ਨਸ਼ੀਲੇ ਟੀਕਿਆਂ ਸਮੇਤ ਨੌਜਵਾਨ ਕਾਬੂ
ਜਲੰਧਰ/ਅਲਾਵਲਪੁਰ(ਗੁਰਪ੍ਰੀਤ ਬੱਲ) ਆਦਮਪੁਰ ਅਧੀਨ ਆਉਂਦੀ ਅਲਾਵਲਪੁਰ ਪੁਲੀਸ ਚੌਕੀ ਦੇ ਮੁਲਾਜ਼ਮਾਂ ਵੱਲੋਂ ਪੰਜ ਇੱਕੀ ਨਸ਼ੀਲੇ ਟੀਕਿਆਂ ਅਤੇ ਸਰਿੰਜਾ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਚੌਕੀ ਅਲਾਵਲਪੁਰ ਦੇ ਇੰਚਾਰਜ ਏ ਐਸ ਆਈ ਪਰਮਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਕੀ ਆਪਣੀ ਪੁਲਸ ਪਾਰਟੀ ਆਪਣੀ ਪੁਲਸ ਪਾਰਟੀ ਸਮੇਤ ਅਲਾਵਲਪੁਰ ਤੋਂ ਮਹਿਮਦਪੁਰ ਸਾਈਡ ਵੱਲ ਜਾਂਦੇ ਸਮੇਂ ਮਹਿਮੂਦਪੁਰ ਉਸ ਸਟੈਂਡ ਤੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਤੇ ਉਸ ਦੇ ਹੱਥ ਵਿੱਚ ਫੜੇ ਬੈਗ ਦੀ ਤਲਾਸ਼ੀ ਕਰਨ ਉਪਰੰਤ ਉਸ ਵਿਚੋਂ 21 ਨਸ਼ੀਲੇ ਟੀਕੇ, 6 ਸਰਿੰਜਾ ਤੇ 6 ਸੂਈਆਂ ਸਮੇਤ ਕਵਰ ਬਰਾਮਦ ਹੋਇਆ।
ਫੜੇ ਗਏ ਵਿਅਕਤੀ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨ ਨਿਵਾਸੀ ਠੱਠੀ ਮੁਹੱਲਾ ਅਲਾਵਲਪੁਰ ਵਜੋਂ ਹੋਈ।
ਪੁਲੀਸ ਵੱਲੋਂ ਗ੍ਰਿਫ਼ਤਾਰ ਵਿਅਕਤੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
[10/
ਐਕਟਿਵਾ ਅਤੇ ਮੋਟਰਸਾਇਕਲ ਚੋਰੀ ਕਰਨ ਵਾਲਾ ਚੋਰ ਕਾਬੂ-ਐਕਟਿਵਾ ਬਰਾਮਦ
ਜਲੰਧਰ/ਅਲਾਵਲਪੁਰ(ਗੁਰਪ੍ਰੀਤ ਬੱਲ) ਬੀਤੇ ਦਿਨੀਂ ਬਿਆਸ ਪਿੰਡ ਨਜ਼ਦੀਕ ਢਾਬੇ ਤੇ ਢਾਬਾ ਮਾਲਕ ਰਾਗਵਿੰਦਰ ਚੋਟੀਆਂ ਪੁੱਤਰ ਭਗਵੰਤੀ ਪ੍ਰਸ਼ਾਦ ਚੋਟੀਆਂ ਦੀ ਐਕਟਿਵਾ ਢਾਬੇ ਤੋਂ ਚੋਰੀ ਹੋਈ ਸੀ । ਜਿਸ ਸੰਬੰਧੀ ਅਲਾਵਲਪੁਰ ਪੁਲੀਸ ਚੌਕੀ ਵੱਲੋਂ ਮੁਕੱਦਮਾ ਦਰਜ ਕਰਨ ਉਪਰੰਤ ਕਾਰਵਾਈ ਕਰਦੇ ਹੋਏ ਤਫ਼ਤੀਸ਼ ਕੀਤੀ ਗਈ ਜਿਸ ਦੌਰਾਨ ਮਾਮਲੇ ਨੂੰ ਟਰੇਸ ਕਰਨ ਉਪਰੰਤ ਇਕ ਨੌਜਵਾਨ ਵਿਅਕਤੀ ਨੂੰ ਕਾਬੂ ਕੀਤਾ ਗਿਆ। ਦੋਸ਼ੀ ਦੀ ਪਹਿਚਾਣ ਸੰਦੀਪ ਸਿੰਘ ਉਰਫ ਕਾਕਾ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਧੀਰਾ ਜਿਲ੍ਹਾ ਪਠਾਨਕੋਟ ਦੇ ਵਜੋਂ ਹੋਈ।
ਫ਼ੜੇ ਗਏ ਦੋਸ਼ੀ ਤੋ ਐਕਟਿਵਾ ਨੰ: PB 08 EG 7907 ਰੰਗ ਗ੍ਰੇਅ ਮਾਡਲ 2019 ਬਰਾਮਦ ਕੀਤੀ ਗਈ
ਪੁਲੀਸ ਵਲੋ ਪੁਛਗਿੱਛ ਦੌਰਾਨ ਦੋਸ਼ੀ ਵਲੋ ਮੰਨਿਆ ਕਿ ਉਸ ਵੱਲੋਂ ਪਿਛਲੇ ਦਿਨੀ ਸਪਲੈਂਡਰ ਮਾਰਕਾ ਮੋਟਰਸਾਈਕਲ ਨੰ: PB08DZ3455 ਵੀ ਅਲਾਵਲਪੁਰ ਤੋ ਵਿਕਾਸ ਚੋਢਾ ਦੀ ਹਵੇਲੀ ਦੇ ਬਾਹਰੋ ਚੋਰੀ ਕੀਤਾ ਸੀ , ਤੇ ਫੇਰੀ ਵਾਲੇ ਕਬਾੜੀਏ ਨੂੰ ਉਸ ਨੂੰ ਖੋਲ੍ਹ ਕੇ ਬੇਚ ਦਿੱਤਾ।
ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਦੋਸ਼ੀ ਨੂੰ ਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।