2015 ਚ’ ਲੱਗੇ ਧਰਨੇ ਸਬੰਧੀ ਅਦਾਲਤ ਚ’ ਚਲਦੇ ਕੇਸ ਤੋਂ ਬਰੀ ਹੋਣਾ ਬਹੁਤ ਵੱਡੀ ਜਿੱਤ- ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ


ਜਲੰਧਰ/ਕਿਸ਼ਨਗੜ(ਗੁਰਪ੍ਰੀਤ ਬੱਲ) ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ 2015 ਵਿਚ ਮੁਕੇਰੀਆਂ ਤੇ ਧੰਨੋਵਾਲੀ ਫਾਟਕ ਤੇ ਜੋ ਰੇਲਾ ਰੋਕ ਧਰਨਾ ਗੰਨੇ ਦੀਆਂ ਕੀਮਤਾ ਵਧਾਉਣ ਸੰਬੰਧੀ ਸਰਕਾਰ ਵਿਰੁੱਧ ਲਗਾਇਆ ਸੀ, ਜਿਸ ਦੌਰਾਨ ਇਕ ਅਦਾਲਤੀ ਕੇਸ ਕੰਵਲਪ੍ਰੀਤ ਸਿੰਘ ਕਾਕੀ ਦੇ ਵਿਰੁੱਧ ਹੋਇਆ ਸੀ ਜੋ ਕਿ ਗੁਰਦਾਸਪੁਰ ਨਿਵਾਸੀ ਸੀ , ਜਿਸ ਨੂੰ ਅਦਾਲਤ ਵੱਲੋਂ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਜਿਸ ਨੂੰ ਕਿ ਬਹੁਤ ਵੱਡੀ ਕਿਸਾਨਾਂ ਦੀ ਜਿੱਤ ਮੰਨਦੇ ਹਾਂ ਤੇ ਅਦਾਲਤ ਦੇ ਜੱਜ ਸਾਹਿਬ ਦਾ ਵੀ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਨਿਰਪੱਖ ਇਨਸਾਫ਼ ਕੀਤਾ।
ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਗੇ ਤੋਂ ਕਿਸੇ ਵੀ ਸੰਘਰਸ਼ੀ ਯੋਧਿਆਂ ਕਿਸਾਨਾਂ ਤੇ ਪਰਚਾ ਹੁੰਦਾ ਹੈ ਤਾਂ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇਗੀ।