ਨੂਰਪੁਰ ਫੈਕਟਰੀ ਦੇ ਗਡਾਊਨ ਵਿੱਚੋਂ ਦਿਨ ਦਿਹਾੜੇ ਚੋਰੀ
*ਇੱਕ ਚੋਰ ਰੰਗੇ ਹੱਥੀਂ ਮੌਕੇ ਤੇ ਕਾਬੂ ਬਾਕੀ ਚੋਰ ਹੋਏ ਫ਼ਰਾਰ

ਦੋਆਬਾ ਟਾਈਮਜ਼ (30ਅਕਤੂਬਰ) ਜਲੰਧਰ/ਕਿਸ਼ਨਗੜ੍ਹ(ਸੁਰਜੀਤਪਾਲ)
ਜਲੰਧਰ ਜੀ ਟੀ ਰੋਡ ਅੱਡਾ ਨੂਰਪੁਰ ਵਿਖੇ ਜਲੰਧਰ ਇੰਜਨੀਅਰਿੰਗ ਕੰਪਨੀ ਦੇ ਗਡਾਊਨ ਵਿੱਚੋਂ ਦਿਨ ਦਿਹਾੜੇ ਤਕਰੀਬਨ ਸਵੇਰੇ 9:00 ਵਜੇ ਚੋਰਾਂ ਵੱਲੋਂ ਫੈਕਟਰੀ ਦੇ ਗਡਾਊਨ ਦੀ ਜਾਲੀ ਤੋੜ ਕੇ ਅੰਦਰ ਦਾਖ਼ਲ ਹੋ ਕੇ ਗਡਾਊਨ ਵਿਚ ਪਏ ਸਾਮਾਨ ਨੂੰ ਰੋਸ਼ਨਦਾਨ ਦੀ ਜਾਅਲੀ ਤੋੜ ਕੇ ਬਾਹਰ ਸੁੱਟ ਰਹੇ ਚੋਰਾਂ ਨੂੰ ਮੌਕੇ ਤੇ ਹੀ ਫੈਕਟਰੀ ਦੇ ਵਰਕਰਾਂ ਅਤੇ ਸਕਿਓਰਿਟੀ ਗਾਰਡਾਂ ਵੱਲੋਂ ਕਾਬੂ ਕਰਨ ਉਪਰੰਤ ਚੋਰੀ ਕੀਤਾ ਹੋਇਆ ਸਾਮਾਨ ਲੋਹੇ ਦੇ ਐਂਗਲ ਬਰਾਮਦ ਕੀਤੇ ਗਏ।ਜਿਸ ਵਿੱਚ ਇੱਕ ਚੋਰ ਮੌਕੇ ਤੇ ਹੀ ਰੰਗੇ ਹੱਥੀਂ ਕਾਬੂ ਕੀਤਾ ਗਿਆ। ਅਤੇ ਬਾਕੀ ਚੋਰ ਮੌਕੇ ਤੇ ਹੀ ਫ਼ਰਾਰ ਹੋ ਗਏ।ਫੈਕਟਰੀ ਵਰਕਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਦੋ ਤਿੰਨ ਦਫ਼ਾ ਪਹਿਲਾਂ ਵੀ ਫੈਕਟਰੀ ਦੇ ਗਡਾਊਨ ਵਿੱਚੋਂ ਕਾਫ਼ੀ ਮਾਤਰਾ ਵਿੱਚ ਲੋਹੇ ਦੇ ਐਂਗਲਾਂ ਸਮੇਤ ਹੋਰ ਸਾਮਾਨ ਵੀ ਚੋਰੀ ਹੋ ਚੁੱਕਾ ਹੈ।ਇੱਥੇ ਦੱਸਣਯੋਗ ਗੱਲ ਇਹ ਹੈ ਕਿ ਗਡਾਊਨ ਦੇ ਨਾਲ ਲੱਗਦੇ ਪੁਰਾਣੇ ਆਫਿਸ ਦੇ ਵਿੱਚੋਂ ਚੋਰਾਂ ਵੱਲੋਂ ਛੱਤ ਵਾਲਾ ਪੱਖਾ ਅਤੇ ਲੋਹੇ ਦੀ ਅਲਮਾਰੀ ਜਿਸ ਵਿਚ ਫੈਕਟਰੀ ਸਬੰਧੀ ਜ਼ਰੂਰੀ ਕਾਗਜ਼ਾਤ ਅਤੇ ਦਸਤਾਵੇਜ਼ਾ ਸਮੇਤ ਆਫਿਸ ਦਾ ਲੋਹੇ ਵਾਲਾ ਦਰਵਾਜ਼ਾ ਵੀ ਚੋਰੀ ਹੋ ਚੁੱਕਾ ਹੈ।ਮੌਕੇ ਤੇ ਪਹੁੰਚੀ ਥਾਣਾ ਮਕਸੂਦਾ ਪੁਲਿਸ ਪਾਰਟੀ ਵੱਲੋਂ ਚੋਰ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਤੇ ਮਕਸੂਦਾਂ ਪੁਲਸ ਵੱਲੋਂ ਚੋਰ ਤੋਂ ਪੁਛਗਿੱਛ ਦੌਰਾਨ ਅਗਲੇਰੀ ਕਾਰਵਾਈ ਜਾਰੀ ਹੈ। ਜਿਸ ਵਿੱਚ ਪਹਿਲਾਂ ਵੀ ਹੋਈਆਂ ਚੋਰੀਆਂ ਦੇ ਖੁਲਾਸੇ ਹੋਣ ਦਾ ਅੰਦੇਸ਼ਾ ਹੈ।
NEXT
ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਗੰਨਮੈਨ ਨੇ ਕਵਰਿਜ ਕਰ ਰਹੇ ਨਿੱਜੀ ਅਖ਼ਬਾਰ ਦੇ ਜਿਲ੍ਹਾ ਇੰਚਾਰਜ ਦਾ ਕੈਮਰਾ ਖੋਹਿਆ

ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਕੀਤੀ ਗਈ ਨਿਖੇਧੀ
30/ ਅਕਤੂਬਰ ( ਹਰਪਾਲ ਸਿੰਘ ) ਬੀਤੇ ਦਿਨੀ ਜਿਲ੍ਹਾ ਪਠਾਨਕੋਟ ਦੇ ਇੱਕ ਕਾਂਗਰਸੀ ਵਿਧਾਇਕ ਵੱਲੋਂ ਇੱਕ ਗਰੀਬ ਨੌਜਵਾਨ ਨੂੰ ਹਲਕੇ ਦਾ ਵਿਕਾਸ ਨਾ ਹੋਣ ਬਾਰੇ ਸਵਾਲ ਪੁੱਛਣ ਤੇ ਕਾਂਗਰਸੀ ਵਿਧਾਇਕ ਅਤੇ ਉਸਦੇ ਗੰਨਮੈਨ ਵੱਲੋਂ ਭਾਰੀ ਕੁੱਟਮਾਰ ਕਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ ਤੇ ਹੁਣ ਹਲਕਾ ਖੇਮਕਰਨ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਗੰਨਮੈਨ ਸੁਰਿੰਦਰ ਸਿੰਘ ਵੱਲੋਂ ਗੁੰਡਾਗਰਦੀ ਕਰਦਿਆਂ ਕਵਰੇਜ ਕਰ ਰਹੇ ਪੱਤਰਕਾਰ ਦਾ ਮੋਬਾਈਲ ਖੌਹ ਲਿਆ ਜੋ ਦੱਸਣਯੋਗ ਹੈ ਕਿ ਅੱਜ ਮਾੜੀ ਕੰਬੋਕੇ ਵਿਖੇ ਪਾਇਪ ਲਾਇਨ ਦਾ ਉਦਘਾਟਨ ਕਰਨ ਲਈ ਹਲਕਾ ਖੇਮਕਰਨ ਵਿਧਾਇਕ ਸੁਖਪਾਲ ਸਿੰਘ ਭੁੱਲਰ ਪਹੁੰਚੇ ਤਾਂ ਪਿੰਡ ਦੇ ਆਗੂਆਂ ਨੇ ਸ਼ਿਕਾਇਤ ਕੀਤੀ ਕਿ ਬਲਾਕ ਅਧਿਕਾਰੀ ਗਲੀਆ ਅਤੇ ਗਰੀਬ ਜਾਤੀ ਦੀ ਸ਼ਮਸ਼ਾਨਘਾਟ ਦਾ ਕੰਮ ਨਹੀ ਕਰਵਾ ਰਹੇ ਤਾਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਉੱਥੇ ਜਨਤਕ ਤੋਰ ਤੇ ਬਲਾਕ ਅਧਿਕਾਰੀ ਦੀ ਕਲਾਸ ਲਾਉਣ ਲੱਗੇ ਤਾ ਮੌਕੇ ਤੇ ਖੜੇ ਪੱਤਰਕਾਰ ਨੇ ਮੌਕੇ ਦੀ ਵੀਡੀਉ ਕਵਰੇਜ ਕਰਨੀ ਚਾਹੀ ਤਾਂ ਉਥੇ ਹਲਕਾ ਵਿਧਾਇਕ ਦਾ ਧਿਆਨ ਕੈਮਰੇ ਵੱਲ ਗਿਆ ਤਾ ਉਸਨੇ ਕੈਮਰਾ ਬੰਦ ਕਰਨ ਲਈ ਕਿਹਾ ਉਹਨੇ ਚਿਰ ਨੂੰ ਇਸਾਰਾ ਸਮਝਦਿਆਂ ਹੀ ਹਲਕਾ ਖੇਮਕਰਨ ਵਿਧਾਇਕ ਦੇ ਸੁਖਪਾਲ ਸਿੰਘ ਭੁੱਲਰ ਦੇ ਗੰਨਮੈਨ ਸੁਰਿੰਦਰ ਸਿੰਘ ਨੇ ਗੁੰਡਾਗਰਦੀ ਨੰਗਾਂ ਨਾਚ ਕਰਦਿਆਂ ਨਿੱਜੀ ਅਖਬਾਰ ਦੇ ਜਿਲ੍ਹਾ ਇੰਚਾਰਜ ਦਾ ਦਲਬੀਰ ਸਿੰਘ ਉਧੋਕੇ ਦਾ ਫੋਨ ਖੌਹ ਲਿਆ ਜਦੋਂ ਉਸਨੇ ਵਿਰੋਧ ਕੀਤਾ ਤਾਂ ਵਿਧਾਇਕ ਭੁੱਲਰ ਵੱਲੋਂ ਫੋਨ ਵਾਪਿਸ ਕਰਵਾ ਦਿੱਤਾ।
ਇਹ ਸਾਰਾ ਮਾਮਲਾ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਧਿਆਨ ਵਿੱਚ ਆਉਂਣ ਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਪੱਤਰਕਾਰ ਦਲਬੀਰ ਉਦੋਕੇ ਨਾਲ ਵਾਪਰੀ ਇਸ ਨਿੰਦਣਯੋਗ ਘਟਨਾ ਦੀ ਨਿਖੇਧੀ ਕੀਤੀ ਤੇ ਉਹਨਾਂ ਆਖਿਆਂ ਕਿ ਲਗਾਤਾਰ ਪੱਤਰਕਾਰ ਭਾਈਚਾਰੇ ਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਜਲਦੀ ਹੀ ਐਸੋਸੀਏਸ਼ਨ ਦਾ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਜਾਂ ਰਿਹਾ ਹੈ।
ਗੁਰਦਾਸਪੁਰ(ਹਰਪਾਲ ਸਿੰਘ)ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰਵਾਇਆ ਗਿਆ ਕਬੱਡੀ ਕਪ,,,,,,,, ਜੰਮੂ ਕਸ਼ਮੀਰ ਪੰਜਾਬ ਪੁਲਿਸ ਨੂੰ ਦੇ ਦਿਓ ਖਤਮ ਕਰ ਦੇਵੇਗੀ ਅੱਤਵਾਦ- ਸੁਖਜਿੰਦਰ ਸਿੰਘ ਰੰਧਾਵਾ
ਗੁਰਦਾਸਪੁਰ ਦੇ ਪਿੰਡ ਤਿਬੜ ਵਿੱਚ ਕਿਸਾਨੀ ਅੰਦੋਲਨ ਨੂੰ ਸਮਰਪਿਤ ਪਹਿਲਾਂ ਕਬੱਡੀ ਕਪ ਅਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ। ਕਬੱਡੀ ਕੱਪ ਵਿੱਚ ਵਿਜੇਤਾ ਟੀਮਾਂ ਨੂੰ ਨਕਦੀ ਈਨਾਮ ਤਾਂ ਦਿਤੇ ਹੀ ਗਏ, ਨਾਲ ਹੀ ਕਿਸਾਨੀ ਅੰਦੋਲਨ ਲਈ ਫੰਡ ਵੀ ਇਕੱਠਾ ਕੀਤਾ ਗਿਆ। ਇਸ ਮੇਲੇ ਵਿਚ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਵਿਧਾਇਕ ਕੁਲਬੀਰ ਜੀਰਾ, ਦਵਿੰਦਰ ਗੋਬਾਇਆ, ਬਰਿੰਦਰਮੀਤ ਸਿੰਘ ਪਾਹੜਾ ਸ਼ਾਮਿਲ ਹੋਏ। ਕਬੱਡੀ ਕੰਪ ਵਿੱਚ ਪੰਜਾਬੀ ਗਾਇਕ ਜੋੜੀ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਲੋਕਾਂ ਦਾ ਮਨੋਰੰਜਨ ਕੀਤਾ, ਇਸ ਤੋਂ ਅਲਾਵਾ ਕਮੇਡੀਅਨ ਹਾਰਬੀ ਸੰਗਾ ਨੇ ਲੋਕਾਂ ਨੂੰ ਅਪਣੀਆਂ ਗੱਲਾਂ ਨਾਲ ਹਸਾਇਆ।
ਇਸ ਮੌਕੇ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਖੁਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ, ਕੋਰੋਨਾ ਕਰਕੇ ਸਬ ਕੁਝ ਬੰਦ ਕਰ ਦਿਤਾ ਗਿਆ ਸੀ, ਲੇਕਿੰਨ ਜਦੋ ਹੁਣ ਸਬ ਕੁਝ ਖੁਲ ਗਿਆ ਹੈ ਤਾਂ ਕਰਤਾਰਪੁਰ ਕੋਰੀਡੋਰ ਵੀ ਖੋਲ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨੂੰ ਕਬਜੇ ਵਿਚ ਲੈਣਾ ਚਾਹੁੰਦੀ ਹੈ, ਜਿਸ ਕਰਕੇ ਕੇਂਦਰ ਨੇ ਬੀਐਸਐਫ ਦਾ 50 ਕਿਲੋਮੀਟਰ ਦਾਇਰਾ ਕੀਤਾ ਹੈ, ਉਨ੍ਹਾਂ ਨੇ ਕਿਹਾ ਕਿ ਬੋਰਡਰਾਂ ਉਤੇ ਤਾਂ ਦੇਖਭਾਲ ਹੋ ਨਹੀਂ ਰਹਿ, ਉਨ੍ਹਾਂ ਨੇ ਕਿਹਾ ਕਿ ਜੰਮੂ ਵਿਚ ਬੀਐਸਐਫ ਲਗੀ ਹੋਈ ਹੈ, ਲੇਕਿੰਨ ਅੱਤਵਾਦ ਤਾਂ ਖਤਮ ਨਹੀਂ ਹੋਇਆ, ਸਾਡੀ ਪੰਜਾਬ ਪੁਲਿਸ ਨੂੰ ਜੰਮੂ ਦੇ ਦਿਓ ਪੰਜਾਬ ਪੁਲਿਸ ਅੱਤਵਾਦ ਨੂੰ ਜੰਮੂ ਵਿਚ ਖਤਮ ਕਰ ਦੇਵੇਗੀ। ਭਾਜਪਾ ਵਲੋਂ 117 ਸੀਟਾਂ ਤੇ ਉਮੀਦਵਾਰ ਉਤਾਰ ਕੇ ਸ਼ੁਰੂ ਕੀਤੀ ਗਈ ਨਵੇਂ ਪੰਜਾਬ ਦੀ ਸਿਰਜਣਾ ਮੁਹਿੰਮ ਤੇ,,,,, ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਨਵੇਂ ਪੰਜਾਬ ਦੀ ਸ੍ਰਿਜਨ ਸ਼ੁਰੂ ਕਰ ਦਿਤੀ ਹੈ ਅਪਣੀਆਂ ਇਨ੍ਹਾਂ ਪਾਬੰਦੀਆਂ ਲਗਾ ਕੇ।
