ਸ੍ਰੀ ਗੁਰੂ ਰਵਿਦਾਸ ਮੰਦਿਰ ਬਿਆਸ ਪਿੰਡ ਵਿਖੇ ਗੇਟ ਦਾ ਉਦਘਾਟਨ ਕੀਤਾ ਗਿਆ

ਕਿਸ਼ਨਗੜ੍ਹ (ਹਰਪ੍ਰੀਤ ਸਿੰਘ ) ਸ੍ਰੀ ਰਵਿਦਾਸ ਮੰਦਿਰ ਬਿਆਸ ਪਿੰਡ ਜਲੰਧਰ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿ. ਪੰਜਾਬ ਵੱਲੋਂ ਗੇਟ ਦਾ ਉਦਘਾਟਨ ਸ੍ਰੀ 108 ਸੰਤ ਸਰਵਣ ਦਾਸ ਬੋਹਣ ਪੱਟੀ ਚੇਅਰਮੈਨ ਅਤੇ ਸ੍ਰੀ 108 ਸੰਤ ਬਾਬਾ ਨਿਰਮਲ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਜਲੰਧਰ ਪ੍ਰਧਾਨ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ।
ਇਸ ਮੌਕੇ ਤੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਦੁਆਰਾ ਸੰਗਤਾਂ ਨੂੰ ਇਲਾਹੀ ਬਾਣੀ ਦੁਆਰਾ ਨਿਹਾਲ ਕੀਤਾ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੇਟ ਦੀ ਸੇਵਾ ਸਵ. ਸੁਰਜਨ ਰਾਮ ਪਤਨੀ ਧੰਨਤੀ(USA), ਲੇਖਰਾਜ ਪਤਨੀ ਪੁਸ਼ਪਾ ਦੇਵੀ(USA), ਹਰੀਸ਼ ਕੁਮਾਰ ਪਤਨੀ ਗੀਤਾ ਸੋਂਧੀ(USA), ਦਲਜੀਤ ਸਿੰਘ ਪਤਨੀ ਮਮਤਾ(USA) ਵੱਲੋਂ ਨਿਭਾਈ ਗਈ।
ਇਸ ਮੌਕੇ ਤੇ ਸੰਤ ਸਰਵਣ ਦਾਸ ਜੀ ਬੋਹਨਪੱਟੀ ਵਾਲੇ, ਸੰਤ ਨਿਰਮਲ ਦਾਸ ਬਾਬੇ ਜੋੜੇ , ਭੈਣ ਸੰਤੋਸ਼ ਕੁਮਾਰੀ ਆਲ ਇੰਡੀਆ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ, ਸੁੱਚਾ ਸਿੰਘ ਬੇਹਗਲ (UK), ਸਰਪੰਚ ਸੰਜੀਵ ਕੁਮਾਰ ਰੌਕੀ, ਲੇਖਰਾਜ,ਸੈਕਟਰੀ ਟੇਕਚੰਦ, ਫਕੀਰ ਚੰਦ , ਪ੍ਰਧਾਨ ਨਾਮਦੇਵ, ਸਤਿੰਦਰ ਮਡਾਰ (UK),ਸੰਸਾਰ ਚੰਦ, ਸੋਹਨਲਾਲ, ਬਲਵਿੰਦਰ ਕੁਮਾਰ ਬੱਬੀ,ਹਰਭਜਨ ਦਾਸ ਲੰਬੜਦਾਰ ਕਰਾੜੀ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਮੌਜੂਦ ਸਨ।