ਪੀ.ਐਸ.ਪੀ.ਸੀ.ਐਲ ਦੇ ਚੀਫ਼ ਇੰਜੀਨੀਅਰ ਜੈਨਿੰਦਰ ਦਾਨੀਆ (ਉੱਤਰੀ ਜ਼ੋਨ ਜਲੰਧਰ) ਦੀ ਤਰਫ਼ੋਂ 4 ਰੋਜ਼ਾ ਸਿਖਲਾਈ ਕੈਂਪ ਦਾ ਉਦਘਾਟਨ


ਜਲੰਧਰ (ਗੁਰਪ੍ਰੀਤ ਬੱਲ) ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਮੱਖ ਇੰਜੀਨੀਅਰ ਜੈਨਿੰਦਰ ਦਾਨੀਆ (ਉੱਤਰ ਜੋਨ) ਜਲੰਧਰ ਦੀ ਤਰਫੋਂ ਸੀ ਅਤੇ ਡੀ ਟ੍ਰੇਨਿੰਗ ਤਕਨੀਕੀ ਕਰਮਚਾਰੀਆਂ ਦਾ 4 ਰੋਜ਼ਾ ਸਿਖਲਾਈ ਕੈਂਪ ਦਾ ਉਦਘਾਟਨ ਜ਼ੋਨਲ ਗਿਆਨ ਕੇਂਦਰ ਜਲੰਧਰ ਵਿਖੇ ਕੀਤਾ ਗਿਆ।
ਇਸ ਸਿਖਲਾਈ ਕੈਂਪ ਵਿੱਚ ਕੁੱਲ 25 ਤਕਨੀਕੀ ਕਰਮਚਾਰੀਆਂ ਨੇ ਭਾਗ ਲਿਆ, ਜਿਸ ਵਿੱਚ ਲਾਈਨ ਮੈਨ, ਸਹਾਇਕ ਲਾਈਨਮੈਨ, ਆਰ.ਟੀ.ਐਮ. ਮੌਜੂਦ ਸਨ।
ਇਸ ਸਿਖਲਾਈ ਦੌਰਾਨ ਕਰਮਚਾਰੀਆਂ ਨੂੰ ਸੁਰੱਖਿਆ, ਐਮਰਜੈਂਸੀ ਸੇਵਾਵਾਂ, ਬਿਜਲੀ ਚੋਰੀ ਰੋਕਣ, ਟਰਾਂਸਫਾਰਮਰ, ਅਰਥਿੰਗ, ਮੀਟਰਿੰਗ ਅਤੇ ਬਿਜਲੀ ਐਕਟ 2003 ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਮੁੱਖ ਇੰਜਨੀਅਰ (ਉੱਤਰੀ ਜ਼ੋਨ ਜਲੰਧਰ) ਜੈਨਿੰਦਰ ਦਾਨੀਆ ਵੱਲੋਂ ਬਿਜਲੀ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ , ਨਸ਼ਿਆਂ ਤੋਂ ਬਚਾਓ ਅਤੇ ਕੰਮ ਕਰਦੇ ਸਮੇ ਸੇਫਟੀ ਵਰਤਣ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਇੰਜੀ: ਬਿੰਦਰ ਸਿੰਘ ਬਾਗੀ ਏ.ਈ.ਈ ਵੀ ਮੌਜੂਦ ਸਨ।