ਜਲੰਧਰ- ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਵਿਖੇ 22ਵਾ ਵਿਸ਼ਾਲ ਸਲਾਨਾ ਮਾਤਾ ਚਿੰਤਪੁਰਨੀ ਵੈੱਲਫੇਅਰ ਸੁਸਾਇਟੀ ਭਗਵਤੀ ਜਾਗਰਣ ਕਰਵਾਇਆ ਗਿਆ

ਕਾਲਾ ਬੱਕਰਾ(ਹਰਪ੍ਰੀਤ ਸਿੰਘ (ਹੈਪੀ)]ਦਿਨ ਸ਼ੁੱਕਰਵਾਰ ਨੂੰ ਬਿਆਸ ਪਿੰਡ ਵਿਖੇ 22ਵਾ ਵਿਸ਼ਾਲ ਸਾਲਾਨਾ ਭਗਵਤੀ ਜਾਗਰਣ ਪੱਟੀ ਉੱਪਲ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ.ਇਸ ਮੌਕੇ ਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਰਣਜੀਤ ਮਾਨ ਸਾਬੀ ਮਡਾਰ ਵੱਲੋਂ ਮਾਤਾ ਦੇ ਭਜਨ ਗੁਣਗਾਨ ਕਰਕੇ ਸਟੇਜ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਪੰਜਾਬ ਦੇ ਮਸ਼ਹੂਰ ਪ੍ਰਸਿੱਧ ਕਲਾਕਾਰ ਫ਼ਿਰੋਜ਼ ਖ਼ਾਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ.ਉਨ੍ਹਾਂ ਨੇ ਮਾਤਾ ਦੇ ਭਜਨ ਗੁਣਗਾਨ ਕਰ ਕੇ ਆਈਆਂ ਹੋਈਆਂ ਸੰਗਤਾਂ ਨੂੰ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਮਹੰਤ ਅਸ਼ੋਕ ਕੁਮਾਰ ਵੱਲੋਂ ਮਾਤਾ ਤਾਰਾ ਰਾਣੀ ਰਾਣੀ ਦੇ ਜੀਵਨੀ ਨੂੰ ਸੰਗਤਾਂ ਦੇ ਵਿੱਚ ਵਿਸਥਾਰਪੂਰਵਕ ਤਾਰਾ ਰਾਣੀ ਸੁਣਾ ਕੇ ਆਪਣੇ ਸੰਗਤਾਂ ਨੂੰ ਨਿਹਾਲ ਕੀਤਾ.ਇਸ ਮੌਕੇ ਤੇ ਅਟੁੱਟ ਲੰਗਰ ਵਰਤਾਇਆ.ਤੇ ਐਲਿਸ ਲਾਈਟ ਨਕੋਦਰ ਵੱਲੋਂ ਸੇਵਾ ਨਿਭਾਈ ਗਈ.ਤੇ ਨਾਲ ਹੀ ਧੀਰ ਟੈਂਟ ਹਾਊਸ ਤੇ ਆਜ਼ਾਦ ਸਾਊਂਡ ਨਕੋਦਰ ਵੱਲੋਂ ਸੇਵਾ ਨਿਭਾਈ ਗਈ।

