ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਕਾਲਾ ਬੱਕਰਾ ਵਿਖੇ ਦਿੱਲੀ ਕਿਸਾਨੀ ਸੰਘਰਸ਼ ਤੇ ਲਖੀਮਪੁਰ ਖੀਰੀ ਯੂ ਪੀ ਸ਼ਹੀਦ ਹੋਏ ਕਿਸਾਨਾ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਵਾਇਆ ਗਿਆ


ਜਲੰਧਰ(ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਵੱਲੋਂ ਕਾਲਾ ਬੱਕਰਾ ਵਿਖੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਕਿਸਾਨਾਂ ਨੂੰ ਯਾਦ ਕਰਦਿਆਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਕੀਤੀ ਗਈ ਤੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਇਲਾਕੇ ਦੀਆਂ ਸਮੂਹ ਸੰਗਤਾਂ ਭਾਰੀ ਗਿਣਤੀ ਚ’ ਪਹੁੰਚੀਆਂ।
ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ 35 ਮਰਲੇ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਲੰਗਰ ਹਾਲ ਬਣਉਣ ਲਈ ਦਾਨ ਵਜੋਂ ਦਿੱਤੀ ਗਈ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਵਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਜਦ ਤਕ ਕਿਸਾਨ ਵਿਰੋਧੀ ਤਿੱਨ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਦੋਂ ਤਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ,ਵਾਈਸ ਪ੍ਰਧਾਨ ਭਲਵੰਤ ਸਿੰਘ ਰੰਧਾਵਾ-ਮਸੰਦਾ, ਜਨਰਲ ਸਕੱਤਰ ਬਲਜਿੰਦਰਜੀਤ ਸਿੰਘ ਭਤੀਜਾ, ਦਿਲਬਾਗ ਸਿੰਘ ਕੈਸ਼ੀਅਰ, ਮੱਖਣ ਸਿੰਘ ਰਹੀਮਪੁਰ,ਪਰਮਿੰਦਰ ਸਿੰਘ ਮੱਲ੍ਹੀ, ਜੱਸਾ ਜੱਫਲ, ਕੇਵਲ ਸਿੰਘ ਸੱਤੋਵਾਲੀ, ਹਰਜਿੰਦਰ ਸਿੰਘ ਦੋਦੇ,ਅੰਮ੍ਰਿਤਪਾਲ ਸਿੰਘ, ਤਲਵਿੰਦਰ ਸਿੰਘ, ਨਿਰਵੈਲ ਸਿੰਘ, ਦਲਵੀਰ ਸਿੰਘ , ਬਿੱਟੂ , ਸੋਹਣ ਸਿੰਘ, ਸੁਰਜੀਤ ਸਿੰਘ, ਕਮਲਜੀਤ ਸਿੰਘ ਬੀਬੀ ਅਤੇ ਸਮੂਹ ਸੰਗਤ ਤੇ ਬੀਬੀਆਂ ਮੌਜੂਦ ਸਨ। ਇਸ ਮੌਕੇ ਤੇ ਅਟੁਟ ਲੰਗਰ ਲਗਾਏ ਗਏ।
NEXT
ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿਚ 11 ਬੱਸਾਂ ਦਾ ਕਾਫ਼ਲਾ ਰਾਮ ਤੀਰਥ ਮੰਦਰ ਅੰਮ੍ਰਿਤਸਰ ਲਈ ਰਵਾਨਾ

ਕਿਸ਼ਨਗੜ੍ਹ17ਅਕਤੂਬਰ,(ਸੁਰਜੀਤ ਪਾਲ)
ਭਗਵਾਨ ਸ੍ਰੀ ਬਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ਅਨੁਸਾਰ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿੱਚ 11ਬੱਸਾਂ ਅਤੇ ਅਨੇਕਾਂ ਕਾਰਾਂ ਦਾ ਕਾਫਲਾ ਸ੍ਰਿਸ਼ਟੀ ਰਚੇਤਾ ਭਗਵਾਨ ਬਾਲਮੀਕ ਜੀ ਦੇ ਜਨਮ ਦਿਵਸ ਸਬੰਧੀ ਸ੍ਰੀ ਰਾਮ ਤੀਰਥ ਮੰਦਰ ਅੰਮ੍ਰਿਤਸਰ ਲਈ ਨੌਗੱਜਾ ਮੰਡੀ ਕਰਤਾਰਪੁਰ ਰੋਡ ਤੋਂ ਭਾਰੀ ਸੰਗਤਾਂ ਦਾ ਜਥਾ ਕਾਫ਼ੀ ਹੁੰਮ ਹੁਮਾ ਕੇ ਉਤਸ਼ਾਹ ਨਾਲ ਭਗਵਾਨ ਬਾਲਮੀਕ ਸ਼ਕਤੀ ਅਮਰ ਰਹੇ ਅਤੇ ਹਰ ਹਰ ਬਾਲਮੀਕ ਦੇ ਜੈਕਾਰੇ ਲਗਾਉਂਦੇ ਹੋਏ ਰਵਾਨਾ ਹੋਇਆ।
ਇਸ ਦੌਰਾਨ ਸ਼ੋਭਾ ਯਾਤਰਾ ਵਜੋਂ ਉਕਤ ਵਿਸ਼ਾਲ ਧਾਰਮਿਕ ਯਾਤਰਾ ਵਿੱਚ ਸ਼ਿਕੰਦਰਪੁਰ, ਅਲਾਵਲਪੁਰ, ਲੇਸੜੀਵਾਲ, ਲੁਟੇਰਾ ਖੁਰਦ, ਕਾਲਾ ਬੱਕਰਾ, ਧੀਰੋਵਾਲ, ਭੋਗਪੁਰ ਅਤੇ ਆਦਮਪੁਰ ਆਦਿ ਪਿੰਡਾਂ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਰਾਮ ਤੀਰਥ ਮੰਦਰ ਅੰਮ੍ਰਿਤਸਰ ਵਿਖੇ ਰਵਾਨਾ ਹੋਣ ਲਈ ਸ਼ਾਮਲ ਹੋਈਆਂ।
ਇਸ ਮੌਕੇ ਜਸਪ੍ਰੀਤ ਸਿੰਘ ਜੱਸਾ ਸੰਘਵਾਲ ਯੂਥ ਵਿੰਗ ਮੀਤ ਪ੍ਰਧਾਨ ਪੰਜਾਬ (ਸ਼੍ਰੋਮਣੀ ਅਕਾਲੀ ਦਲ,),ਨਿਰਮਲ ਸਿੰਘ ਕਾਲਾ ਬੱਕਰਾ ਐੱਸ ਸੀ ਵਿੰਗ ਪ੍ਰਧਾਨ ਬਿਆਸ ਪਿੰਡ ਸਰਕਲ ,ਬਲਾਕ ਸੰਮਤੀ ਮੈਂਬਰ ਧਰਮਪਾਲ ਲੇਸੜੀਵਾਲ, ਬਿਪਨਦੀਪ ਸਿੰਘ, ਸੰਨੀ ਢਿੱਲੋਂ,ਜਸਕਰਨ ਸਿੰਘ ਸਹੋਤਾ ਜਫਲਾਂ,ਸਾਬਕਾ ਕੌਂਸਲਰ ਸੁਖਵੀਰ ਸਿੱਧੂ ਅਲਾਵਲਪੁਰ, ਗੁਰਿੰਦਰ ਸਿੰਘ ਗਿੰਦਾ ਸਿਕੰਦਰ ਪੁਰ,ਸੋਹਨ ਲਾਲ ਪ੍ਰਧਾਨ ਕਾਲਾ ਬੱਕਰਾ ,ਸੁਰਿੰਦਰ ਸਿੰਘ ਛਿੰਦੀ, ਜਸਦਿਆਲ ਕਲਸੀ,ਧਰਮਵੀਰ ਸਿਕੰਦਰਪੁਰ, ਬਲਵਿੰਦਰ ਕੁਮਾਰ ਭੈਰੋਂ,ਸਨੀ, ਸੁਖਰਾਜ, ਕੁਲਦੀਪ ਕੁਮਾਰ,ਬੁੱਧ ਰਾਜ, ਜਸਵੰਤ ਲਾਲ ,ਨਜੀਰ ਦਾਸ, ਸੌਰਵ, ਅਸ਼ਵਨੀ ਸਹੋਤਾ ਆਦਮਪੁਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।