ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋ ਦੁੱਧ ਦਾ ਰੇਟ ਵਧਾਉਣ ਲਈ ਜਰਨਲ ਮੈਨੇਜਰ ਮਿਲਕ ਪਲਾਂਟ ਦੇ ਨਾਮ ਮੰਗ ਪੱਤਰ ਦਿੱਤਾ

ਪੰਜਾਬ/ਜਲੰਧਰ(ਗੁਰਪ੍ਰੀਤ ਸਿੰਘ ਬੱਲ) ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਦੁੱਧ ਦਾ ਰੇਟ ਵਧਾਉਣ ਲਈ ਜਨਰਲ ਮੈਨੇਜਰ ਮਿਲਕ ਪਲਾਂਟ ਦੇ ਨਾਂ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਤੇ ਕਿਸਾਨ ਆਗੂਆਂ ਨੂੰ ਗੱਲਬਾਤ ਦੱਸਿਆ ਗਿਆ ਕਿ ਦੁੱਧ ਤੋਂ ਤਿਆਰ ਪ੍ਰੋਡਕਟਸ ਦੀ ਕੀਮਤ ਦਿਨੋਂ ਦਿਨ ਵਧ ਰਹੀ ਹੈ ਅਤੇ ਮਹਿੰਗਾਈ ਵੀ ਵਧ ਰਹੀ ਹੈ ਪਿੰਡਾਂ ਤੋਂ ਜੋ ਦੁੱਧ ਇਕੱਠਾ ਕਰਕੇ ਮਿਲਕ ਪਲਾਟ ਵਲੋਂ ਲਿਆ ਜਾਂਦਾ ਉਸ ਦੀ ਕੀਮਤ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪਿੰਡਾਂ ਵਿੱਚ ਦੁੱਧ ਉਤਪਾਦਨ ਕਰਨ ਵਾਲੇ ਡੇਅਰੀ ਫਾਰਮਰਜ਼ ਕਿਸਾਨਾਂ ਨੂੰ ਉਚਿਤ ਮੁੱਲ ਨਹੀਂ ਮਿਲ ਪਾ ਰਿਹਾ ਅਤੇ ਖਰਚੇ ਦਿਨੋ ਦਿਨ ਵਧ ਰਹੇ ਹਨ ।
ਇਸ ਮੌਕੇ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਜਨਰਲ ਸਕੱਤਰ ਦਵਿੰਦਰ ਸਿੰਘ ਧਾਲੀਵਾਲ, ਉਂਕਾਰ ਸਿੰਘ ਦੌਲਤਪੁਰ ਚੇਅਰਮੈਨ, ਰਾਜਵਿੰਦਰ ਸਿੰਘ ਧਾਲੀਵਾਲ ਸਰਪੰਚ ਈਸਪੁਰ,ਬਿੱਲੂ ਲੰਬੜਦਾਰ ਸੰਘਵਾਲ, ਚਰਨਜੀਤ ਸਿੰਘ ਫਰੀਦਪੁਰ, ਬਲਜੀਤ ਸਿੰਘ ਘੋੜਾਵਾਹੀ, ਸੋਨੂ ਸ਼ਾਹ ਨੁੱਸੀ, ਸੁਖਵਿੰਦਰ ਸਿੰਘ ਦਰਾਵਾਂ ਮੌਜੂਦ ਸਨ।