Doaba Times

ਕਿਸ਼ਨਗੜ੍ਹ ਤੋਂ ਅਲਾਵਲਪੁਰ ਜਾਂਦੀ ਸੜਕ ਘਟੀਆ ਮਟੀਰੀਅਲ ਨਾਲ ਬਣਾਉਣ ਦਾ ਲਗਾਇਆ ਦੋਸ਼


ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਆਦਮਪੁਰ ਦੇ ਕਸਬਾ ਅਲਾਵਲਪੁਰ ਦੇ ਮੋਹਤਬਰ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਧਿਕਾਰੀਆਂ ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ ਬਣੀ ਸੜਕ ਜੋ ਕਿ ਕਿਸ਼ਨਗੜ੍ਹ ਤੋਂ ਅਲਾਵਲਪੁਰ ਦੁਸਹਿਰਾ ਗਰਾਉਂਡ ਤੱਕ ਅਤੇ ਬੱਸ ਸਟੈਂਡ ਤੋਂ ਲੈ ਕੇ ਨਗਰ ਕੌਂਸਲ ਦਫ਼ਤਰ ਤਕ ਜਾਂਦੀ ਹੈ, ਉਸ ਦਾ ਨਿਰਮਾਣ ਘਟੀਆ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਸੜਕ ਦਾ ਲੈਵਲ ਵੀ ਠੀਕ ਨਹੀਂ ਹੈ। ਸੜਕ ਦੀ ਚੌੜ੍ਹਾਈ ਵੀ ਠੇਕੇਦਾਰ ਵਲੋਂ ਜਾਣਬੁੱਝ ਕੇ ਘਟਾਈ ਗਈ ਹੈ ਅਤੇ ਜੋ ਸੜਕ ਬਣੀ ਹੈ ਉਸ ਉਪਰ ਲੁੱਕ ਦੀ ਵਿਛਾਈ ਚੰਗੀ ਤਰ੍ਹਾਂ ਨਹੀਂ ਕੀਤੀ ਗਈ ਜਿਸ ਕਾਰਨ ਸੜਕ ਉੱਪਰ ਬੱਜਰੀ ਅਲੱਗ ਹੋਈ ਪਈ ਹੈ, ਜਿਸ ਕਾਰਨ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਇਸ ਨਵੀਂ ਬਣੀ ਸੜਕ ਤੇ ਥਾਂ ਥਾਂ ਟੱਕਰਾਂ ਬਣਾਈਆਂ ਗਈਆਂ ਹਨ ਜੋ ਕਿ ਬਿਲਕੁਲ ਗਲਤ ਹਨ ।
ਇਸ ਦੌਰਾਨ ਇਲਾਕੇ ਦੇ ਮੋਹਤਬਰ ਵਿਅਕਤੀਆਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਡ਼ਕ ਵੱਲ ਧਿਆਨ ਦਿੱਤਾ ਜਾਵੇ ਤੇ ਸਹੀ ਤਰੀਕੇ ਨਾਲ ਦੁਆਰਾ ਬਣਵਾਈ ਜਾਵੇ ਇਸ ਮੌਕੇ ਤੇ ਮਦਨ ਮੱਦੀ ਬਸਪਾ ਆਗੂ, ਨਰੇਸ਼ ਕੁਮਾਰ ਕੌਂਸਲਰ,ਪੰਕਜ ਸ਼ਰਮਾ ਕੌਂਸਲਰ ਅਤੇ ਨਰਿੰਦਰ ਸ਼ਰਮਾ, ਅੰਮ੍ਰਿਤਪਾਲ ਮਾਣੀ, ਜੱਥੇ. ਹਰਨਾਮ ਸਿੰਘ, ਦਲਵੀਰ ਸਿੰਘ ਪ੍ਰਧਾਨ ਅਕਾਲੀ ਦਲ ਅਲਾਵਲਪੁਰ,ਚਮਨ ਲਾਲ ਬੰਗੜ ਪ੍ਰਧਾਨ ਬਸਪਾ ਅਲਾਵਲਪੁਰ, ਸੁਖਵੀਰ ਸਿੰਘ ਢਿੱਲੋਂ, ਜੰਗ ਬਹਾਦਰ ਜੰਗੀ, ਬਹਾਦਰ ਸਿੰਘ ਭੋਗਲ ਅਮਿਤ ਸਹੋਤਾ, ਰੋਹਿਤ ਕੁਮਾਰ, ਅਸ਼ੋਕ ਕੁਮਾਰ, ਕੁਲਦੀਪ ਕੁਮਾਰ, ਸਾਹਿਲ ਕੁਮਾਰ ਆਦਿ ਮੌਜੂਦ ਸਨ।
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸਬੰਧਤ ਮਹਿਕਮੇ ਦੇ ਅਧਿਕਾਰੀ ਜੇਈ ਰਾਹੁਲ ਸ਼ਰਮਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨਾਲ ਬਾਰ-ਬਾਰ ਸੰਪਰਕ ਕੀਤਾ ਗਿਆ ਪ੍ਰੰਤੂ ਸੰਪਰਕ ਨਹੀਂ ਹੋ ਪਾਇਆ ।

Leave a comment