Doaba Times

ਲਖੀਮਪੁਰ ਖੀਰੀ ਵਿੱਚ ਸ਼ਹੀਦਾਂ ਨੂੰ ਸਮਰਪਿਤ ਦੋਆਬਾ ਕਿਸਾਨ ਮਹਾ ਸਭਾ ਲਈ ਕਿਸ਼ਨਗੜ ਤੋ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੀ ਅਗਵਾਈ ਹੇਠ ਵਿਸ਼ਾਲ ਜਥਾ ਕਾਲਾ ਸੰਘਿਆ ਲਈ ਰਵਾਨਾ

ਜਲੰਧਰ/ਕਿਸ਼ਨਗੜ(ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਪ੍ਰਧਾਨ  ਹਰਸੁਲਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਸ਼ਾਲ ਜੱਥਾ ਕਾਲਾ ਸੰਘਿਆਂ (ਕਪੂਰਥਲਾ) ਲਈ ਰਵਾਨਾ ਹੋਇਆ। ਲਖੀਮਪੁਰ ਖੀਰੀ(ਯੂ.ਪੀ.) ਘਟਨਾ ਸੰਬੰਧੀ ਸ਼ਹੀਦਾ ਨੂੰ ਸਮਰਪਿਤ ਸ਼ਰਧਾਜਲੀ ਦਿੰਦੇ ਹੋਏ ਇਤਿਹਾਸਿਕ ਗੁਰਦੁਆਰਾ ਟਾਵੀ ਸਾਹਿਬ ਕਾਲਾ ਸੰਘਿਆਂ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਹੀਦਾਂ ਦੀ ਅੰਤਿਮ ਅਰਦਾਸ ਕੀਤੀ ਗਈ ਤੇ ਖੁੱਲੇ ਪੰਡਾਲ ਚ’ ਕਿਸਾਨ ਮਹਾ ਸਭਾ ਕੀਤੀ ਗਈ।

ਇਸ ਮੌਕੇ ਤੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ, ਭਲਵੰਤ ਸਿੰਘ ਰੰਧਾਵਾ, ਮੱਖਣ ਸਿੰਘ ਰਹੀਮਪੁਰ, ਇੰਦਰਜੀਤ ਸਿੰਘ ਧਾਮੀਆਂ, ਹਰਜਿੰਦਰ ਸਿੰਘ, ਦਿਲਬਾਗ ਸਿੰਘ ਤਲਵੰਡੀ, ਕੇਵਲ ਸਿੰਘ ਸੱਤੋਵਾਲੀ, ਗੁਰਪ੍ਰੀਤ ਸਿੰਘ ਗੋਪੀ, ਗੁਰਮੁਖ ਸਿੰਘ ਸੱਤੋਵਾਲੀ ਹਰਵਿੰਦਰ ਸਿੰਘ ਬਿਆਸ ਪਿੰਡ, ਅੰਮ੍ਰਿਤਪਾਲ ਸਿੰਘ ਖੱਖ, ਪਲਵਿੰਦਰ ਸਿੰਘ ਪਿੰਦਾ ਕਾਲਾ ਬੱਕਰਾ, ਪਰਮਿੰਦਰ ਸਿੰਘ ਗੜ੍ਹੀ, ਦਮਨਪ੍ਰੀਤ ਸਿੰਘ ਗਡ਼੍ਹੀ, ਗੁਰਸਹਿਜ ਬਾਠ , ਅਜੀਤ ਸਿੰਘ ਰਾਏ, ਨਿਰਵੈਲ ਸਿੰਘ ਕਾਲਾ ਬੱਕਰਾ ਆਦਿ ਮੌਜੂਦ ਸਨ ।

Leave a comment