Doaba Times

ਬਿਆਸ ਪਿੰਡ ਵਿਖੇ ਨਿਰੰਤਰ ਛੱਪੜ ਵਿੱਚੋਂ ਨਿਕਲ ਰਹੇ ਸੱਪਾਂ ਤੋਂ ਮੁਹੱਲਾਵਾਸੀ ਪ੍ਰੇਸ਼ਾਨ


ਕਾਲਾ ਬੱਕਰਾ(ਹਰਪ੍ਰੀਤ ਹੈਪੀ)
ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਸਥਿਤ ਬਿਆਸ ਪਿੰਡ ਵਿਖੇ ਹਰ ਰੋਜ਼ ਘਰਾਂ ਵਿੱਚੋਂ ਸੱਪਾਂ ਦੇ ਲਗਾਤਾਰ ਘਰਾਂ ਚ’ ਆਉਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਛੱਪੜ ਹੈ ਜਿਸ ਕਾਰਨ ਸੱਪ ਘਰਾਂ ਵਿੱਚ ਨਿਰੰਤਰ ਆਉਂਦੇ ਹਨ। ਜਿਸ ਕਾਰਨ ਘਰਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਸਾਨੂੰ ਹਰੇਕ ਵਕਤ ਡਰ ਰਹਿੰਦਾ ਹੈ ਕਿ ਘਰ ਵਿੱਚ ਛੋਟੇ-ਛੋਟੇ ਬੱਚੇ ਰਹਿੰਦੇ ਹਨ।

Leave a comment