ਬਿਆਸ ਪਿੰਡ ਵਿਖੇ ਕ੍ਰਿਸਮਸ ਦਾ ਤਿਉਹਾਰ ਧਰਤੀ ਤੇ ਸ਼ਾਂਤੀ ਟਰੱਸਟ ਦੀ ਅਗਵਾਈ ਹੇਠ ਸ਼ਰਧਾਪੂਰਵਕ ਧੂਮਧਾਮ ਨਾਲ ਮਨਾਇਆ ਗਿਆ


ਜਲੰਧਰ,25 ਦਸੰਬਰ (ਹਰਪ੍ਰੀਤ ਸਿੰਘ ਹੈਪੀ/ ਗੁਰਪ੍ਰੀਤ ਬੱਲ) ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ ਦੀ ਅਗਵਾਈ ਹੇਠ ਬਿਆਸ ਪਿੰਡ ਵਿਖੇ ਕ੍ਰਿਸਮਸ ਦਾ ਤਿਓਹਾਰ ਪ੍ਰਮੇਸ਼ਵਰ ਦਾ ਧੰਨਵਾਦ ਕਰਦੇ ਹੋਏ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹੋਏ ਕੇਕ ਕੱਟ ਕੇ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਗਿਆ। ਆਤਮਿਕ ਜਾਗ੍ਰਤੀ ਸ਼ਾਂਤੀ ਸੰਮੇਲਨ ਦੌਰਾਨ ਨਵੇਂ ਸਾਲ 2022 ਦੇ ਲਈ ਪੰਜਾਬ , ਭਾਰਤ ਅਤੇ ਪੂਰੇ ਵਿਸ਼ਵ ਦੀ ਸ਼ਾਂਤੀ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ ਅਤੇ ਸੰਤ ਰਾਮ ਲਾਲ ਜੀਹਨੇ ਤੇ ਹੋਰ ਪ੍ਰਭੂ ਪ੍ਰੇਮੀਆਂ ਨੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸ਼ੁਭਮ ਮੌਕੇ ਤੇ ਰੂਹ ਦੇ ਦਾਸ ਦਾਸੀਆਂ ਦੇ ਸੰਤਾਂ ਨੇ ਦੂਰੋਂ ਦੂਰੋਂ ਸ਼ਾਮਿਲ ਹੋ ਕੇ ਪ੍ਰਭੂ ਦੇ ਦਰ ਤੋਂ ਸ਼ੀਸ਼ਾ ਪ੍ਰਾਪਤ ਕੀਤੀਆਂ ਤੇ ਸੰਗਤਾਂ ਵਿੱਚ ਅਤੁੱਟ ਲੰਗਰ ਵਰਤਾਏ ਗਏ।
ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 1 ਜਨਵਰੀ 2022 ਨੂੰ ਬਿਆਸ ਪਿੰਡ ਅਤੇ 3 ਜਨਵਰੀ 2022 ਨੂੰ ਜੰਡੂਸਿੰਘਾ ਵਿਖੇ ਆਤਮਿਕ ਜਲੰਧਰ ਤੀਹ ਸ਼ਾਂਤੀ ਸੰਮੇਲਨ ਕਰਵਾਇਆ ਜਾਵੇਗਾ।
ਇਸ ਮੌਕੇ ਤੇ ਧਰਤੀ ਤੇ ਸ਼ਾਂਤੀ ਟਰੱਸਟ ਦੇ ਮੁਖੀ ਸੰਤ ਸੁੰਦਰ ਲਾਲ ਜੀ, ਸੰਤ ਰਾਮ ਲਾਲ ਜੀ, ਆਦਮਪੁਰ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸਰਪੰਚ ਸੰਜੀਵ ਮਡਾਰ ਰੋਕੀ, ਅੰਜੂ ਸਾਬਕਾ ਸਰਪੰਚ, ਸੰਤੋਸ਼ ਕੁਮਾਰੀ, ਸਾਬਕਾ ਜੇ.ਈ. ਦਿਆਲ ਕੁਮਾਰ, ਸੰਤਪਾਲ, ਹਰਦੇਵ ਚੰਦ, ਐੱਮ ਸੀ ਰਾਜ ਰਾਣੀ , ਗੁਲਸ਼ਨ ਥਾਪਰ ਅਤੇ ਸਮੂਹ ਸੇਵਾਦਾਰ ਤੇ ਪੂਰੇ ਪੰਜਾਬ ਦੀ ਸਮੂਹ ਸੰਗਤ ਭਾਰੀ ਸੰਖਿਆ ਵਿਚ ਮੌਜੂਦ ਸੀ।