Jalandhar

ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਰੂਪ ਪਬਲਿਕ ਸਕੂਲ ਵਿਖੇ ਸ਼ਰਧਾਪੂਰਵਕ ਮਨਾਇਆ


ਜਲੰਧਰ (ਗੁਰਪ੍ਰੀਤ ਸਿੰਘ ਬੱਲ) ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਸਰੂਪ ਪਬਲਿਕ ਸਕੂਲ ਸਰੂਪ ਜਲੰਧਰ ਵਿਖੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਚੇਅਰਮੈਨ ਸਰਫਰਾਜ ਸਿੰਘ ਢੇਸੀ ,ਉਪ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਅਤੇ ਪ੍ਰਿੰਸੀਪਲ ਸ੍ਰੀਮਤੀ ਨੀਰਜ ਕੌਰ ਸੰਧੂ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਗਿਆਨੀ ਗੁਰਮੇਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜਲੰਧਰ ਵਾਲਿਆਂ ਵੱਲੋਂ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਸ਼ਹਾਦਤ ਸਬੰਧੀ ਕਥਾ ਤੇ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ । ਉਪਰੰਤ ਮੈਡਮ ਮਨਜੀਤ ਕੌਰ ਤੇ ਸਕੂਲ ਵਿਦਿਆਰਥੀਆਂ ਵੱਲੋਂ ਵੀ ਕਥਾ ਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਉਪਰੰਤ ਵਿਦਿਆਰਥੀਆਂ ਨੂੰ ਚਾਹ ਦੇ ਬਿਸਕੁਟਾਂ ਦੇ ਅਤੁੱਟ ਲੰਗਰ ਵਰਤਾਏ ਗਏ ।
ਪ੍ਰਿੰਸੀਪਲ ਨੀਰਜ ਕੌਰ ਸੰਧੂ ਤੇ ਸਟਾਫ਼ ਵੱਲੋਂ ਗਿਆਨੀ ਗੁਰਮੇਲ ਸਿੰਘ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ ਗਿਆ।

Leave a comment