਰਧਾਨਮੰਤਰੀ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ, ਅੰਬਾਨੀ , ਅਡਾਨੀ ਦਾ ਪੁਤਲਾ ਫੂਕਿਆ ਗਿਆ ਅਤੇ ਪਿੱਟ ਸਿਆਪਾ ਕੀਤਾ ਗਿਆ ਤੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਤੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਉਸ ਨੇ ਗੱਲਬਾਤ ਕਰਦੇ ਦੱਸਿਆ ਕਿ ਜਦ ਤਕ ਖੇਤੀ ਵਿਰੋਧੀ ਤਿੰਨ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਮੋਦੀ ਵੱਲੋਂ ਇੱਕ ਵਾਰ ਵੀ ਕਿਸਾਨੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਇਕ ਵੀ ਸ਼ਬਦ ਨਹੀਂ ਕਿਹਾ ਗਿਆ।
ਇਸ ਮੌਕੇ ਤੇ ਪ੍ਰਸਿੱਧ ਗਾਇਕ ਹਾਰਵੀ ਸੰਧੂ, ਹਾਸਿਆਂ ਦੀ ਪਟਾਰੀ ਅਵਤਾਰ ਨਿੱਝਰ, ਲਵਪ੍ਰੀਤ ਮਿਸਟਰ ਇੰਡੀਆ ਬਾਡੀ ਬਿਲਡਿੰਗ ਚੈਂਪੀਅਨ, ਅਰਸ਼ ਸੰਧੂ ਬਾਡੀਬਿਲਡਰ ਚੈਂਪੀਅਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ , ਵਾਈਸ ਪ੍ਰਧਾਨ ਕੁਲਵੰਤ ਸਿੰਘ ਰੰਧਾਵਾ ਮਸੰਦਾ, ਜਨਰਲ ਸਕੱਤਰ ਬਲਜਿੰਦਰਜੀਤ ਸਿੰਘ, ਦਿਲਬਾਗ ਸਿੰਘ ਕੈਸ਼ੀਅਰ , ਮੱਖਣ ਸਿੰਘ, ਉਂਕਾਰ ਸਿੰਘ ਮੰਨਣ, ਲੰਬੜਦਾਰ ਹਰਜੀਤ ਸਿੰਘ ਦਾਸੂਪੁਰ, ਕੇਵਲ ਸਿੰਘ ਸੱਤੋਵਾਲੀ, ਹਰਜਿੰਦਰ ਸਿੰਘ ਦੋਦੇ,ਪਿੰਦਰ ਕਾਲਾ ਬੱਕਰਾ, ਗੁਰਪ੍ਰੀਤ ਅਟਵਾਲ, ਮੰਗਾਂ ਗਦਾਈਪੁਰ, ਸੁਰਿੰਦਰ ਸਿੰਘ ਕਾਹਲੋਂ, ਹਰਜਿੰਦਰ ਸਿੰਘ ਯੋਧਾ, ਪ੍ਰਿਥੀਪਾਲ ਬੱਲ, ਜੱਸਾ ਜੱਫ਼ਲ, ਹਰਦਿਆਲ ਬੁੱਟਰ, ਸੁਰਿੰਦਰ ਸਮਰਾ, ਸੁੱਖਾ ਬਿਆਸ ਪਿੰਡ ਅਤੇ ਇਲਾਕੇ ਤੋਂ ਭਾਰੀ ਗਿਣਤੀ ਵਿੱਚ ਇਕੱਠ ਤੇ ਜਿਸ ਵਿਚ ਬੀਬੀਆਂ ਵੀ ਮੌਜੂਦ ਸਨ।