ਯੂਨਾਈਟਿੱਡ ਸਿੱਖ ਮਿਸ਼ਨ ਦੇ ਮੈਂਬਰਾਂ ਦੇ ਕਿਸਾਨੀ ਮੋਰਚੇ ਦੀ ਜਿੱਤ ਤੋਂ ਬਾਅਦ ਦਿੱਲੀ ਤੋਂ ਵਾਪਸ ਬਿਆਸ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਸਨਮਾਨ ਕਰਨ ਵਾਲੀਆਂ ਸਾਰੀਆਂ ਰੂਹਾਂ ਦਾ ਬਹੁਤ-ਬਹੁਤ ਧੰਨਵਾਦ ਜੀ!
ਯੂਨਾਈਟਿਡ ਸਿੱਖ ਮਿਸ਼ਨ ਦੇ ਮੈਂਬਰਾਂ ਨੂੰ ਪਿੰਡ ਦੇ ਨਗਰ ਵਾਸੀਆਂ ਵੱਲੋਂ
* ਸਰੋਪੇ ਪਾ ਕੇ ਸਨਮਾਨਤ ਕੀਤਾ ਗਿਆ
ਕਾਲਾ ਬੱਕਰਾ (ਹਰਪ੍ਰੀਤ ਹੈਪੀ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿਤ ਬਿਆਸ ਪਿੰਡ ਵਿਖੇ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਦਿੱਲੀ ਸੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੇ ਲਗਾਤਾਰ ਦਿਨ ਰਾਤ ਦਿਨ ਰਾਤ ਇਕ ਕਰ ਕੇ ਦਿਲੋਂ ਤਨੋਂ ਮਨੋਂ ਫ੍ਰੀ ਮੈਡੀਕਲ ਕੈਂਪ ਅਤੇ ਫ੍ਰੀ ਐਂਬੂਲੈਂਸ ਸੇਵਾ ਦੇ ਨਾਂ ਨਾਲ ਕਿਸਾਨ ਮੋਰਚੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਬਦਾਮਾਂ ਦਾ ਲੰਗਰ ਵੀ ਛਕਾਇਆ ਗਿਆ.
ਯੂਨਾਈਟਿਡ ਸਿੱਖ ਮਿਸ਼ਨ ਵੱਲੋਂ 2005 ਤੋਂ ਲਗਾਤਾਰ ਫ੍ਰੀ ਅੱਖਾਂ ਦੇ ਕੈਂਪ ਸਾਲ ਵਿੱਚ ਪੂਰੇ ਪੰਜਾਬ ਦੇ ਵਿੱਚ ਤਕਰੀਬਨ 65 ਕੈਂਪਾਂ ਦੀ ਸੇਵਾ ਨਿਭਾਈ ਜਾਂਦੀ ਹੈ.ਜਿਸ ਵਿੱਚ ਆਏ ਹੋਏ ਮਰੀਜ਼ਾਂ ਦਾ ਫ੍ਰੀ ਚੈੱਕਅੱਪ ਅਤੇ ਫ੍ਰੀ ਐਨਕਾਂ ਅਤੇ ਮਰੀਜ਼ਾਂ ਦਾ ਫ੍ਰੀ ਆਪ੍ਰੇਸ਼ਨ ਕੀਤਾ ਜਾਂਦਾ ਹੈ.ਕੈਂਪ ਵਿੱਚ ਆਏ ਹੋਏ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਤਕ ਆਉਣ ਜਾਣ ਦਾ ਸਾਰਾ ਖਰਚਾ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਕੀਤਾ ਜਾਂਦਾ ਹੈ.
ਬਿਆਸ ਪਿੰਡ ਵਿਚ ਹਰ ਸਾਲ 1ਮਾਰਚ ਨੂੰ ਫਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ.ਜਿਸ ਵਿੱਚ ਚੈੱਕਅਪ ਕਰਵਾਉਣ ਆਏ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਫ੍ਰੀ ਆਪ੍ਰੇਸ਼ਨ ਕੀਤੇ ਹਨ ਅਤੇ ਹਸਪਤਾਲ ਵੀ ਆਉਣ ਜਾਣ ਦਾ ਸਾਰਾ ਖਰਚਾ ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਕੀਤਾ ਜਾਂਦਾ ਹੈ.
ਯੂਨਾਈਟਿਡ ਸਿੱਖ ਮਿਸ਼ਨ ਵੱਲੋਂ ਸਾਲ 2021ਵਿੱਚ ਅਪ੍ਰੈਲ ਮਹੀਨੇ ਤੋਂ ਸ਼ੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੋਲਰ ਸਿਸਟਮ ਦੀ ਸੇਵਾ 6ਕਰੋਡ਼ ਦੀ ਲਾਗਤ ਨਾਲ ਬੀੜ ਬਾਬਾ ਬੁੱਢਾ ਜੀ.ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਵਿਖੇ ਸੋਲਰ ਸਿਸਟਮ ਦੀ ਸੇਵਾ ਨਿਭਾਈ ਗਈ.ਇਹ ਸੇਵਾ ਅਜੇ ਯਾਰੀ ਹੈ.ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 16 ਨਵੰਬਰ ਨੂੰ ਅਰਦਾਸ ਕਰਨ ਉਪਰੰਤ ਇਸ ਪ੍ਰੋਜੈਕਟ ਦਾ ਕੰਮ ਪੂਰਾ ਕੀਤਾ ਤੇ ਹੁਣ ਇਹ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਬਾਬੇ ਸ਼ਹੀਦਾਂ ਲਗਾਤਾਰ ਜਾਰੀ ਹੈ.ਇਸ ਪ੍ਰਾਜੈਕਟ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ.
ਅੱਜ ਦਿੱਲੀ ਸੰਘੂ ਬਾਰਡਰ ਅਤੇ ਟਿਕਰੀ ਬਾਰਡਰ ਤੋਂ ਯੂਨਾਈਟਿਡ ਸਿੱਖ ਮਿਸ਼ਨ ਦੀ ਟੀਮ ਵੱਲੋਂ ਫਰੀ ਮੈਡੀਕਲ ਕੈਂਪ ਅਤੇ ਫ੍ਰੀ ਐਂਬੂਲੈਂਸ ਸੇਵਾ ਪੂਰਾ ਇਕ ਸਾਲ ਕਰਨ ਉਪਰੰਤ ਜਦੋਂ ਬਿਆਸ ਪਿੰਡ ਵਿਖੇ ਰਾਤ ਦੱਸ ਵਜੇ ਦੇ ਕਰੀਬ ਦਿੱਲੀ ਫਤਹਿ ਕਰਨ ਉਪਰੰਤ ਬਿਆਸ ਪਿੰਡ ਪਹੁੰਚਣ ਤੇ ਪੂਰੇ ਪਿੰਡ ਦੇ ਨਗਰ ਵਾਸੀਆਂ ਵੱਲੋਂ ਅਤੇ ਧਰਮ ਪ੍ਰਚਾਰ ਸਭਾ ਬਿਆਸ ਪਿੰਡ ਵੱਲੋਂ ਯੂਨਾਈਟਿਡ ਸਿੱਖ ਮਿਸ਼ਨ ਦੇ ਮੈਂਬਰਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ.ਅਤੇ ਢੋਲ ਵਜਾ ਕੇ ਆਤਿਸ਼ਬਾਜ਼ੀ ਚਲਾ ਕੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ.ਯੂਨਾਈਟਿਡ ਸਿੱਖ ਮਿਸ਼ਨ ਦੀ ਇਸ ਸੇਵਾ ਕਰਕੇ ਪੂਰੇ ਨਗਰ ਅਤੇ ਏਰੀਏ ਵਿੱਚ ਪੂਰੇ ਮਾਣ ਦੀ ਗੱਲ ਹੈ.