ਪਿੰਡ ਵਾਸੀਆਂ ਵਲੋਂ ਬਿਆਸ ਪਿੰਡ ਦੇ ਸਰਪੰਚ ਉਪਰ ਲਗਾਏ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਆਰੋਪ


ਜਲੰਧਰ/ਕਿਸ਼ਨਗੜ੍ਹ (ਗੁਰਪ੍ਰੀਤ ਸਿੰਘ ਬੱਲ/ਹਰਪ੍ਰੀਤ ਸਿੰਘ ਹੈਪੀ) ਬਿਆਸ ਪਿੰਡ ਨਿਵਾਸੀਆਂ ਵੱਲੋਂ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੌਕੀ ਉਪਰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਆਰੋਪ ਲਗਾਏ ਅਤੇ ਮਨਮਾਨੀ ਨਾਲ ਬਾਬਾ ਮੱਲ ਜੀ ਨਾਲ ਲੱਗਦੀ ਜਮੀਨ ਤੇ ਸਟੇਜ ਦੀ ਜਬਰੀ ਉਸਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਪਿੰਡ ਨਿਵਾਸੀਆਂ ਮਨਜੀਤ ਸਿੰਘ,ਪਾਖਰ ਸਿੰਘ, ਕੁਲਵਿੰਦਰ ਸਿੰਘ ਵੱਲੋਂ ਇੱਕ ਦਰਖ਼ਾਸਤ ਐੱਸਐੱਸਪੀ ਨੂੰ ਵੀ ਦਿੱਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਪਿੰਡ ਵਿੱਚ ਜੋ ਝਗੜੇ ਵਾਲੀ ਜਗ੍ਹਾ ਹੈ ਉਸ ਦਾ ਹਾਈ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਉਸ ਵਿਚ ਸਾਫ ਸਾਫ ਲਿਖਿਆ ਹੈ ਕਿ ਇਸ ਜਗ੍ਹਾ ਤੇ ਸਿਰਫ਼ ਸਾਲ ਵਿੱਚ ਮੇਲਾ ਕਰਾ ਸਕਦੇ ਹਨ ਕੋਈ ਵੀ ਉਸਾਰੀ ਜਾਂ ਨਿਰਮਾਣ ਨਹੀਂ ਕੀਤਾ ਜਾ ਸਕਦਾ।
ਇਸ ਸਬੰਧੀ ਪੱਖ ਜਾਨਣ ਲਈ ਬਿਆਸ ਪਿੰਡ ਦੇ ਸਰਪੰਚ ਸੰਜੀਵ ਕੁਮਾਰ ਰੌਕੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਟੇਜ ਨਿਰਮਾਣ ਦਾ ਕੰਮ ਚਲ ਰਿਹਾ ਹੈ ਇਹ ਸਾਰਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਪੰਚਾਇਤ ਦੀ ਅਗਵਾਈ ਹੇਠ ਆਮ ਇਜਲਾਸ ਚ’ ਮਤਾ ਪਾ ਕੇ ਅੰਡਰ ਪੰਚਾਇਤ ਕੰਮ ਚੱਲ ਰਿਹਾ ਹੈ। ਸਟੇਡੀਅਮ ਕਿਸੇ ਦੇ ਨਾਮ ਤੇ ਨਹੀ ਬਣੇਗਾ ਅਤੇ ਪੰਚਾਇਤ ਦੇ ਅੰਡਰ ਹੀ ਰਹੇਗਾ।
ਦੂਸਰੀ ਧਿਰ ਕੋਲ ਇਸ ਸਬੰਧੀ ਕੋਈ ਵੀ ਸਟੇਅ ਆਰਡਰ ਨਹੀਂ ਹੈ, ਹਾਈ ਕੋਰਟ ਚ 16 ਮਾਰਚ ਦੀ ਤਰੀਕ ਪਈ ਹੈ। ਦੂਸਰੀ ਧਿਰ ਵੱਲੋਂ ਜੋ ਵੀ ਆਰੋਪ ਲਗਾਏ ਜਾ ਰਹੇ ਹਨ ਬਿਲਕੁਲ ਬੇਬੁਨਿਆਦ ਹਨ।
ਇਸ ਪੂਰੇ ਮਾਮਲੇ ਸਬੰਧੀ ਪੱਖ ਜਾਨਣ ਲਈ ਅਲਾਵਲਪੁਰ ਪੁਲਿਸ ਚੌਕੀ ਇੰਚਾਰਜ ASI ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਪੂਰਾ ਮਾਮਲਾ ਪੁਲਸ ਦੇ ਧਿਆਨ ਵਿਚ ਹੈ, ਦੋਵੇਂ ਧਿਰਾਂ ਵੱਲੋਂ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਥ ਨਿੱਕਲ ਕੇ ਸਾਹਮਣੇ ਆਉਣਗੇ ਉਸ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।