ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਾਲਾ ਬੱਕਰਾ ਵਿਖੇ ਰੇਲਵੇ ਟਰੈਕ ਜਾਮ

ਕਿਸ਼ਨਗੜ( ਗੁਰਪ੍ਰੀਤ ਬੱਲ) ਸੰਯੁਕਤ ਮੋਰਚੇ ਦੀ ਕਾਲ ਤੇ ਲਖੀਮਪੁਰ ਖੀਰੀ ਯੂ ਪੀ ਚ’ ਬੀਜੇਪੀ ਦੇ ਮੰਤਰੀ ਦੇ ਲੜਕੇ ਵਲੋ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਸ਼ਹੀਦ ਕੀਤਾ ਗਿਆ ਜਿਸ ਦੇ ਰੋਸ਼ ਵਿੱਚ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਾਲਾ ਬੱਕਰਾ ਰੇਲਵੇ ਟਰੈਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤਕ ਬੰਦ ਕਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਤੇ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ ।
ਇਸ ਮੌਕੇ ਤੇ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ, ਮੁਕੇਸ਼ ਚੰਦਰ ਰਾਣੀਭੱਟੀ ਸੰਯੁਕਤ ਕਿਸਾਨ ਮੋਰਚਾ ਮੈਂਬਰ, ਦਵਿੰਦਰ ਸਿੰਘ ਮਿੰਟਾ ਧਾਲੀਵਾਲ ਜਰਨਲ ਸਕੱਤਰ,ਉਂਕਾਰ ਸਿੰਘ ਦੌਲਤਪੁਰ ਚੈਅਰਮੈਨ , ਬਿੱਲੂ ਲੰਬੜਦਾਰ ਸੰਘਵਾਲ, ਸੁਖਜਿੰਦਰ ਮੰਡ, ਰਾਜਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਯੂਥ ਵਿੰਗ, ਗੁਰਪ੍ਰੀਤ ਸਿੰਘ ਡੀਂਗਰੀਆਂ, ਗੁਰਵਿੰਦਰ ਸਿੰਘ ਗੋਲਡੀ, ਹਰਬਿੰਦਰਪਾਲ ਸਿੰਘ ਡੱਲੀ, ਬਲਜੀਤ ਸਿੰਘ ਘੋੜਾਵਾਹੀ, ਰਾਜੇਸ਼ ਕੁਮਾਰ ਸਰਮਸਤਪੁਰ, ਚਰਨਜੀਤ ਸਿੰਘ ਫਰੀਦਪੁਰ, ਹਰਜੀਤ ਸਿੰਘ ਦੂਹੜਾ , ਅਮਰਜੀਤ ਨਵਾਂ ਪਿੰਡ, ਗੁਰਪ੍ਰਤਾਪ ਨਿੱਝਰ , ਮੌਜੂਦ ਸਨ ।
ਇਸ ਮੌਕੇ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਦਿੱਲੀ ਲਈ ਦਰਾਵਾਂ ਪਿੰਡ ਤੋਂ ਨੌਜਵਾਨਾਂ ਦੀ ਟਰਾਲੀ ਰਵਾਨਾ ਕੀਤੀ ਗਈ।