Watch “Free Eye Camp ਸੰਤ ਬਾਬਾ ਪ੍ਰੀਤਮ ਦਾਸ ਜੀ ਚੈਰੀਟੇਬਲ ਹਸਪਤਾਲ Raipur Rasulpur Jalandhar” on YouTube

ਸੰਤ ਬਾਬਾ ਪ੍ਰੀਤਮ ਦਾਸ ਯਾਦਗਾਰੀ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਅੱਖਾਂ ਦਾ ਸਾਲਾਨਾ ਮੁਫਤ ਆਪ੍ਰੇਸਨ ਕੈਂਪ ਦਾ ਸ਼ੱੁਭ ਉਦਾਘਟਨ ਕੀਤਾ ਗਿਆ


|
ਕਿਸਨਗੜ੍ਹ 14 ਨਵੰਬਰ (ਅਮਨਦੀਪ ਹਨੀ) ਸੰਤ ਬਾਬਾ ਪ੍ਰੀਤਮ ਦਾਸ ਯਾਦਗਾਰੀ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਡੇਰਾ ਬ੍ਰਹਮਲੀਨ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਰਾਏਪੁਰ ਰਸੂਲਪੁਰ ਵਾਲਿਆਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਬਾਬਾ ਨਿਰਮਲ ਦਾਸ ਜੀ (ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸਪ੍ਰਦਾਇ ਸੁਸਾਇਟੀ ਪੰਜਾਬ) ਦੀ ਸਰਪ੍ਰਸਤੀ ਹੇਠ ਸਾਲਾਨਾ ਅੱਖਾਂ ਦਾ ਮੁਫਤ ਆਪ੍ਰੇਸਨ ਕੈਂਪ ਦਾ ਸ਼ੱੁਭ ਉਦਘਾਟਨ ਬਚਿੰਤ ਸਿੰਘ ਬੇਗਲ ਤੇ ਮਾਤਾ ਪ੍ਰਸਿੰਨ ਕੌਰ ਦੀ ਯਾਦ ‘ਚ ਸੱੁਚਾ ਸਿੰਘ ਬੇਗਲ (ਯੂ.ਕੇ) ਵਾਲਿਆਂ ਦੇ ਸਮੂਹ ਪਰਿਵਾਰ ਦੇ ਨਾਲ-ਨਾਲ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਸਮੂਲੀਅਤ ‘ਚ ਸਰਬੱਤ ਦੇ ਭੱਲੇ ਦੀ ਅਰਦਾਸ ਉਪਰੰਤ ਸੰਤ ਬਾਬਾ ਸਰਵਣ ਦਾਸ ਜੀ ਬੋਹਣਪੱਟੀ ਹੁਸ਼ਿਆਰਪੁਰ (ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸਪ੍ਰਦਾਇਕ ਸੁਸਾਇਟੀ ਰਜਿ. ਪੰਜਾਬ) ਅਤੇ ਉਕਤ ਸੁਸਾਇਟੀ ਦੇ ਪ੍ਰਧਾਨ ਸੰਤ ਬਾਬਾ ਨਿਰਮਲ ਦਾਸ, ਮੈਡਮ ਸੰਤੋਸ਼ ਕੁਮਾਰੀ (ਪ੍ਰਧਾਨ ਨਾਰੀ ਸ਼ਕਤੀ ਫਾਊਡੇਸ਼ਨ ਭਾਰਤ) ਆਦਿ ਸਾਰਿਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਤੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਕਿ ਉਕਤ ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਮਨਦੀਪ ਸੂਦ, ਡਾ. ਅਮਨਦੀਪ ਔਜਲਾ, ਡਾ. ਰਮਨ ਭਗਤ, ਡਾ. ਆਰ.ਐਲ. ਗੁਪਤਾ ਦੀ ਸਮੱੁਚੀ ਟੀਮ ਵੱਲੋਂ ਸਾਂਝੇ ਤੌਰ ਤੇ ਕਰੀਬ 4000 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਜਿਹਨਾਂ ਵਿੱਚੋਂ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਆਪੇ੍ਰਸ਼ਨ ਕਰਵਾਉਣ ਲਈ ਸਮਾਂ ਦਿੱਤਾ ਗਿਆ ਅਤੇ ਮਾਮੂਲੀ ਅੱਖਾਂ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ਾਂ ਨੂੰ ਮੌਕੇ ਤੇ ਦਵਾਈਆ ਤੇ ਅੱਖਾਂ ਵਿੱਚ ਪਾਉਣ ਵਾਲੇ ਦਾਰੂ ਦੀਆਂ ਸ਼ੀਸੀਆਂ ਦੇ ਦਿੱਤੀਆ ਗਈਆ | ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਗਰਵੀਰ ਸਿੰਘ ਗਿੱਲੂ ਐਮ.ਡੀ, ਰਾਜ ਕੁਮਾਰ ਐਮ ਡੀ., ਦੰਦਾਂ ਦੇ ਮਾਹਿਰ ਡਾ. ਅਨਿਲ ਕੁਮਾਰ ਵੱਲੋਂ ਵੀ ਲੋਵਬੰਦ ਮਰੀਜ਼ਾਂ ਦੀਆਂ ਦੰਦਾਂ ਸੰਬੰਧੀ ਬਿਮਾਰੀਆਂ ਦਾ ਚੈਕਅੱਪ ਕਰਦਿਆ ਮੁਫਤ ਦਵਾਈਆ ਦਿੱਤੀਆ ਗਈਆ | ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਸਮਾਜਸੇਵੀ ਬੇਗਲ ਪਰਿਵਾਰ ਵੱਲੋਂ ਮਾਨਵਤਾ ਹਿੱਤ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆ ਆਖਿਆ ਕਿ ਵਹਿਗੁਰੂ ਦੀ ਜਿਹਨਾਂ ਪਰਿਵਾਰਾਂ ਤੇ ਆਪਾਰ ਕਿਰਪਾ ਹੈ ਉਹਨਾਂ ਨੂੰ ਬੇਗਲ ਪਰਿਵਾਰ ਤੋਂ ਸੇਧ ਲੈ ਕੇ ਸਮਾਜ ਸੇਵਾ ‘ਚ ਆਪਣਾ ਬਣਦਾ ਯੋਗਦਾਨ ਪਾ ਕੇ ਮਾਨਵਤਾ ਦਾ ਭਲਾ ਕਰਨਾ ਚਾਹੀਦਾ ਹੈ | ਇਸ ਮੌਕੇ ਹੋਰਾਂ ਤੋਂ ਇਲਾਵਾ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸੇਵਾਮੁਕਤ ਡੀ ਸੀ ਪੀ ਬਲਕਾਰ ਸਿੰਘ (ਆਪ ਆਗੂ), ਸੰਤ ਬਾਬਾ ਜਗੀਰ ਸਿੰਘ ਮਕਸੂਦਾ ਵਾਲੇ, ਸੰਤ ਬਾਬਾ ਸਰੂਪ ਸਿੰਘ, ਪੰਜਾਬ ਗਾਇਕ ਦਲਵਿੰਦਰ ਦਿਆਲਪੁਰੀ, ਜਥੇ. ਗੁਰਦੀਪ ਸਿੰਘ ਬਾਹੀਆ, ਮਹਿੰਦਰਪਾਲ ਸੰਤੋਖਪੁਰਾ, ਕਰਮਪਾਲ ਸਿੰਘ ਢਿਲੋਂ, ਸੇਵਾਮੁਕਤ ਮੈਨਜਰ ਰੇਸ਼ਮ ਸਿੰਘ ਭੱਟੀ, ਡਾ. ਜਸਵੰਤ ਸਿੰਘ ਸੋਹਲ, ਮਨਜੀਤ ਬਾਲੀ ਤੱਲਣ, ਰੋਬਿਨ ਸਾਂਪਲਾ, ਰਾਜ ਕੁਮਾਰ ਡੋਗਰ (ਸੇਵਾਦਾਰ), ਪਿੰ੍ਰਸੀਪਲ ਹਰਦੀਪ ਸਿੰਘ, ਸੇਵਾਮੁਕਤ ਇੰਸਪੈਕਟਰ ਬਲਵੀਰ ਸਿੰਘ, ਜੀ.ਓ.ਜੀ ਰੇਸ਼ਮ ਸਿੰਘ, ਗਿਆਨ ਚੰਦ ਦਿਵਾਲੀ ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ, ਅਵਤਾਰ ਸਿੰਘ ਆਦਿ ਵਿਸ਼ੇਸ ਤੌਰ ਤੇ ਹਾਜ਼ਿਰ ਸਨ